ਬੌਬੀ ਜਿੰਦਲ

ਅਮਰੀਕੀ ਸਿਆਸਤਦਾਨ From Wikipedia, the free encyclopedia

ਬੌਬੀ ਜਿੰਦਲ

ਪਿਊਸ਼ "'ਬੌਬੀ" ਜਿੰਦਲ (ਜਨਮ 10 ਜੂਨ 1971)[1] ਇੱਕ ਅਮਰੀਕੀ ਸਿਆਸਤਦਾਨ ਹੈ। ਉਹ ਲੂਸੀਆਨਾ ਦਾ 55ਵਾਂ ਅਤੇ ਮੌਜੂਦਾ ਰਾਜਪਾਲ ਅਤੇ ਰਿਪਬਲੀਕਨ ਗਵਰਨਰ ਐਸੋਸੀਏਸ਼ਨ ਦਾ ਉਪ ਚੇਅਰਮੈਨ ਹੈ।[2]

ਵਿਸ਼ੇਸ਼ ਤੱਥ ਬੌਬੀ ਜਿੰਦਲ, ਲੂਸੀਆਨਾ ਦਾ 55ਵਾਂ ਗਵਰਨਰ ...
ਬੌਬੀ ਜਿੰਦਲ
Thumb
ਗਵਰਨਰ ਜਿੰਦਲ ਮਾਰਚ 2015 ਵਿੱਚ
ਲੂਸੀਆਨਾ ਦਾ 55ਵਾਂ ਗਵਰਨਰ
ਦਫ਼ਤਰ ਸੰਭਾਲਿਆ
14 ਜਨਵਰੀ 2008
ਲੈਫਟੀਨੈਂਟMitch Landrieu
Scott Angelle
Jay Dardenne
ਤੋਂ ਪਹਿਲਾਂKathleen Blanco
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਲੂਸੀਆਨਾ ਦੇ 1st ਜ਼ਿਲ੍ਹੇ ਤੋਂ)
ਦਫ਼ਤਰ ਵਿੱਚ
3 ਜਨਵਰੀ 2005  14 ਜਨਵਰੀ 2008
ਤੋਂ ਪਹਿਲਾਂDavid Vitter
ਤੋਂ ਬਾਅਦSteve Scalise
ਨਿੱਜੀ ਜਾਣਕਾਰੀ
ਜਨਮ
ਪਿਊਸ਼ ਜਿੰਦਲ

(1971-06-10) 10 ਜੂਨ 1971 (ਉਮਰ 53)
ਬੈਟਨ ਰੂਜ, ਲੂਸੀਆਨਾ, ਯੂ ਐਸ
ਸਿਆਸੀ ਪਾਰਟੀਰਿਪਬਲੀਕਨ
ਜੀਵਨ ਸਾਥੀਸੁਪ੍ਰਿਆ ਜੌਲੀ (1997–ਹੁਣ)
ਬੱਚੇਸੇਲੀਆ ਅਲਿਜਾਬੇਥ
ਰਾਬਰਟ ਸ਼ਾਨ
ਸਲੇਡ ਰਯਾਨ
ਰਿਹਾਇਸ਼ਲੂਸੀਆਨਾ ਗਵਰਨਰ ਮੈਨਸ਼ਨ
ਅਲਮਾ ਮਾਤਰਬਰਾਉਨ ਯੂਨੀਵਰਸਿਟੀ
ਨਿਊ ਕਾਲਜ, ਆਕਸਫੋਰਡ
ਦਸਤਖ਼ਤThumb
ਵੈੱਬਸਾਈਟGovernment website
ਬੰਦ ਕਰੋ

