From Wikipedia, the free encyclopedia
ਇਮਰਾਨ ਖਾਨ ਨਿਆਜ਼ੀ (ਉਰਦੂ: عِمران خان نِیازی, ਜਨਮ 25 ਨਵੰਬਰ 1952[2][3]) ਇੱਕ ਪਾਕਿਸਤਾਨੀ ਸਿਆਸਤਦਾਨ, ਨਾਮਵਰ ਹਸਤੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਹੈ।ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ 18 ਅਗਸਤ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ।[4] ਉਹ 10 ਅਪ੍ਰੈਲ 2022 ਤਕ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ।[5][6]ਇਮਰਾਨ ਖ਼ਾਨ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲਾ ਪ੍ਰਧਾਨ ਮੰਤਰੀ ਹੈ ਜਿਸ ਨੂੰ ਬੇਭਰੋਸਗੀ ਦੇ ਮਤੇ ਰਾਹੀਂ ਹਟਾਇਆ ਗਿਆ ਹੈ।
ਇਮਰਾਨ ਖ਼ਾਨ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
عمران خان | ||||||||||||||||||||||||||||||||||||||||||||||||||||||||||||||||||
22ਵਾਂ ਪਾਕਿਸਤਾਨ ਦਾ ਪ੍ਰਧਾਨ ਮੰਤਰੀ | ||||||||||||||||||||||||||||||||||||||||||||||||||||||||||||||||||
ਦਫ਼ਤਰ ਵਿੱਚ 18 ਅਗਸਤ 2018 – 10 ਅਪ੍ਰੈਲ 2022 | ||||||||||||||||||||||||||||||||||||||||||||||||||||||||||||||||||
ਰਾਸ਼ਟਰਪਤੀ |
| |||||||||||||||||||||||||||||||||||||||||||||||||||||||||||||||||
ਤੋਂ ਪਹਿਲਾਂ | ਨਸੀਰੁਲ ਮੁਲਕ (ਕੇਅਰਟੇਕਰ) | |||||||||||||||||||||||||||||||||||||||||||||||||||||||||||||||||
ਤੋਂ ਬਾਅਦ | ਸ਼ਹਿਬਾਜ਼ ਸ਼ਰੀਫ | |||||||||||||||||||||||||||||||||||||||||||||||||||||||||||||||||
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਚੇਅਰਮੈਨ | ||||||||||||||||||||||||||||||||||||||||||||||||||||||||||||||||||
ਦਫ਼ਤਰ ਸੰਭਾਲਿਆ 25 ਅਪ੍ਰੈਲ 1996 | ||||||||||||||||||||||||||||||||||||||||||||||||||||||||||||||||||
