From Wikipedia, the free encyclopedia
ਜਦੋਂ ਸਰੀਰ ਨੂੰ ਇੱਕ ਅਸਥਿਰ ਵਸਤੂ ਨਾਲ ਸੱਟ ਲਗਦੀ ਹੈ, ਤਾਂ ਉਸ ਜਗ੍ਹਾ ਵਿੱਚ ਚੀਜ਼ ਦੇ ਭਾਰ ਤੇ ਜਿਸ ਤੇਜ਼ੀ ਨਾਲ ਉਹ ਵੱਜਦੀ ਹੈ, ਉਸਦੇ ਹਿਸਾਬ ਨਾਲ ਖੂਨ ਦੇ ਸੈੱਲ ਫਟਦੇ ਹਨ। ਇਸ ਵਿੱਚ ਬਾਹਰੀ ਸਤਹ ਤੇ ਤਾਂ ਕੋਈ ਸੱਟ ਨਹੀਂ ਵੱਜਦੀ, ਪਰ ਅੰਦਰ ਖੂਨ ਦਾ ਰਿਸਾਵ ਹੋਣ ਕਰਨ ਬਾਹਰ ਇੱਕ ਦਾਗ ਜ਼ਰੂਰ ਪੈ ਜਾਂਦਾ ਹੈ, ਜਿਸਨੂੰ ਨੀਲ ਕਹਿੰਦੇ ਹਨ। ਕੋਸ਼ਿਕਾਵਾਂ ਵਿੱਚੋਂ ਖੂਨ ਰਿਸਦਾ ਹੈ, ਆਲੇ ਦੁਆਲੇ ਦੀ ਜਗ੍ਹਾ ਤੇ ਜਾਂਦਾ ਹੈ ਅਤੇ ਇਹ ਜਗ੍ਹਾ ਸੁੱਜ ਜਾਂਦੀ ਹੈ। ਸ਼ੁਰੂ ਵਿੱਚ ਇਹ ਜਗ੍ਹਾ ਲਾਲ ਹੁੰਦੀ ਹੈ ਅਤੇ ਸਮਾਂ ਲੰਘਣ ਨਾਲ ਇਹ ਪਹਿਲਾਂ ਨੀਲੀ, ਫਿਰ ਹਰਿ ਅਤੇ ਪੀਲੀ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਕੁਝ ਸਮੇਂ ਬਾਅਦ ਮਿਟ ਜਾਂਦੀ ਹੈ। ਇਸ ਸੱਟ ਦਾ ਅਕਾਰ, ਵੱਜਣ ਵਾਲੀ ਚੀਜ਼ ਦੇ ਅਕਾਰ ਤੇ ਜੋਰ ਦੇ ਹਿਸਾਬ ਨਾਲ ਛੋਟਾ ਜਾਂ ਵੱਡਾ ਹੋ ਸਕਦਾ ਹੈ ਅਤੇ ਕਈ ਵਾਰ ਤਾਂ ਸੱਟ ਵੱਜਣ ਵਾਲੀ ਚੀਜ਼ ਜਹੀ ਹੁੰਦੀ ਹੈ ਅਤੇ ਇਸ ਤਰ੍ਹਾਂ ਇਸਤੇਮਾਲ ਕੀਤੇ ਹਥਿਆਰ ਦੀ ਪਛਾਣ ਕਰਨ ਵਿੱਚ ਸਹਾਈ ਹੋ ਸਕਦੀ ਹੈ।[1] ਨੀਲ ਸਰੀਰ ਦੇ ਨਾਜ਼ੁਕ ਹਿੱਸਿਆਂ ਵਿੱਚ, ਜਿੱਥੇ ਖੂਨ ਦੀਆਂ ਨਾੜਾਂ ਵਧ ਹੋਣ, ਉੱਥੇ ਜਾਂ ਜਿੱਥੇ ਮਾਸਪੇਸ਼ੀਆਂ ਘੱਟ ਹੋਣ ਉੱਥੇ ਵਧ ਦਿਸਦੇ ਹਨ। ਕਈ ਵਾਰ ਨੀਲ ਵਾਰ ਦੀ ਜਗ੍ਹਾ ਤੋਂ ਦੂਰ ਬਣਦੇ ਹਨ, ਜਿਵੇਂ ਕਿ ਜੇਕਰ ਵਾਰ ਸਿਰ ਤੇ ਕੀਤਾ ਜਾਵੇ ਤਾਂ ਨੀਲ ਅਕਸਰ ਅੱਖ ਤੇ ਪੈਂਦਾ ਹੈ ਕਿਉਂਕਿ ਖੂਨ ਦਾ ਰਿਸਾਵ ਸਭ ਤੋਂ ਛੋਟੇ ਰਸਤੇ ਵੱਲ ਹੁੰਦਾ ਹੈ ਅਤੇ ਇਹ ਗ੍ਰੁਤਵਾਕਰਸ਼੍ਣ ਕਰਕੇ ਥੱਲੇ ਨੂੰ ਰਿਸਦਾ ਹੈ, ਅਜਿਹੇ ਨੀਲ ਨੂੰ ਪਰਵਾਸੀ ਨੀਲ ਕਹਿੰਦੇ ਹਨ। [2]
