From Wikipedia, the free encyclopedia
ਜੋਹਾਨਸ ਵਿਲਹੈਲਮ ਜੇਨਸਨ (ਆਮ ਤੌਰ 'ਤੇ ਜਾਣਿਆ ਜੋਹਾਨਸ ਵੀ. ਜੇਨਸਨ; 20 ਜਨਵਰੀ 1873 – 25 ਨਵੰਬਰ 1950) ਇੱਕ ਡੈੱਨਮਾਰਕੀ ਲੇਖਕ ਸੀ, ਜਿਸ ਨੂੰ ਅਕਸਰ 20ਵੀਂ ਸਦੀ ਦਾ ਪਹਿਲਾ ਮਹਾਨ ਡੈੱਨਮਾਰਕੀ ਲੇਖਕ ਮੰਨਿਆ ਜਾਂਦਾ ਹੈ। ਉਸ ਨੂੰ "ਉਸ ਦੀ ਕਾਵਿਕ ਕਲਪਨਾ ਦੀ ਦੁਰਲੱਭ ਤਾਕਤ ਅਤੇ ਉਪਜਾਊ ਸ਼ਕਤੀ, ਜਿਸ ਨਾਲ ਵਿਆਪਕ ਪਸਾਰ ਦੀ ਇੱਕ ਬੌਧਿਕ ਉਤਸੁਕਤਾ ਅਤੇ ਇੱਕ ਦਲੇਰ, ਤਾਜ਼ਗੀ ਭਰੀ ਰਚਨਾਤਮਕ ਸ਼ੈਲੀ ਨੂੰ ਜੋੜ ਦਿੱਤਾ ਗਿਆ ਹੈ" ਲਈ 1944 ਵਿਚ ਸਾਹਿਤ ਲਈ ਨੋਬਲ ਪੁਰਸਕਾਰ ਦਿੱਤਾ ਗਿਆ ਸੀ।[1] ਉਸਦੀ ਇੱਕ ਭੈਣ ਥਿਤ ਜੇਨਸਨ, ਇੱਕ ਮਸ਼ਹੂਰ ਲੇਖਕ ਅਤੇ ਇੱਕ ਬਹੁਤ ਬੋਲਣ ਵਾਲੀ ਅਤੇ ਕਦੇ-ਕਦੇ ਵਿਵਾਦਪੂਰਨ, ਪਹਿਲੇ ਦੌਰ ਦੀ ਨਾਰੀਵਾਦੀ ਸੀ।
ਜੋਹਾਨਸ ਵੀ. ਜੇਨਸਨ | |
---|---|
ਜਨਮ | ਜੋਹਾਨਸ ਵਿਲਹੈਲਮ ਜੇਨਸਨ 20 ਜਨਵਰੀ 1873 ਫਾਰਸੋ, ਜਟਲੈਂਡ, ਡੈਨਮਾਰਕ |
ਮੌਤ | 25 ਨਵੰਬਰ 1950 77) ਓਸਟਰਬਰੋ, ਕੋਪੇਨਹੇਗਨ, ਡੈਨਮਾਰਕ | (ਉਮਰ
ਕਿੱਤਾ | ਲੇਖਕ |
ਰਾਸ਼ਟਰੀਅਤਾ | ਡੈਨਿਸ਼ |
ਪ੍ਰਮੁੱਖ ਅਵਾਰਡ | ਸਾਹਿਤ ਲਈ ਨੋਬਲ ਇਨਾਮ 1944 |
ਉਹ ਇੱਕ ਵੈਟਰਨਰੀ ਸਰਜਨ ਦੇ ਘਰ ਉੱਤਰੀ ਜਟਲੈਂਡ, ਡੈਨਮਾਰਕ ਦੇ ਇੱਕ ਪਿੰਡ ਫਾਰਸੋ ਵਿੱਚ ਪੈਦਾ ਹੋਇਆ ਸੀ। [2] ਅਤੇ ਉਹ ਦਿਹਾਤੀ ਵਾਤਾਵਰਣ ਵਿੱਚ ਹੀ ਵੱਡਾ ਹੋਇਆ। ਕੋਪਨਹੈਗਨ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਦੌਰਾਨ ਉਹ ਆਪਣੀ ਪੜ੍ਹਾਈ ਦੇ ਖਰਚੇ ਲਈ ਉਸ ਨੇ ਲੇਖਕ ਦੇ ਤੌਰ 'ਤੇ ਕੰਮ ਕਰਦਾ ਸੀ। ਤਿੰਨ ਸਾਲ ਪੜ੍ਹਨ ਤੋਂ ਬਾਅਦ ਉਸਨੇ ਕੈਰੀਅਰ ਬਦਲਣ ਅਤੇ ਸਾਹਿਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦਾ ਫੈਸਲਾ ਕੀਤਾ। ਬੌਟਨੀ, ਜੂਆਲੋਜੀ, ਭੌਤਿਕ ਵਿਗਿਆਨ ਅਤੇ ਰਸਾਇਣ ਸ਼ਾਸਤਰ ਵਿੱਚ ਮੁਢਲੀਆਂ ਪ੍ਰੀਖਿਆਵਾਂ ਸਮੇਤ ਡਾਕਟਰੀ ਪੜ੍ਹਾਈ ਦੌਰਾਨ ਬਣੀ ਕੁਦਰਤੀ ਵਿਗਿਆਨ ਦੀ ਪਕੜ ਉਸਦੇ ਸਾਹਿਤਕ ਕੰਮ ਦੇ ਰੁਝਾਨ ਨੂੰ ਨਿਰਧਾਰਤ ਕਰਨ ਵਿੱਚ ਨਿਰਣਾਇਕ ਬਣੀ।
