From Wikipedia, the free encyclopedia
ਅਮਰਤਿਆ ਸੇਨ (ਜਨਮ:3 ਨਵੰਬਰ 1933) ਅਰਥਸ਼ਾਸਤਰੀ ਹੈ, ਉਹਨਾਂ ਨੂੰ 1998 ਵਿੱਚ ਨੋਬਲ ਪ੍ਰਾਈਜ਼ ਇਨ ਇਕਨਾਮਿਕਸ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਉਹ ਹਾਰਵਡ ਯੂਨੀਵਰਸਿਟੀ ਵਿੱਚ ਪ੍ਰਾਧਿਆਪਕ ਹਨ। ਉਹ ਜਾਦਵਪੁਰ ਯੂਨੀਵਰਸਿਟੀ, ਦਿੱਲੀ ਸਕੂਲ ਆਫ ਇਕਾਨਾਮਿਕਸ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਅਧਿਆਪਕ ਰਹੇ ਹਨ। ਸੇਨ ਨੇ ਐਮ ਆਈ ਟੀ, ਸਟੈਨਫੋਰਡ, ਬਰਕਲੇ ਅਤੇ ਕਾਰਨੇਲ ਵਿਸ਼ਵਵਿਦਿਆਲਿਆਂ ਵਿੱਚ ਮਹਿਮਾਨ ਅਧਿਆਪਕ ਵਜੋਂ ਵੀ ਅਧਿਆਪਨ ਕੀਤਾ ਹੈ। ਸੇਨ ਨੂੰ ਬਹੁਤੀ ਪ੍ਰਸਿਧੀ ਅਕਾਲ ਦੇ ਕਾਰਨਾਂ ਦੀ ਖੋਜ ਕਾਰਨ ਮਿਲੀ, ਜਿਸਦਾ ਫਾਇਦਾ ਅਨਾਜ ਦੀ ਅਸਲ ਜਾਂ ਸੰਭਾਵੀ ਥੁੜ ਦੀ ਰੋਕਥਾਮ ਲਈ ਵਿਵਹਾਰਿਕ ਤਰੀਕਿਆਂ ਦੇ ਵਿਕਾਸ ਵਿੱਚ ਹੋਇਆ।[2] ਉਹਨਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਸੂਚਕ ਅੰਕ ਤਿਆਰ ਕਰਨ ਵਿੱਚ ਵੀ ਮਦਦ ਕੀਤੀ।[2]
ਅਮਰਤਿਆ ਸੇਨ | |
---|---|
ਜਨਮ | 3 ਨਵੰਬਰ 1933 ਸਾਂਤੀਨਿਕੇਤਨ, ਬੰਗਾਲ ਪ੍ਰੈਜੀਡੈਂਸੀ, ਬਰਤਾਨਵੀ ਭਾਰਤ (ਵਰਤਮਾਨ - ਪੱਛਮ ਬੰਗਾਲ, ਭਾਰਤ) |
ਰਾਸ਼ਟਰੀਅਤਾ | ਹਿੰਦੁਸਤਾਨੀ |
ਅਲਮਾ ਮਾਤਰ | ਪ੍ਰੈਜੀਡੈਂਸੀ ਕਾਲਜ ਆਫ਼ ਦ ਯੂਨੀਵਰਸਿਟੀ ਆਫ਼ ਕਲਕੱਤਾ (ਬੀ ਏ), ਟ੍ਰਿਨਟੀ ਕਾਲਜ, ਕੈਮਬਰਿਜ (ਬੀ.ਏ.,ਐਮ.ਏ., ਪੀ ਐਚ ਡੀ) |
ਪ੍ਰਮੁੱਖ ਅਵਾਰਡ | ਨੋਬਲ ਪ੍ਰਾਈਜ਼ ਇਨ ਇਕਨਾਮਿਕਸ (1998) ਭਾਰਤ ਰਤਨ (1999) ਨੈਸ਼ਨਲ ਹਿਊਮੈਨਟੀਜ਼ ਮੈਡਲ (2012)[1] |
ਅਮਰਤਿਆ ਸੇਨ ਦਾ ਜਨਮ ਸ਼ਾਂਤੀਨਿਕੇਤਨ, ਬੰਗਾਲ, ਬ੍ਰਿਟਿਸ਼ ਭਾਰਤ ਵਿੱਚ ਇੱਕ ਹਿੰਦੂ ਬੈਦਿਆ ਪਰਿਵਾਰ ਵਿੱਚ ਹੋਇਆ ਸੀ। ਰਬਿੰਦਰਨਾਥ ਟੈਗੋਰ ਨੇ ਅਮਰਤਿਆ ਸੇਨ ਨੂੰ ਆਪਣਾ ਨਾਮ ਦਿੱਤਾ (ਬੰਗਾਲੀ: অমর্ত্য, ਰੋਮਨਾਈਜ਼ਡ: ômorto, lit. 'ਅਮਰ ਜਾਂ ਸਵਰਗੀ')।ਸੇਨ ਦਾ ਪਰਿਵਾਰ ਵਾੜੀ ਅਤੇ ਮਾਨਿਕਗੰਜ, ਢਾਕਾ, ਦੋਵੇਂ ਮੌਜੂਦਾ ਬੰਗਲਾਦੇਸ਼ ਦੇ ਰਹਿਣ ਵਾਲੇ ਸਨ। ਉਸਦੇ ਪਿਤਾ ਆਸ਼ੂਤੋਸ਼ ਸੇਨ ਢਾਕਾ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੇ ਪ੍ਰੋਫੈਸਰ, ਦਿੱਲੀ ਵਿੱਚ ਵਿਕਾਸ ਕਮਿਸ਼ਨਰ ਅਤੇ ਫਿਰ ਪੱਛਮੀ ਬੰਗਾਲ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਸਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.