ਨਵਿਆਉਣਯੋਗ ਊਰਜਾ
From Wikipedia, the free encyclopedia
ਨਵਿਆਉਣਯੋਗ ਊਰਜਾ (ਅੰਗਰੇਜ਼ੀ: renewable energy) ਵਿੱਚ ਉਹ ਸਾਰੇ ਉਰਜਾ ਰੂਪ ਸ਼ਾਮਿਲ ਹਨ ਜੋ ਪ੍ਰਦੂਸ਼ਣਕਾਰੀ ਨਹੀਂ ਹਨ ਅਤੇ ਜਿਹਨਾਂ ਦੇ ਸਰੋਤ ਦਾ ਖਾਤਮਾ ਕਦੇ ਨਹੀਂ ਹੁੰਦਾ, ਜਾਂ ਜਿਹਨਾਂ ਦੇ ਸਰੋਤ ਦੀ ਸਵੈ ਭਰਪਾਈ ਹੁੰਦੀ ਰਹਿੰਦੀ ਹੈ। ਸੂਰਜੀ ਊਰਜਾ, ਪੌਣ ਊਰਜਾ, ਜਲ ਉਰਜਾ, ਜਵਾਰ-ਜਵਾਰਭਾਟਾ ਤੋਂ ਪ੍ਰਾਪਤ ਉਰਜਾ, ਜੈਵਪੁੰਜ, ਜੈਵ ਬਾਲਣ ਆਦਿ ਨਵਿਆਉਣਯੋਗ ਊਰਜਾ ਦੇ ਕੁੱਝ ਉਦਾਹਰਨ ਹਨ।[1]

ਆਰਈਐਨ21 ਦੀ 2014 ਦੀ ਰਿਪੋਰਟ ਦੇ ਅਨੁਸਾਰ ਸਾਡੇ ਆਲਮੀ ਊਰਜਾ ਦੀ ਖਪਤ ਦਾ 19 ਫੀਸਦੀ ਨਵਿਆਉਣਯੋਗ ਊਰਜਾ ਹੈ ਅਤੇ 2012 ਅਤੇ 2013, ਵਿੱਚ ਕ੍ਰਮਵਾਰ ਸਾਡੇ ਬਿਜਲੀ ਉਤਪਾਦਨ ਵਿੱਚ ਇਸਨੇ 22 ਫੀਸਦੀ ਯੋਗਦਾਨ ਪਾਇਆ। ਚੀਨ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਲੋਂ ਹਵਾ, ਹਾਈਡਰੋ, ਸੂਰਜੀ ਅਤੇ ਜੈਵਪੁੰਜਾਂ ਭਾਰੀ ਨਿਵੇਸ਼ ਸਦਕਾ, 2013 ਵਿੱਚ ਨਵਿਆਉਣਯੋਗ ਤਕਨਾਲੋਜੀ ਵਿੱਚ ਸੰਸਾਰ ਭਰ ਅੰਦਰ ਨਿਵੇਸ਼ 214 ਬਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਸੀ।[2]
ਹਵਾਲੇ
Wikiwand - on
Seamless Wikipedia browsing. On steroids.