ਨੀਲ ਅਕਸਰ ਬਿਨਾ ਧਾਰ ਵਾਲੀਆਂ, ਨਿਰਮਲ ਚੀਜ਼ਾਂ ਤੋਂ ਹੀ ਵੱਜਦੇ ਹਨ। ਜਾਂ ਤਾਂ ਕੋਈ ਖੁੰਢੀ ਚੀਜ਼ ਬੰਦੇ ਦੇ ਵੱਜੇ ਜਾਂ ਬੰਦਾ ਕਿਸੇ ਸਪਾਟ ਜਗ੍ਹਾ ਤੇ ਡਿੱਗ ਜਾਵੇ ਤਾ ਨੀਲ ਪੈਂਦੇ ਹਨ। ਪਰ ਕਈ ਵਾਰ ਕੁਝ ਹੋਰ ਕਾਰਨ ਜਿਵੇਂ ਕਿ ਬਾਲ ਸ਼ੋਸ਼ਣ, ਘਰੇਲੂ ਹਿੰਸਾ ਅਤੇ ਕਈ ਖੂਨ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਮਧੁਮੇਹ ਕਰਕੇ ਵੀ ਨੀਲ ਪੈ ਜਾਂਦੇ ਹਨ।
ਆਮ ਤੌਰ 'ਤੇ ਨੀਲ ਦਾ ਆਕਾਰ ਗੋਲ ਹੁੰਦਾ ਹੈ ਕਿਓਂਕਿ ਇਹ ਖੂਨ ਦੇ ਬਿਨਾ ਅੜਚਨ ਤੋਂ ਰਿਸਾਵ ਨਾਲ ਬਣਦੇ ਹਨ। ਕਈ ਵਾਰ ਨਮੂਨੇ ਵਾਲੇ ਨੀਲ ਵੀ ਪੈ ਜਾਂਦੇ ਹਨ ਜੋ ਕਿ ਇਹ ਪਤਾ ਲਗਾਉਣ ਵਿੱਚ ਸਹਾਈ ਹੁੰਦੇ ਹਨ ਕਿ ਸੱਟ ਕਿਸ ਚੀਜ਼ ਨਾਲ ਵੱਜੀ ਹੈ।
ਸੱਟ ਲੱਗਣ ਅਤੇ ਸੱਟ ਦੇ ਖਤਰੇ ਨੂੰ ਸ਼੍ਰੇਣੀਬੱਧ ਕਰਨ ਲਈ ਨੀਲ ਨੂੰ 0-5 ਦੇ ਪੈਮਾਨੇ 'ਤੇ ਸਕੋਰ ਕੀਤਾ ਜਾ ਸਕਦਾ ਹੈ।
ਖਤਰਾ ਸਕੋਰ | ਗੰਭੀਰਤਾ ਦਾ ਪੱਧਰ | ਨੋਟ |
---|---|---|
0 | ਹਲਕਾ ਨੀਲ | ਕੋਈ ਨੁਕਸਾਨ ਨਹੀਂ |
1 | ਮਹੀਨ ਨੀਲ | ਹਲਕਾ ਨੁਕਸਾਨ |
2 | ਦਰਮਿਆਨਾ ਨੀਲ | ਥੋੜਾ ਨੁਕਸਾਨ |
3 | ਗੰਭੀਰ ਨੀਲ | ਖਤਰਨਾਕ |
4 | ਅਤਿ ਗੰਭੀਰ ਨੀਲ | ਖਤਰਨਾਕ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.