From Wikipedia, the free encyclopedia
ਭਾਰਤੀ ਰਾਜ ਪੰਜਾਬ ਅੰਦਰ ਵਿਦਰੋਹ 1970ਵੇਂ ਦਹਾਕੇ ਵਿੱਚ ਸ਼ੁਰੂ ਹੋਇਆ ਸੀ, ਜਦੋਂ ਸਿੱਖ ਗਰਮ-ਦੱਲ ਖਾਲਿਸਤਾਨ ਸਮਰਥਕਾਂ ਨਾਲ ਮਿਲੀਟੈਂਸੀ ਵੱਲ ਹੋ ਤੁਰੇ। [1]
ਪੰਜਾਬੀ ਸੂਬਾ ਲਹਿਰ ਭਾਸ਼ਾ ਮਸਲੇ ਨੂੰ ਸੰਬੋਧਨ ਕਰਨ ਲਈ ਸ਼ੁਰੂ ਕੀਤੀ ਗਈ ਸੀ ਇਹ ਲਹਿਰ ਸਿਰਫ਼ ਸਿੱਖਾਂ ਰਾਜਨੀਤਿਕ ਪਾਰਟੀਆਂ ਨੇ ਸ਼ੁਰੂ ਕੀਤੀ ਸੀ । 1ਨਵੰਬਰ 1966 ਤੋਂ ਪਹਿਲਾਂ ਪੰਜਾਬ ਵਿੱਚ ਹਿੰਦੂਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਜਿਸ ਕਾਰਣ ਸਿੱਖ ਰਾਜਨੀਤਿਕ ਪਾਰਟੀਆਂ ਪੰਜਾਬ ਵਿੱਚ ਆਪਣੀ ਸਰਕਾਰ ਨਹੀਂ ਬਣਾ ਸਕਦੇ ਸੀ । ਤੇ ਫਿਰ ਪੰਜਾਬ ਨੂੰ ਪੰਜਾਬੀ ਤੇ ਹਿੰਦੀ ਦੇ ਵਿੱਚ ਵੰਡਣ ਲਈ ਸਿੱਖ ਆਗੂਆਂ ਨੇ ਇਹ ਲਹਿਰ ਸ਼ੁਰੂ ਕੀਤੀ। ਜਿਸ ਉਨ੍ਹਾਂ ਨੇ ਪੰਜਾਬ ਵਿੱਚ ਹਿੰਦੀ ਲਈ ਨਫ਼ਰਤ ਫੈਲਣੀ ਸੁਰੂ ਕਰ ਦਿੱਤੀ। ਇਸਦਾ ਇਹ ਨਤੀਜਾ ਨਿਲਿਆ ਕਿ 1 ਨਵੰਬਰ 1966 ਵਿੱਚ ਪੰਜਾਬ ਨੂੰ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚ ਵੰਡ ਦਿੱਤਾ ਗਿਆ ।[2]
ਫੇਰ ਵੀ, ਇਸਨੇ ਸਾਰੀਆਂ ਸਮੱਸਿਆਵਾਂ ਨਹੀੰ ਸੁਲਝਾਈਆਂ, ਸਿੱਖ ਸਮਾਜ ਅਜੇ ਵੀ ਭਾਰਤ ਅੰਦਰ ਪਰਾਇਆਪਣ ਮਹਿਸੂਸ ਕਰ ਰਿਹਾ ਸੀ, ਜਿਸਨੇ ਭਾਰਤੀ ਰਾਜ ਨਾਲ ਆਪਣੀਆਂ ਸ਼ਿਕਾਇਤਾਂ ਰੱਖਣ ਲਈ ਇੱਕ ਮਤੇ ਦਾ ਪ੍ਰਸਤਾਵ ਅੱਗੇ ਰੱਖਿਆ। 1973 ਵਿੱਚ, ਸਿੱਖਾਂ ਨੇ ਅਨੰਦਪੁਰ ਸਾਹਿਬ ਮਤਾ ਅੱਗੇ ਲਿਆਂਦਾ।[3] ਇਸ ਮਤੇ ਅੰਦਰ ਧਾਰਮਿਕ ਅਤੇ ਰਾਜਨੀਤਕ ਚਿੰਤਾਵਾਂ ਨੂੰ ਸ਼ਾਮਿਲ ਕਰਨ ਵਾਲੇ ਦੋਵੇਂ ਤਰਾਂ ਦੇ ਮਸਲੇ ਸਨ। ਇੱਕ ਧਰਮ ਦੇ ਤੌਰ 'ਤੇ ਸਿੱਖ ਧਰਮ ਦੀ ਪਛਾਣ ਦੇ ਅਸਾਨ ਮਸਲੇ ਤੋਂ ਲੈ ਕੇ ਭਾਰਤ ਅੰਦਰਲੇ ਸਾਰੇ ਰਾਜਾਂ ਨੂੰ ਸਥਾਨਿਕ ਰਾਜ ਪੱਧਰੀ ਨੀਤੀਆਂ ਸਥਾਪਿਤ ਕਰਨ ਦੀ ਆਗਿਆ ਤੱਕ ਅਤੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਕਰਨ ਲਈ ਮਜਬੂਰ ਨਾ ਕਰਨਾ। ਸਰਕਾਰ ਵੱਲੋਂ ਅਨੰਦਪੁਰ ਮਤਾ ਠੁਕਰਾ ਦਿੱਤਾ ਗਿਆ ਪਰ ਧਾਰਮਿਕ ਨੇਤਾ ਜਰਨੈਲ ਸਿੰਘ ਭਿੰਡਰਾਵਾਲੇ ਨੇ ਅਕਾਲੀ ਦੱਲ ਵਿੱਚ ਸ਼ਾਮਿਲ ਹੋ ਕੇ 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ, ਅਨੰਦਪੁਰ ਸਾਹਿਬ ਮਤਾ ਲਾਗੂ ਕਰਵਾਉਣ ਵਾਸਤੇ ਜੋ ਇੱਕ ਸ਼ਾਂਤਮਈ ਮਾਰਚ ਸੀ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਹ ਮਹਿਸੂਸ ਕਰਦੇ ਹੋਏ ਲਹਿਰ ਵਿੱਚ ਸ਼ਾਮਿਲ ਹੋਏ ਕਿ, ਸਿੰਚਾਈ ਲਈ ਪਾਣੀ ਦੇ ਵਿਸ਼ਾਲ ਸਾਂਝੇਪਣ ਅਤੇ ਪੰਜਾਬ ਨੂੰ ਚੰਡੀਗੜ ਵਾਪਿਸ ਦੁਵਾਉਣ ਵਰਗੀਆਂ ਮੰਗਾਂ ਪ੍ਰਤਿ ਇਹ ਇੱਕ ਵਾਸਤਵਿਕ ਹੱਲ ਪ੍ਰਸਤੁਤ ਕਰਦੀ ਸੀ।[4] ਕਾਂਗਰਸ ਸਰਕਾਰ ਨੇ ਭਾਰੀ ਮਾਤਰਾ ਦੇ ਅੰਦੋਲਨ ਨੂੰ ਕਠੋਰ ਹੱਥੀਂ ਦਬਾਉਣ ਦਾ ਫੈਸਲਾ ਲਿਆ; ਪੁਲਿਸ ਗੋਲੀਬਾਰੀ ਵਿੱਚ ਇੱਕ ਸੌ ਤੋਂ ਜਿਆਦਾ ਲੋਕ ਮਾਰੇ ਗਏ[5] ਸੁਰੱਖਿਆ ਫੌਜਾਂ ਨੇ 30,000 ਤੋਂ ਵੱਧ ਸਿੱਖਾਂ ਨੂੰ ਢਾਈ ਕੁ ਮਹੀਨਿਆਂ ਵਿੱਚ ਗਿਰਫਤਾਰ ਕੀਤਾ।[6] ਬਗਾਵਤ ਦੀ ਸ਼ੁਰੂਆਤ ਵੱਲ ਲਿਜਾਂਦੇ ਹੋਏ ਇਸ ਤੋਂ ਬਾਦ ਭਿੰਡਰਾਵਾਲੇ ਨੇ ਸੁਝਾ ਦਿੱਤਾ ਕਿ ਇਹ ਵਕਤ ਪੰਜਾਬ ਦੀ ਵੱਸੋਂ ਦੀਆਂ ਬਹੁਗਿਣਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਸਤਰ-ਸ਼ਸਤਰ ਅਤੇ ਹਥਿਆਰਾਂ ਦੀ ਮਦਦ ਨਾਲ ਇੱਕ ਵਿਦਰੋਹੀ ਰੱਵਈਆ ਅਪਣਾ ਲੈਣ ਦਾ ਹੈ।
9 ਸਤੰਬਰ 1981 ਨੂੰ ਜੱਗਬਾਈ ਅਖ਼ਬਾਰ ਸਮੂਹ ਦੇ ਮਾਲਕ ਲਾਲਾ ਜਗਤ ਨਰਾਇਣ ਦਾ ਕਤਲ ਹੋ ਗਿਆ। ਇਸ ਸਬੰਧ
ਵਿੱਚ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਕੀਤਾ। ਪੁਲੀਸ ਉਸ ਦੇ ਵਾਰੰਟ ਲੈ ਕੇ ਚੰਦੋ
