Remove ads
From Wikipedia, the free encyclopedia
ਚਾਰਲਸ ਬ੍ਰੈਡਲੋ (/ˈbrædlɔː/; 26 ਸਤੰਬਰ 1833 – 30 ਜਨਵਰੀ 1891) ਸਿਆਸਤਦਾਨ ਅਤੇ 19ਵੀਂ ਸਦੀ ਬਰਤਾਨੀਆ ਦਾ ਪ੍ਰਸਿੱਧ ਨਾਸਤਿਕ ਸੀ। ਉਸਨੇ 1866 ਵਿੱਚ ਨੈਸ਼ਨਲ ਸੈਕੂਲਰ ਸੋਸਾਇਟੀ ਦੀ ਨੀਂਹ ਰੱਖੀ ਸੀ।[1] ਇਹ ਅੱਜ ਵੀ ਬਹੁਤ ਸਰਗਰਮ ਤਰਕਸ਼ੀਲ ਜਥੇਬੰਦੀ ਹੈ।
ਬ੍ਰੈਡਲੋ ਦਾ ਜਨਮ ਲੰਡਨ ਦੇ ਪੂਰਬੀ ਹਿੱਸੇ ਵਿੱਚ ਬਸੇ ਹਾਕਸਟਨ ਨਾਮਕ ਖੇਤਰ ਵਿੱਚ ਹੋਇਆ। ਉਸ ਦੇ ਪਿਤਾ ਇੱਕ ਵਕੀਲ ਦੇ ਮੁਨਸ਼ੀ ਸਨ। 11 ਸਾਲ ਦੀ ਉਮਰ ਵਿੱਚ ਉਸ ਨੇ ਸਕੂਲ ਤਿਆਗ ਕਰ ਪਹਿਲਾਂ ਇੱਕ ਛੋਟੇ-ਮੋਟੇ ਕੰਮ ਕਰਨ ਵਾਲੇ ਮੁੰਡੇ ਅਤੇ ਫਿਰ ਇੱਕ ਕੋਲਾ ਵਪਾਰੀ ਦੇ ਮੁਨੀਮ ਦੇ ਰੂਪ ਵਿੱਚ ਕਾਰਜ ਕੀਤਾ। ਫਿਰ,ਇੱਕ ਸਕੂਲ ਵਿੱਚ ਐਤਵਾਰ ਅਧਿਆਪਕ ਦੇ ਰੂਪ ਵਿੱਚ ਕਾਰਜ ਕਰਦੇ ਹੋਏ ਉਸ ਦਾ ਧਿਆਨ ਐਂਗਲੀਕਨ ਗਿਰਜਾ ਘਰ ਦੇ 39 ਲੇਖਾਂ ਅਤੇ ਬਾਈਬਲ ਦੇ ਵਿੱਚ ਸਪਸ਼ਟ ਵਿਸੰਗਤੀਆਂ ਦੇ ਵੱਲ ਚਲਾ ਗਿਆ ਅਤੇ ਉਹ ਪਰੇਸ਼ਾਨ ਹੋ ਗਿਆ। ਜਦੋਂ ਉਸ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਤਦ ਮਕਾਮੀ ਪਾਦਰੀ ਜਾਨ ਗਰਾਹਮ ਪਾਰਕਰ ਨੇ ਉਸ ਦਾ ਸਮਰਥਨ ਕਰਨ ਦੀ ਬਜਾਏ ਉਸ ਨੂੰ ਨਾਸਤਿਕ ਕਰਾਰ ਦਿੰਦੇ ਹੋਏ ਅਧਿਆਪਕੀ ਤੋਂ ਮੁਅੱਤਲ ਕਰ ਦਿੱਤਾ।[2]
ਉਹ ਮਜ਼ਦੂਰ ਯੂਨੀਅਨਾਂ, ਔਰਤਾਂ ਦੇ ਹੱਕਾਂ, ਜਮਰੂਹੀ ਹੱਕਾਂ ਅਤੇ ਗੁਲਾਮ ਬਣਾਈਆਂ ਕੌਮਾਂ ਦੇ ਹੱਕਾਂ ਲਈ ਹਮੇਸ਼ਾ ਲੜਦਾ ਰਿਹਾ। ਉਹ ਸ਼ਬਦਾਂ ਦਾ ਜਾਦੂਗਰ ਇੱਕ ਮਹਾਨ ਨਾਸਤਿਕ ਰਾਜਨੀਤਿਕ ਆਗੂ ਸੀ। 