ਉਪ | ਸ਼ਾਹ ਮਹਿਮੂਦ ਕੁਰੈਸ਼ੀ | |||||||||||||||||||||||||||||||||||||||||||||||||||||||||||||||||
ਤੋਂ ਪਹਿਲਾਂ | ਅਹੁਦਾ ਸਥਾਪਿਤ ਹੋਇਆ | |||||||||||||||||||||||||||||||||||||||||||||||||||||||||||||||||
ਨੈਸ਼ਨਲ ਅਸੈਂਬਲੀ ਦਾ ਮੈਂਬਰ | ||||||||||||||||||||||||||||||||||||||||||||||||||||||||||||||||||
ਦਫ਼ਤਰ ਵਿੱਚ 13 ਅਗਸਤ 2018 – 21 ਅਕਤੂਬਰ 2022 | ||||||||||||||||||||||||||||||||||||||||||||||||||||||||||||||||||
ਤੋਂ ਪਹਿਲਾਂ | ਓਬੈਦੁੱਲਾ ਸ਼ਾਦੀਖੇਲ | |||||||||||||||||||||||||||||||||||||||||||||||||||||||||||||||||
ਹਲਕਾ | ਐਨਏ-95 (ਮੀਆਂਵਾਲੀ-1) | |||||||||||||||||||||||||||||||||||||||||||||||||||||||||||||||||
ਬਹੁਮਤ | 113,523 (44.89%) | |||||||||||||||||||||||||||||||||||||||||||||||||||||||||||||||||
ਦਫ਼ਤਰ ਵਿੱਚ 19 ਜੂਨ 2013 – 31 ਮਈ2018 | ||||||||||||||||||||||||||||||||||||||||||||||||||||||||||||||||||
ਤੋਂ ਪਹਿਲਾਂ | ਹਨੀਫ਼ ਅੱਬਾਸੀ | |||||||||||||||||||||||||||||||||||||||||||||||||||||||||||||||||
ਤੋਂ ਬਾਅਦ | ਸ਼ੇਖ ਰਸ਼ੀਦ ਸ਼ਫੀਕ | |||||||||||||||||||||||||||||||||||||||||||||||||||||||||||||||||
ਹਲਕਾ | ਐਨਏ-56 (ਰਾਵਲਪਿੰਡੀ-VII) | |||||||||||||||||||||||||||||||||||||||||||||||||||||||||||||||||
ਬਹੁਮਤ | 13,268 (8.28%) | |||||||||||||||||||||||||||||||||||||||||||||||||||||||||||||||||
ਦਫ਼ਤਰ ਵਿੱਚ 10 ਅਕਤੂਬਰ 2002 – 3 ਨਵੰਬਰ 2007 | ||||||||||||||||||||||||||||||||||||||||||||||||||||||||||||||||||
ਤੋਂ ਪਹਿਲਾਂ | ਹਲਕਾ ਸਥਾਪਿਤ | |||||||||||||||||||||||||||||||||||||||||||||||||||||||||||||||||
ਤੋਂ ਬਾਅਦ | ਨਵਾਬਜ਼ਾਦਾ ਮਲਿਕ ਅਮਦ ਖਾਨ | |||||||||||||||||||||||||||||||||||||||||||||||||||||||||||||||||
