Remove ads
From Wikipedia, the free encyclopedia
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) ੨੮ ਜੁਲਾਈ 1914 ਤੋਂ ੧੧ ਨਵੰਬਰ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ।[1] ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ (ਜਰਮਨੀ, ਅਸਟਰੀਆ-ਹੰਗਰੀ ਅਤੇ ਇਟਲੀ) ਅਤੇ ਟਰਿਪਲ ਏਨਟਟੇ (ਫਰਾਂਸ, ਰੂਸ ਅਤੇ ਬਰਤਾਨੀਆ) ।[2] ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ ।[3] ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।[4]
ਪਹਿਲਾ ਵਿਸ਼ਵ ਯੁੱਧ | |||||||
---|---|---|---|---|---|---|---|
| |||||||
Belligerents | |||||||
Allied (ਏਨਟਟੇ) ਪਾਵਰਜ਼ |
ਸੇਨਟਰਲ ਪਾਵਰਜ਼
ਆਸਟਰੀਆ-ਹੰਗਰੀ | ||||||
Casualties and losses | |||||||
ਮਾਰੇ ਗਏ ਸਿਪਾਹੀ: 55,25,000 ਜਖਮੀ ਹੋਏ ਸਿਪਾਹੀ: 1,28,31,500 ਲਾਪਤਾ ਸਿਪਾਹੀ: 41,21,000 ਕੁਲ: 2,24,77,500 KIA, WIA or MIA ...further details. |
ਮਾਰੇ ਗਏ ਸਿਪਾਹੀ: 43,86,000 ਜਖਮੀ ਹੋਏ ਸਿਪਾਹੀ: 83,88,000 ਲਾਪਤਾ ਸਿਪਾਹੀ: 36,29,000 ਕੁਲ: 1,64,03,000 KIA, WIA or MIA ...further details. |
ਸੰਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip) (ਇੱਕ ਸਰਬਿਆ ਨੈਸ਼ਨਲਿਸਟ ਗਰੁਪ ਦਾ ਆਦਮੀ) ਨੇ ਆਸਟ੍ਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ (Archduke Franz Ferdinand) ਦਾ ਕਤਲ ਕਰ ਦਿੱਤਾ ।[5] ਇਸ ਲਈ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨੈਲਾਂ ਨੇ ਆਸਟਰੀਆ ਅਤੇ ਹੰਗਰੀ ਦੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੂਜਾ ਦੀ ਮਦਦ ਕਰਨਗੇ), ਇਸ ਘਟਨਾ ਕਾਰਣ ਪੂਰਾ ਯੂਰਪ ਜਲਦੀ ਹੀ ਲੜਾਈ ਵਿੱਚ ਕੁੱਦ ਗਿਆ ਅਤੇ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਪੂਰੀ ਦੁਨੀਆਂ ਵਿੱਚ ਫੈਲ ਗਿਆ।
ਯੁੱਧ ਦੇ ਖਤਮ ਹੋਣ ਤੋਂ ਬਾਅਦ ਜਰਮਨੀ, ਰੂਸ, ਆਸਟ੍ਰੀਆ-ਹੰਗਰੀ, ਅਤੇ ਆਟੋਮਨ ਦੇਸ਼ਾਂ ਦੀ ਹਾਲਤ ਬਹੁਤ ਮਾੜੀ ਹੋ ਗਈ। ਆਸਟ੍ਰੀਆ-ਹੰਗਰੀ ਅਤੇ ਆਟੋਮਨ ਦੋੋੋੋਵਾਂ ਰਾਜਸ਼ਾਹੀ ਦੇਸ਼ਾਂ ਦੀ ਛੋਟੇ-ਛੋਟੇ ਦੇਸ਼ਾਂ ਵਿੱਚ ਵੰਡ ਹੋ ਗਈ ਅਤੇ ਇਹ ਦੇਸ਼ ਯੁੱਧ ਦੇ ਬਾਅਦ ਖ਼ਤਮ ਹੋ ਗਏ। ਰੂਸ ਵਿੱਚ ਰੂਸ ਦੀ ਰਾਜਸ਼ਾਹੀ ਖਤਮ ਹੋ ਗਈ, ਅਤੇ ਸੋਵੀਅਤ ਯੂਨੀਅਨ ਬਣ ਗਈ। ਯੂਰਪ ਵਿੱਚ ਕਈ ਨਵੇਂ ਦੇਸ਼ ਬਣੇ ਅਤੇ ਕਈ ਪੁਰਣੇ ਖਤਮ ਹੋ ਗਏ।
19ਵੀਂ ਸਦੀ ਦੇ ਵਿੱਚ, ਯੂਰਪਦੇ ਮੁੱਖ ਦੇਸ਼ਾਂ ਨੇ ਯੂਰਪ ਦੇ ਵਿੱਚ ਸ਼ਕਤੀ-ਸੰਤੁਲਨ ਰੱਖਣ ਲਈ, ਬਹੁਤ ਉਪਰਾਲੇ ਕੀਤੇ ਸਨ, ਜਿਸ ਕਾਰਨ ਪੁਰੇ ਯੂਰਪ ਮਹਾਂਦੀਪ ਵਿੱਚ ਬਹੁਤ ਹੀ ਉਲਝਵਾਂ ਸਿਆਸੀ ਅਤੇ ਫ਼ੌਜੀ ਗੱਠਜੋੜ ਬਣ ਗਏ ਸਨ ।