ਨਿਜੀ ਜੀਵਨ

ਪੀਊਸ਼ ਜਿੰਦਲ ਦਾ ਜਨਮ ਬੈਟਨ ਰੂਜ, ਲੂਸੀਆਨਾ ਵਿੱਚ ਇੱਕ ਪਰਵਾਸੀ ਪੰਜਾਬੀ ਭਾਰਤੀ ਪਰਵਾਰ ਵਿੱਚ ਹੋਇਆ ਸੀ। 1970 ਵਿੱਚ ਉਸ ਦੇ ਪਿਤਾ ਭਾਰਤ ਵਿੱਚ ਆਪਣਾ ਜੱਦੀ ਪਿੰਡ ਖਾਨਪੁਰਾ ਛੱਡ ਕੇ ਅਮਰੀਕਾ ਚਲੇ ਆਇਆ ਸੀ। ਪਰਵਾਰ ਦੇ ਅਨੁਸਾਰ, ਜਿੰਦਲ ਨੇ ਬੌਬੀ ਨਾਮ ਬਰੈਡੀ ਬੰਚ ਟੈਲੀਵਿਜਨ ਲੜੀ ਦੇ ਇੱਕ ਚਰਿੱਤਰ ਬੌਬੀ ਬਰੈਡੀ ਦੇ ਨਾਮ ਤੇ ਚਾਰ ਸਾਲ ਦੀ ਉਮਰ ਵਿੱਚ ਅਪਨਾਇਆ ਸੀ। ਕਾਨੂੰਨੀ ਤੌਰ 'ਤੇ ਉਸ ਦਾ ਨਾਮ ਹੈ ਪੀਊਸ਼ ਜਿੰਦਲ ਹੈ।

ਜਨਮ ਤੋਂ ਜਿੰਦਲ ਇੱਕ ਹਿੰਦੂ ਸੀ, ਲੇਕਿਨ ਹਾਈ ਸਕੂਲ ਵਿੱਚ ਉਹ ਕੈਥੋਲਿਕ ਸੰਪ੍ਰਦਾਏ ਵਿੱਚ ਸ਼ਾਮਿਲ ਹੋ ਗਿਆ। ਜਿੰਦਲ ਨੇ ਪ੍ਰੋਵਿਡੇਂਸ ਰੋਡ ਆਈਲੈਂਡ ਦੀ ਬਰਾਉਨ ਯੂਨੀਵਰਸਿਟੀ ਤੋਂ ਸਾਰਵਜਨਿਕ ਨੀਤੀ ਅਤੇ ਜੀਵ ਵਿਗਿਆਨ ਦੀ ਡਿਗਰੀ ਵਿਸ਼ੇਸ਼ ਯੋਗਤਾ ਦੇ ਨਾਲ ਪ੍ਰਾਪਤ ਕੀਤੀ। ਬਰਾਉਨ ਯੂਨੀਵਰਸਿਟੀ ਵਿੱਚ ਉਹ ਸੋਸਾਇਟੀ ਆਫ ਪੇਸਿਫਿਕਾ ਹਾਊਸ ਦਾ ਇੱਕ ਮੈਂਬਰ ਸੀ। ਜਿੰਦਲ ਇੱਕ ਰਾਜ ਨੇਤਾ ਬਨਣਾ ਚਾਹੁੰਦਾ ਸੀ। ਉਸ ਨੇ ਰਾਜਨੀਤੀ ਵਿਗਿਆਨ ਵਿੱਚ ਉਚੇਰੀ ਉਪਾਧੀ ਨਿਊ ਕਾਲਜ ਆਕਸਫੋਰਡ ਤੋਂ ਰੋਡਸ ਸਕਾਲਰ ਦੇ ਰੂਪ ਵਿੱਚ ਪ੍ਰਾਪਤ ਕੀਤੀ।

ਆਕਸਫੋਰਡ ਦੇ ਬਾਅਦ ਉਹ ਮੈੱਕਿੰਜੇ ਐਂਡ ਕੰਪਨੀ ਵਿੱਚ ਕੰਮ ਕਰਨ ਲੱਗ ਪਿਆ ਜੋ ਇੱਕ ਸਲਾਹਕਾਰ ਫਰਮ ਹੈ, ਜਿੱਥੇ ਉਸ ਨੇ ਫਾਰਚਿਊਨ 500 ਕੰਪਨੀਆਂ ਨੂੰ ਸਲਾਹ ਦਿੱਤੀ। 1996 ਵਿੱਚ ਜਿੰਦਲ ਨੇ ਸੁਪ੍ਰਿਆ ਜੌਲੀ (ਜਨਮ 1972) ਨਾਲ ਵਿਆਹ ਕੀਤਾ। ਉਹਨਾਂ ਦੇ ਤਿੰਨ ਬੱਚੇ ਹਨ: ਸੇਲੀਆ ਅਲਿਜਾਬੇਥ, ਰਾਬਰਟ ਸ਼ਾਨ ਅਤੇ ਸਲੇਡ ਰਯਾਨ।

ਹਵਾਲੇ

Loading related searches...

Wikiwand - on

Seamless Wikipedia browsing. On steroids.