ਹਾਂਕ ਵਿਲੀਅਮਜ਼
From Wikipedia, the free encyclopedia
ਹਾਂਕ ਹੀਰਮ ਵਿਲੀਅਮਜ਼ (17 ਸਤੰਬਰ, 1923 - 1 ਜਨਵਰੀ, 1953) ਇੱਕ ਅਮਰੀਕਨ ਗਾਇਕ ਅਤੇ ਗੀਤ ਲੇਖਕ ਸੀ। 20 ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਅਮਰੀਕੀ ਗਾਇਕਾਂ ਅਤੇ ਗੀਤਕਾਰਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ।[1][2] ਵਿਲੀਅਮਜ਼ ਨੇ 35 ਸਿੰਗਲਜ਼ ਰਿਕਾਰਡ ਕੀਤੇ ਜੋ ਕਿ ਬਿਲਬੋਰਡ ਕੰਟਰੀ ਅਤੇ ਪੱਛਮੀ ਬੈਸਟ ਸੈਲਰਸ ਚਾਰਟ ਦੇ ਟਾੱਪ 10 ਤੇ ਪਹੁੰਚ ਗਏ ਸਨ।
ਹਾਂਕ ਵਿਲੀਅਮਜ਼ | |
---|---|
ਜਨਮ | ਹੀਰਮ ਵਿਲੀਅਮਜ਼ (1923-09-17)ਸਤੰਬਰ 17, 1923 ਮਾਉਂਟ ਔਲਿਵ, ਬਟਲਰ ਕਾਉਂਟੀ, ਅਲਾਬਾਮਾ |
ਮੌਤ | ਜਨਵਰੀ 1, 1953(1953-01-01) (ਉਮਰ 29) ਓਕ ਹਿੱਲ, ਵੈਸਟ ਵਰਜੀਨੀਆ |
ਮੌਤ ਦਾ ਕਾਰਨ | ਦਿਲ ਦਾ ਫੇਲ ਹੋਣਾ |
ਪੇਸ਼ਾ | ਗਾਇਕ-ਗੀਤਕਾਰ |
ਜੀਵਨ ਸਾਥੀ |
ਔਡਰੀ ਵਿਲੀਅਮਜ਼
(ਵਿ. 1944; ਤਲਾਕ 1952)ਬਿਲੀ ਜੀਨ ਜੋਨਸ
(ਵਿ. 1952; ਮੌਤ 1953) |
ਬੱਚੇ | ਹਾਂਕ ਵਿਲੀਅਮਜ਼ ਜੂਨੀਅਰ ਜੈਟ ਵਿਲੀਅਮਜ਼ |
ਸੰਗੀਤਕ ਕਰੀਅਰ | |
ਸਾਜ਼ |
|
ਸਾਲ ਸਰਗਰਮ | 1937–1952 |
ਵੈੱਬਸਾਈਟ | www |
ਦਸਤਖ਼ਤ | |
ਉਸਦਾ ਜਨਮ ਮਾਉਂਟ ਔਲਿਵ, ਬਟਲਰ ਕਾਉਂਟੀ, ਅਲਾਬਾਮਾ ਵਿਖੇ ਹੋਇਆ ਸੀ ਅਤੇ ਆਪਣੇ ਪਰਵਾਰ ਨਾਲ ਜਾਰਜਿਨਿਆ ਜਾ ਕੇ ਰਹਿਣ ਲੱਗਿਆ, ਜਿੱਥੇ ਉਹ ਰੂਫਸ ਪੇਨ ਨੂੰ ਮਿਲਿਆ, ਜਿਸਨੇ ਉਸਨੂੰ ਖਾਣੇ ਜਾਂ ਪੈਸੇ ਦੇ ਬਦਲੇ ਗਿਟਾਰ ਸਿਖਾਉਣਾ ਸ਼ੁਰੂ ਕੀਤਾ। ਵਿਲੀਅਮਜ਼ ਬਾਅਦ ਵਿੱਚ ਮੋਂਟਗੋਮਰੀ ਚਲਾ ਗਿਆ, ਜਿੱਥੇ ਉਸਨੇ 1937 ਵਿੱਚ ਆਪਣੇ ਸੰਗੀਤ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇੱਥੇ ਉਸਨੂੰ ਰੇਡੀਓ ਸਟੇਸ਼ਨ ਡਬਲਿਊ ਐੱਸ ਐੱਫ ਏ ਦੇ ਨਿਰਮਾਤਾ ਨੇ ਉਸ ਨੂੰ 15 ਮਿੰਟ ਦਾ ਪ੍ਰੋਗਰਾਮ ਕਰਨ ਲਈ ਨਿਯੁਕਤ ਕੀਤਾ ਸੀ। ਉਸਨੇ ਡ੍ਰਿਫਟਿੰਗ ਕਾਉਬੌਇਜ਼ ਬੈਕਅਪ ਬੈਂਡ ਦੀ ਉਸਾਰੀ ਕੀਤੀ, ਜਿਸਨੂੰ ਉਸਦੀ ਮਾਂ ਦੁਆਰਾ ਪ੍ਰਬੰਧਿਤ ਕੀਤਾ ਗਿਆ ਸੀ, ਅਤੇ ਆਪਣੇ ਕੈਰੀਅਰ ਨੂੰ ਸਮਾਂ ਦੇਣ ਲਈ ਉਸਨੇ ਸਕੂਲ ਛੱਡ ਦਿੱਤਾ।
ਦੂਜੇ ਵਿਸ਼ਵ ਯੁੱਧ ਦੌਰਾਨ ਉਸ ਦੇ ਬਹੁਤ ਸਾਰੇ ਬੈਂਡ ਮੈਂਬਰਾਂ ਨੂੰ ਮਿਲਟਰੀ ਸੇਵਾ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਸੀ। ਮੈਂਬਰਾਂ ਦੇ ਛੱਡ ਜਾਣ 'ਤੇ ਵਿਲੀਅਮਸ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਅਤੇ ਅਲਕੋਹਲ ਦਾ ਜ਼ਿਆਦਾ ਸੇਵਨ ਕਰਨ ਕਰਕੇ ਡਬਲਯੂ ਐੱਸ ਐੱਫ ਏ ਨੇ ਉਸ ਦੇ ਇਕਰਾਰਨਾਮੇ ਨੂੰ ਖਤਮ ਕਰ ਦਿੱਤਾ।
ਵਿਲੀਅਮਜ਼ ਨੇ ਔਡਰੀ ਸ਼ੇਪਾਰਡ ਨਾਲ ਵਿਆਹ ਕੀਤਾ, ਜੋ ਲਗਭਗ ਇੱਕ ਦਹਾਕੇ ਤੋਂ ਉਸ ਦੀ ਮੈਨੇਜਰ ਸੀ। ਸਟ੍ਰੀਲਿੰਗ ਰਿਕਾਰਡਜ਼ ਨਾਲ ਨੈਵਰ ਅਗੇਨ ਅਤੇ "ਹੋੰਕੀ ਟੌਕਿਨ" ਰਿਕਾਰਡ ਕਰਨ ਤੋਂ ਬਾਅਦ ਉਸ ਨੇ ਐੱਮਜੀਐਮ ਰਿਕਾਰਡਜ਼ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ। 1947 ਵਿੱਚ ਉਸਨੇ "ਮੂਵ ਇਟ ਆਨ ਓਵਰ" ਰਿਲੀਜ਼ ਕੀਤਾ, ਜੋ ਕਿ ਹਿੱਟ ਰਿਹਾ, ਅਤੇ ਫਿਰ ਲੂਸੀਆਨਾ ਹੈਰਾਈਡ ਰੇਡੀਓ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਿਆ।
