ਫ਼ਿਨਲੈਂਡ ਦੀ ਖਾੜੀ
ਸਮੁੰਦਰ From Wikipedia, the free encyclopedia
ਸਮੁੰਦਰ From Wikipedia, the free encyclopedia
ਫ਼ਿਨਲੈਂਡ ਦੀ ਖਾੜੀ (ਫ਼ਿਨਲੈਂਡੀ: [Suomenlahti] Error: {{Lang}}: text has italic markup (help); ਇਸਤੋਨੀਆਈ: [Soome laht] Error: {{Lang}}: text has italic markup (help); ਰੂਸੀ: Финский залив, tr. Finskiy zaliv; IPA: [ˈfʲinskʲɪj zɐˈlʲif]; ਸਵੀਡਨੀ: [Finska viken] Error: {{Lang}}: text has italic markup (help)) ਬਾਲਟਿਕ ਸਾਗਰ ਦੀ ਸਭ ਤੋਂ ਪੂਰਬੀ ਸ਼ਾਖ਼ਾ ਹੈ। ਇਹ ਉੱਤਰ ਵੱਲ ਫ਼ਿਨਲੈਂਡ ਤੋਂ ਦੱਖਣ ਵੱਲ ਇਸਤੋਨੀਆ ਤੱਕ ਪਸਰੀ ਹੈ ਅਤੇ ਰੂਸ ਵਿੱਚ ਸੇਂਟ ਪੀਟਰਸਬਰਗ ਤੱਕ ਜਾਂਦੀ ਹੈ ਜਿੱਥੇ ਇਸ ਵਿੱਚ ਨੇਵਾ ਦਰਿਆ ਡਿੱਗਦਾ ਹੈ। ਇਸ ਖਾੜੀ ਦੇ ਕੰਢੇ ਹੈਲਸਿੰਕੀ ਅਤੇ ਤਾਲਿਨ ਵੀ ਵਸੇ ਹੋਏ ਹਨ। ਖਾੜੀ ਦੇ ਪੂਰਬੀ ਹਿੱਸੇ ਰੂਸ ਦੇ ਹਨ, ਅਤੇ ਰੂਸ ਦੀਆਂ ਸਭ ਤੋਂ ਮਹੱਤਵਪੂਰਨ ਤੇਲ ਦੀਆਂ ਬੰਦਰਗਾਹਾਂ ਸਭ ਤੋਂ ਦੂਰ ਇਸ ਖਾੜੀ ਵਿੱਚ ਹਨ, ਸੇਂਟ ਪੀਟਰਸਬਰਗ ਦੇ ਕੋਲ ਜਿਸ ਵਿੱਚ ਪ੍ਰੀਮੋਰਸਕ ਸ਼ਾਮਿਲ ਹੈ। ਸੇਂਟ ਪੀਟਰਸਬਰਗ ਨੂੰ ਸਮੁੰਦਰੀ ਰਸਤੇ ਦੇ ਤੌਰ 'ਤੇ, ਫ਼ਿਨਲੈਂਡ ਦੀ ਖਾੜੀ ਰੂਸ ਲਈ ਰਣਨੀਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਰਹੀ ਹੈ।
ਫ਼ਿਨਲੈਂਡ ਦੀ ਖਾੜੀ | |
---|---|
ਗੁਣਕ | 59°50′N 26°00′E |
Basin countries | ਰੂਸ, ਫ਼ਿਨਲੈਂਡ, ਇਸਤੋਨੀਆ |
ਵੱਧ ਤੋਂ ਵੱਧ ਲੰਬਾਈ | 400 |
ਵੱਧ ਤੋਂ ਵੱਧ ਚੌੜਾਈ | 130 |
Surface area | 30,000 km2 (12,000 sq mi) |
