From Wikipedia, the free encyclopedia
ਇਮਲੀ (ਅੰਗ੍ਰੇਜੀ:Tamarind, ਅਰਬੀ: تمر هندي ਤਾਮਰ ਹਿੰਦੀ, "ਭਾਰਤੀ ਖਜੂਰ") ਪੌਦਾ ਕੁਲ ਫੈਬੇਸੀ ਦਾ ਤਪਤਖੰਡੀ ਅਫਰੀਕੀ ਮੂਲ ਦਾ ਇੱਕ ਰੁੱਖ ਹੈ। ਇਸਦੇ ਫਲ ਲਾਲ ਜਿਹੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਸਵਾਦ ਵਿੱਚ ਬਹੁਤ ਖੱਟੇ ਹੁੰਦੇ ਹਨ। ਇਮਲੀ ਦਾ ਰੁੱਖ ਸਮੇਂ ਦੇ ਨਾਲ ਬਹੁਤ ਵੱਡਾ ਹੋ ਸਕਦਾ ਹੈ ਅਤੇ ਇਸਦੀਆਂ ਪੱਤੀਆਂ ਇੱਕ ਡੰਡੀ ਦੇ ਦੋਨੋਂ ਤਰਫ ਛੋਟੀਆਂ-ਛੋਟੀਆਂ ਲੱਗੀਆਂ ਹੁੰਦੀਆਂ ਹਨ। ਇਸਦੇ ਖ਼ਾਨਦਾਨ ਟੈਮੇਰਿੰਡਸ ਵਿੱਚ ਸਿਰਫ ਇੱਕ ਪ੍ਰਜਾਤੀ ਹੁੰਦੀ ਹੈ।
ਇਮਲੀ ਦੇ ਰੁੱਖ ਨੂੰ ਫਲੀ-ਨੁਮਾ ਫਲ ਲੱਗਦੇ ਹਨ ਜਿਨ੍ਹਾਂ ਨੂੰ ਸੰਸਾਰ ਭਰ ਅੰਦਰ ਦੇ ਪਕਵਾਨਾਂ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਇਸਦੇ ਹੋਰ ਇਸਤੇਮਾਲ ਵੀ ਹਨ, ਜਿਵੇਂ ਰਵਾਇਤੀ ਦਵਾਈਆਂ ਅਤੇ ਧਾਤ ਪਾਲਿਸ਼। ਲੱਕੜ ਨੂੰ ਤਰਖਾਣੀ ਵਿੱਚ ਵਰਤਿਆ ਜਾ ਸਕਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
Seamless Wikipedia browsing. On steroids.