ਇਕ ਸਾਲ ਬਾਅਦ, ਉਸਨੇ ਸਿਨਸਿਨਾਟੀ ਦੇ ਹਰਜ਼ੋਗ ਸਟੂਡੀਓ ਵਿਖੇ "ਲਵਸਟਿੱਕ ਬਲੂਜ਼" ਦਾ ਇੱਕ ਕਵਰ ਰਿਲੀਜ਼ ਕੀਤਾ,[3] ਜੋ ਉਸਨੂੰ ਸੰਗੀਤ ਦੀ ਮੁੱਖ ਧਾਰਾ ਵਿੱਚ ਲੈ ਗਿਆ। ਇੱਕ ਸ਼ੁਰੂਆਤੀ ਨਾਮਨਜ਼ੂਰੀ ਤੋਂ ਬਾਅਦ, ਵਿਲੀਅਮਜ਼ ਗ੍ਰੈਂਡ ਓਲ ਓਪਰੀ ਵਿੱਚ ਸ਼ਾਮਲ ਹੋ ਗਿਆ।
ਸ਼ਰਾਬ ਪੀਣ ਅਤੇ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਕਾਰਨ ਉਸ ਦੀ ਸਿਹਤ ਬਹੁਤ ਵਿਗੜ ਗਈ ਸੀ। 1952 ਵਿੱਚ, ਉਸਦਾ ਸ਼ੇਪਾਰਡ ਨਾਲ ਤਲਾਕ ਹੋ ਗਿਆ ਅਤੇ ਗ੍ਰੈਂਡ ਓਲ ਓਫੀਰੀ ਨੇ ਉਸਨੂੰ ਦੀ ਸ਼ਰਾਬ ਦੀ ਦੁਰਵਰਤੋਂ ਕਰਕੇ ਬਰਖਾਸਤ ਕਰ ਦਿੱਤਾ। ਵੈਸਟ ਵਰਜੀਨੀਆ ਵਿੱਚ ਇੱਕ ਸੰਗੀਤ ਸਮਾਰੋਹ ਲਈ ਸਫ਼ਰ ਕਰਦੇ ਹੋੲੇ, 31 ਦਸੰਬਰ, 1952 ਤੋਂ 1 ਜਨਵਰੀ, 1953 ਦੇ ਵਿਚਕਾਰ ਉਸਦੀ ਅਚਾਨਕ ਦੀ ਮੌਤ ਹੋ ਗਈ। ਆਪਣੀ ਛੋਟੀ ਜ਼ਿੰਦਗੀ ਦੇ ਬਾਵਜੂਦ, ਵਿਲੀਅਮਜ਼ 20 ਵੀਂ ਸਦੀ ਦੇ ਸਭ ਤੋਂ ਵੱਧ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਸੰਗੀਤਕਾਰਾਂ ਵਿੱਚੋਂ ਇੱਕ ਹੈ।
ਉਸ ਨੇ ਲਿਖੇ ਅਤੇ ਦਰਜ ਕੀਤੇ ਗਏ ਗਾਣੇ ਬਹੁਤ ਸਾਰੇ ਕਲਾਕਾਰਾਂ ਦੁਆਰਾ ਕਵਰ ਕੀਤੇ ਹਨ ਅਤੇ ਵੱਖ-ਵੱਖ ਸ਼ੈਲੀਆਂ ਵਿੱਚ ਵੀ ਹਿੱਟ ਰਹੇ ਹਨ। ਉਸਨੂੰ ਕੰਟ੍ਰੀ ਮਿਊਜ਼ਿਕ ਹਾਲ ਆਫ ਫੇਮ(1961), ਦੀ ਸੌਂਗਰਾਈਟਰ ਹਾਲ ਆਫ ਫੇਮ (1970) ਅਤੇ ਰੈਕ ਐਂਡ ਰੋਲ ਹਾਲ ਆਫ ਫੇਮ (1987) ਵਜੋਂ ਸਨਮਾਨਿਤ ਕੀਤਾ ਗਿਆ।