![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/4/43/Blue_circle_for_diabetes.svg/langpa-640px-Blue_circle_for_diabetes.svg.png&w=640&q=50)
ਸ਼ੱਕਰ ਰੋਗ ਟਾਈਪ 2
From Wikipedia, the free encyclopedia
ਡਾਇਬਟੀਜ਼ ਮੈਲੀਟਸ ਟਾਈਪ 2 – ਜਿਸਨੂੰ ਪਹਿਲਾਂ ਗੈਰ- ਇਨਸੁਲਿਨ ਅਧਾਰਿਤ ਡਾਇਬਟੀਜ਼ ਮੈਲੀਟਸ (NIDDM) ਜਾਂਬਾਲਗ ਉਮਰ ਵਿੱਚ ਸ਼ੁਰੂ ਹੋਣ ਵਾਲਾ ਡਾਇਬਟੀਜ਼ ਕਿਹਾ ਜਾਂਦਾ ਹੈ – ਇੱਕ ਆਹਾਰ ਪਾਚਨ ਸਬੰਧੀ ਵਿਕਾਰ ਹੈ ਜੋ ਇਨਸੁਲਿਨ ਪ੍ਰਤੀਰੋਧਤਾ ਦੇ ਸੰਦਰਭ ਵਿੱਚ ਉੱਚ ਬਲੱਡ ਗੁਲੂਕੋਜ਼ ਦੁਆਰਾ ਹੁੰਦਾ ਹੈ ਅਤੇ ਇਨਸੁਲਿਨ ਦੀ ਘਾਟ ਨਾਲ ਸਬੰਧਤ ਹੁੰਦਾ ਹੈ।[2] ਇਹ ਡਾਇਬਟੀਜ਼ ਮੈਲੀਟਸ ਟਾਈਪ 1 ਦੇ ਉਲਟ ਹੁੰਦਾ ਹੈ ਜਿਸ ਵਿੱਚ ਪਾਚਨ ਗ੍ਰੰਥੀ ਵਿੱਚ ਆਈਲੈਟ ਕੋਸ਼ਿਕਾਵਾਂ ਦੇ ਨਸ਼ਟ ਹੋਣ ਕਾਰਨ ਇਨਸੁਲਿਨ ਦੀ ਪੂਰੀ ਤਰ੍ਹਾਂ ਘਾਟ ਹੋ ਜਾਂਦੀ ਹੈ।[3] ਵਿਸ਼ੇਸ਼ ਲੱਛਣ ਬਹੁਤ ਜ਼ਿਆਦਾ ਪਿਆਸ ਲੱਗਣੀ, ਵਾਰ-ਵਾਰ ਪਿਸ਼ਾਬ ਆਉਣਾ, ਅਤੇ ਲਗਾਤਾਰ ਭੁੱਖ ਲੱਗਣੀ ਹਨ। ਡਾਇਬਟੀਜ਼ (ਸ਼ੱਕਰ ਰੋਗ ਜਾਂ ਸ਼ੂਗਰ) ਦਾ ਲਗਭਗ 90% ਹਿੱਸਾ ਟਾਈਪ 2 ਡਾਇਬਟੀਜ਼ ਹੁੰਦੀ ਹੈ ਅਤੇ ਬਾਕੀ ਦੇ 10% ਮਾਮਲਿਆਂ ਵਿੱਚ ਮੁੱਖ ਤੌਰ ਤੇ ਡਾਇਬਟੀਜ਼ ਮੈਲੀਟਸ ਟਾਈਪ 1 ਅਤੇ ਪੇਟ ਸਬੰਧੀ ਡਾਇਬਟੀਜ਼ ਹੁੰਦੀ ਹੈ। ਮੋਟਾਪੇ ਨੂੰ ਉਹਨਾਂ ਲੋਕਾਂ ਵਿੱਚ ਟਾਈਪ 2 ਡਾਈਬਟੀਜ਼ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਅਨੁਵੰਸ਼ਕ ਤੌਰ 'ਤੇ ਇਸ ਰੋਗ ਦੇ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।
ਸ਼ੱਕਰ ਰੋਗ ਟਾਈਪ 2 | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
![]() ਸ਼ੱਕਰ-ਰੋਗ ਦਾ ਪ੍ਰਤੀਕ ਵਿਸ਼ਵ-ਵਿਆਪੀ ਨੀਲਾ ਘੇਰਾ।[1] | |
