ਸਾਂਤੋ ਦੋਮਿੰਗੋ
From Wikipedia, the free encyclopedia
ਸਾਂਤੋ ਦੋਮਿੰਗੋ, ਅਧਿਕਾਰਕ ਤੌਰ 'ਤੇ ਸਾਂਤੋ ਦੋਮਿੰਗੋ ਦੇ ਗੂਸਮਾਨ, ਡੋਮਿਨਿਕਾਈ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਮਹਾਂਨਗਰੀ ਅਬਾਦੀ, ਪੇਂਡੂ ਅਬਾਦੀ ਤੋਂ ਛੁੱਟ, ੨੦੧੦ ਵਿੱਚ ੨,੯੦੭,੧੦੦ ਤੋਂ ਵੱਧ ਸੀ।[1] ਇਹ ਸ਼ਹਿਰ ਕੈਰੇਬੀਆਈ ਸਾਗਰ ਉੱਤੇ ਓਸਾਮਾ ਦਰਿਆ ਦੇ ਦਹਾਨੇ 'ਤੇ ਸਥਿਤ ਹੈ। ਇਸਦੀ ਸਥਾਪਨਾ ੧੪੯੬ ਵਿੱਚ ਬਾਰਥੋਲੋਮਿਊ ਕੋਲੰਬਸ ਵੱਲੋਂ ਕੀਤੀ ਗਈ ਸੀ ਅਤੇ ਅਮਰੀਕੀ ਮਹਾਂਦੀਪ ਉੱਤੇ ਸਭ ਤੋਂ ਪੁਰਾਣੀ ਲਗਾਤਾਰ ਅਬਾਦ ਰਹਿਣ ਵਾਲੀ ਯੂਰਪੀ ਬਸਤੀ ਹੈ ਅਤੇ ਨਵੀਂ ਦੁਨੀਆਂ ਵਿੱਚ ਸਪੇਨੀ ਬਸਤੀਵਾਦੀ ਰਾਜ ਦਾ ਪਹਿਲਾ ਟਿਕਾਣਾ ਸੀ। ਇਹ ਦਿਸਤਰੀਤੋ ਨਾਸੀਓਨਾਲ (ਡੀ.ਐੱਨ.; "ਰਾਸ਼ਟਰੀ ਜ਼ਿਲ੍ਹਾ") ਦੀਆਂ ਹੱਦਾਂ ਅੰਦਰ ਪੈਂਦਾ ਹੈ ਅਤੇ ਤਿੰਨ ਪਾਸਿਓਂ ਸਾਂਤੋ ਦੋਮਿੰਗੋ ਸੂਬੇ ਵੱਲੋਂ ਘਿਰਿਆ ਹੋਇਆ ਹੈ।
ਵਿਸ਼ੇਸ਼ ਤੱਥ ਸਾਂਤੋ ਦੋਮਿੰਗੋ ...
ਸਾਂਤੋ ਦੋਮਿੰਗੋ |
---|
ਬੰਦ ਕਰੋ