ਹਲਕਾ | ਐਨਏ-71 (ਮੀਆਂਵਾਲੀ-1) | |||||||||||||||||||||||||||||||||||||||||||||||||||||||||||||||||
ਬਹੁਮਤ | 6,204 (4.49%) | |||||||||||||||||||||||||||||||||||||||||||||||||||||||||||||||||
ਬ੍ਰੈਡਫੋਰਡ ਯੂਨੀਵਰਸਿਟੀ ਦਾ ਚਾਂਸਲਰ | ||||||||||||||||||||||||||||||||||||||||||||||||||||||||||||||||||
ਦਫ਼ਤਰ ਵਿੱਚ 7 ਦਸੰਬਰ 2005 – 7 ਦਸੰਬਰ 2014 | ||||||||||||||||||||||||||||||||||||||||||||||||||||||||||||||||||
ਤੋਂ ਪਹਿਲਾਂ | ਬੈੱਟੀ ਲਾਕਵੁਡ | |||||||||||||||||||||||||||||||||||||||||||||||||||||||||||||||||
ਤੋਂ ਬਾਅਦ | ਕੇਟ ਸਵਾਨ | |||||||||||||||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਜਨਮ | ਇਮਰਾਨ ਅਹਿਮਦ ਖਾਨ ਨਿਆਜ਼ੀ 5 ਅਕਤੂਬਰ 1952 ਲਾਹੌਰ, ਪਾਕਿਸਤਾਨ | |||||||||||||||||||||||||||||||||||||||||||||||||||||||||||||||||
ਸਿਆਸੀ ਪਾਰਟੀ | ਪਾਕਿਸਤਾਨ ਤਹਿਰੀਕ-ਏ-ਇਨਸਾਫ਼ (1996–ਵਰਤਮਾਨ) | |||||||||||||||||||||||||||||||||||||||||||||||||||||||||||||||||
ਜੀਵਨ ਸਾਥੀ | ||||||||||||||||||||||||||||||||||||||||||||||||||||||||||||||||||
ਬੱਚੇ | ਸੁਲੇਮਾਨ ਈਸਾ ਖਾਨ ਕਾਸਿਮ ਖਾਨ | |||||||||||||||||||||||||||||||||||||||||||||||||||||||||||||||||
ਮਾਪੇ |
| |||||||||||||||||||||||||||||||||||||||||||||||||||||||||||||||||
ਰਿਸ਼ਤੇਦਾਰ | ਇਮਰਾਨ ਖ਼ਾਨ ਦਾ ਪਰਿਵਾਰ | |||||||||||||||||||||||||||||||||||||||||||||||||||||||||||||||||
ਰਿਹਾਇਸ਼ | ਬਨੀ ਗਾਲਾ, ਇਸਲਾਮਾਬਾਦ ਜ਼ਮਾਨ ਪਾਰਕ, ਲਾਹੌਰ | |||||||||||||||||||||||||||||||||||||||||||||||||||||||||||||||||
ਸਿੱਖਿਆ | ਕੇਬਲ ਕਾਲਜ, ਆਕਸਫੋਰਡ (ਬੀਏ) | |||||||||||||||||||||||||||||||||||||||||||||||||||||||||||||||||
