From Wikipedia, the free encyclopedia
ਆਂਦਰੇਈ ਅਰਸੇਨੀਏਵਿਚ ਤਾਰਕੋਵਸਕੀ (ਰੂਸੀ: Андре́й Арсе́ньевич Тарко́вский; IPA: [ɐnˈdrʲej ɐrˈsʲenʲjɪvʲɪtɕ tɐrˈkofskʲɪj] pronunciation (ਮਦਦ·ਫ਼ਾਈਲ); 4 ਅਪ੍ਰੈਲ 1932 – 29 ਦਸੰਬਰ 1986) ਇੱਕ ਸੋਵੀਅਤ ਨਿਰਮਾਤਾ, ਲੇਖਕ, ਫਿਲਮ ਸੰਪਾਦਕ, ਫਿਲਮ ਸਾਸ਼ਤਰੀ, ਥੀਏਟਰ ਅਤੇ ਓਪੇਰਾ ਡਾਇਰੈਕਟਰ ਸੀ। ਤਾਰਕੋਵਸਕੀ ਦੀਆਂ ਫਿਲਮਾਂ ਵਿੱਚ ਇਵਾਨ ਦਾ ਬਚਪਨ (1962), ਆਂਦਰੇਈ ਰੂਬਲੇਵ (1966), ਸੋਲਾਰਿਸ (1972), ਮਿਰਰ (1975) ਅਤੇ ਸਟਾਲਕਰ (1979) ਸ਼ਾਮਲ ਹਨ। ਉਸਨੇ ਆਪਣੀਆਂ ਸੱਤ ਫਿਲਮਾਂ ਵਿੱਚੋਂ ਪਹਿਲੀਆਂ ਪੰਜ ਫਿਲਮਾਂ ਸੋਵੀਅਤ ਯੂਨੀਅਨ ਵਿੱਚ ਨਿਰਦੇਸ਼ਿਤ ਕੀਤੀਆਂ; ਉਸ ਦੀਆਂ ਆਖਰੀ ਦੋ ਫਿਲਮਾਂ, ਨੋਸਟਾਲਗੀਆ (1983) ਅਤੇ ਦਿ ਸਾਂਬਰਿੀਸ (1986) ਕ੍ਰਮਵਾਰ ਇਟਲੀ ਅਤੇ ਸਵੀਡਨ ਵਿੱਚ ਬਣਾਈਆਂ ਗਈਆਂ ਸਨ। ਉਸ ਦੇ ਕੰਮ ਦੀਆਂ ਵਿਸ਼ੇਸ਼ਤਾਈਆਂ ਲੌਂਗ-ਟੇਕ, ਗੈਰ-ਰਵਾਇਤੀ ਨਾਟਕੀ ਸੰਰਚਨਾ, ਸਿਨੇਮਾਟੋਗ੍ਰਾਫੀ ਦੀ ਸਪਸ਼ਟ ਲਿਖਤ ਵਰਤੋਂ, ਅਤੇ ਰੂਹਾਨੀ ਅਤੇ ਅਧਿਆਤਮਿਕ ਥੀਮ ਹਨ।
Andrei Tarkovsky | |
---|---|
ਜਨਮ | Andrei Arsenyevich Tarkovsky 4 ਅਪ੍ਰੈਲ 1932 Zavrazhye, Yuryevetsky District, Russian SFSR, Soviet Union |
ਮੌਤ | 29 ਦਸੰਬਰ 1986 54) Paris, France | (ਉਮਰ
ਕਬਰ | Sainte-Geneviève-des-Bois Russian Cemetery |
ਪੇਸ਼ਾ | Film director, screenwriter |
ਸਰਗਰਮੀ ਦੇ ਸਾਲ | 1958–86 |
ਜ਼ਿਕਰਯੋਗ ਕੰਮ |
|
ਜੀਵਨ ਸਾਥੀ | Irma Raush (1957–70) Larisa Kizilova (1970–86) |
Parent | Arseny Tarkovsky (1907-1989) |
ਪੁਰਸਕਾਰ |
|
ਤਾਰਕੋਵਸਕੀ ਦੀਆਂ ਫਿਲਮਾਂ ਆਂਦਰੇਈ ਰੂਬਲੇਵ , ਮਿਰਰ ਅਤੇ ਸਟਾਲਕਰ ਨੂੰ ਬਾਕਾਇਦਗੀ ਨਾਲ ਸਰਬਕਾਲੀ ਮਹਾਨ ਫਿਲਮਾਂ ਵਿੱਚ ਸੂਚੀਬੱਧ ਕੀਤਾ ਜਾਂਦਾ ਹੈ। ਸਿਨੇਮਾ ਵਿੱਚ ਉਸ ਦਾ ਯੋਗਦਾਨ ਇੰਨਾ ਪ੍ਰਭਾਵਸ਼ਾਲੀ ਸੀ ਕਿ ਇਸੇ ਤਰ੍ਹਾਂ ਨਾਲ ਕੀਤੇ ਗਏ ਕੰਮ ਨੂੰ ਤਾਰਕੋਵਸਕੀਅਨ ਕਿਹਾ ਜਾਂਦਾ ਹੈ।[1][2] ਇੰਗਮਾਰ ਬਰਗਮਾਨ ਉਸ ਬਾਰੇ ਕਹਿੰਦਾ ਹੈ:
