ਹੈਂਡਰਿਕ ਐਂਤੂਨ ਲੌਰੈਂਜ਼ (18 ਜੁਲਾਈ 1853 – 4 ਫ਼ਰਵਰੀ 1928) ਇੱਕ ਡੱਚ ਭੌਤਿਕ ਵਿਗਿਆਨੀ ਸੀ। 1902 ਵਿੱਚ ਉਸਨੂੰ ਪੀਟਰ ਜ਼ੀਮੈਨ ਦੇ ਨਾਲ ਸਾਂਝੇ ਤੌਰ ਤੇ ਜ਼ੀਮੈਨ ਪ੍ਰਭਾਵ ਦੀ ਖੋਜ ਅਤੇ ਸਿਧਾਂਤਿਕ ਵਰਣਨ ਲਈ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸਨੇ ਲੌਰੈਂਜ਼ ਸਮੀਕਰਨਾਂ ਦੀ ਖੋਜ ਕੀਤੀ ਸੀ ਜਿਸਨੂੰ ਮਗਰੋਂ ਅਲਬਰਟ ਆਈਨਸਟਾਈਨ ਵਲੋਂ ਆਪਣੀਆਂ ਖੋਜਾਂ ਵਿੱਚ ਖਲਾਅ ਅਤੇ ਸਮੇਂ ਦੇ ਵਰਣਨ ਲਈ ਵਰਤਿਆ ਗਿਆ ਸੀ।

ਵਿਸ਼ੇਸ਼ ਤੱਥ ਹੈਂਡਰਿਕ ਐਂਤੂਨ ਲੌਰੈਂਜ਼, ਜਨਮ ...
ਹੈਂਡਰਿਕ ਐਂਤੂਨ ਲੌਰੈਂਜ਼
Thumb
ਜਨਮ(1853-07-18)18 ਜੁਲਾਈ 1853
ਅਰਨਹੈਮ, ਨੀਦਰਲੈਂਡ
ਮੌਤ4 ਫਰਵਰੀ 1928(1928-02-04) (ਉਮਰ 74)
ਹਾਰਲੈਮ, ਨੀਦਰਲੈਂਡ
ਰਾਸ਼ਟਰੀਅਤਾਨੀਦਰਲੈਂਡ
ਅਲਮਾ ਮਾਤਰਲੀਦਨ ਦੀ ਯੂਨੀਵਰਸਿਟੀ
ਲਈ ਪ੍ਰਸਿੱਧਲੌਰੈਂਜ਼ ਪਰਿਵਰਤਨ
ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦਾ ਸਿਧਾਂਤ
ਲੌਰੈਂਜ਼ ਬਲ
ਲੌਰੈਂਜ਼ ਸੁੰਗੜਨ
ਪੁਰਸਕਾਰਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ (1902)
ਰਮਫ਼ੋਰਡ ਮੈਡਲ (1908)
ਫ਼ਰੈਂਕਲਿਨ ਮੈਡਲ (1917)
ਕੋਪਲੇ ਮੈਡਲ (1918)
ਵਿਗਿਆਨਕ ਕਰੀਅਰ
ਖੇਤਰਭੌਤਿਕ ਵਿਗਿਆਨ
ਬੰਦ ਕਰੋ

ਜੀਵਨ

ਮੁੱਢਲਾ ਜੀਵਨ

ਹੈਂਡਰਿਕ ਦਾ ਜਨਮ ਅਰਨਹੈਮ, ਨੀਦਰਲੈਂਡ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਗੈਰਿਤ ਫ਼ਰੈਡਰਿਕ ਲੌਰੈਂਜ਼ (1822–1893) ਸੀ। 1862 ਵਿੱਚ ਉਸਦੀ ਮਾਂ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਨੇ ਲੁਬਰਟਾ ਹੁਪਕਸ ਨਾਲ ਵਿਆਹ ਕਰਵਾ ਲਿਆ ਸੀ।