ਦਸਤਖ਼ਤ | ||||||||||||||||||||||||||||||||||||||||||||||||||||||||||||||||||
ਛੋਟਾ ਨਾਮ | ਕਪਤਾਨ | |||||||||||||||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਕੱਦ | 1.88[1] m (6 ft 2 in) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲ ਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 88) | 3 ਜੂਨ 1971 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 2 ਜਨਵਰੀ 1992 ਬਨਾਮ ਸ੍ਰੀਲੰਕਾ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 175) | 31 ਅਗਸਤ 1974 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 25 ਮਾਰਚ 1992 ਬਨਾਮ ਇੰਗਲੈਂਡ | |||||||||||||||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: ESPNcricinfo, 5 ਨਵੰਬਰ 2014 | ||||||||||||||||||||||||||||||||||||||||||||||||||||||||||||||||||
ਇਮਰਾਨ ਖਾਨ ਪਠਾਣ ਪਰਵਾਰ ਨਾਲ ਸੰਬੰਧ ਰੱਖਦਾ ਹੈ, ਉਹ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਪੈਦਾ ਹੋਇਆ ਤੇ ਏਥੇ ਪੜ੍ਹਨ ਪਿੱਛੋਂ ਇੰਗਲੈਂਡ ਤੋਂ ਡਿਗਰੀ ਲੈਣ ਹਾਸਿਲ ਕਰਨ ਕਰਕੇ ਉਸ ਤੋਂ ਵਲੈਤੀ ਪ੍ਰਭਾਵ ਸਾਫ ਨਜ਼ਰ ਆਉਂਦਾ ਹੈ। ਦੋ ਵਾਰੀ ਬ੍ਰਿਟੇਨ ਦੀਆਂ ਈਸਾਈ ਕੁੜੀਆਂ ਅਤੇ ਦੋ ਵਾਰੀ ਪਾਕਿਸਤਾਨ ਦੀਆਂ ਮੁਸਲਿਮ ਕੁੜੀਆਂ ਨਾਲ ਘਰ ਵਸਾ ਚੁੱਕਾ ਹੈ।[7] ਬ੍ਰਿਟੇਨ ਵਾਲੀ ਪਹਿਲੀ ਪਤਨੀ ਨੂੰ ਜਨਤਕ ਤੌਰ ਉੱਤੇ ਉਸ ਨੇ ਕਦੀ ਪਤਨੀ ਨਹੀਂ ਮੰਨਿਆ, ਪਰ ਉਸ ਦੀ ਧੀ ਨੂੰ ਬਾਅਦ ਵਿੱਚ ਆਪਣੀ ਧੀ ਮੰਨ ਚੁੱਕਾ ਹੈ। ਅਜਿਹੇ ਹਾਲਾਤ ਵਿੱਚ ਉਹ ਪਿਛੋਕੜ ਵੱਲੋਂ ਕੋਈ ਕੱਟੜਪੰਥੀ ਨਹੀਂ ਜਾਪਦਾ।[8]
