ਹਿੰਦੂ-ਮੁਸਲਿਮ ਏਕਤਾ
From Wikipedia, the free encyclopedia
ਹਿੰਦੂ-ਮੁਸਲਿਮ ਏਕਤਾ ਭਾਰਤੀ ਉਪ-ਮਹਾਂਦੀਪ ਵਿੱਚ ਇੱਕ ਧਾਰਮਿਕ-ਰਾਜਨੀਤਿਕ ਸੰਕਲਪ ਹੈ ਜੋ ਉੱਥੋਂ ਦੇ ਦੋ ਸਭ ਤੋਂ ਵੱਡੇ ਧਾਰਮਿਕ ਸਮੂਹਾਂ ਦੇ ਮੈਂਬਰਾਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਭਲੇ ਲਈ ਮਿਲ ਕੇ ਕੰਮ ਕਰਨ 'ਤੇ ਜ਼ੋਰ ਦਿੰਦਾ ਹੈ। ਇਸ ਸੰਕਲਪ ਦੇ ਝੰਡਾ-ਬਰਦਾਰ ਭਾਰਤੀ ਸੁਤੰਤਰਤਾ ਅੰਦੋਲਨ ਦੇ ਨੇਤਾ, ਮਹਾਤਮਾ ਗਾਂਧੀ ਅਤੇ ਖਾਨ ਅਬਦੁਲ ਗੱਫਾਰ ਖਾਨਵਰਗੇ ਵੱਖ-ਵੱਖ ਵਿਅਕਤੀਆਂ [1] ਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਅਤੇ ਅੰਦੋਲਨ, ਜਿਵੇਂ ਕਿ ਇੰਡੀਅਨ ਨੈਸ਼ਨਲ ਕਾਂਗਰਸ, ਖੁਦਾਈ ਖਿਦਮਤਗਾਰ ਅਤੇ ਆਲ ਇੰਡੀਆ ਆਜ਼ਾਦ ਮੁਸਲਿਮ ਕਾਨਫਰੰਸ ਆਦਿ ਸਨ। [2] ਜਿਹੜੇ ਲੋਕ ਬਸਤੀਵਾਦੀ ਭਾਰਤ ਦੀ ਵੰਡ ਦਾ ਵਿਰੋਧ ਕਰਦੇ ਸਨ ਉਹ ਅਕਸਰ ਸੰਯੁਕਤ ਰਾਸ਼ਟਰਵਾਦ ਦੇ ਸਿਧਾਂਤ ਦੀ ਪਾਲਣਾ ਕਰਦੇ ਸਨ।[3]