ਔਸਤ ਡੂੰਘਾਈ | 38 m (125 ft) |
ਵੱਧ ਤੋਂ ਵੱਧ ਡੂੰਘਾਈ | 115 m (377 ft) |
Settlements | ਸੇਂਟ ਪੀਟਰਸਬਰਗ, ਹੈਲਸਿੰਕੀ, ਤਾਲਿਨ |
ਖਾੜੀ ਦੇ ਖੇਤਰਫਲ 30,000 km2 (12,000 sq mi) ਹੈ।[1] ਇਸਦੀ ਲੰਬਾਈ ਹਾਂਕੋ ਪੈਨਿਨਸੁਲਾ ਤੋਂ ਸੇਂਟ ਪੀਟਰਸਬਰਗ ਤੱਕ 400 km (250 mi) ਹੈ ਅਤੇ ਚੌੜਾਈ ਪ੍ਰਵੇਸ਼ ਵਿੱਚ 70 km (43 mi) ਤੋਂ ਮੋਛਨੀ ਦੀਪ ਵਿੱਚ 130 km (81 mi) ਹੈ, ਅਤੇ ਨੇਵਾ ਖਾੜੀ ਵਿੱਚ ਇਹ 12 km (7.5 mi) ਤੱਕ ਰਹਿ ਜਾਂਦੀ ਹੈ। ਖਾੜੀ ਪ੍ਰਵੇਸ਼ ਤੋਂ ਲੈ ਕੇ ਮਹਾਂਦੀਪ ਤੱਕ ਘੱਟ ਡੂੰਘੀ ਹੁੰਦੀ ਚਲੀ ਜਾਂਦੀ ਹੈ। ਸਭ ਤੋਂ ਤਿੱਖਾ ਬਦਲਾਅ ਨਾਰਵਾ-ਜੋਏਸੂ ਹੈ, ਜਿਸ ਕਰਕੇ ਇਸਨੂੰ ਨਾਰਵਾ ਕੰਧ ਵੀ ਕਿਹਾ ਜਾਂਦਾ ਹੈ। ਔਸਤਨ ਡੂੰਘਾਈ 38 m (125 ft) ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਡੂੰਘਾਈ 100 m (330 ft) ਹੈ। ਨੇਵਾ ਖਾੜੀ ਵਿੱਚ ਡੂੰਘਾਈ 6 metres (20 ft) ਤੋਂ ਘੱਟ ਹੈ, ਜਿਸ ਕਰਕੇ ਸੁਰੱਖਿਅਤ ਨੈਵੀਗੇਸ਼ਨ ਲਈ ਹੇਠਾਂ ਇੱਕ ਨਾਲਾ ਪੁੱਟਿਆ ਗਿਆ ਸੀ। ਨਦੀਆਂ ਵਿੱਚੋਂ ਤਾਜ਼ੇ ਪਾਣੀ ਦੀ ਆਮਦ, ਖਾਸ ਕਰਕੇ ਨੇਵਾ ਨਦੀ ਵਿੱਚੋਂ ਜਿਹੜੀ ਕਿ ਦੋ-ਤਿਹਾਈ ਹਿੱਸਾ ਪਾਉਂਦੀ ਹੈ, ਖਾੜੀ ਦਾ ਪਾਣੀ ਬਹੁਤ ਘੱਟ ਖਾਰਾ ਹੈ, ਜਿਸ ਵਿੱਚ ਸਤਹਿ ਉੱਤੇ ਪਾਣੀ ਦਾ ਖਾਰਾਪਣ 0.2 and 5.8 ‰ ਹੈ ਅਤੇ ਹੇਠਾਂ ਵੱਲ 0.3–8.5 ‰ ਹੈ। ਪਾਣੀ ਦਾ ਔਸਤਨ ਤਾਪਮਾਨ ਸਰਦੀਆਂ ਵਿੱਚ 0 °C ਅਤੇ ਗਰਮੀਆਂ ਵਿੱਚ, ਸਤਹਿ ਉੱਤੇ 15–17 °C (59–63 °F) ਅਤੇ ਹੇਠਾਂ ਵੱਲ 2–3 °C (36–37 °F) ਤੱਕ ਹੁੰਦਾ ਹੈ। ਖਾੜੀ ਦੇ ਕੁਝ ਹਿੱਸੇ ਦੇਰ ਨਵੰਬਰ ਤੋਂ ਅਪਰੈਲ ਤੱਕ ਜੰਮ ਸਕਦੇ ਹਨ, ਜਿਸ ਵਿੱਚ ਪਾਣੀ ਦਾ ਜੰਮਣਾ ਆਮ ਤੌਰ 'ਤੇ ਪੂਰਬ ਵੱਲੋਂ ਸ਼ੁਰੂ ਹੋ ਕੇ ਪੱਛਮ ਵੱਲ ਵਧਦਾ ਹੈ। ਜਨਵਰੀ ਦੇ ਅੰਤ ਤੱਕ ਪਾਣੀ ਆਮ ਤੌਰ 'ਤੇ ਪੂਰੀ ਤਰ੍ਹਾਂ ਜੰਮ ਜਾਂਦਾ ਹੈ।