ਆਈ.ਸੀ.ਡੀ. (ICD)-10 | E11 |
ਆਈ.ਸੀ.ਡੀ. (ICD)-9 | 250.00, 250.02 |
ਓ.ਐਮ.ਆਈ. ਐਮ. (OMIM) | 125853 |
ਰੋਗ ਡੇਟਾਬੇਸ (DiseasesDB) | 3661 |
ਮੈੱਡਲਾਈਨ ਪਲੱਸ (MedlinePlus) | 000313 |
ਈ-ਮੈਡੀਸਨ (eMedicine) | article/117853 |
MeSH | D003924 |
ਸ਼ੁਰੂ ਵਿੱਚ ਟਾਈਪ 2 ਸ਼ੱਕਰ ਰੋਗ 'ਤੇ ਕਸਰਤ ਅਤੇ ਆਹਾਰ ਪਰਿਵਰਤਨ ਦੇ ਦੁਆਰਾ ਕਾਬੂ ਪਾਇਆ ਜਾਂਦਾ ਹੈ। ਜੇਕਰ ਇਹਨਾਂ ਵਿਧੀਆਂ ਦੇ ਦੁਆਰਾ ਖੂਨ ਵਿੱਚ ਸ਼ੱਕਰ ਦੇ ਪੱਧਰ ਉਚਿਤ ਤੌਰ ਤੇ ਨਹੀਂ ਘਟਦੇ ਹਨ, ਤਾਂ ਮੈਟਫੋਰਮਿਨ ਜਾਂ ਇਨਸੁਲਿਨ ਦਵਾਈਆਂ ਦੀ ਲੋੜ ਪੈ ਸਕਦੀ ਹੈ। ਇਨਸੁਲਿਨ ਲੈਣ ਵਾਲੇ ਲੋਕਾਂ ਨੂੰ ਆਮ ਤੌਰ 'ਤੇ ਨਿਯਮਿਤ ਰੂਪ ਵਿੱਚ ਖੂਨ ਵਿਚਲੀ ਸ਼ੱਕਰ ਦੇ ਪੱਧਰਾਂ ਦੀ ਨਿਯਮਿਤ ਤੌਰ ਜਾਂਚ ਕਰਨ ਦੀ ਲੋੜ ਹੁੰਦੀ ਹੈ।
ਪਿਛਲੇ 50 ਸਾਲਾਂ ਵਿੱਚ ਸ਼ੱਕਰ ਰੋਗ ਦੀਆਂ ਦਰਾਂ ਮੋਟਾਪੇ ਦੇ ਬਰਾਬਰ ਸਪਸ਼ਟ ਤੌਰ 'ਤੇ ਵਧੀਆਂ ਹਨ। ਜਿਵੇਂ ਕਿ ਸਾਲ 1985 30 ਮਿਲੀਅਨ ਦੀ ਤੁਲਨਾ ਵਿੱਚ ਸਾਲ 2010 ਵਿੱਚ ਇਸ ਰੋਗ ਨਾਲ ਪ੍ਰਭਾਵਿਤ ਲੋਕਾਂ ਦੀ ਸੰਖਿਆ ਲਗਭਗ 285 ਮਿਲੀਅਨ ਹੋ ਗਈ ਸੀ। ਹਾਈ ਬਲੱਡ ਸ਼ੂਗਰ ਤੋਂ ਲੰਬੇ ਸਮੇਂ ਦੀਆਂ ਜਟਿਲਤਾਵਾਂ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ: ਦਿਲ ਦਾ ਰੋਗ, ਸਟ੍ਰੋਕ, ਡਾਇਬੈਟਿਕ ਰੈਟੀਨੋਪੈਥੀ ਜਿਸ ਵਿੱਚ ਅੱਖਾਂ ਦੀ ਨਜ਼ਰ ਪ੍ਰਭਾਵਿਤ ਹੁੰਦੀ ਹੈ, ਗੁਰਦੇ ਦਾ ਫੇਲ੍ਹ ਹੋਣਾ ਜਿਸ ਕਾਰਨ ਡਾਇਲਿਸਿਸ ਦੀ ਲੋੜ ਪੈ ਸਕਦੀ ਹੈ, ਅਤੇ ਹੱਥਾਂ ਪੈਰਾਂ ਵਿੱਚ ਮਾੜਾ ਸੰਚਾਰ ਜਿਸ ਕਾਰਨ ਅੰਗ ਕੱਟਣੇ ਪੈ ਸਕਦੇ ਹਨ। ਟਾਈਪ 1 ਡਾਇਬਟੀਜ਼ ਦੀ ਇੱਕ ਵਿਸ਼ੇਸ਼ਤਾ ਕੇਟੋਐਸੀਡੋਸਿਸ ਦੀ ਗੰਭੀਰ ਜਟਿਲਤਾ, ਸਧਾਰਨ ਨਹੀਂ ਹੈ।[4] ਪਰ, ਨਾਨਕੈਟੋਟਿਕ ਹਾਈਪਰੋਸਮੋਲਰ ਕੋਮਾ ਹੋ ਸਕਦਾ ਹੈ।