From Wikipedia, the free encyclopedia
ਡਾਂਸ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਸਰੀਰਕ ਹਰਕਤਾਂ ਨਾਲ ਮਨ ਦੇ ਭਾਵਾਂ ਦੀ ਅਭਿਵਿਅਕਤੀ ਹੁੰਦੀ ਹੈ। ਆਮ ਤੌਰ 'ਤੇ ਡਾਂਸ, ਸੰਗੀਤ ਜਾਂ ਤਾਲ ਉੱਤੇ ਕੀਤਾ ਜਾਂਦਾ ਹੈ ਜਿਸ ਵਿੱਚ ਸਰੀਰ ਦੇ ਅੰਗਾਂ ਅਤੇ ਪੈਰਾਂ ਦੀ ਹਰਕਤਾਂ ਦੀ ਵਰਤੋਂ ਨਿਸ਼ਚਿਤ ਕੀਤੀ ਜਾਂਦੀ ਹੈ।
ਡਾਂਸ ਦਾ ਆਰੰਭ ਹੋਣ ਦੇ ਪੁਰਾਤਤਵ ਸਬੂਤ ਮਿਲਦੇ ਹਨ ਜਿਹਨਾਂ ਅਨੁਸਾਰ ਭਾਰਤ ਵਿੱਚ ਭੀਮਬੇਟਕਾ ਦੀਆਂ ਚਟਾਨਾਂ ਉੱਤੇ 9,000 ਸਾਲ ਪੁਰਾਣੇ ਚਿੱਤਰ ਮਿਲਦੇ ਹਨ ਅਤੇ 3300 ਈ. ਪੂਰਵ ਮਿਸਰ ਦੇ ਮਕਬਰੇ ਦੀ ਚਿਤਰਕਾਰੀ ਵੀ ਨ੍ਰਿਤ ਤਸਵੀਰਾਂ ਨੂੰ ਪੇਸ਼ ਕਰਦੀ ਹੈ। ਭਾਸ਼ਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਡਾਂਸ ਹੀ ਇੱਕ ਮਾਤਰ ਅਜਿਹਾ ਤਰੀਕਾ ਸੀ ਜੋ ਕਹਾਣੀਆਂ ਨੂੰ ਪੀੜੀ-ਦਰ-ਪੀੜੀ ਅੱਗੇ ਤੋਰਦਾ ਸੀ।[1]
ਲਾਤੀਨੀ ਡਾਂਸ ਦਾ ਪ੍ਰਮਾਣ ਪਲੈਟੋ,ਅਰਸਤੂ,ਪਲੂਟਾਰਕ ਅਤੇ ਲੁਸੀਅਨ ਦੁਆਰਾ ਦਿੱਤਾ ਗਿਆ ਹੈ।[2]
ਬਾਈਬਲ ਅਤੇ ਤਲਮੂਦ (ਯਹੂਦੀਆਂ ਦਾ ਨਿਯਮ ਵਿਧੀ ਸੰਗ੍ਰਹਿ) ਵਿੱਚ ਵੀ ਅਜਿਹੀਆਂ ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਮਿਲਦਾ ਹੈ ਜੋ ਨ੍ਰਿਤ ਨਾਲ ਸਬੰਧਿਤ ਹਨ ਅਤੇ ਵੱਖਰੀ-ਵੱਖਰੀ 30 ਤੋਂ ਵੱਧ ਡਾਂਸ ਨਿਯਮਾਂ ਦਾ ਵਰਣਨ ਕੀਤਾ ਗਿਆ ਹੈ।[3]