1880 ਵਿੱਚ ਪਹਿਲੀ ਵਾਰ ਉਹ ਨਾਰਥੈਮਟਨ ਤੋਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ। ਸਹੁੰ ਚੁੱਕ ਸਮਾਗਮ ਦੌਰਾਨ ਬ੍ਰੈਡਲੋ ਨੂੰ ਕਿਹਾ ਗਿਆ ਕਿ ਉਹ ਵੀ ਬਾਕੀ ਮੈਂਬਰਾਂ ਵਾਂਗ ਬਾਈਬਲ ਉੱਤੇ ਹੱਥ ਰੱਖਕੇ ਪ੍ਰਮਾਤਮਾ ਦੇ ਨਾਮ ਤੇ ਸਹੁੰ ਚੁੱਕੇ ਪਰ ਉਸਨੇ ਇਉਂ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਕੇਵਲ ਇਹ ਕਹੇਗਾ "ਮੈ ਪ੍ਰਣ ਕਰਦਾ ਹਾਂ ਕਿ ਮੈਂ.....।" ਕੱਟੜ ਲੋਕਾਂ ਨੇ ਉਸਦਾ ਵਿਰੋਧ ਕੀਤਾ ਅਤੇ ਸਪੀਕਰ ਨੇ ਇਸ ਗੱਲ ਦਾ ਫੈਸਲਾ ਕਰਨ ਲਈ ਇੱਕ ਸਿਲੈਕਟ ਕਮੇਟੀ ਬਣਾ ਦਿੱਤੀ। ਕਮੇਟੀ ਨੇ ਜਦ ਇਸ ਮਸਲੇ ਨੂੰ ਕਾਨੂੰਨੀ ਤੌਰ 'ਤੇ ਘੋਖਿਆ ਤਾਂ 8 ਮੈਂਬਰ ਬ੍ਰੈਡਲੋ ਦੇ ਉਲਟ ਤੇ 8 ਹੱਕ ਵਿੱਚ ਹੋ ਗਏ। ਆਖਿਰ ਕਮੇਟੀ ਦੇ ਚੇਅਰਮੈਨ ਨੇ ਆਪਣਾ ਫੈਸਲਾਕੁੰਨ ਵੋਟ ਬ੍ਰੈਡਲੋ ਦੇ ਉਲਟ ਪਾ ਦਿੱਤਾ ਤੇ ਕਮੇਟੀ ਨੇ ਫੈਸਲਾ ਬ੍ਰੈਡਲੋ ਦੇ ਵਿਰੁੱਧ ਸੁਣਾਇਆ। ਪਰ ਬ੍ਰੈਡਲੋ ਆਪਣੇ ਫੈਸਲੇ ਤੇ ਡਟਿਆ ਰਿਹਾ ਤੇ ਪਾਰਲੀਮੈਂਟ ਜਾਂਦਾ ਰਿਹਾ।ਆਖਿਰ ਪਾਰਲੀਮੈਂਟ ਨੇ ਉਸਨੂੰ ਗ੍ਰਿਫਤਾਰ ਕਰਨ ਦਾ ਮਤਾ ਪਾਸ ਕਰਕੇ ਉਸਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਉਸਦੀ ਸੀਟ ਖਾਲੀ ਕਰਾਰ ਦੇ ਦਿੱਤੀ। ਉੱਪ ਚੋਣ ਹੋਈ ਤਾਂ ਉਹ ਫਿਰ ਜਿੱਤ ਗਿਆ ਪਰ ਉਸਦੀ ਮੈਂਬਰਸ਼ਿਪ ਫਿਰ ਰੱਦ ਕਰ ਦਿੱਤੀ। ਇਸ ਤਰ੍ਹਾਂ ਉਸਨੇ ਲਗਾਤਾਰ 4 ਵਾਰ ਚੋਣ ਜਿੱਤੀ ਕਿਉਂਕਿ ਉਹ ਲੋਕਾਂ ਵਿੱਚ ਬਹੁਤ ਹਰਮਨਪਿਆਰਾ ਸੀ।ਆਖਿਰ 1886 ਵਿੱਚ ਇੰਗਲੈਂਡ ਦੀ ਪਾਰਲੀਮੈਂਟ ਉਸਨੂੰ ਰੱਬ ਦੇ ਨਾਂ ਦੀ ਸਹੁੰ ਚੁੱਕੇ ਬਗੈਰ ਕੇਵਲ ਪ੍ਰਣ ਕਰਨ ਦੀ ਇਜਾਜਤ ਦੇਣ ਲਈ ਮਜ਼ਬੂਰ ਹੋ ਗਈ। ਇਸ ਤੋ ਦੋ ਸਾਲ ਬਾਅਦ ਉਹ ਇਹ ਕਾਨੂੰਨ ਪਾਸ ਕਰਵਾਉਣ ਵਿੱਚ ਸਫਲ ਹੋ ਗਿਆ ਕਿ ਕੋਈ ਵੀ ਵਿਅਕਤੀ ਪਾਰਲੀਮੈਂਟ ਜਾਂ ਅਦਾਲਤ ਵਿੱਚ ਧਾਰਮਿਕ ਸਹੁੰ ਖਾਣ ਦੀ ਬਜਾਏ ਕੇਵਲ ਪ੍ਰਣ ਕਰ ਸਕਦਾ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.