ਕੰਮ

ਲੌਰੈਂਜ਼ ਅਤੇ ਸਪੈਸ਼ਲ ਰਿਲੇਟੀਵਿਟੀ

Thumb
ਅਲਬਰਟ ਆਈਨਸਟਾਈਨ ਅਤੇ ਲੌਰੈਂਜ਼, ਫ਼ੋਟੋ ਪੌਲ ਅਹਿਰਨਫ਼ਸਟ ਨੇ ਖਿੱਚੀ ਸੀ। ਦੋਵੇਂ 1921 ਵਿੱਚ ਲੀਦਨ ਵਿੱਚ ਉਸਦੇ ਘਰ ਸਾਹਮਣੇ ਖੜੇ ਹਨ।

1905 ਵਿੱਚ, ਆਈਨਸਟਾਈਨ ਅਕਸਰ ਆਪਣੇ ਵਿਚਾਰ ਇੱਕ ਕਿਤਾਬ ਗਤੀ ਵਿੱਚ ਵਸਤਾਂ ਦੀ ਇਲੈਕਟ੍ਰੋਡਾਈਨਮਿਕ ਉੱਪਰ ਵਿੱਚ ਲਿਖਦਾ ਸੀ,[1] ਜਿਸਨੂੰ ਅੱਜਕੱਲ੍ਹ ਸਪੈਸ਼ਲ ਰਿਲੇਟੀਵਿਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਿਉਂਕਿ ਲੌਰੈਂਜ਼ ਨੇ ਆਈਨਸਟਾਈਨ ਦੇ ਕੰਮਾਂ ਲਈ ਨੀਂਹ ਰੱਖੀ ਸੀ, ਇਸ ਕਰਕੇ ਇਸਨੂੰ ਮੂਲ ਰੂਪ ਵਿੱਚ ਲੌਰੈਂਜ਼-ਆਈਨਸਟਾਈਨ ਸਿਧਾਂਤ ਕਿਹਾ ਜਾਂਦਾ ਹੈ।[2]

ਲੌਰੈਂਜ਼ ਅਤੇ ਜਨਰਲ ਰਿਲੇਟੀਵਿਟੀ

ਲੌਰੈਂਜ਼ ਉਹਨਾਂ ਕੁਝ ਵਿਗਿਆਨੀਆਂ ਵਿੱਚੋਂ ਇੱਕ ਸੀ ਜਿਹਨਾਂ ਨੇ ਆਈਨਸਟਾਈਨ ਦੀ ਜਨਰਲ ਰਿਲੇਟੀਵਿਟੀ ਦੀ ਖੋਜ ਵਿੱਚ ਉਸਦਾ ਸ਼ੁਰੂ ਤੋਂ ਹੀ ਸਾਥ ਦਿੱਤਾ ਸੀ। ਉਸਨੇ ਆਈਨਸਟਾਈਨ ਨਾਲ ਨਿੱਜੀ ਤੌਰ ਤੇ ਅਤੇ ਖ਼ਤਾਂ ਜ਼ਰੀਏ ਉਸਦੀ ਖੋਜ ਬਾਰੇ ਕਾਫ਼ੀ ਗੱਲਬਾਤ ਕੀਤੀ।[3] ਇੱਕ ਸਮੇਂ ਉਸਨੇ ਆਈਨਸਟਾਈਨ ਦੇ ਰੂਪਵਾਦ ਨੂੰ ਹੈਮਿਲਟਨ ਸਿਧਾਂਤ (1915) ਨਾਲ ਜੋੜਨ ਦੀ ਕੋਸ਼ਿਸ਼ ਵੀ ਕੀਤੀ।

ਮੌਤ

15 ਜਨਵਰੀ 1928 ਨੂੰ ਲੌਰੈਂਜ਼ ਇੱਕਦਮ ਬਹੁਤ ਜ਼ਿਆਦਾ ਬੀਮਾਰ ਹੋ ਗਿਆ ਅਤੇ 4 ਫ਼ਰਵਰੀ ਨੂੰ ਉਸਦੀ ਮੌਤ ਹੋ ਗਈ।[4]

ਹਵਾਲੇ

ਬਾਹਰਲੇ ਲਿੰਕ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.