ਮੇਰੇ ਲਈ ਤਰਕੋਵਸਕੀ ਸਭ ਤੋਂ ਮਹਾਨ (ਡਾਇਰੈਕਟਰ) ਹੈ, ਜਿਸ ਨੇ ਇੱਕ ਨਵੀਂ ਭਾਸ਼ਾ ਦੀ ਕਾਢ ਕੀਤੀ ਹੈ, ਜੋ ਕਿ ਫਿਲਮ ਦੀ ਪ੍ਰਕਿਰਤੀ ਲਈ ਸੱਚ ਹੈ, ਕਿਉਂਕਿ ਇਹ ਜੀਵਨ ਨੂੰ ਇੱਕ ਪ੍ਰਤੀਬਿੰਬ ਵਜੋਂ, ਜੀਵਨ ਨੂੰ ਇੱਕ ਸੁਪਨੇ ਵਜੋਂ ਗ੍ਰਹਿਣ ਕਰਦੀ ਹੈ।[3]
ਆਂਦਰੀ ਤਾਰਕੋਵਸਕੀ ਦਾ ਜਨਮ ਇਵਾਨੋਵੋ ਉਦਯੋਗਿਕ ਓਬਲਾਸਟ ਦੇ ਯੂਰੀਏਵੇਤਸਕੀ ਜ਼ਿਲੇ ਵਿੱਚ ਜ਼ਾਵਰਾਜ਼ੀਏ ਨਾਮ ਦੇ ਪਿੰਡ ਵਿੱਚ ਹੋਇਆ ਸੀ। ਉਸਦਾ ਪਿਤਾ ਯੈਲਿਸਵੈਤਗ੍ਰਾਡ, ਖੇਰਸਨ ਗਵਰਨੇਟ ਦਾ ਮੂਲਵਾਸੀ ਕਵੀ ਅਤੇ ਅਨੁਵਾਦਕ ਸੀ ਅਤੇ ਮਾਂ, ਮਾਰੀਆ ਇਵਾਨੋਵਾ ਵਿਸ਼ਨਿਆਕੋਵਾ, ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਦੀ ਇੱਕ ਗ੍ਰੈਜੂਏਟ ਸੀ ਜੋ ਬਾਅਦ ਵਿੱਚ ਦਰੁਸਤੀਆਂ ਕਰਨ ਦਾ ਕੰਮ ਕਰਦੀ ਸੀ;ਅਤੇ ਉਸਦਾ ਜਨਮ ਮਾਸਕੋ ਵਿੱਚ ਡੁਬਾਸੋਵ ਪਰਿਵਾਰ ਅਸਟੇਟ ਵਿੱਚ ਹੋਇਆ ਸੀ। ਆਂਦਰੀ ਦਾ ਦਾਦਾ ਅਲੈਗਜ਼ੈਂਡਰ ਤਾਰਕੋਵਸਕੀ ( Polish: Aleksander Tarkowski) ਇੱਕ ਪੋਲਿਸ਼ ਅਮੀਰ ਸੀ ਜੋ ਬੈਂਕ ਕਲਰਕ ਵਜੋਂ ਕੰਮ ਕਰਦਾ ਸੀ। ਉਸ ਦੀ ਪਤਨੀ ਮਾਰੀਆ ਡੈਨਿਲੋਵਨਾ ਰਾਚੇਕੋਵਸਕਾਇਆ ਇੱਕ ਰੋਮਾਨੀਆਈ ਅਧਿਆਪਕ ਸੀ ਜੋ ਲਾਸੀ ਤੋਂ ਆਈ ਸੀ।[4] ਆਂਦਰੀ ਦੀ ਨਾਨੀ ਵੇਰਾ ਨਿਕੋਲੇਵਨਾ ਵਿਸ਼ਨਿਆਕੋਵਾ (ਪਹਿਲਾਂ ਦੁਬਾਸੋਵਾ) ਰੂਸੀ ਅਮੀਰਸ਼ਾਹੀ ਦੇ ਪੁਰਾਣੇ ਦੁਬਾਸੋਵ ਪਰਿਵਾਰ ਨਾਲ ਸੰਬੰਧਿਤ ਸੀ, ਜਿਸਦਾ ਇਤਿਹਾਸ ਦੇ ਨਿਸ਼ਾਨ 17 ਵੀਂ ਸਦੀ ਵਿੱਚ ਮਿਲਦੇ ਸੀ; ਉਸ ਦੇ ਰਿਸ਼ਤੇਦਾਰਾਂ ਵਿੱਚ ਐਡਮਿਰਲ ਫਿਓਡਰ ਦੁਬਾਸੋਵ ਵੀ ਸੀ, ਇਹ ਤਥ ਉਸ ਨੂੰ ਸੋਵੀਅਤ ਦਿਨ੍ਹਾਂ ਦੇ ਦੌਰਾਨ ਲੁਕਾਉਣਾ ਪਿਆ ਸੀ। ਉਹ ਕਾਲੁਗਾ ਗਵਰਨੇਟ ਦੇ ਇਵਾਨ ਇਵਾਨੋਵਿਚ ਵਿਸ਼ਨਿਆਕੋਵ ਨਾਲ ਵਿਆਹੀ ਸੀ, ਜਿਸਨੇ ਮਾਸਕੋ ਯੂਨੀਵਰਸਿਟੀ ਵਿੱਚ ਕਾਨੂੰਨ ਦਾ ਅਧਿਐਨ ਕੀਤਾ ਸੀ ਅਤੇ ਕੋਜਲਸੇਕ ਵਿੱਚ ਇੱਕ ਜੱਜ ਦੇ ਤੌਰ ਤੇ ਸੇਵਾ ਕੀਤੀ ਸੀ।[5][6].
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.