[2] ਇਹਨਾਂ ਵਿੱਚੋਂ ਪਹਿਲਾ ਗੱਠਜੋੜ 1819 ਵਿੱਚ ਜਰਮਨ ਰਾਜਸ਼ਾਹੀ ਅਤੇ ਆਸਟਰੀਆ-ਹੰਗਰੀ ਦੇ ਵਿਚਕਾਰ ਹੋਇਆ, ਜਿਸ ਨੂੰ ਡੂਲ ਅਲਾਇਅੰਸ ਕਿਹਾ ਜਾਂਦਾ ਹੈ। ਇਹ ਉਹਨਾਂ ਨੇ ਆਟੋਮਨ ਰਾਜਸ਼ਾਹੀ ਦੀ ਸ਼ਕਤੀ ਘਟਣ ਸਮੇਂ, ਆਟੋਮਨ ਦੇ ਬਾਲਕਨ ਹਿਸੇ ਵਿੱਚ ਰੂਸ ਦੇ ਵਧਦੇ ਪ੍ਰਭਾਵ ਨਾਲ ਨਿਪਟਨ ਲਈ ਕੀਤਾ ਸੀ ।[2] ਬਾਅਦ ਵਿੱਚ ਇਟਲੀ ਨੇ ਵੀ ਜਰਮਨ ਅਤੇ ਆਸਟਰੀਆ-ਹੰਗਰੀ ਨਾਲ ਸਮਝੌਤਾ ਕੀਤਾ, ਅਤੇ ਫਿਰ ਇਸ ਨੂੰ ਟਰੀਪਲ ਅਲਾਇੰਸ ਕਿਹਾ ਜਾਣ ਲੱਗਾ ।[6] ਬਾਅਦ ਵਿੱਚ 1892 ਨੂੰ ਫਰਾਂਸ ਅਤੇ ਰੂਸ ਨੇ ਟਰੀਪਲ ਅਲਾਇੰਸ ਦੇ ਵਿਰੁਧ ਫਰਾਂਕੋ-ਰੂਸੀ ਗਠਜੋੜ ਬਣਾਇਆ, ਅਤੇ ਫਿਰ 1907 ਵਿੱਚ ਬ੍ਰਿਟਿਸ਼ ਰਾਜਸ਼ਾਹੀ ਵੀ ਫਰਾਂਸ ਅਤੇ ਰੂਸ ਨਾਲ ਜੁੜ ਗਈ, ਅਤੇ ਟਰੀਪਲ ਏਨਟਟੇ ਬਣਾਇਆ ।[2]
ਜਰਮਨੀ ਦੀ ਉਦਯੋਗਕ ਸ਼ਕਤੀ ਵੱਧਣ ਬਾਅਦ, ਕੈਜ਼ਰ ਵਿਲਹੇਲਮ 2 (Kaiser Wilhelm II) ਨੇ ਬ੍ਰਿਟਿ ਦੀ ਰੋਇਲ ਨੇਵੀ ਦਾ ਮੁਕਾਬਲਾ ਕਰਨ ਲਈ ਜਰਮਨ ਨੇਵੀ, ਜਿਸ ਨੂੰ ਉਹ ਕੈਜ਼ਰਲਿਚ ਮੇਰੀਨ (Kaiserliche Marine) ਕਹਿੰਦੇ ਸਨ, ਬਣਾੳੁਣੀ ਸ਼ੁਰੂ ਕਿਤੀ ।[7] ਇਸ ਕਾਰਨ ਦੋਨੋ ਬ੍ਰਿਟੇਨ ਅਤੇ ਜਰਮਨੀ ਇੱਕ ਦੂਜੇ ਤੋ ਵਧੀਆ ਨੇਵੀ ਅਤੇ ਹਥਿਆਰ ਬਣਾਉਣ ਵਿੱਚ ਜੁਟ ਗਏ ।[7] ਬਰਿਟਨ ਅਤੇ ਜਰਮਨੀ ਦੀ ਇਹ ਹਥਿਆਰ ਦੌੜ, ਹੋਲੀ-ਹੋਲੀ ਯੂਰਪ ਦੇ ਬਾਕੀ ਦੇਸ਼ਾਂ ਵਿੱਚ ਫੈਲ ਗਈ, ਅਤੇ ਯੂਰੋਪ ਦੇ ਸਾਰੇ ਦੇਸ਼ ਆਪਣੀ ਰਾਸ਼ਟਰੀ ਧਨ-ਸੰਪਤੀ ਲੜਾਈਆਂ ਲਈ ਹਥਿਆਰ ਬਣਾਉਣ ਵਿੱਚ ਲਾਉਣ ਲੱਗੇ ।[8] 1908 ਅਤੇ 1913 ਦੇ ਵਿਚਕਾਰ, ਯੂਰਪ ਦਾ ਮਿਲਟਰੀ ਦੇ ਉਤੇ ਖਰਚਾ 50% ਵੱਧ ਗਿਆ ।[9]
