ਕਿਸ਼ਨ ਸਿੰਘ ਗੜਗੱਜ

From Wikipedia, the free encyclopedia

ਕਿਸ਼ਨ ਸਿੰਘ ਗੜਗੱਜ

ਜੱਥੇਦਾਰ ਕਿਸ਼ਨ ਸਿੰਘ ਗੜਗੱਜ (1886-1926) ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਪੰਜਾਬ ਵਿੱਚੋਂ ਉੱਠੀ ਬੱਬਰ ਅਕਾਲੀ ਲਹਿਰ ਦਾ ਬਾਨੀ ਸੀ।

ਵਿਸ਼ੇਸ਼ ਤੱਥ ਕਿਸ਼ਨ ਸਿੰਘ ਗੜਗੱਜ, ਜਨਮ ...
ਕਿਸ਼ਨ ਸਿੰਘ ਗੜਗੱਜ
Thumb
ਜਨਮ(1886-01-07)7 ਜਨਵਰੀ 1886
ਪਿੰਡ ਵੜਿੰਗ, ਜਲੰਧਰ ਭਾਰਤ
ਮੌਤ27 ਫਰਵਰੀ 1926(1926-02-27) (ਉਮਰ 40)
ਸੈਂਟਰਲ ਜੇਲ੍ਹ ਲਹੌਰ
ਮੌਤ ਦਾ ਕਾਰਨਫਾਂਸੀ
ਲਈ ਪ੍ਰਸਿੱਧਭਾਰਤੀ ਅਜਾਦੀ ਘੁਲਾਟੀਆ
ਬੰਦ ਕਰੋ

ਜੀਵਨ

ਕਿਸ਼ਨ ਸਿੰਘ ਗੜਗੱਜ ਦਾ ਬਚਪਨ ਦਾ ਨਾਮ ਕਿਸ਼ਨ ਸਿੰਘ ਸੀ। ਉਸ ਦਾ ਜਨਮ ਪਿੰਡ ਬੜਿੰਗਾਂ ਜ਼ਿਲ੍ਹਾ ਜਲੰਧਰ ਵਿੱਚ ਸਰਦਾਰ ਫਤੇਹ ਸਿੰਘ ਬੜਿੰਗ ਦੇ ਘਰ 7 ਜਨਵਰੀ 1886 ਨੂੰ ਹੋਇਆ ਸੀ।[1] ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਬਾਅਦ ਉਹ ਫੌਜ ਵਿੱਚ ਭਰਤੀ ਹੋ ਗਿਆ। ਉਹ ਬਟਾਲੀਅਨ ਨੰ 35 ਵਿੱਚ ਸੀ ਅਤੇ ਉਹ ਜਲਦ ਹੀ (1906 ਵਿੱਚ) ਤਰੱਕੀ ਪਾਕੇ ਹੌਲਦਾਰ ਮੇਜਰ ਬਣ ਗਿਆ।[1] ਉਸ ਨੇ 1921 ਵਿੱਚ ਫੌਜ ਤੋਂ ਅਸਤੀਫਾ ਦੇ ਦਿੱਤਾ। ਕਾਮਾਗਾਟਾਮਾਰੂ ਕਾਂਡ, 1919 ਦਾ ਜਲ੍ਹਿਆਂਵਾਲਾ ਹੱਤਿਆਕਾਂਡ, ਅਤੇ ਹੋਰ ਜ਼ੁਲਮਾਂ ਦੇ ਪ੍ਰਭਾਵ ਹੇਠ ਉਸਨੇ ਆਪਣੇ ਸਰਕਾਰ-ਵਿਰੋਧੀ ਵਲਵਲੇ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ। ”ਬਦਲਾ ਲੈਣਾ ਏ ਵੈਰੀ ਸਰਕਾਰ ਕੋਲੋਂ” ਬੋਲਾਂ ਵਾਲੀ ਕਵਿਤਾ ਜਨਤਕ ਤੌਰ 'ਤੇ ਅੰਗਰੇਜ਼ ਅਫ਼ਸਰਾਂ ਨੇ ਉਸ ਦਾ ਕੋਰਟ ਮਾਰਸ਼ਲ ਕਰ ਦਿੱਤਾ। ਉਸ ਨੇ 1921 ਵਿੱਚ ਫੌਜ ਤੋਂ ਅਸਤੀਫਾ ਦੇ ਦਿੱਤਾ ਅਤੇ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਿਆ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.