Remove ads
1948 ਹੱਤਿਆ From Wikipedia, the free encyclopedia
ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ 30 ਜਨਵਰੀ 1948 ਦੀ ਸ਼ਾਮ ਨੂੰ ਨਵੀਂ ਦਿੱਲੀ ਸਥਿਤ ਬਿਰਲਾ ਭਵਨ ਵਿੱਚ ਗੋਲੀ ਮਾਰਕੇ ਕੀਤੀ ਗਈ ਸੀ। ਉਹ ਰੋਜ ਸ਼ਾਮ ਨੂੰ ਅਰਦਾਸ ਕਰਿਆ ਕਰਦੇ ਸਨ। 30 ਜਨਵਰੀ 1948 ਦੀ ਸ਼ਾਮ ਨੂੰ ਜਦੋਂ ਉਹ ਸੰਧਿਆਕਾਲੀਨ ਅਰਦਾਸ ਲਈ ਜਾ ਰਹੇ ਸਨ ਉਦੋਂ ਮੁਸਲਿਮ ਵਿਰੋਧੀ ਸੰਘੀ ਵਿਚਾਰਾਂ ਨੂੰ ਪਰਨਾਏ ਨਾਥੂਰਾਮ ਗੋਡਸੇ ਨਾਮ ਦੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੇ ਪੈਰ ਛੂਹੇ ਅਤੇ ਫਿਰ ਸਾਹਮਣੇ ਤੋਂ ਉਨ੍ਹਾਂ ਤੇ ਬੈਰੇਟਾ ਪਿਸਟਲ ਨਾਲ ਤਿੰਨ ਗੋਲੀਆਂ ਦਾਗ ਦਿੱਤੀਆਂ। ਉਸ ਸਮੇਂ ਗਾਂਧੀ ਆਪਣੇ ਪੈਰੋਕਾਰਾਂ ਨਾਲ ਘਿਰੇ ਹੋਏ ਸਨ।
ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ | |
---|---|
ਟਿਕਾਣਾ | ਨਵੀਂ ਦਿੱਲੀ |
ਮਿਤੀ | 30 ਜਨਵਰੀ 1948 ਭਾਰਤੀ ਮਿਆਰੀ ਸਮਾਂ (5:17 ਬਾਅਦ ਦੁਪਹਿਰ) |
ਟੀਚਾ | ਮੋਹਨਦਾਸ ਕਰਮਚੰਦ ਗਾਂਧੀ |
ਹਥਿਆਰ | ਨੀਮ-ਸਵੈਚਾਲਿਤ ਪਿਸਟਲ |
ਮੌਤਾਂ | 1 (ਗਾਂਧੀ) |
ਜਖ਼ਮੀ | ਕੋਈ ਨਹੀਂ |
ਅਪਰਾਧੀ | ਨੱਥੂਰਾਮ ਗੋਡਸੇ |
ਇਸ ਮੁਕੱਦਮੇ ਵਿੱਚ ਨਾਥੂਰਾਮ ਗੋਡਸੇ ਸਹਿਤ ਅੱਠ ਲੋਕਾਂ ਨੂੰ ਹੱਤਿਆ ਦੀ ਸਾਜਿਸ਼ ਵਿੱਚ ਆਰੋਪੀ ਬਣਾਇਆ ਗਿਆ ਸੀ। ਇਨ੍ਹਾਂ ਅੱਠਾਂ ਵਿੱਚੋਂ ਇੱਕ ਨੂੰ ਸਰਕਾਰੀ ਗਵਾਹ ਬਨਣ ਦੇ ਕਾਰਨ ਬਰੀ ਕਰ ਦਿੱਤਾ ਗਿਆ। ਇੱਕ (ਵੀਰ ਸਾਵਰਕਰ) ਦੇ ਖਿਲਾਫ ਕੋਈ ਪ੍ਰਮਾਣ ਨਾ ਮਿਲਣ ਕਰ ਕੇ ਅਦਾਲਤ ਨੇ ਬਰੀ ਕਰ ਦਿੱਤਾ। ਇੱਕ ਨੂੰ ਵੱਡੀ ਅਦਾਲਤ ਵਿੱਚ ਅਪੀਲ ਕਰਨ ਤੇ ਮਾਫ ਕਰ ਦਿੱਤਾ ਗਿਆ।
ਅਤੇ ਅਖੀਰ ਵਿੱਚ ਬਚੇ ਪੰਜ ਦੋਸੀਆਂ ਵਿੱਚੋਂ ਤਿੰਨ - ਗੋਪਾਲ ਗੋਡਸੇ, ਮਦਨਲਾਲ ਪਾਹਵਾ ਅਤੇ ਵਿਸ਼ਨੂੰ ਰਾਮ-ਕ੍ਰਿਸ਼ਨ ਕਰਕਰੇ ਨੂੰ ਉਮਰ ਕੈਦ ਹੋਈ ਅਤੇ ਦੋ - ਨੱਥੂਰਾਮ ਗੋਡਸੇ ਅਤੇ ਨਰਾਇਣ ਆਪਟੇ ਨੂੰ ਫਾਂਸੀ ਦੇ ਦਿੱਤੀ ਗਈ।