ਸੰਨ 1909 ਵਿੱਚ ਆਸਟਰੀਆ-ਹੰਗਰੀ ਨੇ ਆਟੋਮਨ ਰਾਜਸ਼ਾਹੀ ਦੇ ਬੋਸਨੀਆ-ਹਰਜ਼ਗੋਵੀਨਾ ਦੇ ਹਿਸੇ ਤੇ ਕਬਜ਼ਾ ਕਰ ਲਿਆ, ਇਸ ਕਾਰਨ ਰੂਸ ਅਤੇ ਸਰਬੀਆ ਦਾ ਰਾਜ ਨਾਰਾਜ ਹੋ ਗਏ, ਕਿਉਂਕਿ ਇਸ ਹਿਸੇ ਵਿੱਚ ਬਹੁਤ ਸਲਾਵਿਕ ਸਰਬੀਅਨ ਰਹਿੰਦੇ ਸਨ, ਜਿਸ ਨੂੰ ਰੂਸ ਅਤੇ ਸਰਬੀਆ ਆਪਣਾ ਹਿੱਸਾ ਸਮਝਦੇ ਸਨ ।[10] ਸੰਨ 1913 ਨੂੰ ਬਾਲਕਨ ਲੀਗ ਅਤੇ ਆਟੋਮਨ ਰਾਜਸ਼ਾਹੀ ਦੇ ਵਿਚਕਾਰ ਪਹਿਲੀ ਬਾਲਕਨ ਲੜਾਈ ਸ਼ੁਰੂ ਹੋ ਗਈ । ਇਸ ਲੜਾਈ ਬਾਅਦ ਹੋਏ ਸਮਝੋਤੇ ਵਿੱਚ ਆਟੋਮਨ ਦੇ ਦੇਸ਼ ਨੂੰ ਕੱਟ ਕੇ ਅਲਬੇਨੀਆਂ ਦਾ ਦੇਸ਼ ਬਣਾਇਆ ਗਿਆ ਅਤੇ ਆਟੋਮਨ ਨੂੰ ਹੋਰ ਕੱਟ ਕੇ ਬਲਗਾਰੀਆ, ਸਰਬੀਆ ਅਤੇ ਗਰੀਸ ਨੂੰ ਵੀ ਵੱਡਾ ਕਰ ਦਿੱਤਾ ਗਿਆ । ਫਿਰ 16 ਜੂਨ 1913 ਨੂੰ ਬਲਗੇਰੀਆ ਨੇ ਸਰਬੀਆ ਅਤੇ ਗਰੀਸ ਉੱਤੇ ਹਮਲਾ ਕਰ ਦਿੱਤਾ, ਅਤੇ ਦੂਜੀ ਬਾਲਕਨ ਲੜਾਈ ਸ਼ੁਰੂ ਕਰ ਦਿੱਤੀ, ਜੋ 33 ਦਿਨ ਚੱਲੀ । ਲੜਾਈ ਦੇ ਬਾਅਦ ਬਲਗੇਰੀਆ ਦਾ ਮੇਸਾਡੋਨੀਆ ਦਾ ਹਿਸਾ ਸਰਬੀਆ ਦੇ ਕੋਲ ਚਲਾ ਗਿਆ, ਅਤੇ ਇਸ ਕਾਰਨ ਇਸ ਖੇਤਰ ਵਿੱਚ ਹੋਰ ਅਸ਼ਾਂਤੀ ਫੈਲ ਗਈ ।[11]
28 ਜੂਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip), ਜੋ ਬੋਸਨੀਆਂ ਦਾ ਸਰਬ ਸੀ, ਅਤੇ ਉਹ ਯੰਗ ਬਾਸਨੀਆ (Young Basnia) ਦੇ ਗਰੁਪ ਦਾ ਮੈਂਬਰ ਸੀ, ਉਸ ਨੇ ਆਸਟਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ ਦਾ ਕਤਲ ਕਰ ਦਿੱਤਾ ।