![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/3/3d/Grzybowa.jpg/640px-Grzybowa.jpg&w=640&q=50)
ਸੂਪ
From Wikipedia, the free encyclopedia
ਸੂਪ ਮੁੱਖ ਤੌਰ ਤੇ ਤਰਲ ਭੋਜਨ ਹੈ, ਆਮ ਤੌਰ 'ਤੇ ਕੋਸਾ ਜਾਂ ਗਰਮ (ਜਾਂ ਠੰਡਾ) ਪਰੋਸਿਆ ਜਾਂਦਾ ਹੈ, ਜੋ ਕਿ ਸਟਾਕ, ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਮੀਟ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸੂਪ ਦੀ ਪਛਾਣ ਸਬਜ਼ੀ ਜਾਂ ਮੀਟ ਨੂੰ ਤਰਲ ਪਦਾਰਥ ਜਿਵੇਂ ਕਿ ਜੂਸ, ਪਾਣੀ, ਜਾਂ ਕਿਸੇ ਹੋਰ ਤਰਲ ਨਾਲ ਉਬਾਲ ਕੇ ਬਰੋਥ ਬਣਾਇਆ ਜਾਂਦਾ ਹੈ ਜਿਸ ਵਿੱਚ ਹਰ ਮਿਲਾਈ ਚੀਜ਼ ਦਾ ਸੁਆਦ ਹੁੰਦਾ ਹੈ।
ਸੂਪ | |
---|---|
![]() ਇੱਕ ਪੋਲਿਸ਼ ਜੰਗਲੀ ਮਸ਼ਰੂਮ ਦਾ ਸੂਪ | |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਤਰਲ (ਸਬਜ਼ੀਆਂ ਜਾਂ ਮਾਸ ਦਾ ਪਾਣੀ, ਤਰੀ, ਜੂਸ, ਪਾਣੀ), ਮਾਸ ਜਾਂ ਸਬਜ਼ੀਆਂ ਜਾਂ ਹੋਰ ਸਮੱਗਰੀ |
ਹੋਰ ਕਿਸਮਾਂ | ਪਤਲਾ ਸੂਪ, ਗਾੜ੍ਹਾ ਸੂਪ |
ਰਵਾਇਤੀ ਫਰੈਂਚ ਪਕਵਾਨ ਵਿੱਚ, ਸੂਪ ਦੋ ਮੁੱਖ ਪਰਕਾਰ ਦੇ ਹੁੰਦੇ ਹਨ: ਪਤਲਾ ਅਤੇ ਗਾੜ੍ਹਾ। ਸਥਾਪਿਤ ਫਰੈਂਚ ਵਰਗੀਕਰਣ ਵਿੱਚ ਪਤਲੇ ਨੂੰ ਬੁਈਲੌ ਅਤੇ ਕੋਨਸੌਮ ਕਹਿੰਦੇ ਹਨ ਅਤੇ ਮੋਟੇ ਸੂਪ ਨੂੰ ਉਸ ਨੂੰ ਗਾੜ੍ਹਾ ਕਰਨ ਲਈ ਇਸਤੇਮਾਲ ਕੀਤੀ ਚੀਜ਼ ਦੀ ਕਿਸਮ ਦੇ ਆਧਾਰ ਤੇ ਵਰਗੀਕਰਣ ਕਰਦੇ ਹਨ: ਪਿਊਰੀ, ਸਬਜੀਆਂ ਦਾ ਸੂਪ ਜਿਸਨੂੰ ਸਟਾਰਚ ਨਾਲ ਗਾੜ੍ਹਾ ਕੀਤਾ ਜਾਂਦਾ ਹੈ; ਬਿਸ੍ਕ, ਘੋਗਾ ਅਤੇ ਸਬਜ਼ੀਆਂ ਦਾ ਸੂਪ ਜਿਸਨੂੰ ਕਰੀਮ ਨਾਲ ਗਾੜ੍ਹਾ ਕੀਤਾ ਜਾਂਦਾ ਹੈ; ਕਰੀਮ ਸੂਪ ਨੂੰ ਬੇਕਾਮਲ ਸੌਸ ਨਾਲ ਗਾੜ੍ਹਾ ਕੀਤਾ ਜਾ ਸਕਦਾ ਹੈ ਅਤੇ ਵੇਲੁਤੇ ਨੂੰ ਅੰਡੇ, ਮੱਖਨ ਅਤੇ ਮਲਾਈ ਨਾਲ। ਸੂਪ ਨੂੰ ਗਾੜ੍ਹਾ ਕਰਨ ਲਈ ਹੋਰ ਵਰਤੀ ਜਾਂਦੀ ਸਮਗਰੀ ਹੈ-ਅੰਡੇ,[1] ਚਾਵਲ, ਦਾਲ, ਆਟਾ, ਅਤੇ ਅਨਾਜ; ਬਹੁਤ ਸਾਰੇ ਪ੍ਰਸਿੱਧ ਸੂਪ ਵਿੱਚ, ਪੇਠਾ, ਗਾਜਰ, ਅਤੇ ਆਲੂ ਵੀ ਪਾਏ ਜਾਂਦੇ ਹਨ।
ਸੂਪ ਸਟੀਉ ਦੇ ਸਮਾਨ ਹੁੰਦੇ ਹਨ, ਅਤੇ ਕੁਝ ਮਾਮਲਿਆਂ ਵਿੱਚ ਦੋਵਾਂ ਵਿਚਕਾਰ ਸਪਸ਼ਟ ਅੰਤਰ ਨਹੀਂ ਹੁੰਦਾ; ਹਾਲਾਂਕਿ, ਸੂਪ ਵਿੱਚ ਆਮ ਤੌਰ ਤੇ ਸਟੀਉ ਤੋਂ ਜ਼ਿਆਦਾ ਤਰਲ (ਬਰੋਥ) ਹੁੰਦਾ ਹੈ।[2]