ਇੱਕ ਲੇਖਕ ਦੇ ਰੂਪ ਵਿੱਚ ਉਸ ਦੇ ਕੰਮ ਦੇ ਪਹਿਲੇ ਪੜਾਅ ਤੇ 19ਵੀਂ ਸਦੀ ਦੇ ਪਲਟੇ ਦੇ ਸਮੇਂ ਦੇ ਨਿਰਾਸ਼ਾਵਾਦ ਦਾ ਪ੍ਰਭਾਵ ਪਿਆ ਸੀ। ਉਸ ਦੇ ਕੈਰੀਅਰ ਦੀ ਸ਼ੁਰੂਆਤ ਹਿਮਰਲੈਂਡ ਦੀਆਂ ਕਹਾਣੀਆਂ (1898-1910) ਦੇ ਪ੍ਰਕਾਸ਼ਨ ਨਾਲ ਹੋਈ, ਜਿਸ ਵਿੱਚ ਡੈਨਮਾਰਕ ਦੇ ਉਸ ਹਿੱਸੇ ਵਿੱਚ ਜੋ ਉਸ ਦੀ ਜਨਮ ਭੂਮੀ ਸੀ, ਵਾਪਰਦੀਆਂ ਕਹਾਣੀਆਂ ਦੀ ਇੱਕ ਲੜੀ ਹੈ। 1900 ਅਤੇ 1901 ਦੇ ਵਿੱਚ ਉਸਨੇ ਆਪਣੀ ਪਹਿਲੀ ਸ਼ਾਹਕਾਰ ਲਿਖਤ, ਕਾਂਗਨਜ਼ ਫਾਲਡ (1933 ਵਿੱਚ 'ਦ ਫਾਲ ਆਫ਼ ਕਿੰਗ' ਵਜੋਂ ਅੰਗਰੇਜ਼ੀ ਅਨੁਵਾਦ), (ਬਾਦਸ਼ਾਹ ਦਾ ਪਤਨ) ਕਿੰਗ ਕ੍ਰਿਸ਼ਚਿਅਨ ਦੂਜੇ ਤੇ ਕੇਂਦਰਤ ਇੱਕ ਆਧੁਨਿਕ ਇਤਿਹਾਸਕ ਨਾਵਲ ਦੀ ਰਚਨਾ ਕੀਤੀ। ਸਾਹਿਤਕ ਆਲੋਚਕ ਮਾਰਟਿਨ ਸੀਮੂਰ-ਸਮਿਥ ਨੇ ਕਿਹਾ ਕਿ ਇਹ ਡੈਨਮਾਰਕ ਦੀ ਦੁਚਿੱਤੀ ਅਤੇ ਜੀਵਨਸ਼ਕਤੀ ਦੀ ਕਮੀ ਹੈ, ਜਿਸ ਨੂੰ ਜੇਨਸਨ ਨੇ ਕੌਮੀ ਬਿਮਾਰੀ ਦੇ ਤੌਰ 'ਤੇ ਦੇਖਿਆ ਸੀ। ਇਸਦੇ ਇਸ ਪਹਿਲੂ ਤੋਂ ਇਲਾਵਾ, ਇਹ ਸੋਲਵੀਂ ਸਦੀ ਦੇ ਲੋਕਾਂ ਦਾ ਗਹਿਰਾਈ ਤੱਕ ਕੀਤਾ ਵਿਸ਼ਲੇਸ਼ਣ ਹੈ।" [3]
1906 ਵਿੱਚ ਜੇਨਸਨ ਨੇ ਆਪਣੀ ਸਭ ਤੋਂ ਮਹਾਨ ਸਾਹਿਤਕ ਪ੍ਰਾਪਤੀ: ਕਾਵਿ ਸੰਗ੍ਰਹਿ ਡਿਗਟੇ 1906 (ਅਰਥਾਤ ਕਵਿਤਾਵਾਂ 1906) ਦੀ ਸਿਰਜਣਾ ਕੀਤੀ, ਜਿਸ ਨੇ ਡੈਨਿਸ਼ ਸਾਹਿਤ ਵਿੱਚ ਗਦ ਕਵਿਤਾ ਪੇਸ਼ ਕੀਤੀ। ਉਸਨੇ ਕਵਿਤਾ, ਕੁਝ ਨਾਟਕ ਅਤੇ ਮੁੱਖ ਤੌਰ 'ਤੇ ਮਾਨਵ ਸ਼ਾਸਤਰ ਅਤੇ ਵਿਕਾਸ ਦੇ ਦਰਸ਼ਨ ਬਾਰੇ ਬਹੁਤ ਸਾਰੇ ਲੇਖ ਲਿਖੇ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.