[12] ਆਸਟਰੀਆ-ਹੰਗਰੀ ਨੇ ਇਸ ਵਿੱਚ ਸਰਬੀਆ ਦਾ ਹੱਥ ਸਮਝਿਆ,[12] ਅਤੇ ਆਸਟਰੀਆ-ਹੰਗਰੀ ਨੇ ਸਰਬੀਆ ਤੇ ਕੁਝ ਮੰਗਾਂ ਕੀਤੀਆਂ, ਜਿਸ ਨੂੰ ਜੁਲਾਈ ਆਲਟੀਮੈਟਮ ਕਿਹਾ ਜਾਂਦਾ ਹੈ ।[13] ਜਦ ਸਰਬੀਆ ਨੇ ਸਾਰੀਆਂ ਮੰਗਾਂ ਨਾਂ ਮੱਨੀਆਂ, ਤਾਂ ਆਸਟਰੀਆ-ਹੰਗਰੀ ਨੇ 28 ਜੁਲਾਈ 1914 ਨੂੰ ਸਰਬੀਆ ਉਤੇ ਲੜਾਈ ਦੀ ਘੋਸ਼ਣਾ ਕਰ ਦਿੱਤੀ । ਇੱਕ ਦਿਨ ਬਾਅਦ ਰੂਸ ਦੀ ਰਾਜਸ਼ਾਹੀ ਨੇ ਵੀ ਲੜਾਈ ਦੀ ਘੋਸ਼ਣਾ ਕਿਤੀ, ਰੂਸ ਨਹੀਂ ਚਾਉਦਾ ਸੀ ਕਿ ਆਸਟਰੀਆ-ਹੰਗਰੀ ਇਸ ਦਾ ਬਾਲਕਨ ਖੇਤਰ ਵਿੱਚ ਪ੍ਰਭਾਵ ਖਤਮ ਕਰੇ।[6] ਜਦੋਂ ਜਰਮਨੀ ਵੀ 30 ਜੁਲਾਈ 1914 ਨੂੰ ਇਸ ਜੰਗ ਵਿੱਚ ਆ ਗਿਆ, ਤਾਂ ਫਰਾਂਸ ਵੀ ਜੰਗ ਵਿੱਚ ਆ ਗਿਆ । ਫਰਾਂਸ ਇਸ ਲਈ ਆਇਆ ਕਿਉਂਕਿ ਉਹ ਜਰਮਨੀ ਤੋਂ ਫਰੇਂਕੋ-ਪਰਸ਼ੀਆਨ ਜੰਗ ਵਿੱਚ ਹਾਰ ਦਾ ਬਦਲਾ ਚਾਉਂਦਾ ਸੀ।[14]
ਯੁੱਧ ਦੇ ਸ਼ੁਰੂਆਤ ਵਿੱਚ ਸੇੰਟਰਲ ਪਾਵਰਜ਼ ਦੇ ਵਿੱਚ ਬਣਾਏ ਗੱਠਜੋੜ ਦੇ ਬਾਰੇ ਅਸਪਸ਼ਟਤਾ ਸੀ । ਜਰਮਨੀ ਨੇ ਆਸਟਰੀਆ-ਹੰਗਰੀ ਨੂੰ ਸਰਬੀਆ ਉੱਤੇ ਹਮਲਾ ਕਰਨ ਵਿੱਚ ਸਹਾਇਤਾ ਲਈ ਵਾਅਦਾ ਕਿਤਾ ਸੀ, ਪਰ ਇਹ ਦੋਨੋਂ ਦੇਸ਼ ਇਸ ਦਾ ਮਤਲਬ ਇੱਕੋ ਜਿਹਾ ਨਹੀਂ ਸਮਝੇ । ਆਸਟਰੀਆ-ਹੰਗਰੀ ਦੇ ਮੁਖੀ ਸੋਚਦੇ ਸਨ ਕਿ ਜਰਮਨੀ ਉੱਤਰ ਦੇ ਪਾਸੇਓਂ ਰੂਸ ਦੇ ਬਾਰਡਰ ਤੇ ਆਪਣੀਆਂ ਫੌਜਾਂ ਭੇਜੇਗਾ, ਪਰ ਜਰਮਨੀ ਨੇ ਸੋਚੇਆ ਕਿ ਆਸਟਰੀਆ-ਹੰਗਰੀ ਆਪਣੀਆਂ ਜਿਆਦਾ ਫੌਜਾਂ ਰੂਸ ਦੇ ਨਾਲ ਲੜਨ ਲਈ ਭੇਜੇਗਾ, ਅਤੇ ਜਰਮਨੀ ਫਰਾਂਸ ਦੇ ਬਾਰਡਰ ਤੇ ਜਾਵੇਗਾ । ਇਸ ਅਸਪਸ਼ਟਤਾ ਦੇ ਕਾਰਨ ਆਸਟਰੀਆ-ਹੰਗਰੀ ਦੀ ਸੈਨਾ ਨੂੰ ਹੋ ਕੇ ਰੂਸ ਅਤੇ ਸਰਬੀਆ ਦੇ ਬਾਰਡਰਾਂ ਤੇ ਜਾਣਾ ਪਿਆ । 9 ਸਤੰਬਰ 1916 ਨੂੰ ਫਿਰ ਜਰਮਨੀ ਨੇ ਐਲਾਏਜ਼ ਨਾਲ ਲੜਨ ਲਈ, ਨਵਾਂ ਪਲੇਨ ਤਿਆਰ ਕਿਤਾ ।
