ਨੂਰਸਤਾਨ (ਪਸ਼ਤੋ: Pashto: نورستان‎) ਅਫਗਾਨਿਸਤਾਨ ਦਾ ਇੱਕ ਪ੍ਰਾਂਤ ਹੈ। ਇਹ ਹਿੰਦੂਕੁਸ਼ ਘਾਟੀਆਂ ਦੇ ਦੱਖਣ ਵਿੱਚ ਅਤੇ ਅਫਗਾਨਿਸਤਾਨ ਦੇ ਪੂਰਬ ਵਿੱਚ ਸਥਿਤ ਹੈ। ਇਸ ਪ੍ਰਾਂਤ ਦਾ ਖੇਤਰਫਲ 9,225 ਵਰਗ ਕਿ ਮੀ ਹੈ ਅਤੇ ਇਸ ਦੀ ਆਬਾਦੀ 2002 ਵਿੱਚ ਲਗਭਗ 1.1 ਲੱਖ ਅਨੁਮਾਨਿਤ ਕੀਤੀ ਗਈ ਸੀ।[1] ਇਸ ਪ੍ਰਾਂਤ ਦੀ ਰਾਜਧਾਨੀ ਪਾਰੂਨ (پارون) ਸ਼ਹਿਰ ਹੈ। ਇਸ ਪ੍ਰਾਂਤ ਦੀਆਂ ਸਰਹੱਦਾਂ ਪਾਕਿਸਤਾਨ ਨਾਲ ਲੱਗਦੀਆਂ ਹਨ। ਇੱਥੇ ਦੇ ਲਗਭਗ 95 % ਲੋਕ ਨੂਰਸਤਾਨੀ ਹਨ।

ਇਤਹਾਸ ਅਤੇ ਲੋਕ

1890 ਤੱਕ ਨੂਰਸਤਾਨ ਨੂੰ ਕਾਫਿਰਸਤਾਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਇਸ ਇਲਾਕੇ ਦੇ ਨੂਰਸਤਾਨੀ ਲੋਕ ਇਸਲਾਮ ਦੀ ਬਜਾਏ ਇੱਕ ਹਿੰਦੂ-ਧਰਮ ਵਰਗੇ ਇੱਕ ਧਰਮ ਦੇ ਧਾਰਨੀ ਸਨ।[2] 1895 – 96 ਵਿੱਚ ਅਫਗਾਨਿਸਤਾਨ ਦੇ ਅਮੀਰ ਅਬਦੁਰ ਰਹਿਮਾਨ ਖ਼ਾਨ ਨੇ ਹਮਲਾ ਕਰ ਕੇ ਇੱਥੇ ਕਬਜ਼ਾ ਜਮਾ ਲਿਆ ਅਤੇ ਇੱਥੇ ਦੇ ਲੋਕਾਂ ਨੂੰ ਮੁਸਲਮਾਨ ਬਨਣ ਉੱਤੇ ਮਜ਼ਬੂਰ ਕੀਤਾ। ਉਸ ਸਮੇਂ ਇਸ ਇਲਾਕੇ ਦਾ ਨਾਮ ਬਦਲਕੇ ਨੂਰਸਤਾਨ (ਯਾਨੀ ਪ੍ਰਕਾਸ਼ ਦਾ ਸਥਾਨ) ਰੱਖ ਦਿੱਤਾ ਗਿਆ।[3][4]

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.