ਆਈਨਸਟੀਨ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਨੂੰ ਮਿਲਣ ਲਈ ਬੇਤਾਬ ਸਨ। ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਅਲਬਾਨੋ ਮੁਲਰ ਦੇ ਸੰਕਲਨ ਦੇ ਅਨੁਸਾਰ 1931 ਵਿੱਚ ਪਿਤਾ ਜੀ ਨੂੰ ਲਿਖੇ ਇੱਕ ਪੱਤਰ ਵਿੱਚ ਆਈਨਸਟੀਨ ਨੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜਤਾਈ ਸੀ। ਆਈਨਸਟੀਨ ਨੇ ਪੱਤਰ ਵਿੱਚ ਲਿਖਿਆ ਸੀ - ਤੁਸੀਂ ਆਪਣੇ ਕੰਮ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਅਜਿਹੇ ਲੋਕਾਂ ਤੇ ਵੀ ਅਹਿੰਸਾ ਦੇ ਜਰਿਏ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਜੋ ਹਿੰਸਾ ਦੇ ਰਸਤੇ ਨੂੰ ਖਾਰਿਜ ਨਹੀਂ ਕਰਦੇ। ਮੈਂ ਉਮੀਦ ਕਰਦਾ ਹਾਂ ਕਿ ਤੁਹਾਡਾ ਉਦਾਹਰਨ ਦੇਸ਼ ਦੀਆਂ ਸੀਮਾਵਾਂ ਵਿੱਚ ਕੈਦ ਨਹੀਂ ਰਹੇਗਾ ਸਗੋਂ ਅੰਤਰਰਾਸ਼ਟਰੀ ਪੱਧਰ ਉੱਤੇ ਸਥਾਪਤ ਹੋਵੇਗਾ। ਮੈਂ ਉਮੀਦ ਕਰਦਾ ਹਾਂ ਕਿ ਇੱਕ ਦਿਨ ਮੈਂ ਤੁਹਾਡੇ ਨਾਲ ਮੁਲਾਕਾਤ ਕਰ ਪਾਵਾਂਗਾ।[1]
ਆਈਨਸਟੀਨ ਨੇ ਬਾਪੂ ਜੀ ਬਾਰੇ ਵਿੱਚ ਲਿਖਿਆ ਹੈ ਕਿ ਮਹਾਤਮਾ ਗਾਂਧੀ ਦੀਆਂ ਪ੍ਰਾਪਤੀਆਂ ਰਾਜਨੀਤਕ ਇਤਹਾਸ ਵਿੱਚ ਦੁਰਲਭ ਹਨ। ਉਨ੍ਹਾਂ ਨੇ ਦੇਸ਼ ਨੂੰ ਦਾਸਤਾ ਤੋਂ ਆਜ਼ਾਦ ਕਰਾਉਣ ਲਈ ਸੰਘਰਸ਼ ਦਾ ਅਜਿਹਾ ਨਵਾਂ ਰਸਤਾ ਚੁਣਿਆ ਜੋ ਮਾਨਵੀ ਅਤੇ ਅਨੋਖਾ ਹੈ। ਇਹ ਇੱਕ ਅਜਿਹਾ ਰਸਤਾ ਹੈ ਜੋ ਪੂਰੀ ਦੁਨੀਆਂ ਦੇ ਸੰਸਕਾਰੀ/ਸਭਿਆਚਾਰੀ ਸਮਾਜ ਨੂੰ ਮਨੁੱਖਤਾ ਬਾਰੇ ਸੋਚਣ ਨੂੰ ਮਜਬੂਰ ਕਰਦਾ ਹੈ। ਉਨ੍ਹਾਂ ਨੇ ਲਿਖਿਆ ਕਿ ਸਾਨੂੰ ਇਸ ਗੱਲ ਉੱਤੇ ਖੁਸ਼ ਹੋਣਾ ਚਾਹੀਦਾ ਹੈ ਕਿ ਤਕਦੀਰ ਨੇ ਸਾਨੂੰ ਆਪਣੇ ਸਮੇਂ ਵਿੱਚ ਇੱਕ ਅਜਿਹਾ ਵਿਅਕਤੀ ਤੋਹਫੇ ਵਜੋਂ ਦਿੱਤਾ ਜੋ ਆਉਣ ਵਾਲੀਆਂ ਪੀੜੀਆਂ ਲਈ ਰਸਤਾ ਦਰਸਾਊ ਬਣੇਗਾ।[2]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.