ਬਾਬਾ ਗੁਰਦਿੱਤ ਸਿੰਘ

From Wikipedia, the free encyclopedia

ਬਾਬਾ ਗੁਰਦਿੱਤ ਸਿੰਘ

ਬਾਬਾ ਗੁਰਦਿੱਤ ਸਿੰਘ (25 ਅਗਸਤ 1860 - 24 ਜੁਲਾਈ 1954) 29 ਸਤੰਬਰ 1914 ਦੇ ਬਜ ਬਜ ਘਾਟ ਕਲਕੱਤੇ ਦੇ ਖੂਨੀ ਸਾਕੇ ਨਾਲ ਸੰਬੰਧਿਤ ਕੇਂਦਰੀ ਹਸਤੀ ਸੀ।

ਵਿਸ਼ੇਸ਼ ਤੱਥ ਬਾਬਾ ਗੁਰਦਿੱਤ ਸਿੰਘ ਸਰਹਾਲੀ, ਜਨਮ ...
ਬਾਬਾ ਗੁਰਦਿੱਤ ਸਿੰਘ ਸਰਹਾਲੀ
Thumb
ਬਾਬਾ ਗੁਰਦਿੱਤ ਸਿੰਘ
ਜਨਮ(1860-08-25)25 ਅਗਸਤ 1860
ਸਰਹਾਲੀ, ਪੰਜਾਬ ਪ੍ਰਾਂਤ, ਬਰਤਾਨਵੀ ਪੰਜਾਬ
ਮੌਤ24 ਜੁਲਾਈ 1954(1954-07-24) (ਉਮਰ 93)
ਬੰਦ ਕਰੋ

ਜੀਵਨ

ਬਾਬਾ ਗੁਰਦਿੱਤ ਸਿੰਘ ਜੀ ਦਾ ਜਨਮ 1860 ਨੂੰ ਸਰਹਾਲੀ ਕਲਾਂ,ਜਿਲ੍ਹਾ ਅੰਮ੍ਰਿਤਸਰ (ਬਰਤਾਨਵੀ ਪੰਜਾਬ) ਵਿੱਚ ਹੋਇਆ। ਉਨ੍ਹਾ ਦੇ ਪਿਤਾ ਦਾ ਨਾਮ ਸਰਦਾਰ ਹੁਕਮ ਸਿੰਘ ਸੀ ਤੇ ਗੁਰਦਿੱਤ ਸਿੰਘ ਦੇ ਬਚਪਨ ਸਮੇਂ ਹੀ ਉਹ ਰੁਜਗਾਰ ਲਈ ਮਲਾਇਆ ਚਲੇ ਗਏ ਅਤੇ ਠੇਕੇਦਾਰੀ ਕਰਨ ਲੱਗੇ। ਗੁਰਦਿਤ ਸਿੰਘ ਨੇ ਆਪਣੇ ਬਚਪਨ ਵਿੱਚ ਬਹੁਤ ਥੋੜੀ ਵਿਦਿਆ ਹਾਸਲ ਕੀਤੀ। ਆਖਰ ਉਹ ਵੀ ਮਲਾਇਆ ਚਲੇ ਗਏ ਤੇ ਆਪਣੇ ਬਾਪ ਵਾਂਗ ਹੀ ਠੇਕੇਦਾਰੀ ਦਾ ਕੰਮ ਸ਼ੁਰੂ ਕਰ ਲਿਆ। 1911 ਨੂੰ ਉਨ੍ਹਾ ਨੇ ਜਬਰੀ ਮਜ਼ਦੂਰੀ ਦੇ ਵਿਰੁਧ ਅਵਾਜ਼ ਉਠਾਈ। ਉਨ੍ਹਾ ਨੇ ਸਰਕਾਰ ਨੂੰ ਉਨ੍ਹਾਂ ਅਫਸਰਾਂ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਜਿਹੜੇ ਗਰੀਬ ਪੇਂਡੂਆਂ ਤੋਂ ਵਗਾਰ ਕਰਵਾਉਂਦੇ ਸਨ। ਗੁਰਦਿੱਤ ਸਿੰਘ ਨੇ ਇੱਕ ਜਪਾਨੀ ਜਹਾਜ਼ ਕਾਮਾਗਾਟਾ ਮਾਰੂ 1914 ਵਿੱਚ ਕਿਰਾਏ ਤੇ ਲਿਆ ਤੇ ਕੈਨੇਡਾ ਲਈ ਚੱਲ ਪਏ। ਇਸ ਵਿੱਚ 372 ਮੁਸਾਫਰਾਂ ਵਿਚੋਂ ਬਹੁਤੇ ਪੰਜਾਬੀ ਸਿਖ ਸਨ। ਉਹ ਹਾਂਗਕਾਂਗ ਤੋਂ 3 ਅਪ੍ਰੈਲ 1914 ਨੂੰ ਵੈਨਕੂਵਰ ਨੂੰ ਚੱਲ ਪਏ। ਇਹ ਜੱਥਾ 22 ਮਈ 1914 ਨੂੰ ਕਨੇਡਾ ਦੇ ਕੰਢੇ ਪਹੁੰਚਿਆ। ਪਰ ਜਹਾਜ਼ ਨੂੰ ਬੰਦਰਗਾਹ ਤੇ ਲਾਉਣ ਦੀ ਇਜਾਜ਼ਤ ਨਾ ਦਿੱਤੀ ਗਈ। ਇਸ ਗੱਲ ਨੇ ਯਾਤਰੀਆਂ ਵਿੱਚ ਰੋਸ ਨੂੰ ਜਨਮ ਦਿੱਤਾ। ਇੱਕ ਰਾਤ ਪੁਲੀਸ ਨੇ ਜਹਾਜ਼ ਤੇ ਹਮਲਾ ਕੀਤਾ ਤੇ ਯਾਤਰੀਆਂ ਨੇ ਇਸ ਦਾ ਟਕਰਾ ਕੀਤਾ ਅਤੇ ਇਹ ਸਾਰੀ ਕਹਾਣੀ ਜੰਗਲ ਦੀ ਅੱਗ ਵਾਂਗ ਫੈਲ ਗਈ। ਅਖਬਾਰਾਂ ਵਿੱਚ ਸੁਰਖੀਆਂ ਲੱਗ ਗਈਆਂ। ਕਨੇਡਾਈ ਭਾਰਤੀਆਂ ਵਿੱਚ ਤਕੜੀ ਤਲਖ਼ੀ ਪੈਦਾ ਹੋ ਗਈ। [1]