ਕਲਾਂ (ਹਰਿਆਈ) ਵਿਖੇ ਪਹੁੰਚੀ ਜਿੱਥੇ ਉਹ ਪ੍ਰਚਾਰ ਕਰ ਰਿਹਾ ਸੀ। ਪਰ ਕੇਂਦਰ ਸਰਕਾਰ ਦੀਆਂ ਗੁਪਤ ਹਦਾਇਤਾਂ 'ਤੇ ਭਜਨ ਲਾਲ
ਨੇ ਉਸ ਨੂੰ ਨਿਕਲ ਜਾਈ ਦਿੱਤਾ ਅਤੇ ਉਹ ਸੁਰੱਖਿਅਤ ਆਪਈਏ ਹੈਡਕੁਆਰਟਰ ਚੱਕ ਮਹਿਤਾ ਗੁਰਦਵਾਰੇ ਪਹੁੰਚ ਗਿਆ। ਦਰਬਾਰਾ
ਸਿੰਘ ਨੇ ਜੋਰ ਦਿੱਤਾ ਕਿ ਭਿੰਡਰਾਂਵਾਲੇ ਨੂੰ ਜਰੂਰ ਗ੍ਰਿਫਤਾਰ ਕੀਤਾ ਜਾਦਾ ਚਾਹੀਦਾ ਹੈ ਜਿਸ ਲਈ ਚੱਕ ਮਹਿਤਾ ਗੁਰਦਵਾਰੇ ਨੂੰ
ਪੁਲੀਸ ਅਤੇ ਨੀਮ ਸੁਰੱਖਿਆ ਬਲਾਂ ਨੇ ਘੇਰ ਲਿਆ। ਪਰ ਹਿੰਸਾ ਭੜਕਦ ਦੇ ਡਰ ਤੋਂ ਉੱਚ ਪੁਲੀਸ ਅਧਿਕਾਰੀਆਂ ਨੂੰ ਉਸ ਨੂੰ ਆਤਮ
ਸਮਰਪਣ ਲਈ ਮਨਾਉਏ ਵਾਸਤੇ ਭੇਜਿਆ ਗਿਆ ਜਿਸ 'ਤੇ ਉਸ ਨੇ ਕਿਹਾ ਕਿ ਉਹ 20 ਸਤੰਬਰ ਨੂੰ ਦੁਪਹਿਰ ਬਾਅਦ ਇੱਕ ਵਜੇ
ਗ੍ਰਿਫਤਾਰੀ ਦੇਵੇਗਾ। ਜਿਸ ਦਿਨ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਦਿਨ ਨਿਰਦੋਸ਼ਾਂ ਦੇ ਕਤਲਾਂ ਵਾਲੀ ਉਸ ਹਿੰਸਾ ਦੀ
ਸ਼ੁਰੂਆਤ ਹੋ ਗਈ ਜਿਸ ਨੇ ਅਗਲੇ ਇੱਕ ਦਹਾਕੇ ਲਈ ਪੰਜਾਬ ਨੂੰ ਆਪਏ ਲਪੇਟੇ ਵਿੱਚ ਲਈ ਰੱਖਿਆ। ਇਸ ਦਿਨ ਮੋਟਰ ਸਾਈਕਲ
'ਤੇ ਸਵਾਰ ਤਿੰਨ ਦਹਿਸ਼ਤਗਰਦਾਂ ਨੇ ਜਲੰਧਰ ਦੇ ਇੱਕ ਬਾਜ਼ਾਰ ਵਿੱਚ ਹਿੰਦੂਆਂ 'ਤੇ ਗੋਲੀ ਚਲਾਈ ਜਿਸ ਨਾਲ ਚਾਰ ਆਦਮੀ ਮਾਰੇ
ਗਏ ਅਤੇ 12 ਜ਼ਖ਼ਮੀ ਹੋ ਗਏ। ਅਗਲੇ ਦਿਨ ਤਰਨਤਾਰਨ ਅਤੇ ਹੋਰ ਥਾਈਂ ਹਿੰਸਕ ਵਾਰਦਾਤਾਂ ਹੋਈਆਂ। [1]
ਜੂਨ 6, 1984 ਨੂੰ ਭਿੰਡਰਾਵਾਲ਼ੇ ਦੀ ਓਪਰੇਸ਼ਨ ਬਲਿਊ ਸਟਾਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ, ਅਤੇ ਅਕਤੂਬਰ 31, 1984 ਨੂੰ ਇੰਦਰਾ ਗਾਂਧੀ ਆਪਣੇ ਸਿੱਖ ਬਾਡੀਗਾਰਡਾਂ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਦੁਆਰਾ ਕਤਲ ਕਰ ਦਿੱਤੀ ਗਈ। ਇਹਨਾਂ ਦੋਵੇਂ ਘਟਨਾਵਾਂ ਨੇ ਸਿੱਖ ਅਤੇ ਸਿੱਖ-ਵਿਰੋਧੀ ਹਿੰਸਾ ਪ੍ਰਤਿ ਇੱਕ ਪ੍ਰਮੁੱਖ ਭੂਮਿਕਾ ਅਦਾ ਕੀਤੀ ਜਿਸਦਾ ਖਮਿਆਜਾ ਪੰਜਾਬ ਨੇ 1990ਵੇਂ ਦਹਾਕੇ ਤੱਕ ਭੁਗਤਿਆ।[7]