ਇਸ ਯੁੱਧ ਦਿਆਂ ਪਹਿਲੀਆਂ ਲੜਾਇਆਂ ਬਰੀਟਨ, ਫਰਾਂਸ, ਅਤੇ ਜਰਮਨ ਦੇ ਹੇਂਠ ਅਫ਼ਰੀਕਨ ਦੇਸ਼ਾਂ ਵਿੱਚ ਹੋਈਆਂ । 7 ਅਗਸਤ 1914 ਨੂੰ ਬਰੀਟਨ ਅਤੇ ਫਰਾਂਸ ਦਿਆਂ ਸੈਨਾਂਵਾਂ ਨੇ ਜਰਮਨ ਦੇ ਰਾਜ-ਸਰਪਰਗਤ ਟੋਗੋਲੈਂਡ ਉੱਤੇ ਹਮਲਾ ਕਿਤਾ । ਅਤੇ ਫਿਰ 10 ਅਗਸਤ ਨੂੰ ਜਰਮਨ ਦਿਆਂ ਦੱਖਣ-ਪੱਛਮੀ ਅਫ਼ਰੀਕਾ ਦਿਆਂ ਸੈਨਾਂਵਾਂ ਨੇ ਦੱਖਣੀ ਅਫ਼ਰੀਕਾ ਉੱਤੇ ਹਮਲਾ ਕਿਤਾ । ਅਫ਼ਰਿਕਾ ਵਿੱਚ ਇਹ ਲੜਾਈਆਂ ਯੁੱਧ ਦੇ ਅੰਤ ਤੱਕ ਚਲਦੀਆਂ ਰਹਿਆਂ ।
12 ਅਗਸਤ ਨੂੰ ਸਰਬੀਆ ਦੀ ਸੈਨਾ ਨੇ ਅਸਟਰੀਆ ਖਿਲਾਫ ਸੇਰ ਦੀ ਲੜਾਈ ਕੀਤੀ । ਸਰਬੀਆ ਨੇ ਡਰੀਨਾ ਅਤੇ ਸਾਵਾ ਦਰਿਆ ਦੇ ਦੱਖਣੀ ਪਾਸੇ ਮੋਰਚਾ ਲਾਇਆ । ਅਗਲੇ 2 ਹਫ਼ਤੇ ਦੇ ਹਮਲਿਆਂ ਬਾਅਦ ਆਸਟਰੀਆ ਦੇ ਕਾਫੀ ਫੌਜੀ ਮਾਰੇ ਗਏ, ਅਤੇ ਉਹਨਾਂ ਨੂੰ ਪਿਛੇ ਹਟਣਾ ਪਿਆ। ਇਹ ਏਲਾਇਜ਼ ਦੀ ਪਹਿਲੀ ਜਿੱਤ ਸੀ । ਇਸ ਤੋਂ ਬਾਅਦ ਆਸਟਰੀਆ ਨੇ ਸਰਬੀਆ ਦੀ ਰਣਭੂਮੀ ਵਿੱਚ ਹੋਰ ਸੈਨਾ ਭੇਜੀ, ਜਿਸ ਨਾਲ ਰੂਸ ਦੇ ਪਾਸੇ ਇਸ ਦਾ ਲੜਾਈ ਤੇ ਕਾਬੂ ਕਰਨਾ ਕਮਜੋਰ ਹੋ ਗਿਆ।
ਜਰਮਨੀ ਦਾ ਪੱਛਮੀ ਦਿਸ਼ਾ ਵੱਲ ਹਮਲਾ ਬੇਲਜਿਅਮ ਤੇ ਕਬਜ਼ਾ ਕਰਨ ਨਾਲ ਸ਼ੁਰੂ ਹੋਇਆ । ਬੇਲਜੀਅਮ ਲੜਾਈ ਵਿੱਚੋਂ ਬਾਹਰ ਰਹਿਣਾ ਚਾਉਂਦਾ ਸੀ, ਪਰ ਜਰਮਨੀ ਨੇ ਫਰਾਂਸ ਦੇ ਵਿੱਚ ਜਾਣ ਲਈ (ਫਰਾਂਸ ਨੇ ਜਰਮਨੀ ਵਾਲੇ ਬਾਰਡਰ ਤੇ ਕੰਧ ਬਣਾਈ ਹੋਈ ਸੀ) ਬੇਲਜੀਆਮ ਤੇ ਕਬਜਾ ਕਿੱਤਾ । ਸ਼ੁਰੂਆਤ ਵਿੱਚ ਜਰਮਨੀ ਨੂੰ ਲੜਾਈ ਵਿੱਚ ਕਾਫੀ ਸਫਲਤਾ ਮਿਲੀ, ਪਰ ਜਦੋਂ ਰੂਸ ਨੇ ਵੀ ਲੜਾਈ ਵਿੱਚ ਆਇਆ ਅਤੇ ਜਰਮਨੀ ਤੇ ਪੂਰਬ ਦੇ ਪਾਸੋਂ ਹਮਲਾ ਕਿਤਾ, ਤਾਂ ਜਰਮਨੀ ਨੂੰ ਅੱਧੀਆਂ ਫੌਜਾਂ (ਜੋ ਪੱਛਮੀ ਬਾਰਡਰ ਲਈ ਸਨ) ਨੂੰ ਰੂਸ ਨਾਲ ਮੁਕਾਬਲਾ ਕਰਨ ਲਈ ਭੇਜਿਆ । ਜਰਮਨੀ ਨੇ ਟੇਨਨਬਰਗ ਦੀ ਲੜਾਈ (17 ਅਗਸਤ – 2 ਸਤੰਬਰ) ਵਿੱਚ ਰੂਸ ਨੂੰ ਹਰਾਇਆ, ਪਰ ਉਹ ਤੇਜੀ ਨਾਲ ਰੂਸ ਵਿੱਚ ਅੱਗੇ ਨਾਂ ਵਧ ਸਕੇ, ਕਿਉਕਿ ਰੂਸ ਨੇ ਆਪਣੇ ਰੇਲਰੋਡ ਦੀ ਪਟੜੀ ਅਲੱਗ ਤਰਾਂ ਦੀ ਬਣਾਈ ਹੋਈ ਸੀ, ਅਤੇ ਜਰਮਨੀ ਦਿਆਂ ਰੇਲਗੱਡੀਆਂ ਉਹ ਪਟੜੀ ਨਹੀਂ ਵਰਤ ਸਕਦੀਆਂ ਸਨ । ਜਰਮਨੀ ਦੇ ਛਲਾਈਫੈਨ ਪਲੇਨ (Schlieffen Plan) ਦੇ ਅਨੁਸਾਰ, ਉਹ ਚਾਉਂਦੇ ਸਨ ਕਿ ਫਰਾਂਸ ਨੂੰ ਕੁਝ ਹਫਤੇਆਂ ਵਿੱਚ ਹਰਾ ਕੇ ਪੈਰਿਸ ਤੇ ਜਲਦੀ ਕਬਜਾ ਕਰਨਾ ਚਾਉਂਦੇ ਸਨ, ਪਰ ਬਰਿਟਨ ਦੀ ਮਦਦ ਕਾਰਨ ਮਾਰਨ ਦੀ ਪਹਿਲੀ ਲੜਾਈ (First Battle of the Marne ) (5 ਸਤੰਬਰ–12 ਸਤੰਬਰ) ਵਿੱਚ ਜਰਮਨੀ ਨੂੰ ਪੈਰਿਸ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ । ਇਸ ਤੋਂ ਬਾਅਦ ਸੇਂਟਰਲ ਪਾਵਰਜ਼ ਨੂੰ ਜਲਦੀ ਜਿੱਤ ਨਾ ਮਿਲਣ ਕਾਰਨ, ਦੋਂ ਪਾਸਿਆਂ ਦੀ ਲੰਬੀ ਲੜਾਈ ਲੜਣੀ ਪਈ । ਜਰਮਨ ਫੌਜ ਨੇ ਫਰਾਂਸ ਵਿੱਚ ਚੰਗੀ ਸੁਰੱਖਿਅਕ ਮੋਰਚੇ ਉੱਤੇ ਤੇਨਾਤ ਸਨ, ਜਿਸ ਕਾਰਨ ਉਹਨਾਂ ਨੇ ਲੜਾਈ ਵਿੱਚ ਆਪਣੇ ਨਾਲੋਂ ਬਰੀਟਨ ਅਤੇ ਫਰਾਂਸ ਦੇ 2,30,000 ਵੱਧ ਫੋਜੀ ਮਾਰ ਗਿਰਾਏ ਸਨ । ਇਸ ਦੇ ਬਾਵਜੂਦ, ਜਰਮਨੀ ਦੇ ਮਾੜੇ ਸੰਚਾਰਣ ਅਤੇ ਕੁਝ ਮਾੜੀਆਂ ਆਦੇਸ਼ ਫੇਂਸਲੇਆਂ ਕਾਰਨ, ਜਰਮਨੀ ਨੇ ਜਲਦੀ ਲੜਾਈ ਖਤਮ ਕਰਨ ਦਾ ਮੋਕਾ ਗੁਆ ਦਿੱਤਾ ।
