ਕੱਚਾ ਤੇਲ
From Wikipedia, the free encyclopedia
ਕੱਚਾ ਤੇਲ ਜਾਂ ਖਣਿਜ ਤੇਲ ਜਾਂ ਪਟਰੋਲੀਅਮ (English: Petroleum; ਲਾਤੀਨੀ ਤੋਂ[1][2][3]) ਇੱਕ ਕੁਦਰਤੀ, ਪੀਲ਼ੇ ਤੋਂ ਕਾਲ਼ੇ ਰੰਗ ਦਾ ਤਰਲ ਪਦਾਰਥ ਹੁੰਦਾ ਹੈ ਜੋ ਧਰਤੀ ਦੇ ਤਲ ਹੇਠਲੀਆਂ ਭੂ-ਗਰਭੀ ਬਣਤਰਾਂ ਵਿੱਚ ਮਿਲਦਾ ਹੈ ਅਤੇ ਜੀਹਨੂੰ ਸੋਧ ਕੇ ਕਈ ਕਿਸਮਾਂ ਦੇ ਬਾਲਣ ਬਣਾਏ ਜਾਂਦੇ ਹਨ। ਇਸ ਵਿੱਚ ਨਾਨਾ ਪ੍ਰਕਾਰ ਦੇ ਅਣਵੀ ਭਾਰਾਂ ਵਾਲ਼ੇ ਹਾਈਡਰੋਕਾਰਬਨ ਅਤੇ ਹੋਰ ਕਾਰਬਨੀ ਯੋਗ ਹੁੰਦੇ ਹਨ।[4] ਕੱਚਾ ਤੇਲ ਨਾਂ ਕੁਦਰਤੀ ਜ਼ਮੀਨਦੋਜ਼ ਤੇਲ ਵਾਸਤੇ ਵੀ ਵਰਤਿਆ ਜਾਂਦਾ ਹੈ ਅਤੇ ਕਈ ਵਾਰ ਸੋਧੇ ਹੋਏ ਕੱਚੇ ਤੇਲ ਤੋਂ ਬਣਨ ਵਾਲ਼ੀਆਂ ਪੈਦਾਇਸ਼ਾਂ ਲਈ ਵੀ। ਕੱਚਾ ਤੇਲ ਇੱਕ ਪਥਰਾਟੀ ਬਾਲਣ ਹੈ ਅਤੇ ਇਹ ਉਦੋਂ ਬਣਦਾ ਹੈ ਜਦੋਂ ਜ਼ੂਪਲੈਂਕਟਨ ਅਤੇ ਉੱਲੀ ਵਰਗੇ ਪ੍ਰਾਣੀਆਂ ਦੀ ਵੱਡੀ ਮਾਤਰਾ ਗਾਦਲੇ ਪੱਥਰਾਂ ਹੇਠ ਦੱਬੀ ਜਾਂਦੀ ਹੈ ਅਤੇ ਫੇਰ ਡਾਢਾ ਤਾਪ ਅਤੇ ਦਬਾਅ ਝੱਲਦੀ ਹੈ।


ਕੱਚੇ ਤੇਲ ਵਰਗੇ ਪਥਰਾਟੀ ਬਾਲਣਾਂ ਦੀ ਵਰਤੋਂ ਦਾ ਧਰਤੀ ਦੇ ਜੀਵ-ਮੰਡਲ ਉੱਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਇਹ ਹਵਾ ਵਿੱਚ ਦੂਸ਼ਕ ਤੱਤ ਅਤੇ ਗੈਸਾਂ ਛੱਡਦੇ ਹਨ ਅਤੇ ਤੇਲ ਡੁੱਲ੍ਹਣ ਵਰਗੀਆਂ ਕਿਰਿਆਵਾਂ ਨਾਲ਼ ਪਰਿਆਵਰਨ ਨੂੰ ਹਾਨੀ ਪੁੱਜਦੀ ਹੈ।
ਬਣਤਰ
ਕੱਚੇ ਤੇਲ ਵਿੱਚ ਚਾਰ ਵੱਖ ਕਿਸਮਾਂ ਦੇ ਹਾਈਡਰੋਕਾਰਬਨ ਅਣੂ ਹੁੰਦੇ ਹਨ। ਇਹਨਾਂ ਦੀ ਤੁਲਨਾਤਮਕ ਫ਼ੀਸਦੀ ਬਦਲਵੀਂ ਹੁੰਦੀ ਹੈ ਜਿਸ ਰਾਹੀਂ ਤੇਲ ਦੇ ਗੁਣਾਂ ਦਾ ਪਤਾ ਲੱਗਦਾ ਹੈ।[6]
ਹਾਈਡਰੋਕਾਰਬਨ | ਔਸਤ | ਵਿੱਥ |
---|---|---|
ਅਲਕੇਨਾਂ (ਪੈਰਾਫ਼ਿਨ) | 30% | 15 ਤੋਂ 60% |
ਨੈਪਥਲੀਨ | 49% | 30 ਤੋਂ 60% |
ਮਹਿਕਦਾਰ ਯੋਗ | 15% | 3 ਤੋਂ 30% |
Asphaltics | 6% | ਬਾਕੀ |
ਹਵਾਲੇ
ਅਗਾਂਹ ਪੜ੍ਹੋ
ਬਾਹਰੀ ਜੋੜ
Wikiwand - on
Seamless Wikipedia browsing. On steroids.