=== ਜਰਨੈਲ ਸਿੰਘ ਭਿੰਡਰਾਂਵਾਲ਼ੇ ਅਤੇ ਅਕਾਲੀ
ਤਰੀਕ | ਘਟਨਾ | ਸੋਮਾ |
---|---|---|
ਨਵੰਬਰ 1, 1966 | ਸਿੱਖ ਬਹੁਗਿਣਤੀ ਪੰਜਾਬ ਰਾਜ ਹੋਂਦ ਵਿੱਚ ਆਇਆ (ਭਾਰਤ ਨੇ ਪੰਜਾਬ ਨੂੰ ਤਿੰਨ ਰਾਜਾਂ (ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼) ਵਿੱਚ ਵੰਡ ਦਿੱਤਾ | [8] |
ਮਾਰਚ 1972 | ਅਕਾਲੀ ਪੰਜਾਬ ਚੋਣਾਂ ਵਿੱਚ ਖੜੇ ਹੋਏ, ਕਾਂਗਰਸ ਜਿੱਤ ਜਾਂਦੀ ਹੈ | |
ਅਕਤੂਬਰ 17, 1973 | ਅਕਾਲੀ ਸਵਰਾਜ ਦੀ ਮੰਗ ਕਰਦੇ ਹਨ | [9] |
ਅਪ੍ਰੈਲ 25, 1980 | ਸੰਤ ਨਿੰਰਕਾਰੀ ਧਾਰਾ ਦਾ ਬਾਬਾ ਗੁਰਬਚਨ ਸਿੰਘ ਗੋਲੀਆਂ ਨਾਲ ਮਾਰ ਦਿੱਤਾ ਜਾਂਦਾ ਹੈ | [10] |
ਜੂਨ 2, 1980 | ਅਕਾਲੀ ਪੰਜਾਬ ਵਿੱਚ ਚੋਣਾਂ ਹਾਰ ਜਾਂਦੇ ਹਨ | [11] |
ਅਗਸਤ 16, 1981 | ਗੋਲਡਨ ਟੈਂਪਲ ਵਿੱਚ ਸਿੱਖ ਵਿਦੇਸ਼ੀ ਪੱਤਰਕਾਰਾਂ ਨੂੰ ਮਿਲਦੇ ਹਨ | [12] |
ਸਤੰਬਰ 9, 1981 | ਜਗਤ ਨਰਾਇਣ, ਐਡੀਟਰ, ਹਿੰਦ ਸਮਾਚਾਰ ਗਰੁੱਪ ਕਤਲ ਕਰ ਦਿੱਤਾ ਜਾਂਦਾ ਹੈ। | [13] |
ਸਤੰਬਰ 29, 1981 | ਪਾਕਸਤਾਨ ਵੱਲ ਜਾਂਦੇ ਭਾਰਤੀ ਜੈੱਟਲਾਈਨਰ ਉੱਤੇ ਅਲਗਾਵ-ਵਾਦੀ ਮਾਰ ਦਿੱਤੇ ਜਾਂਦੇ ਹਨ | [14] |
ਫਰਵਰੀ 11, 1982 | US ਜਗਜੀਤ ਸਿੰਘ ਚੌਹਾਨ ਨੂੰ ਵੀਜ਼ਾ ਦਿੰਦਾ ਹੈ | [15] |
ਅਪ੍ਰੈਲ 11, 1982 | USA ਖਾਲਿਸਤਾਨੀ ਜੀ.ਐੱਸ. ਢਿੱਲੋਂ ਨੂੰ ਭਾਰਤ ਵੱਲੋਂ ਦੇਸ਼-ਨਿਕਾਲਾ | [16] |
ਜੁਲਾਈ 1982 | ਮੁੱਖ ਮੰਤਰੀ ਦਰਬਾਰਾ ਸਿੰਘ ਦੇ ਕਤਲ ਦੀ ਕੋਸ਼ਿਸ਼ | [17] |
