ਮੁਗ਼ਲ ਵੰਸ਼. (مغل) ਤਾਤਾਰ ਦੀ ਇੱਕ ਸੂਰਵੀਰ ਜਾਤਿ ਹੈ, ਜੋ ਪਹਿਲਾਂ ਆਤਿਸ਼ਪਰਸਤ ਸੀ ਅਤੇ ਫਿਰ ਇਸਲਾਮ ਮਤ ਵਿੱਚ ਆਈ। ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆ ਕੇ ਕਈ ਮੁਗ਼ਲ ਮੁਸਲਮਾਨ ਨਹੀਂ ਹੋਏ ਸਨ। ਜਲਾਲੁੱਦੀਨ ਫਿਰੋਜ਼ ਖਲਜੀ ਨੇ, ਜੋ ਦਿੱਲੀ ਦੇ ਤਖ਼ਤ ਉੱਤੇ ਸੰਨ 1290 ਤੋਂ 1296 ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ। ਦਿੱਲੀ ਨੇੜੇ ਸਥਿਤ ਮੁਗ਼ਲਪੁਰਾ ਹੈ, ਜੋ ਕਿ ਉਸ ਸਮੇਂ ਹੀ ਬਣਾਇਆ ਗਿਆ ਸੀ। ਮੁਗਲਾਂ ਵਿੱਚ ਤੈਮੂਰ ਪ੍ਰਤਾਪੀ ਹੋਇਆ ਹੈ, ਜਿਸ ਨੇ ਭਾਰਤ ਨੂੰ ਫਤਿਹ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ ਬਾਬਰ ਹਿੰਦੁਸਤਾਨ ਅੰਦਰ ਮੁਗਲਰਾਜ ਕਾਇਮ ਕਰਨ ਵਿੱਚ ਸਫਲ ਹੋਇਆ। ਦਿੱਲੀ ਦੇ ਤਖਤ ਉਪਰ 15 ਮੁਗਲ ਬਾਦਸ਼ਾਹ ਬੈਠੇ ਸਨ।

ਮੁਗ਼ਲ ਵੰਸ਼ ਦੇ ਸ਼ਾਸਕ

  • ਬਾਬਰ- ਸਨ 1526- 1530, ਇਸ ਨੇ ਭਾਰਤ ਵਿੱਚ ਮੁਗ਼ਲ ਰਾਜ ਕਾਇਮ ਕੀਤਾ।
  • ਹੁਮਾਯੂੰ- ਸਨ 1530- 1556, ਇਹ ਬਾਬਰ ਦਾ ਪੁੱਤਰ ਸੀ। ਇਸ ਨੂੰ ਸ਼ੇਰਸ਼ਾਹ ਸੂਰ ਪਠਾਣ ਨੇ ਜਿੱਤਕੇ ਸਨ 1540 ਵਿੱਚ ਦਿੱਲੀ ਦਾ ਤਖਤ ਸਾਂਭਿਆ। ਇਸ ਨੇ ਫੇਰ ਸਨ 1555 ਵਿੱਚ ਫਾਰਸ ਦੇ ਬਾਦਸ਼ਾਹ ਦੀ ਸਹਾਇਤਾ ਨਾਲ ਸੂਰਵੰਸ਼ ਤੋਂ ਹਿੰਦੁਸਤਾਨ ਦੀ ਬਾਦਸ਼ਾਹਤ ਖੋਹੀ, ਪਰ ਕੇਵਲ ਛੀ ਮਹੀਨੇ ਰਾਜ ਕਰ ਕੇ ਮਰ ਗਿਆ।
  • ਅਕਬਰ- ਸਨ 1556 ਤੋਂ 1605, ਇਹ ਹੁਮਾਯੂੰ ਦਾ ਬੇਟਾ ਸੀ। ਮੁਗਲ ਬਾਦਸ਼ਾਹਾਂ ਵਿੱਚੋਂ ਇਹ ਸਭ ਤੋਂ ਉੱਤਮ ਹੋਇਆ ਹੈ।
  • ਜਹਾਂਗੀਰ- ਸਨ 1605 ਤੋਂ 1627, ਇਹ ਅਕਬਰ ਦਾ ਬੇਟਾ ਸੀ।
  • ਸ਼ਾਹਜਹਾਂ- ਸਨ 1627 ਤੋਂ 1658, ਇਹ ਜਹਾਂਗੀਰ ਦਾ ਪੁੱਤਰ ਸੀ। ਇਸ ਨੂੰ ਇਸ ਦੇ ਬੇਟੇ ਔਰੰਗਜ਼ੇਬ ਨੇ ਸਨ 1658 ਵਿੱਚ ਕੈਦ ਕਰ ਕੇ ਤਖਤ ਸਾਂਭਿਆ। ਸ਼ਾਹਜਹਾਂ ਦੀ ਮੌਤ ਸਨ 1666 ਵਿੱਚ ਹੋਈ ਹੈ।
  • ਔਰੰਗਜ਼ੇਬ- ਸਨ 1658 ਤੋਂ 1707, ਇਹ ਸ਼ਾਹਜਹਾਂ ਦਾ ਪੁੱਤਰ ਸੀ।
  • ਬਹਾਦੁਰਸ਼ਾਹ- ਸਨ 1707 ਤੋਂ 1712, ਇਹ ਔਰੰਗਜ਼ੇਬ ਦਾ ਪੁੱਤਰ ਸੀ।
  • ਜਹਾਂਦਾਰਸ਼ਾਹ- ਸਨ 1712 ਤੋਂ 1713, ਇਹ ਬਹਾਦੁਰਸ਼ਾਹ ਦਾ ਪੁੱਤਰ ਸੀ।
  • ਫ਼ਰਰੁਸਿਯਰ- ਸਨ 1713 ਤੋਂ 1719, ਇਹ ਅਜੀਮੁੱਸ਼ਾਨ ਦਾ ਪੁੱਤਰ ਅਤੇ ਬਹਾਦੁਰਸ਼ਾਹ ਦਾ ਪੋਤਾ ਸੀ।
  • ਮੁਹੰਮਦਸ਼ਾਹ- ਸਨ 1719 ਤੋਂ 1748, ਇਹ ਜਹਾਨਸ਼ਾਹ ਦਾ ਪੁੱਤਰ ਅਤੇ ਨ ਬਹਾਦੁਰਸ਼ਾਹ ਦਾ ਪੋਤਾ ਸੀ। ਇਸ ਦੇ ਰਾਜ ਵਿੱਚ ਅਨੇਕ ਸੂਬੇ ਸਤੰਤਰ ਹੋ ਗਏ। ਇਹ ਰਾਗ ਰੰਗ ਵਿੱਚ ਮਗਨ ਰਹਿਦਾ ਸੀ। ਇਸੇ ਕਾਰਨ ਇਸ ਦੀ ਉਪਾਧੀ ਰੰਗੀਲਾ ਸੀ। ਨਾਦਿਰਸ਼ਾਹ ਨੇ ਇਸੇ ਦੇ ਸਮੇਂ ਦਿੱਲੀ ਲੁੱਟੀ ਅਤੇ ਕਤਲੇਆਮ ਕੀਤੀ।

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.