ਨਿਊ ਜ਼ੀਲੈਂਡ ਨੇ 30 ਅਗਸਤ ਨੂੰ ਜਰਮਨ ਸਮੋਆ (ਬਾਅਦ ਵਿੱਚ ਪੱਛਮੀ ਸਮੋਆ) ਤੇ ਕਬਜ਼ਾ ਕੀਤਾ । 11 ਸਤੰਬਰ ਨੂੰ ਆਸਟਰੇਲਿਆ ਦੀ ਜਲ ਅਤੇ ਥਲ ਫ਼ੌਜ ਨੇ ਨਿਊ ਪੋਮਰਨ (ਹੁਣ ਨਿਊ ਬਰੀਟਨ) ਤੇ ਕਬਜ਼ਾ ਕੀਤਾ । ਜਪਾਨ ਨੇ ਜਰਮਨੀ ਦਿਆਂ ਮਾਇਕਰੋਨੇਸ਼ੀਆ ਨੇ ਖੇਤਰਾਂ ਤੇ ਕਬਜ਼ਾ ਕਰ ਲਿਆ । ਕੁਝ ਮਹੀਨਿਆਂ ਵਿੱਚ ਹੀ ਏਲਾਇਜ਼ ਨੇ ਜਰਮਨੀ ਦੀਆਂ ਸ਼ਾਂਤ ਮਹਾਂਸਾਗਰ ਵਿੱਚ ਸਾਰੇ ਉਪਨਿਵੇਸ਼ ਖੇਤਰਾਂ ਤੇ ਕਬਜ਼ਾ ਕਰ ਲਿਆ ।
ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਮਿਲਟਰੀ ਦੇ ਲੜਾਈ ਦੇ ਦਾਅਪੇਚ, ਵਧ ਰਹੀ ਤਕਨਾਲੋਜੀ ਦੇ ਨਾਲ ਚੱਲਣ ਤੇ ਅਸਮਰਥ ਰਹੇ ਸਨ। ਇਨ੍ਹਾਂ ਤਬਦੀਲੀਆਂ ਦਾ ਨਤੀਜਾ, ਪ੍ਰਭਾਵਸ਼ਾਲੀ ਰੱਖਿਆ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਨਿਕਲਿਆ, ਜਿਨ੍ਹਾਂ ਨੂੰ ਵੇਲਾ ਵਿਹਾ ਚੁੱਕੇ ਦਾਅਪੇਚ ਜੰਗ ਦੇ ਬਹੁਤੇ ਅਰਸੇ ਦੌਰਾਨ ਸਮਝਣ ਤੋਂ ਅਸਮਰਥ ਰਹੇ। ਕੰਡਿਆਲੀ ਤਾਰ ਪੈਦਲ ਫੌਜ ਦੇ ਲਈ ਇੱਕ ਮਹੱਤਵਪੂਰਨ ਰੁਕਾਵਟ ਸੀ। ਤੋਪਖ਼ਾਨਾ, 1870ਵਿਆਂ ਨਾਲੋਂ ਕਿਤੇ ਵੱਧ ਘਾਤਕ ਹੋ ਗਿਆ ਸੀ, ਮਸ਼ੀਨ ਗੰਨਾਂ ਦੇ ਨਾਲ ਜੁੜਨ ਨੇ ਖੁੱਲਾ ਮੈਦਾਨ ਪਾਰ ਕਰਨਾ ਬਹੁਤ ਕਠਿਨ ਬਣਾ ਦਿੱਤਾ ਸੀ।[15]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.