ਅਗਸਤ 4, 1982 | ਅਕਾਲੀ ਸਵਰਾਜ ਅਤੇ ਪੰਜਾਬ ਲਈ ਅਤਿਰਿਕਤ ਖੇਤਰਾਂ ਦੀ ਮੰਗ ਕਰਦੇ ਹਨ | [18] |
ਅਕਤੂਬਰ 11, 1982 | ਭਾਰਤੀ ਪਾਰਲੀਮੈਂਟ ਵਿੱਚ ਸਿੱਖ ਸਟੇਜ ਵਿਰੋਧ-ਪ੍ਰਦਸ਼ਰਨ | [17] |
ਨਵੰਬਰ 1982 | ਲੌਂਗੋਵਾਲ ਵੱਲੋਂ ਏਸ਼ੀਅਨ ਖੇਡਾਂ ਵਿੱਚ ਗੜਬੜੀ ਫੈਲਾਉਣ ਦੀ ਧਮਕੀ | [19] |
ਅਕਤੂਬਰ 1983 | 6 ਹਿੰਦੂ ਯਾਤਰੀ ਕਤਲ | [20] |
ਫਰਵਰੀ 27, 1983 | ਘਰੇਲੂ ਉਡਾਨਾਂ ਵਿੱਚ ਸਿੱਖਾਂ ਨੂੰ ਕਿਰਪਾਨਾਂ ਰੱਖਣ ਦੀ ਪ੍ਰਵਾਨਗੀ | [21] |
ਮਈ 3, 1983 | ਭਿੰਡਰਾਵਾਲੇ ਵੱਲੋਂ, ਗੋਲਡਨ ਟੈਂਪਲ ਵਿੱਚ ਰਹਿੰਦੇ ਹੋਏ, ਸਿੱਖਾਂ ਵਿਰੁੱਧ ਹੋ ਰਹੀ ਹਿੰਸਾ ਦੀਆਂ ਗੱਲਾਂ ਅਤੇ ਭਾਰਤ ਲਈ ਸਮਝਣ ਦੀ ਗੱਲ | [22] |
ਅਕਤੂਬਰ 14, 1983 | ਸਿੱਖ ਮਿਲੀਟੈਂਟਾਂ ਦੁਆਰਾ ਚੰਡੀਗੜ ਵਿੱਚ ਇੱਕ ਹਿੰਦੂ ਤਿਓਹਾਰ ਤੇ ਬੰਬ | [23] |
ਅਕਤੂਬਰ 1983 | ਰੇਲਾਂ ਅਤੇ ਬੱਸਾਂ ਤੋਂ ਹਿੰਦੂਆਂ ਨੂੰ ਬਾਹਰ ਕੱਢ ਕੇ ਮਾਰਿਆ ਜਾਂਦਾ ਹੈ | [24] |
ਫਰਵਰੀ 9, 1984 | ਇੱਕ ਵਿਵਾਹ ਸਮਾਰੋਹ ਵਿੱਚ ਬੰਬ | [25] |
ਫਰਵਰੀ 19, 1984 | ਉੱਤਰ ਭਾਰਤ ਵਿੱਚ ਸਿੱਖ-ਹਿੰਦੂ ਝਪਟਾਂ ਫ਼ੈਲਦੀਆਂ ਹਨ | [26] |
ਫਰਵਰੀ 24, 1984 | 6 ਹੋਰ ਸਿੱਖ ਪੁਲਿਸ ਵੱਲੋਂ ਮਾਰ ਦਿੱਤੇ ਜਾਂਦੇ ਹਨ | [27] |
ਫਰਵਰੀ 29, 1984 | ਹੁਣ ਤੱਕ, ਹਰਮੰਦਰ ਸਾਹਿਬ ਅਲਗਾਵ-ਵਾਦੀ ਸਿੱਖਾਂ ਦੁਆਰਾ 19-ਮਹੀਨੇ ਪੁਰਾਣੀ ਬਗਾਵਤ ਦਾ ਕੇਂਦਰ ਬਣ ਚੁੱਕਾ ਸੀ | [28] |
ਅਪ੍ਰੈਲ 3, 1984 | ਪੰਜਾਬ ਵਿੱਚ ਮਿਲੀਟੈਂਟਾਂ ਵੱਲੋਂ ਡਰ ਅਤੇ ਅਸਥਿਰਤਾ | [29] |
ਅਪ੍ਰੈਲ 8, 1984 | ਲ਼ੌਂਗੋਵਾਲ ਲਿਖਦਾ ਹੈ – ਉਹ ਹੋਰ ਜਿਆਦਾ ਨਿਅੰਤ੍ਰਨ ਨਹੀਂ ਕਰ ਸਕਦਾ | [30] |
ਅਪ੍ਰੈਲ 15, 1984 | DIG ਅਟਵਾਲ ਦਾ ਮਿਲੀਟੈਂਟਾਂ ਦੁਆਰਾ ਟੈਂਪਲ ਵਿੱਚ ਕਤਲ | [31] |
