ਐਡਵਰਡ ਅੱਠਵਾਂ

From Wikipedia, the free encyclopedia

ਐਡਵਰਡ ਅੱਠਵਾਂ

ਐਡਵਰਡ ਅੱਠਵਾਂ (ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਡੈਵਿਡ; 23 ਜੂਨ 1894 – 28 ਮਈ 1972) 20 ਜਨਵਰੀ 1936 ਤੋਂ ਉਸੇ ਸਾਲ 11 ਦਸੰਬਰ ਨੂੰ ਪਦ-ਤਿਆਗ ਕਰਨ ਤੱਕ ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ ਸੀ।.

ਵਿਸ਼ੇਸ਼ ਤੱਥ ਐਡਵਰਡ ਅੱਠਵਾਂ, ਸ਼ਾਸਨ ਕਾਲ ...
ਐਡਵਰਡ ਅੱਠਵਾਂ
Thumb
ਯੂਨਾਈਟਡ ਕਿੰਗਡਮ, ਭਾਰਤ ਅਤੇ ਬਰਤਾਨਵੀ ਸਾਮਰਾਜ ਦਾ ਰਾਜਾ
ਸ਼ਾਸਨ ਕਾਲ20 ਜਨਵਰੀ 1936–
11 ਦਸੰਬਰ 1936
ਪੂਰਵ-ਅਧਿਕਾਰੀਜਾਰਜ ਪੰਜਵਾਂ
ਵਾਰਸਜਾਰਜ ਛੇਵਾਂ
ਜਨਮ23 ਜੂਨ 1894
ਮੌਤ28 ਮਈ 1972 (ਉਮਰ 77)
ਦਫ਼ਨ5 ਜੂਨ 1972
ਜੀਵਨ-ਸਾਥੀਵਾਲਿਸ ਵਾਰਫ਼ੀਲਡ
(ਵਿਆਹ 1937)
ਨਾਮ
ਐਡਵਰਡ ਐਲਬਰਟ ਕ੍ਰਿਸਟਨ ਜੌਰਜ ਐਂਡਰਿਊ ਪੈਟਰਿਕ ਡੈਵਿਡ
ਪਿਤਾਜਾਰਜ ਪੰਜਵਾਂ
ਮਾਤਾਰਾਣੀ ਮੈਰੀ
ਧਰਮਇਸਾਈ
ਦਸਤਖਤThumb
ਬੰਦ ਕਰੋ
Thumb
ਐਡਵਰਡ ਅੱਠਵਾਂ

ਉਹ ਰਾਜਾ ਜਾਰਜ ਪੰਜਵੇਂ ਅਤੇ ਰਾਣੀ ਮੈਰੀ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸਨੂੰ ਉਸਦੇ ਸੋਲ੍ਹਵੇਂ ਜਨਮਦਿਨ ਮੌਕੇ ਵੇਲਜ਼ ਦੇ ਰਾਜਕੁਮਾਰ ਦੀ ਉਪਾਧੀ ਦਿੱਤੀ ਗਈ। ਉਸਨੇ ਪਹਿਲੀ ਸੰਸਾਰ ਜੰਗ ਵਿੱਚ ਬਰਤਾਨਵੀ ਫ਼ੌਜ ਵਿੱਚ ਸੇਵਾ ਨਿਭਾਈ ਅਤੇ ਕਈ ਵਿਦੇਸ਼ੀ ਮੁਹਿੰਮਾਂ ਦਾ ਭਾਗ ਰਿਹਾ।

ਐਡਵਰਡ 1936 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਰਾਜਾ ਬਣਿਆ। ਉਹ ਕਾਨੂੰਨੀ ਰਵਾਇਤਾਂ ਅਤੇ ਸੰਵਿਧਾਨਿਕ ਵਿਧਾਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਸੀ, ਜੋ ਸਿਆਸਤਦਾਨਾਂ ਲਈ ਚਿੰਤਾ ਦਾ ਵਿਸ਼ਾ ਸੀ। ਉਸਨੇ ਵਾਲਿਸ ਸਿੰਪਸਨ ਨਾਂਅ ਦੀ ਇੱਕ ਅਮਰੀਕੀ ਔਰਤ ਨਾਲ ਵਿਆਹ ਦਾ ਪ੍ਰਸਤਾਵ ਕੀਤਾ, ਜਿਸਦਾ ਦੋ ਵਾਰ ਤਲਾਕ਼ ਹੋ ਚੁੱਕਾ ਸੀ। ਰਿਆਸਤਾਂ ਦੇ ਮੁੱਖ ਮੰਤਰੀਆਂ ਨੇ ਇਸਦਾ ਵਿਰੋਧ ਕੀਤਾ, ਉਹਨਾਂ ਮੁਤਾਬਕ ਦੋ ਮਰਦਾਂ ਨਾਲ ਰਹਿ ਚੁੱਕੀ ਔਰਤ ਦਾ ਰਾਣੀ ਬਣਨਾ ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਸੀ। ਐਡਵਰਡ ਨੂੰ ਪਤਾ ਸੀ ਕਿ ਜੇਕਰ ਉਸਨੇ ਰਾਜਾ ਰਹਿੰਦੇ ਹੋਏ ਇਹ ਵਿਆਹ ਕਰਵਾਇਆ ਤਾਂ ਬਰਤਾਨਵੀ ਸਰਕਾਰ ਅਸਤੀਫ਼ਾ ਦੇ ਦੇਵੇਗੀ ਅਤੇ ਇਸ ਨਾਲ ਰਾਜਾ ਦੇ ਅਹੁਦੇ ਨੂੰ ਢਾਹ ਲੱਗੇਗੀ। ਇਸ ਕਾਰਣਵੱਸ ਉਸਨੇ ਆਪਣਾ ਪਦ ਤਿਆਗ ਦਿੱਤਾ, ਅਤੇ ਉਸ ਤੋਂ ਬਾਅਦ ਉਸਦਾ ਛੋਟਾ ਭਰਾ ਜਾਰਜ ਛੇਵਾਂ ਰਾਜਾ ਬਣਿਆ। ਉਸਦਾ ਕਾਰਜਕਾਲ ਕੁੱਲ 326 ਦਿਨਾਂ ਦਾ ਸੀ।

Loading related searches...

Wikiwand - on

Seamless Wikipedia browsing. On steroids.