ਨ੍ਰਿਤ ਦਾ ਪ੍ਰਾਚੀਨ ਗ੍ਰੰਥ ਭਾਰਤ ਮੁਨੀ ਦਾ ਨਾਟਯ-ਸ਼ਾਸਤਰ ਹੈ। ਨਾਟਕ ਵਿੱਚ ਨ੍ਰਿਤ ਨਾਟਕ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਹਨ ਜੋ ਭਾਰਤੀ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੈ। ਡਾਂਸ ਨੂੰ ਚਾਰ ਕਿਸਮਾਂ - ਧਰਮ-ਨਿਰਪੱਖ,ਧਾਰਮਿਕ (ਰਸਮੀ),ਭਾਵਮਈ ਅਤੇ ਵਿਆਖਿਆਮੂਲਕ ਅਤੇ ਇਹ ਕਿਸਮਾਂ ਅਤੇ ਚਾਰ ਖੇਤਰੀ ਵਿੱਚ ਵੰਡਿਆ ਗਿਆ।
ਬਹੁਤ ਸਾਰੇ ਸਮਕਾਲੀ ਡਾਂਸ ਰੂਪਾਂ ਦਾ ਪਤਾ ਇਤਿਹਾਸਕ,ਪਰੰਪਰਾਗਤ,ਰਸਮੀ ਅਤੇ ਰਸਮੀ ਨਾਚਾਂ ਨਾਲ ਲਗਾਇਆ ਜਾ ਸਕਦਾ ਹੈ।
ਪੇਸ਼ਾਵਰ ਨ੍ਰਿਤਕਾਰ ਆਮ ਤੌਰ 'ਤੇ ਠੇਕੇ (ਇਕਰਾਰਨਾਮਾ) ਉੱਤੇ ਜਾਂ ਖ਼ਾਸ ਪ੍ਰਦਰਸ਼ਨ ਜਾਂ ਕਲਾਕਿਰਤੀ ਲਈ ਕੰਮ ਕਰਦੇ ਹਨ। ਇੱਕ ਪੇਸ਼ਾਵਰ ਡਾਂਸਰ ਦੀ ਜ਼ਿੰਦਗੀ ਦੀ ਕਾਰਜੀ ਹਾਲਤ ਲਗਾਤਾਰ ਬਦਲਦੀ ਹੈ ਜਿਸਦਾ ਕਾਰਨ ਨਿੱਗਰ ਪ੍ਰਤੀਯੋਗੀ ਅਤੇ ਘੱਟ ਤਨਖਾਹ ਹੈ।
ਡਾਂਸ ਮਾਸਟਰ ਖ਼ਾਸ ਤੌਰ ਉੱਤੇ ਡਾਂਸ ਪ੍ਰਦਸ਼ਨਾਂ ਜਾਂ ਮੁਕਾਬਲੇ ਲਈ ਖੜੇ ਪ੍ਰਤਿਯੋਗਿਆਂ ਕੋਚਿੰਗ ਦਿੰਦੇ ਹਨ। ਉਹਨਾਂ ਨੂੰ ਉਹਨਾਂ ਡਾਂਸ ਪ੍ਰਦਰਸ਼ਨਾਂ ਦਾ ਤਜ਼ਰਬਾ ਹੁੰਦਾ ਹੈ ਜੋ ਉਹ ਸਿਖਾਉਂਦੇ ਹਨ। ਡਾਂਸ ਮਾਸਟਰ ਪਹਿਲਾਂ ਆਪਣਾ-ਆਪ ਬਣਾਉਂਦੇ ਹਨ ਅਤੇ ਬਾਅਦ ਵਿੱਚ ਡਾਂਸ ਪ੍ਰੋਗਰਾਮਾਂ ਨਾਲ ਇੱਕ ਡਾਂਸ ਸਕੂਲ ਸਥਾਪਿਤ ਕਰਦੇ ਹਨ।
ਕੋਰੀਓਗ੍ਰਾਫਰ ਅਕਸਰ ਯੂਨੀਵਰਸਿਟੀ ਨੂੰ ਸਿਖਲਾਈ ਕਰਾਉਂਦੇ ਹਨ ਅਤੇ ਖ਼ਾਸ ਤੌਰ 'ਤੇ ਖ਼ਾਸ ਪ੍ਰੋਜੇਕਟ ਲਈ ਕੰਮ ਕਰਦੇ ਹਨ ਅਤੇ ਕਈ ਵਾਰ ਇੱਕ ਡਾਂਸ ਕੰਪਨੀ ਵਲੋਂ ਇਕਰਾਰਨਾਮਾ ਕਰ ਕੇ ਉਹ ਕੰਪਨੀ ਵਲੋਂ ਪ੍ਰਤਿਨਿਧ ਕੋਰੀਓਗ੍ਰਾਫਰ ਬਣਕੇ ਠੇਕੇ ਤੇ ਕੰਮ ਕਰਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.