ਅਪ੍ਰੈਲ 17, 1984 | ਅਲਪ ਮੁਕਾਬਲੇ ਵਿੱਚ ਮੌਤਾਂ | [32] |
ਮਈ 27, 1984 | ਫਿਰੋਜ਼ਪੁਰ ਰਾਜਨੇਤਾ ਦਾ ਅੱਤਵਾਦੀ ਕਤਲਾਂ ਵਾਲੇ ਝੂਠੇ ਪੁਲਿਸ ਮੁਕਾਬਲੇ ਮਨਾਉਣ ਤੋਂ ਬਾਦ ਕਤਲ | [33] |
ਜੂਨ 2, 1984 | ਪੰਜਾਬ ਵਿੱਚ ਕੁੱਲ ਮੀਡੀਆ ਅਤੇ ਪ੍ਰੇੱਸ ਬਲੈਕ ਆਊਟ, ਰੇਲ, ਸੜਕ, ਅਤੇ ਹਵਾਈ ਸੇਵਾਵਾਂ ਰੋਕ ਦਿੱਤੀਆਂ ਜਾਂਦੀਆਂ ਹਨ। ਵਿਦੇਸ਼ੀ ਅਤੇ NRIਆਂ ਦਾ ਦਾਖਲਾ ਵੀ ਬੈਨ ਕਰ ਦਿੱਤਾ ਗਿਆ ਸੀ। ਅਤੇ ਪਾਣੀ ਤੇ ਬਿਜਲੀ ਸਪਲਾਈ ਵੀ ਬੰਦ। | [34][35][36] |
ਜੂਨ 3, 1984 | ਆਰਮੀ ਪੰਜਾਬ ਦੀ ਸੁਰੱਖਿਆ ਕੰਟਰੋਲ ਕਰਦੀ ਹੈ | [37] |
ਜੂਨ 5, 1984 | ਭਾਰੀ ਲੜਾਈ, ਪੰਜਾਬ ਨੂੰ ਬਾਹਰੀ ਸੰਸਾਰ ਤੋਂ ਸੀਲ ਕਰ ਦਿੱਤਾ ਜਾਂਦਾ ਹੈ। | [38] |
ਜੂਨ 6, 1984 | ਜੂਨ 3 ਦੇ ਹਮਲੇ ਤੋਂ ਮਗਰੋਂ ਪੰਜਾਬ ਵਿੱਚ 2000 ਸਿੱਖ ਕਤਲ ਕਰ ਦਿੱਤੇ ਜਾਂਦੇ ਹਨ, ਅੰਮ੍ਰਿਤਸਰ ਵਿੱਚ ਦਿਨਭਰ ਜੰਗ | [39][40] |
ਜੂਨ 7, 1984 | ਹਰਮੰਦਰ ਸਾਹਿਬ ਫੌਜ ਵੱਲੋਂ ਕਬਜ਼ੇ ਵਿੱਚ ਕਰ ਲਿਆ ਜਾਂਦਾ ਹੈ। ਇੱਕ ਸਿੱਖ ਤਿਓਹਾਰ ਵਾਲ਼ੇ ਦਿਨ ਫੌਜ ਗੁਰੂਦੁਆਰੇ ਵਿੱਚ ਦਾਖਲ ਹੁੰਦੀ ਹੈ। | [41] |
ਜੂਨ 7, 1984 | ਜਰਨੈਲ ਸਿੰਘ ਭਿੰਡਰਾਵਾਲੇ ਦੀ ਮੌਤ | [42] |
ਜੂਨ 8, 1984 | ਪ੍ਰਦਰਸ਼ਨਕਾਰੀਆਂ ਉੱਤੇ ਸਰਕਾਰ ਵਲੋਂ ਬਲ ਪ੍ਰਯੋਗ ਤੋਂ ਬਾਦ ਸ਼੍ਰੀਨਗਰ, ਲੁਧਿਆਣਾ, ਅੰਮ੍ਰਿਤਸਰ ਵਿੱਚ ਮੁਕਾਬਲਿਆਂ ਵਿੱਚ 27 ਸਿੱਖਾਂ ਦੀ ਮੌਤ | [43] |
ਜੂਨ 9, 1984 | ਹਥਿਆਰ ਜ਼ਬਤ ਕਰ ਲਏ ਗਏ ਅਤੇ ਸੈਨਿਕ ਵੱਲੋਂ ਗੋਲੀਆਂ | [44] |
ਜੂਨ 10, 1984 | ਦਿੱਲੀ ਵਿੱਚ ਸਿੱਖ-ਵਿਰੋਧੀ ਦੰਗਿਆਂ ਦੀਆਂ ਰਿਪੋਰਟਾਂ ਅਤੇ ਮੌਤਾਂ ਦੀਆਂ ਰਿਪੋਰਟਾਂ | [45] |