ਕਾਮਾਗਾਟਾਮਾਰੂ ਜਹਾਜ ਬਾਰੇ ਬਿਆਨ

ਕਾਮਾਗਾਟਾਮਾਰੂ ਕਾਂਡ ਵਿੱਚ ਮੁਕੱਦਮਾ ਚੱਲ ਰਹੇ ਬਾਬਾ ਗੁਰਦਿੱਤ ਸਿੰਘ ਉੱਪਰ ਸਰਕਾਰੀ ਵਕੀਲਾਂ ਨੇ ਕਈ ਸਾਰੇ ਝੂਠੇ ਦਸਤਾਵੇਜ਼ ਤਿਆਰ ਕਰ ਲਏ। ਸਰਕਾਰ ਵੱਲੋਂ ਕੀਤੀਆਂ ਵਧੀਕੀਆਂ ਦਾ ਪਾਜ ਖੋਲ੍ਹਣ ਵਾਸਤੇ ਮੌਕਾ ਭਾਲ ਰਹੇ ਬਾਬਾ ਗੁਰਦਿੱਤ ਸਿੰਘ ਲਈ ਤਾਂ ਇਹ ਬਿੱਲੀ ਦੇ ਭਾਗੀਂ ਛਿੱਕਾ ਟੁੱਟਣ ਵਾਲੀ ਗੱਲ ਸੀ। ਉਹ ਝੱਟ ਇਸ ਬਿਆਨ ਦੀ ਤਿਆਰੀ ਵਿੱਚ ਜੁਟ ਗਿਆ। ਕਾਮਰੇਡ ਅਰਜਨ ਸਿੰਘ ਗੜਗੱਜ ਵੱਲੋਂ ਆਪਣੀ ਪੁਸਤਕ ‘ਮੇਰਾ ਆਪਣਾ ਆਪ’ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਉਨ੍ਹੀਂ ਦਿਨੀਂ ਗੜਗੱਜ ਸਮੇਤ ਹੋਰ ਵੀ ਕਈ ਦੇਸ਼ਭਗਤ ਜੇਲ੍ਹ ਵਿੱਚ ਬੰਦ ਸਨ ਜਿਨ੍ਹਾਂ ਨੂੰ ਬਾਬਾ ਜੀ ਆਪਣੀ ਹੱਡਬੀਤੀ ਸੁਣਾਇਆ ਕਰਦੇ ਸਨ। ਬਾਬਾ ਗੁਰਦਿੱਤ ਸਿੰਘ ਦਾ ਬਿਆਨ ਸਾਰਿਆਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਅਤੇ ਇਸ ਨੂੰ ਲਿਖਣ ਦਾ ਕੰਮ ਗੜਗੱਜ ਨੇ ਕੀਤਾ। 261 ਪੰਨਿਆਂ ਉੱਤੇ ਲਿਖਿਆ ਇਹ ਬਿਆਨ 26 ਜੂਨ 1922 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਬਿਆਨ ਵਿੱਚ ਪੜਤਾਲੀਆ ਕਮੇਟੀ ਦੀ ਰਿਪੋਰਟ ਉੱਤੇ ਪੈਰਾ ਵਾਰ ਟਿੱਪਣੀ ਕਰਦਿਆਂ ਸਾਰੇ ਘਟਨਾਕ੍ਰਮ ਦੌਰਾਨ ਅੰਗਰੇਜ਼ ਹਾਕਮਾਂ ਦੀ ਬਦਨੀਤੀ ਦੀ ਅਸਲੀਅਤ ਜੱਗ ਜ਼ਾਹਰ ਕੀਤੀ ਗਈ ਸੀ। ਇਹ ਬਿਆਨ ਅਦਾਲਤੀ ਦਸਤਾਵੇਜ਼ ਸੀ ਅਤੇ ਇਸ ਨੂੰ ਜੱਗ ਜ਼ਾਹਰ ਕਰਨ ਨਾਲ ਕੋਈ ਕਾਨੂੰਨੀ ਅਵੱਗਿਆ ਨਹੀਂ ਸੀ ਹੁੰਦੀ। ਇਸ ਲਈ ਬਾਬਾ ਜੀ ਦਾ ਇਹ ਬਿਆਨ ਕਾਮਾਗਾਟਾ ਮਾਰੂ ਜਹਾਜ਼ ਵਿੱਚ ਉਨ੍ਹਾਂ ਦੇ ਸਕੱਤਰ ਰਹੇ ਸਰਦਾਰ ਦਲਜੀਤ ਸਿੰਘ ਨੇ ਜ਼ੁਲਮੀ ਕਥਾ ਸਿਰਲੇਖ ਹੇਠ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ।[2]

ਬਾਹਰਲੇ ਲਿੰਕ

ਹਵਾਲੇ

Loading related searches...

Wikiwand - on

Seamless Wikipedia browsing. On steroids.