ਖ਼ਾਨ, 1971 ਤੋਂ 1992 ਤੱਕ ਪਾਕਿਸਤਾਨੀ ਕ੍ਰਿਕਟ ਟੀਮ ਲਈ ਖੇਡੇ ਅਤੇ 1982 ਤੋਂ 1992 ਦੇ ਵਿੱਚ, ਕਪਤਾਨ ਰਹੇ। 1987 ਦੇ ਵਿਸ਼ਵ ਕੱਪ ਦੇ ਅੰਤ ਵਿੱਚ, ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ, ਉਹਨਾਂ ਨੂੰ ਟੀਮ ਵਿੱਚ ਸ਼ਾਮਿਲ ਕਰਨ ਲਈ 1988 ਵਿੱਚ ਦੁਬਾਰਾ ਬੁਲਾਇਆ ਗਿਆ। 39 ਸਾਲ ਦੀ ਉਮਰ ਵਿੱਚ ਖ਼ਾਨ ਨੇ ਪਾਕਿਸਤਾਨ ਲਈ ਪਹਿਲਾ ਅਤੇ ਇੱਕਮਾਤਰ ਵਿਸ਼ਵ ਕੱਪ ਜਿੱਤਣ ਵਿੱਚ ਆਪਣੀ ਟੀਮ ਦੀ ਅਗਵਾਈ ਕੀਤੀ। ਉਹਨਾਂ ਨੇ ਟੈਸਟ ਕ੍ਰਿਕਟ ਵਿੱਚ 3,807 ਰਨ ਅਤੇ 362 ਵਿਕਟਾਂ ਦਾ ਰਿਕਾਰਡ ਬਣਾਇਆ ਹੈ, ਜੋ ਉਹਨਾਂ ਨੂੰ ਆਲ ਰਾਉਂਡਰਸ ਟਰਿਪਲ ਹਾਸਲ ਕਰਨ ਵਾਲੇ ਛੇ ਸੰਸਾਰ ਕ੍ਰਿਕਟਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਕਰਦਾ ਹੈ।[9] 14 ਜੁਲਾਈ 2010, ਖਾਨ ਨੂੰ ਆਈਸੀਸੀ ਕ੍ਰਿਕਟ ਹਾਲ ਆਫ਼ ਫ਼ੇਮ ਸ਼ਾਮਲ ਕੀਤਾ ਗਿਆ।[10]
ਇਮਰਾਨ ਖਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਮੁੱਖ ਆਗੂ ਹੈ।[11][12] ਸਾਲ 2018 ਦੀਆਂ ਆਮ ਚੋਣਾਂ ਵਿੱਚ ਉਸ ਦੀ ਪਾਰਟੀ ਨੇ ਜਿੱਤ ਹਾਸਿਲ ਕੀਤੀ। ਜਿੱਤ ਤੋਂ ਬਾਅਦ ਉਸ ਨੇ ਜੋ ਤਕਰੀਰ ਕੀਤੀ ਉਸ ਦਾ ਸਾਰਾ ਜ਼ੋਰ ਇਹੀ ਸੀ ਕਿ ਉਹ ਮੁੱਖ ਗਲੋਬਲੀ ਸ਼ਕਤੀਆਂ ਅਤੇ ਖੇਤਰੀ ਮੁਲਕਾਂ, ਖਾਸ ਕਰ ਅਹਿਮ ਗੁਆਂਢੀਆਂ, ਨਾਲ ਬਿਹਤਰ ਰਿਸ਼ਤੇ ਬਣਾਉਣਾ ਚਾਹੁਣਗੇ।[13] ਪਰ ਜਿੱਤ ਤੋਂ ਪਹਿਲਾਂ ਵੀ ਇਮਰਾਨ ਖ਼ਾਨ ਉੱਤੇ ਪਾਕਿਸਤਾਨੀ ਫ਼ੌਜ ਦੇ ਦਾਬੇ ਦੀ ਕਿਆਸਅਰਾਈ ਕੀਤੀ ਜਾ ਰਹੀ ਸੀ।[14] ਉਹ ਪਾਕਿਸਤਾਨ ਦਾ ਇੱਕੋ ਰਾਜਸੀ ਆਗੂ ਹੈ, ਜਿਸ ਨੇ ਕਈ ਵਾਰੀ ਆਵਾਜ਼ ਉਠਾਈ ਹੋਈ ਹੈ ਕਿ ਬੰਗਲਾ ਦੇਸ਼ ਵਿੱਚ ਕੀਤੇ ਗਏ ਜ਼ੁਲਮਾਂ ਦੀ ਮੁਆਫੀ ਮੰਗ ਲੈਣੀ ਚਾਹੀਦੀ ਹੈ ਤੇ ਜਦੋਂ ਬੰਗਲਾ ਦੇਸ਼ ਵਿੱਚ ਉਸ ਵੇਲੇ ਪਾਕਿਸਤਾਨੀ ਫੌਜ ਦੇ ਕਾਰਿੰਦੇ ਬਣ ਕੇ ਲੋਕਾਂ ਨੂੰ ਤਸੀਹੇ ਦੇਣ ਅਤੇ ਮਾਰਨ ਵਾਲਿਆਂ ਉੱਤੇ ਕੋਈ ਕਾਨੂੰਨੀ ਕਾਰਵਾਈ ਹੋਣ ਲੱਗਦੀ ਹੈ ਤਾਂ ਕਾਤਲਾਂ ਦੀ ਹਮਾਇਤ ਵੀ ਇਹੋ ਕਰਦਾ ਹੈ।[8]
ਆਪਣੀ ਜਿੱਤ ਤੋਂ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਕਿਹਾ ਕਿ ਵਿਦੇਸ਼ ਨੀਤੀ ਦੇ ਮਾਮਲੇ ‘ਚ ਉਹ ਸਭ ਕੁਝ ਆਦਰਸ਼ ਕਰ ਕੇ ਦਿਖਾਉਣਾ ਚਾਹੁੰਦੇ ਹਨ ਤੇ ਉਹਨਾਂ ਭਾਰਤ ਨਾਲ ਸਬੰਧ ਸੁਧਾਰਨ ਦੀ ਖ਼ਾਹਿਸ਼ ਵੀ ਜ਼ਾਹਿਰ ਕੀਤੀ ਹੈ।