From Wikipedia, the free encyclopedia
ਹਾਰਪ ਤਾਰਾਂ ਵਾਲਾ ਇੱਕ ਸੰਗੀਤਕ ਸਾਜ਼ ਹੈ। ਇਸ ਵਿੱਚ ਕਈ ਵਿਅਕਤੀਗਤ ਤਾਰਾਂ ਹੁੰਦੀਆਂ ਹਨ ਜੋ ਸਾਉਂਡਬੋਰਡ ਤੋਂ ਕਿਸੇ ਐਂਗਲ ਉੱਤੇ ਹੁੰਦੀਆਂ ਹਨ ਅਤੇ ਧੁਨੀ ਪੈਦਾ ਕਰਨ ਲਈ ਇਸਦੀਆਂ ਤਾਰਾਂ ਉੱਤੇ ਉਂਗਲਾਂ ਵਰਤੀਆਂ ਜਾਂਦੀਆਂ ਹਨ। ਹਾਰਪ ਪੁਰਾਤਨ ਕਾਲ ਤੋਂ ਏਸ਼ੀਆ, ਅਫ਼ਰੀਕਾ ਅਤੇ ਯੂਰਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਸਦੇ ਸਭ ਤੋਂ ਪੁਰਾਣੇ ਸਬੂਤ 3500 ਈ.ਪੂ. ਤੋਂ ਮਿਲਦੇ ਹਨ। ਇਹ ਸਾਜ਼ ਮੱਧਕਾਲ ਅਤੇ ਪੁਨਰਜਾਗਰਣ ਕਾਲ ਸਮੇਂ ਯੂਰਪ ਵਿੱਚ ਬਹੁਤ ਪ੍ਰਸਿੱਧ ਸੀ ਜਿੱਥੇ ਨਵੀਆਂ ਤਕਨੀਕਾਂ ਨਾਲ ਇਸਦੇ ਕਈ ਰੂਪ ਤਿਆਰ ਕੀਤੇ ਗਈ ਅਤੇ ਇਸਦੇ ਨਾਲ ਹੀ ਇਸਦਾ ਯੂਰਪ ਦੀਆਂ ਬਸਤੀਆਂ ਵਿੱਚ ਪ੍ਰਸਾਰ ਹੋਇਆ ਜਿਹਨਾਂ ਵਿੱਚ ਲਾਤੀਨੀ ਅਮਰੀਕਾ ਵਿੱਚ ਇਹ ਬਹੁਤ ਮਸ਼ਹੂਰ ਹੋਇਆ। ਭਾਵੇਂ ਕਿ ਹਾਰਪ ਦੇ ਕਈ ਪੁਰਤਨ ਰੂਪ ਪੂਰਬੀ ਅਤੇ ਦੱਖਣੀ ਏਸ਼ੀਆ ਵਿੱਚ ਵਰਤੇ ਜਾਣੇ ਬੰਦ ਹੋ ਗਏ ਪਰ ਅਜੇ ਵੀ ਮਿਆਂਮਾਰ ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਮੁਢਲੇ ਹਾਰਪ ਦੇ ਰੂਪ ਵਜਾਏ ਜਾਂਦੇ ਹਨ। ਆਧੁਨਿਕ ਯੁੱਗ ਵਿੱਚ ਵੀ ਯੂਰਪ ਅਤੇ ਏਸ਼ੀਆ ਵਿੱਚ ਬੰਦ ਹੋਏ ਕੁਝ ਰੂਪਾਂ ਨੂੰ ਸੰਗੀਤਕਾਰਾਂ ਦੁਆਰਾ ਵਰਤਿਆ ਜਾਂਦਾ ਹੈ।
ਤੰਦੀ ਸਾਜ਼ | |
---|---|
Hornbostel–Sachs classification | 322–5 (Composite chordophone sounded by the bare fingers) |
Playing range | |
(ਆਧੁਨਿਕ ਪੈਡਲ ਹਾਰਪ)[1] | |
ਸੰਬੰਧਿਤ ਯੰਤਰ | |
|
ਮੁਢਲੇ ਹਾਰਪ ਅਤੇ ਲਾਇਰ ਜਿਹਨਾਂ ਬਾਰੇ ਜਾਣਕਾਰੀ ਮਿਲੀ ਹੈ, ਉਹ ਸੁਮੇਰ ਵਿੱਚ 3500 ਈ.ਪੂ. ਵਿੱਚ ਵਰਤੇ ਜਾਂਦੇ ਸੀ।[2] ਅਤੇ ਊਰ ਵਿਖੇ ਕਈ ਹਾਰਪ ਕਬਰਾਂ ਅਤੇ ਸ਼ਾਹੀ ਮਕਬਰਿਆਂ ਵਿੱਚੋਂ ਮਿਲੇ ਹਨ।[3] ਪੂਰਬ ਨੇੜੇ ਹਾਰਪ ਨੂੰ ਸਭ ਤੋਂ ਪਹਿਲਾਂ ਨੀਲ ਵਾਦੀ ਦੇ ਪ੍ਰਾਚੀਨ ਮਿਸਰ ਦੇ ਮਕਬਰਿਆਂ ਦੀ ਕੰਧ ਚਿੱਤਰਕਾਰੀ ਉੱਤਰ ਦਰਸਾਇਆ ਗਿਆ ਸੀ ਜੋ ਕਿ 3000 ਈ.ਪੂ. ਦੇ ਆਸ ਪਾਸ ਸੀ। ਇਹਨਾਂ ਮੁਰਾਲ ਚਿੱਤਰਾਂ (ਕੰਧ ਚਿੱਤਰ) ਵਿੱਚ ਇੱਕ ਅਜਿਹਾ ਸਾਜ਼ ਦਰਸਾਇਆ ਗਿਆ ਹੈ ਇੱਕ ਸ਼ਿਕਾਰੀ ਦੇ ਕਮਾਨ ਦੀ ਤਰ੍ਹਾਂ ਹੈ ਜਿਹਨਾਂ ਵਿੱਚ ਆਧੁਨਿਕ ਹਾਰਪਾਂ ਵਾਂਗੂੰ ਕੋਈ ਥੰਮ੍ਹ ਨਹੀਂ ਹੈ।[4]
ਹਾਰਪ ਲਾਜ਼ਮੀ ਤੌਰ ਉੱਤੇ ਤਿਕੋਨੇ ਹੁੰਦੇ ਹਨ ਅਤੇ ਮੁੱਖ ਤੌਰ ਉੱਤੇ ਲੱਕੜ ਦੇ ਬਣੇ ਹੁੰਦੇ ਹਨ। ਪੁਰਾਤਨ ਸਮੇਂ ਵਿੱਚ ਤਾਰਾਂ ਭੇਡਾਂ ਦੀਆਂ ਅੰਤੜੀਆਂ ਤੋਂ ਬਣਦੀਆਂ ਸਨ ਅਤੇ ਆਧੁਨਿਕ ਕਾਲ ਵਿੱਚ ਅਕਸਰ ਨਾਈਲੋਨ ਜਾਂ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਤਾਰ ਦਾ ਸਿਖਰ ਦਾ ਅੰਤ ਕ੍ਰਾਸਬਾਰ ਜਾਂ ਗਰਦਨ ਉੱਤੇ ਸੁਰੱਖਿਅਤ ਹੁੰਦਾ ਹੈ, ਜਿੱਥੇ ਹਰ ਇੱਕ ਤਾਰ ਕੋਲ ਪਿਚ ਨੂੰ ਬਦਲਣ ਲਈ ਇੱਕ ਟਿਊਨਿੰਗ ਪੈਗ ਹੁੰਦਾ ਹੈ।
ਜਿੱਥੇ ਬਾਕੀ ਥਾਵਾਂ ਵਿੱਚ ਤੀਰ-ਕਮਾਨ ਵਰਗੇ ਹਾਰਪ ਹਰਮਨਪਿਆਰੇ ਸਨ, ਯੂਰਪ ਵਿੱਚ ਨੇ "ਥੰਮ੍ਹ" ਵਾਲੇ ਹਾਰਪ ਜ਼ਿਆਦਾ ਮਸ਼ਹੂਰ ਹੋਏ।[5][6][7]
ਅਫ਼ਰੀਕਾ ਵਿੱਚ ਯੂਰਪ ਨਾਲੋਂ ਵੱਖਰੇ ਹਾਰਪ ਵਰਤੇ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਹਾਰਪਾਂ ਨੂੰ ਅਫ਼ਰੀਕੀ ਹਾਰਪ ਕਿਹਾ ਜਾਂਦਾ ਹੈ।
17ਵੀਂ ਸਦੀ ਵਿੱਚ ਪੂਰਬੀ ਏਸ਼ੀਆ ਵਿੱਚ ਹਾਰਪ ਵੱਡੀ ਗਿਣਤੀ ਵਿੱਚ ਵਰਤੋਂ ਤੋਂ ਬਾਹਰ ਹੋਏ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.