ਜੇਮਜ਼ ਅਰਲ ਜਿੰਮੀ ਕਾਰਟਰ ਜੂਨੀਅਰ(1 ਅਕਤੂਬਰ 1924 -29 ਦਸੰਬਰ 2024) ਇੱਕ ਅਮਰੀਕੀ ਸਿਆਸਤਦਾਨ ਅਤੇ ਲੇਖਕ ਹਨ ਜਿਨ੍ਹ ਨੇ 1977 ਤੋ 1981 ਤੱਕ ਸੰਯੁਕਤ ਰਾਜ ਦੇ 39ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹਨਾਂ ਨੂੰ 2002 ਵਿੱਚ ਕਾਰਟਰ ਸੈਂਟਰ, ਜੋ ਕਿ ਮਨੁੱਖੀ ਅਧਿਕਾਰਾਂ ਲਈ ਕੰਮ ਕਰਦਾ ਹੈ, ਵਿੱਚ ਆਪਣੇ ਕੰਮ ਕਾਰਨ ਨੋਬਲ ਸ਼ਾਂਤੀ ਇਨਾਮ ਮਿਲਿਆ। ਕਾਰਟਰ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਹਨ ਜਿੰਨ੍ਹਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।
ਜਿੰਮੀ ਕਾਰਟਰ | |
---|---|
ਸੰਯੁਕਤ ਰਾਜ ਦੇ 39ਵੇ ਰਾਸ਼ਟਰਪਤੀ | |
ਦਫ਼ਤਰ ਵਿੱਚ 20 ਜਨਵਰੀ 1977 – 20 ਜਨਵਰੀ 1981 | |
ਉਪ ਰਾਸ਼ਟਰਪਤੀ | ਵਾਲਟਰ ਮੋਂਡੇਲ |
ਤੋਂ ਪਹਿਲਾਂ | ਜੈਰਲਡ ਫ਼ੋਰਡ |
ਤੋਂ ਬਾਅਦ | ਰੋਨਲਡ ਰੀਗਨ |
ਜਾਰਜੀਆ ਦੇ 76ਵੇ ਰਾਜਪਾਲ | |
ਦਫ਼ਤਰ ਵਿੱਚ 12 ਜਨਵਰੀ 1971 – 14 ਜਨਵਰੀ 1975 | |
ਲੈਫਟੀਨੈਂਟ | ਲੈਸਟਰ ਮੈਡੌਕਸ |
ਤੋਂ ਪਹਿਲਾਂ | ਲੈਸਟਰ ਮਾਡੌਕਸ |
ਤੋਂ ਬਾਅਦ | ਜਾਰਜ ਬੁਸਬੀ |
ਨਿੱਜੀ ਜਾਣਕਾਰੀ | |
ਜਨਮ | ਜੇਮਜ਼ ਅਰਲ ਕਾਰਟਰ ਜੂਨੀਅਰ 1 ਅਕਤੂਬਰ 1924 ਜਾਰਜੀਆ, ਸੰਯੁਕਤ ਰਾਜ |
ਮੌਤ | 29 ਦਸੰਬਰ 2024 ਜਾਰਜੀਆ, ਸੰਯੁਕਤ ਰਾਜ |
ਸਿਆਸੀ ਪਾਰਟੀ | ਡੈਮੋਕ੍ਰੇਟਿਕ |
ਜੀਵਨ ਸਾਥੀ |
ਰੋਸਲਿਨ ਸਮਿਥ (ਵਿ. 1946) |
ਬੱਚੇ | ਜੇਕ ਅਤੇ ਏਮੀ ਸਮੇਤ 4 |
ਮਾਪੇ | ਜੇਮਸ ਅਰਲ ਕਾਰਟਰ ਸੀਨੀਅਰ ਬੇਸੀ ਲਿਲੀਅਨ ਗੋਰਡੀ |
ਰਿਹਾਇਸ਼ | ਪਲੇਨਜ਼, ਜਾਰਜੀਆ, ਸੰਯੁਕਤ ਰਾਜ |
ਅਲਮਾ ਮਾਤਰ |
|
ਪੇਸ਼ਾ | |
ਪੁਰਸਕਾਰ | ਨੋਬਲ ਪੁਰਸਕਾਰ ਗ੍ਰੈਂਡ ਕਰਾਸ ਆਫ ਦੀ ਆਰਡਰ ਆਫ ਦਿ ਕਰਾਉਨ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | United States of America |
ਸੇਵਾ ਦੇ ਸਾਲ | 1943–53 (ਨੇਵੀ) 1953-61(ਨੇਵੀ ਰਿਜ਼ਰਵ) |
ਰੈਂਕ | ਲੈਫਟੀਨੈਂਟ |
ਕਾਰਟਰ ਦਾ ਜਨਮ ਪਲੇਨਜ਼, ਜਾਰਜੀਆ ਦੇ ਪੇਂਡੂ ਇਲਾਕੇ ਵਿੱਚ ਹੋਇਆ। ਉਹ ਮੂੰਗਫਲੀ ਦੀ ਖੇਤੀ ਕਰਦਾ ਸੀ। 1963 ਤੋਂ 1967ਈ. ਤੱਕ ਉਹ ਦੋ ਵਾਰ ਜਾਰਜੀਆ ਸਟੇਟ ਸੈਨੇਟਰ ਰਿਹਾ ਅਤੇ 1971 ਤੋਂ 1975 ਤੱਕ ਉਹ ਜਾਰਜੀਆ ਦਾ ਗਵਰਨਰ ਰਿਹਾ। ਉਹ 1976ਈ. ਵਿੱਚ ਮੌਜੂਦਾ ਰਾਸ਼ਟਰਪਤੀ ਗੇਰਾਲਡ ਫੋਰਡ ਨੂੰ ਹਰਾ ਕੇ ਅਮਰੀਕਾ ਦਾ 39ਵਾਂ ਰਾਸ਼ਟਰਪਤੀ ਬਣਿਆ। ਉਹ 57 ਵੋਟਾਂ ਦੇ ਫਾਸਲੇ ਨਾਲ ਜਿੱਤਿਆ। 1916ਈ. ਤੋਂ ਬਾਅਦ ਚੋਣਾਂ ਵਿੱਚ ਇਹ ਪਹਿਲੀ ਵਾਰ ਏਨੇ ਨੇੜੇ ਦੀ ਟੱਕਰ ਸੀ।
ਹਵਾਲੇ
Wikiwand in your browser!
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.