[2] ਅਕਸਰ ਖਾੜੀ ਵਿੱਚ ਤੇਜ਼ ਪੱਛਮੀ ਹਵਾਵਾਂ ਵਗਦੀਆਂ ਹਨ, ਜਿਹੜੀਆਂ ਕਿ ਖਾੜੀ ਵਿੱਚ ਲਹਿਰਾਂ ਪੈਦਾ ਕਰ ਦਿੰਦੀਆਂ ਅਤੇ ਜਿਸ ਕਰਕੇ ਹੜ੍ਹ ਵੀ ਆ ਜਾਂਦੇ ਹਨ।[3][4]
ਅੰਤਰਰਾਸ਼ਟਰੀ ਜਲ ਸਰਵੇਖਣ ਸੰਗਠਨ ਨੇ ਫ਼ਿਨਲੈਂਡ ਦੀ ਖਾੜੀ ਦੀ ਪੱਛਮੀ ਸੀਮਾ ਨੂੰ ਇਸਤੋਨੀਆ ਵਿੱਚ ਸਪੀਥਾਮੀ (59°13'N) ਤੋਂ ਉਸਮੁਸਾਰ ਦੇ ਦੀਪ ਵਿੱਚੋਂ ਦੱਖਣ-ਪੂਰਬ ਤੋਂ ਉੱਤਰ-ਪੱਛਮ ਅਤੇ ਦੱਖਣ-ਪੱਛਮ ਵਿੱਚ ਫ਼ਿਨਲੈਂਡ ਵਿੱਚ ਹਾਂਕੋ ਪੈਨਿਨਸੁਲਾ (22°54'E) ਤੱਕ ਪਰਭਾਸ਼ਿਤ ਕੀਤਾ ਹੈ।[5]
==ਪ੍ਰਦੂਸ਼ਣ==
ਫ਼ਿਨਲੈਂਡ ਦੀ ਖਾੜੀ, ਨੇਵਾ ਖਾੜੀ ਅਤੇ ਨੇਵਾ ਨਦੀ ਦੀ ਵਾਤਾਵਰਨ ਦੇ ਅਨੁਸਾਰ ਸਥਿਤੀ ਠੀਕ ਨਹੀਂ ਹੈ। ਇਹਨਾਂ ਵਿੱਚ ਪਾਰੇ ਅਤੇ ਤਾਂਬੇ ਦੇ ਆਇਨ, ਕੀਟਨਾਸ਼ਕ, ਫਿਨੌਲ ਆਦਿ ਕਾਫ਼ੀ ਵੱਡੀ ਮਾਤਰਾ ਵਿੱਚ ਰਲ ਰਹੇ ਹਨ। ਵਾਧੂ ਪਾਣੀ ਦੀ ਸਫ਼ਾਈ ਸੇਂਟ ਪੀਟਰਸਬਰਗ ਵਿੱਚ 1979 ਵਿੱਚ ਸ਼ੁਰੂ ਹੋਈ ਸੀ ਅਤੇ 1997 ਤੱਕ 74% ਵਾਧੂ ਪਾਣੀ ਨੂੰ ਸਾਫ਼ ਕਰ ਦਿੱਤਾ ਗਿਆ ਸੀ। ਇਹ ਮਾਤਰਾ ਵਧ ਕੇ 2005 ਵਿੱਚ 85% ਅਤੇ 2008 ਵਿੱਚ 91.7% ਹੋ ਗਈ ਸੀ ਅਤੇ ਅਨੁਮਾਨ ਲਾਇਆ ਗਿਆ ਸੀ ਕਿ 2011 ਤੱਕ ਇਹ 100% ਹੋ ਜਾਵੇਗੀ।[6] 2008 ਵਿੱਚ ਸੇਂਟ ਪੀਟਰਸਬਰਗ ਦੀ ਸਰਕਾਰ ਨੇ ਕਿਹਾ ਸੀ ਕਿ ਸੇਂਟ ਪੀਟਰਸਬਰਗ ਦਾ ਕੋਈ ਵੀ ਸਮੁੰਦਰੀ ਤਟ ਤੈਰਾਕੀ ਕਰਨ ਲਈ ਠੀਕ ਨਹੀਂ ਹੈ।[7]
|
|
|
|
|
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.