ਜੂਨ 11, 1984 | ਪਾਣੀਆਂ ਉੱਤੇ ਸਮਝੌਤੇ ਪ੍ਰਤਿ ਵਾਰਤਾਕਾਰ ਚੁੱਪ | [46] |
ਜੂਨ 12, 1984 | ਸਿੱਖਾਂ ਵਿੱਚ ਅਲਗਾਵ-ਵਾਦ ਦੀ ਭਾਵਨਾ ਅਤੇ ਭਗੌੜੇ ਹੋਣਾ | [47] |
ਅਕਤੂਬਰ 31, 1984 | ਇੰਦਰਾ ਗਾਂਧੀ ਦਾ ਕਤਲ | [48] |
ਨਵੰਬਰ 1, 1984 | ਦਿੱਲੀ ਵਿੱਚ ਵੱਡੇ ਪੱਧਰ ਤੇ ਸਿੱਖਾਂ ਦਾ ਕਤਲ ਸ਼ੁਰੂ | [49] |
ਨਵੰਬਰ 3, 1984 | ਭਾਰਤੀ ਰਾਸ਼ਟਰੀ ਫੌਜ ਅਤੇ ਸਥਾਨਿਕ ਪੁਲਿਸ ਇਕਾਈਆਂ ਵੱਲੋਂ ਸਿੱਖ ਵਿਰੋਧੀ ਹਿੰਸਾ ਨੂੰ ਹੌਲ਼ੀ ਹੌਲੀ ਹਵਾ ਦੇਣੀ, ਕੁੱਲ 2,733 ਗਿਣਤੀ ਵਿੱਚ ਸਿੱਖ ਦਿੱਲੀ ਵਿੱਚ ਮਾਰੇ ਗਏ ਅਤੇ ਹੋਰ 2,000 ਸਿੱਖ ਹੋਰ ਕਸਬਿਆਂ ਅਤੇ ਸ਼ਹਿਰਾਂ ਵਿੱਚ ਮਾਰੇ ਗਏ ਅਤੇ ਸਿੱਖ ਔੇਰਤਾਂ ਨਾਲ ਬਲਾਤਕਾਰ ਕੀਤਾ ਗਿਆ ਅਤੇ ਕਰੋੜਾਂ ਦੀ ਸਿੱਖ ਸੰਪਤੀ ਲੁੱਟੀ ਗਈ | [49] |
20 ਅਗਸਤ 1985 | ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ | [50] |
ਸਤੰਬਰ 29, 1985 | 60% ਵੋਟਾਂ ਨਾਲ, ਅਕਾਲੀ ਦੱਲ 115 ਵਿੱਚੋਂ 73 ਸੀਟਾਂ ਨਾਲ ਜਿੱਤਿਆ, ਬਰਨਾਲਾ ਮੁੱਖ ਮੰਤਰੀ ਬਣਿਆ | [51] |
ਜਨਵਰੀ 26, 1986 | ਸਿੱਖਾਂ ਵੱਲੋਂ ਇੱਕ ਗਲੋਬਲ ਮੀਟਿੰਗ ਅਤੇ ਅਕਾਲ ਤਖਤ ਦੀ ਪੁਨਰ-ਬਿਲਡਿੰਫ ਦਾ ਫੈਸਲਾ ਘੋਸ਼ਿਤ ਅਤੇ ਪੰਜ ਮੈਂਨਰੀ ਪੰਥਕ ਕਮੇਟੀ ਚੁਣੀ ਗਈ ਅਤੇ ਖਾਲਿਸਤਾਨ ਦੇ ਸਵਿੰਧਾਨ ਦਾ ਮਸੌਦਾ ਰੱਖਿਆ ਗਿਆ | [52] |
ਅਪ੍ਰੈਲ 29, 1986 | 80000 ਤੋਂ ਜਿਆਦਾ ਸਿੱਖਾਂ ਦੀ ਹਾਜ਼ਰੀ ਵਿੱਚ ਅਕਾਲ ਤਖਤ ਵਿਖੇ ਸਰਬੱਤ ਖਾਲਸਾ ਦੁਆਰਾ ਖਾਲਿਸਤਾਨ ਦਾ ਮਤਾ ਪਾਸ ਕੀਤਾ ਗਿਆ ਅਤੇ ਖਾਲਿਸਤਾਨ ਕਮਾਂਡੋ ਫੋਰਸ ਰਚੀ ਗਈ | [53] |
ਦਸੰਬਰ 1, 1986 | ਮਿਲੀਟੈਂਟਾਂ ਵੱਲੋਂ 24 ਹਿੰਦੂ ਯਾਤਰੀਆਂ ਦਾ ਕਤਲ | [54] |
