ਭਾਰਤੀ ਲੇਖਕ ਅਤੇ ਪੱਤਰਕਾਰ From Wikipedia, the free encyclopedia
ਕੁਲਦੀਪ ਨਈਅਰ (14 ਅਗਸਤ 1923 - 23 ਅਗਸਤ 2018) ਭਾਰਤ ਦੇ ਨਾਮਵਰ ਪੰਜਾਬੀ ਵਿਦਵਾਨ ਅਤੇ ਪੱਤਰਕਾਰ, ਮਨੁੱਖੀ ਹੱਕਾਂ ਲਈ ਲੜਨ ਵਾਲੇ ਕਾਰਕੁਨ ਅਤੇ ਲੇਖਕ ਸਨ।
ਕੁਲਦੀਪ ਨਈਅਰ | |
---|---|
ਜਨਮ | |
ਮੌਤ | 23 ਅਗਸਤ 2018 95) ਦਿੱਲੀ, ਭਾਰਤ | (ਉਮਰ
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਪੱਤਰਕਾਰਤਾ ਦੀ ਡਿਗਰੀ, ਕਾਨੂੰਨ ਦੀ ਡਿਗਰੀ, ਦਰਸ਼ਨ ਸ਼ਾਸ਼ਤਰ ਵਿੱਚ ਪੀਐਚ.ਡੀ |
ਪੇਸ਼ਾ | ਵਿਦਵਾਨ, ਲੇਖਕ, ਪੱਤਰਕਾਰ |
ਵੈੱਬਸਾਈਟ | http://www.kuldipnayar.com/ |
ਕੁਲਦੀਪ ਨਈਅਰ ਦਾ ਜਨਮ 14 ਅਗਸਤ 1924 ਨੂੰ ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਹੋਇਆ। ਸਕੂਲੀ ਸਿੱਖਿਆ ਸਿਆਲਕੋਟ ਵਿੱਚ ਹੀ ਪ੍ਰਾਪਤ ਕੀਤੀ ਕਾਨੂੰਨ ਦੀ ਡਿਗਰੀ ਲਾ ਕਾਲਜ ਲਾਹੌਰ ਤੋਂ ਹਾਸਿਲ ਕੀਤੀ।[1] ਅਮਰੀਕਾ ਤੋਂ ਪੱਤਰਕਾਰਤਾ ਦੀ ਡਿਗਰੀ ਲਈ ਅਤੇ ਦਰਸ਼ਨ ਸ਼ਾਸਤਰ ਵਿੱਚ ਪੀ ਐਚ ਡੀ ਕੀਤੀ। ਭਾਰਤ ਸਰਕਾਰ ਦੇ ਪ੍ਰੈੱਸ ਸੂਚਨਾ ਅਧਿਕਾਰੀ ਦੇ ਪਦ ਉੱਤੇ ਕਈ ਸਾਲਾਂ ਤੱਕ ਕਾਰਜ ਕਰਨ ਦੇ ਬਾਅਦ ਉਹ ਯੂ ਐਨ ਆਈ, ਪੀ ਆਈ ਬੀ, ਦ ਸਟੈਟਸਮੈਨਂ, ਇੰਡੀਅਨ ਐਕਸਪ੍ਰੈੱਸ ਦੇ ਨਾਲ ਲੰਬੇ ਸਮੇਂ ਤੱਕ ਜੁੜੇ ਰਹੇ। ਉਹ ਪੱਚੀ ਸਾਲਾਂ ਤੱਕ ‘ਦ ਟਾਈਮਸ ਲੰਦਨ ਦੇ ਪੱਤਰਪ੍ਰੇਰਕ ਵੀ ਰਹੇ।[2]
ਸ੍ਰੀ ਨਈਅਰ ਨੇ ਪੱਤਰਕਾਰਤਾ ਉਰਦੂ ਭਾਸ਼ਾ ਵਿੱਚ ਸ਼ੁਰੂ ਕੀਤੀ ਪਰ ‘ਸਟੇਟਸਮੈਨ’ ਤੇ ‘ਇੰਡੀਅਨ ਐਕਸਪ੍ਰੈਸ’ ਸਮੇਤ ਹੋਰ ਅਦਾਰਿਆਂ ਵਿੱਚ ਅਹਿਮ ਸਥਾਨ ਹਾਸਲ ਕੀਤੇ। ਉਹਨਾਂ ਵੱਲੋਂ ਐਮਰਜੈਂਸੀ ਦੌਰਾਨ ਪ੍ਰੈਸ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ।[3]