[15] ਜਿੱਥੋਂ ਤੱਕ ਭਾਰਤ ਨਾਲ ਸੰਬੰਧਾਂ ਦਾ ਸਵਾਲ ਹੈ, ਉਹ ਕਦੀ ਸੁਖਾਵੇਂ ਰਿਸ਼ਤਿਆਂ ਦੀ ਗੱਲ ਕਰਦਾ ਹੈ ਤੇ ਕਦੀ ਫਿਰ ਇਹ ਮੁੱਦਾ ਚੁੱਕ ਤੁਰਦਾ ਹੈ ਕਿ ਕਸ਼ਮੀਰ ਦੀ ਸਮੱਸਿਆ ਦਾ ਹੱਲ ਪਹਿਲਾਂ ਨਿਕਲਣਾ ਚਾਹੀਦਾ ਹੈ। ਆਪਣੇ ਦੇਸ਼ ਦੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਉਹ ਕਸ਼ਮੀਰ ਬਾਰੇ ਸਟੈਂਡਿੰਗ ਕਮੇਟੀ ਦਾ ਮੈਂਬਰ ਬਣਿਆ ਤਾਂ ਭਾਰਤ ਵਿਰੁੱਧ ਏਨਾ ਤਿੱਖਾ ਚੱਲ ਪਿਆ ਸੀ ਕਿ ਇੱਕ ਮੌਕੇ ਕੱਟੜਪੰਥੀ ਧਿਰਾਂ ਨੇ ਉਸ ਨੂੰ ਸਾਂਝੇ ਧੜੇ ਦਾ ਲੀਡਰ ਬਣਨ ਦੀ ਪੇਸ਼ਕਸ਼ ਕਰ ਦਿੱਤੀ ਸੀ।[8] ਉਹਨਾਂ ਨੇ ਕਈ ਸਾਲਾਂ ਤੋਂ ਰੁਕੀ ਹੋਈ ਭਾਰਤ-ਪਾਕਿ ਅਮਨ ਵਾਰਤਾ ਮੁੜ ਸ਼ੁਰੂ ਕਰਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਹੈ ਅਤੇ ਆਖਿਆ ਹੈ ਕਿ ਦੋਵੇਂ ਦੇਸ਼ਾਂ ਨੂੰ ਕਸ਼ਮੀਰ ਸਮੇਤ ਸਾਰੇ ਮੁੱਦਿਆਂ ’ਤੇ ਆਪਣੇ ਮਤਭੇਦ ਦੂਰ ਕਰਨ ਅਤੇ ਆਮ ਵਾਂਗ ਸਬੰਧ ਬਣਾਉਣ ਲਈ ਹਰ ਸੂਰਤ ਵਿੱਚ ਮੇਲ ਜੋਲ ਦਾ ਰਾਹ ਅਖਤਿਆਰ ਕਰਨਾ ਪਵੇਗਾ।[16] ਪਾਕਿਸਤਾਨੀ ਫ਼ੌਜ ਕਦੇ ਇਹ ਬਰਦਾਸ਼ਤ ਨਹੀਂ ਕਰੇਗੀ ਕਿ ਭਾਰਤ ਨਾਲ ਅਜਿਹੀ ਨੇੜਤਾ ਕਾਇਮ ਹੋਵੇ ਕਿ ਜਿਸ ਨਾਲ ਉਸ ਦੀਆਂ ‘ਭਾਰਤ ਨੂੰ ਲਹੂ–ਲੁਹਾਨ ਕਰਨ’ ਦੀਆਂ ਸਾਜ਼ਿਸ਼ਾਂ ਨਾਕਾਮ ਹੋਣ।[17] ਜੇਕਰ ਜਨਰਲ ਬਾਜਵਾ ਦੀ ਅਗਵਾਈ ਹੇਠਲੀ ਫ਼ੌਜੀ ਲੀਡਰਸ਼ਿਪ, ਇਮਰਾਨ ਦਾ ਸਾਥ ਦਿੰਦੀ ਹੈ ਤਾਂ ਨਵਾਂ ਪ੍ਰਧਾਨ ਮੰਤਰੀ, ਭਾਰਤ ਨਾਲ ਸਬੰਧ ਸੁਧਾਰਨ ਲਈ ਸੰਜੀਦਾ ਹੰਭਲਾ ਮਾਰ ਸਕਦਾ ਹੈ। ਉਂਜ, ਪਾਕਿਸਤਾਨ ਵਿੱਚ ਸਿਵਲੀਅਨ ਸਰਕਾਰਾਂ ਇਸ ਦਿਸ਼ਾ ਵਿੱਚ ਸੰਜੀਦਾ ਕੋਸ਼ਿਸ਼ਾਂ ਪਹਿਲਾਂ ਵੀ ਕਰਦੀਆਂ ਆਈਆਂ ਸਨ, ਪਰ ਫ਼ੌਜ ਵੱਲੋਂ ਇਨ੍ਹਾਂ ਕੋਸ਼ਿਸ਼ਾਂ ਦੀ ਹਮਾਇਤ ਨਾ ਕੀਤਾ ਜਾਣਾ ਹਮੇਸ਼ਾ ਵੱਡਾ ਰੇੜਕਾ ਬਣਿਆ ਰਿਹਾ।[18] ਆਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸੌ ਦਿਨ ਪੂਰੇ ਹੋਣ ਮੌਕੇ ਰੱਖੇ ਸਮਾਗਮ ਦੌਰਾਨ ਭਾਰਤੀ ਪੱਤਰਕਾਰਾਂ ਦੇ ਸਮੂਹ ਦੇ ਰੂਬਰੂ ਹੁੰਦਿਆਂ ਖ਼ਾਨ ਨੇ ਕਿਹਾ, ‘ਮੁਲਕ ਤੋਂ ਬਾਹਰ ਦਹਿਸ਼ਤੀ ਸਰਗਰਮੀਆਂ ਚਲਾਉਣ ਲਈ ਪਾਕਿਸਤਾਨੀ ਸਰਜ਼ਮੀਨ ਵਰਤਣ ਦੀ ਇਜਾਜ਼ਤ ਦੇਣਾਂ ਕਿਸੇ ਵੀ ਤਰ੍ਹਾਂ ਸਾਡੇ ਹਿੱਤ ਵਿੱਚ ਨਹੀਂ ਹੈ।’[19]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.