ਮਈ 19, 1987 | ਜਨਰਲ ਸੈਕ੍ਰੈਟਰੀ CPI(M) ਕਾਮਰੇਡ ਢੀਪਕ ਧਵਨ ਦਾ ਪਿੰਡ ਸੰਘਾ, ਤਰਨ ਤਾਰਨ ਵਿਖੇ ਬੇਰਹਿਮੀ ਨਾਲ ਕਤਲ | |
ਮਈ 12, 1988 | ਓਪਰੇਸ਼ਨ ਬਲੈਕ ਥੰਡਰ ਦੌਰਾਨ ਭਾਰਤ ਸਰਕਾਰ ਵੱਲੋਂ ਹਰਮੰਦਰ ਸਾਹਿਬ ਤੇ ਹਮਲਾ | [55] |
ਜਨਵਰੀ 10, 1990 | ਬਟਾਲਾ ਪੁਲਿਸ ਦਾ ਸੀਨੀਅਰ ਸੁਪਰੰਡਟ ਗੋਬਿੰਦ ਰਾਮ ਬੰਬ ਧਮਾਕੇ ਵਿੱਚ ਕਤਲ ਜੋ ਗੋਰਾ ਚੂੜ ਪਿੰਡ ਦੀ ਸਿੱਖ ਔਰਤ ਉੱਤੇ ਪੁਲਿਸ ਗੈਂਗ ਰੇਪ ਦੇ ਬਦਲੇ ਕੀਤਾ ਗਿਆ | [56][57] |
ਜੂਨ 16, 1991 | ਕੱਟਰਪੰਥੀਆਂ ਵੱਲੋਂ ਦੋ ਟਰੇਨਾਂ ਉੱਤੇ 80 ਲੋਕਾਂ ਦਾ ਕਤਲ | [58] |
ਫਰਵਰੀ 25, 1992 | ਕਾਂਗਰਸ ਵੱਲੋਂ ਪੰਜਾਬ ਅਸੈਂਬਲੀ ਚੋਣਾਂ ਸਾਫ | [59] |
ਸਤੰਬਰ 3, 1995 | CM ਬੇਅੰਤ ਸਿੰਘ ਦਾ ਬੰਬ ਬਲਾਸਟ ਵਿੱਚ ਕਤਲ | [60] |
1997 | SAD ਅਤੇ BJP ਦੀ ਰਾਜ ਚੋਣਾਂ ਵਿੱਚ ਜਿੱਤ | [61] |
ਜੂਨ 2001 | ਚੌਹਾਨ ਦੀ ਭਾਰਤ ਵਾਪਸੀ | [62] |
ਫਰਵਰੀ 26, 2002 | ਅਸੈਂਬਲੀ ਵਿੱਚ ਕਾਂਗਰਸ ਦੀ ਬਹੁਗਿਣਤੀ ਨਾਲ ਜਿੱਤ | [63] |
ਅਪ੍ਰੈਲ 4, 2007 | ਜਗਜੀਤ ਸਿੰਘ ਚੌਹਾਨ, ਭਾਰਤ ਵਿੱਚ ਸਿੱਖ ਮਿੱਲੀਟੈਂਟ ਲੀਡਰ, ਦੀ 80 ਸਾਲ ਦੀ ਉਮਰ ਵਿੱਚ ਮੌਤ | [62] |
{{cite book}}
: Unknown parameter |dead-url=
ignored (|url-status=
suggested) (help){{cite journal}}
: Cite journal requires |journal=
(help){{cite book}}
: Unknown parameter |dead-url=
ignored (|url-status=
suggested) (help){{cite book}}
: Unknown parameter |dead-url=
ignored (|url-status=
suggested) (help)Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.