From Wikipedia, the free encyclopedia
1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿ ਦੀ ਫੌਜ ਦਾ ਹੌਂਸਲਾ ਟੁੱਟ ਗਏ। ਪਾਕਿਸਤਾਨੀ ਫੌਜ ਕੋਲ ਕਈ ਹਫਤਿਆਂ ਤੱਕ ਲੜਨ ਲਈ ਗੋਲੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ, ਪਰ ਉਹ ਦਿਲ ਛੱਡ ਬੈਠੇ। ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਨੇ ਸਮਝੌਤੇ ’ਤੇ ਦਸਤਖਤ ਕੀਤੇ। ਆਤਮ ਸਮਰਪਣ ਕਰਨ ਦੇ ਦਸਤਵੇਜ਼ ’ਤੇ ਦਸਤਖਤ ਢਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਸਨ। ਉਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ। ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ। 16 ਦਸੰਬਰ ਨੂੰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਕ ਜਿੱਤ ਦਰਜ ਕਰਾਈ ਸੀ ਅਤੇ ਬੰਗਲਾ ਦੇਸ ਨੂੰ ਇਕ-ਇਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਪਛਾਣ ਦਿਵਾਈ ਸੀ।
“ਇੱਕ ਬੇਸ਼ਰਮ ਪਾਕਿਸਤਾਨੀ ਅਫਸਰ (ਨਿਆਜ਼ੀ) ਆਪਣੇ ਦਸਤਖਤਾਂ ’ਤੇ ਝੁਕਿਆ ਹੋਇਆ ਹੈ ਅਤੇ ਭਾਰਤੀ ਅਫਸਰ (ਜਨਰਲ ਅਰੋੜਾ) ਉਸ ਦੇ ਨਜ਼ਦੀਕ ਸ਼ਾਨ ਨਾਲ ਬੈਠਾ ਹੈ।”
—ਮਸ਼ਹੂਰ ਅਮਰੀਕਨ ਅਖਬਾਰ ਗਾਰਡੀਅਨ
ਭਾਰਤ-ਪਾਕਿਸਤਾਨ ਯੁੱਧ 1971 | |||||||||
---|---|---|---|---|---|---|---|---|---|
| |||||||||
Belligerents | |||||||||
ਬੰਗਲਾਦੇਸ਼ | ਪਾਕਿਸਤਾਨ | ||||||||
Commanders and leaders | |||||||||
ਭਾਰਤ ਦੇ ਰਾਸ਼ਟਰਪਤੀ ਵੀ ਵੀ ਗਿਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਫੀਡਲ ਮਾਰਸ਼ਲ ਸਾਮ ਮਾਨਕਸ਼ਾਹ ਲੈਫਟੀਨੈਂਟ ਜਰਨਲ ਜਰਜੀਤ ਸਿੰਘ ਅਰੋੜਾ ਲੈਫਟੀਨੈਂਟ ਜਰਨਲ ਜੀ. ਜੀ. ਬੇਵੂਰ ਲੈ. ਜਰਨਲ ਕੇ.ਪੀ.ਕੈਂਡੇਥ ਲੈ. ਜਰਨਲ ਸੰਗਤ ਸਿੰਘ ਮੇ.ਜਰਨਲ ਜੇ.ਐਫ.ਆਰ. ਜੈਕਬ ਮੇ. ਜਰਨਲ ਓਮ ਪ੍ਰਕਾਸ਼ ਮਲਹੋਤਰਾ ਅਡਮਿਰਲ ਐਸ.ਐਮ, ਨੰਦਾ ਏਅਰ ਚੀਫ ਮਾਰਸ਼ਲ ਪ੍ਰਤਾਪ ਚੰਦਰ ਲਾਲ ਪ੍ਰਧਾਨ ਮੰਤਰੀ ਨਾਜੀਬੂਦੀਨ ਅਹਿਮਦ ਮੇ. ਜਰਨਲ ਐਮ.ਏ. ਜੀ.ਓਸਮਾਨੀ ਮੇਜਰ ਕੇ. ਐਮ.ਸ਼ੈਫਉਲਾ ਮੇ. ਜ਼ਿਓਰ ਰਹਿਮਾਨ ਮੇ. ਖਾਲਿਦ ਮਸ਼ਰਫ |