ਉਹਨਾਂ ਆਪਣੀ ਸਵੈਜੀਵਨੀ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਹੈ ਕਿ," 13 ਸਤੰਬਰ, 1947 ਨੂੰ ਜਦੋਂ ਮੈਂ ਸਰਹੱਦ ਪਾਰ ਕਰਕੇ ਹਿੰਦੁਸਤਾਨ ‘ਚ ਦਾਖਲ ਹੋਇਆ ਤਾਂ ਮੈਂ ਧਰਮ ਦੇ ਨਾਂ ‘ਤੇ ਵਹਾਏ ਗਏ ਮਨੁੱਖਤਾ ਦੇ ਖੂਨ ਅਤੇ ਤਬਾਹੀ ਦੇ ਮੰਜ਼ਰ ਅੱਖੀਂ ਦੇਖੇ। ਉਸ ਮੌਕੇ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਇਸ ਨਵੇਂ ਹਿੰਦੁਸਤਾਨ ਵਿੱਚ ਹੁਣ ਧਰਮ ਅਤੇ ਜਾਤ-ਪਾਤ ਦੇ ਨਾਂ ‘ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਣ ਦਿੱਤਾ ਜਾਵੇਗਾ। 1984 ਵਿੱਚ ਸਿੱਖਾਂ ਦੇ ਕਤਲੇਆਮ ਅਤੇ 2002 ਵਿੱਚ ਗੁਜਰਾਤ ਦੰਗੇ ਦੇਖ ਕੇ ਮੇਰੀਆਂ ਭੁੱਬਾਂ ਨਿਕਲ ਗਈਆਂ। ਧਰਮ ਦੇ ਨਾਂ ‘ਤੇ ਇਹ ਉਸੇ ਫਿਰਕੂ ਹਿੰਸਾ ਦਾ ਦੁਹਰਾਉ ਸੀ, ਜੋ 1947 ਵਿੱਚ ਹੋਈ ਸੀ। ਗੁਜਰਾਤ ਦੇ ਦੰਗਾਗ੍ਰਸਤ ਇਲਾਕਿਆਂ ਵਿਚਲੇ ਸ਼ਰਨਾਰਥੀ ਕੈਂਪ, ਔਰਤਾਂ ਨਾਲ ਬਲਾਤਕਾਰ ਦੀਆਂ ਖੌਫ਼ਨਾਕ ਘਟਨਾਵਾਂ ਅਤੇ ਮੁਸਲਮਾਨ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ‘ਚੋਂ ਉਜਾੜੇ ਜਾਣਾ ਸਭ ਕੁਝ ਇਸੇ ਗੱਲ ਦਾ ਪ੍ਰਮਾਣ ਸੀ ਕਿ ਦਹਾਕਿਆਂ ਬਾਅਦ ਵੀ ਅਸੀਂ ਹਿੰਦੁਸਤਾਨ ਦੀ ਸਿਆਸਤ ਨੂੰ ਸਹੀ ਅਰਥਾਂ ਵਿੱਚ ਧਰਮ ਨਿਰਪੱਖ ਰੂਪ ਨਹੀਂ ਦੇ ਸਕੇ।"[4]
ਕੁਲਦੀਪ ਨਈਅਰ ਹਮੇਸ਼ਾ ਇੱਕ ਨਿਡਰ ਆਵਾਜ਼ ਰਹੇ। ਉਹ ਵਕਤ ਦੀਆਂ ਸਰਕਾਰਾਂ ਦੀ ਆਲੋਚਨਾ ਕਰਨ ਤੋਂ ਕਦੀ ਵੀ ਪਿੱਛੇ ਨਹੀਂ ਹਟੇ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਹਨਾਂ ਹਮੇਸ਼ਾ ਸਾਫ਼-ਗੋਈ ਨਾਲ ਆਪਣੇ ਕਾਲਮ ਲਿਖੇ। ਮੌਜੂਦਾ ਸਰਕਾਰ ਬਾਰੇ ਬੀਬੀਸੀ ਲਈ ਇੱਕ ਲੇਖ ਵਿੱਚ ਕੁਲਦੀਪ ਨਈਅਰ ਨੇ ਕਿਹਾ ਸੀ ਕਿ ਕਿਸੇ ਵੀ ਕੈਬਨਿਟ ਮੰਤਰੀ ਦੀ ਅਹਿਮੀਅਤ ਨਹੀਂ ਰਹੀ। ਮੀਡੀਆ ਦੀ ਆਜ਼ਾਦੀ ਬਾਰੇ ਉਹਨਾਂ ਨੇ ਲਿਖਿਆ ਸੀ, “ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਜੋ ਦਹਾਕਿਆਂ ਪਹਿਲਾਂ ਇੰਦਰਾ ਗਾਂਧੀ ਦਾ ਤਾਨਾਸ਼ਾਹੀ ਰਾਜ ਸੀ ਤਾਂ ਅੱਜ ਅਜਿਹਾ ਹੀ ਰਾਜ ਨਰਿੰਦਰ ਮੋਦੀ ਦਾ ਹੈ। ਜ਼ਿਆਦਾਤਰ ਅਖਬਾਰਾਂ ਅਤੇ ਟੈਲੀਵਿਜਨ ਚੈਨਲਾਂ ਨੇ ਮੋਦੀ ਦੇ ਕੰਮ ਕਰਨ ਦੇ ਤਰੀਕੇ ਨੂੰ ਮੰਨ ਲਿਆ ਹੈ, ਜਿਵੇਂ ਇੰਦਰਾ ਗਾਂਧੀ ਦੇ ਸਮੇਂ ਮੰਨਿਆ ਸੀ।”[5]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.