ਰਾਸ਼ਟਰਪਤੀ ਯਹੀਆ ਖਾਨ ਪ੍ਰਧਾਨ ਮੰਤਰੀ ਨੁਰੂਲ ਅਮੀਨ ਜਰਨਲ ਅਬਦੁਲ ਹਮੀਦ ਖਾਨ ਲੈ. ਜਰਨਲ ਏ.ਏ.ਏ ਨਿਆਜੀਫਰਮਾ:ਆਤਮਸਰਪਨ ਲੈ ਜਰਨਲ ਗੁਲ ਹਸ਼ਨ ਖਾਨ ਲੈ. ਜਰਨਲ ਟਿਕਾ ਖਾਨ ਲੈ ਜਰਨਲ ਅਬਦੁਲ ਅਲੀ ਮਲਕ ਰੀਅਰ ਅਡਮਿਰਲ ਮੁਹੰਮਦ ਸ਼ਰੀਫ ਫਰਮਾ:ਆਤਮਸਮਰਪਨ ਏਅਰ ਵਾਈਸ ਮਾਰਸ਼ਲ ਪੈਟਰਕ ਦੇਸਮੰਡ ਚਲਾਘੰਨ]] ਫਰਮਾ:ਆਤਮ ਸਮਰਪਣ ਮੇ. ਜਰਨਲ ਰਾਉ ਫਰਮਨ ਅਲੀ ਫਰਮਾ:ਆਤਮ ਸਮਰਪਣ ਮੇ. ਜਰਨਲ ਮੁਹੰਮਦ ਜਮਸ਼ੇਦ ਫਰਮਾ:ਆਤਮ ਸਮਰਪਣ ਮੇ. ਜਰਨਲ ਇਫਤਖਾਰ ਜੰਜੁਆ {ਮੌਤ} ਵਾਈਸ ਅਡਮਿਰਲ ਮੁਜ਼ਾਫਰ ਹਸ਼ਨ ਏਅਰ ਮਾਰਸ਼ਲ ਅਬਦੁਲ ਰਹੀਮ ਖਾਨ | ||||||||
Strength | |||||||||
ਭਾਰਤੀ ਫੌਜ: 500,000 ਮੁਕਤੀ ਬਹਿਨੀ: 175,000 ਕੁਲ: 675,000 | ਪਾਕਿਸਤਾਨੀ ਫੌਜ: 365,000 | ||||||||
Casualties and losses | |||||||||
3843 ਮੌਤਾਂ
ਪਾਕਿਸਤਾਨ ਮਾਨਤਾ
ਭਾਰਤੀ ਮਾਨਤਾ ਹੋਰ ਮਾਨਤਾ |
9,000 ਮੌਤਾਂ
ਪਾਕਿਸਤਾਨ ਮਾਨਤਾ
ਭਾਰਤੀ ਮਾਨਤਾ
ਹੋਰ ਮਾਨਤਾ
|
ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੇ ਕੋਈ 90000 ਦੇ ਕਰੀਬ ਜਵਾਨ ਤੇ ਅਫਸਰ ਜੰਗੀ ਕੈਦੀ ਬਣਾ ਲਏ ਗਏ। ਇਸ ਵਿੱਚ ਪੈਦਲ ਫੌਜ ਦੇ 54154, ਸਮੁੰਦਰੀ ਫੌਜ ਦੇ 1381, ਹਵਾਈ ਫੌਜ ਦੇ 833, ਅਤੇ ਨੀਮ ਫੌਜੀ ਬਲਾਂ ਦੇ ਪੁਲਿਸ ਸਮੇਤ 22000 ਦੇ ਕਰੀਬ ਵਿਅਕਤੀ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਮਦਦ ਕਰਨ ਵਾਲੇ ਰਜ਼ਾਕਾਰ ਵੀ ਕਾਫੀ ਗਿਣਤੀ ਵਿੱਚ ਬੰਦੀ ਬਣਾਏ ਗਏ। ਆਧੁਨਿਕ ਜੰਗੀ ਇਤਿਹਾਸ ਵਿੱਚ ਪਾਕਿਸਤਾਨ ਦੀ ਇਹ ਸ਼ਰਮਨਾਕ ਹਾਰ ਸੀ।
ਭਾਰਤ 'ਚ ਬੇਰੀ ਵਾਲਾ ਪੁਲ, ਪੱਕਾ, ਗਾਜੀ ਪੋਸਟ ਅਤੇ ਆਸਫ਼ਵਾਲਾ ਵਿਖੇ ਸਥਿਤ ਸ਼ਹੀਦਾਂ ਦੀ ਸਮਾਧ ਹਨ।
ਇਸ ਯੁੱਧ ਵਿੱਚ ਬਹੁਤ ਸਾਰੇ ਸੈਨਕਾ ਦਾ ਸਨਮਾਨ ਕੀਤੀ ਗਿਆ ਜਿਹਨਾਂ 'ਚ ਭਾਰਤ ਦਾ ਪਰਮਵੀਰ ਚੱਕਰ ਬੰਗਲਾਦੇਸ਼ ਦਾ ਬੀਰ ਸਰੇਸ਼ਥੋ ਅਤੇ ਪਾਕਿਸਤਾਨ ਦਾ ਨਿਸ਼ਾਨੇ-ਏ-ਹੈਦਰ]] ਸ਼ਾਮਿਲ ਹਨ।
ਬੀਰ ਸਰੇਸ਼ਥੋ:
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.