ਸ਼ਿਮਲਾ
From Wikipedia, the free encyclopedia
ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਹਿਮਾਲਿਆ ਦੇ ਪੈਰਾਂ ਵਿੱਚ ਵਸਿਆ ਇਹ ਸ਼ਹਿਰ ਉੱਘਾ ਸੈਲਾਨੀ ਕੇਂਦਰ ਵੀ ਹੈ। ਇਸ ਦਾ ਪਹਿਲਾ ਨਾਂ ਸਿਮਲਾ ਸੀ, ਜੋ ਇੱਕ ਦੇਵੀ ਸਾਮਲਾ ਦੇ ਨਾਂ ’ਤੇ ਰੱਖਿਆ ਮੰਨਿਆ ਜਾਂਦਾ ਹੈ। ਸਿਮਲਾ 1830 ਤੱਕ ਇੱਕ ਪਹਾੜੀ ਪਿੰਡ ਹੁੰਦਾ ਸੀ। ਅੰਗਰੇਜ਼ ਹੁਕਮਰਾਨ ਇੰਗਲੈਂਡ ਜਿਹੇ ਠੰਢੇ ਮੁਲਕ ਦੇ ਬਾਸ਼ਿੰਦੇ ਹੋਣ ਕਰਕੇ ਉਨ੍ਹਾਂ ਲਈ ਭਾਰਤ ਦੀ ਕੜਕਵੀਂ ਗਰਮੀ ਬਰਦਾਸ਼ਤ ਤੋਂ ਬਾਹਰ ਸੀ। ਇਸ ਲਈ 1864 ਤੋਂ ਇਹ ਅੰਗਰੇਜ਼ਾਂ ਦੀ ਗਰਮੀਆਂ ਦੀ ਰਾਜਧਾਨੀ ਰਿਹਾ। ਬਰਤਾਨਵੀ ਫ਼ੌਜ ਦਾ ਹੈੱਡਕੁਆਰਟਰ ਵੀ ਸ਼ਿਮਲੇ ਵਿੱਚ ਹੀ ਸਥਿਤ ਸੀ। ਕੁਝ ਸਾਲਾਂ ਲਈ ਸ਼ਿਮਲਾ ਪੰਜਾਬ ਦੀ ਰਾਜਧਾਨੀ ਵੀ ਰਿਹਾ।
ਸ਼ਿਮਲਾ | |
ਦੇਸ਼: | ਭਾਰਤ |
ਸੂਬਾ: | ਹਿਮਾਚਲ ਪ੍ਰਦੇਸ਼ |
ਜ਼ਿਲ੍ਹਾ: | ਸ਼ਿਮਲਾ |
ਰਕਬਾ: | 25 ਮਰਬ ਕਿਲੋਮੀਟਰ |
ਅਬਾਦੀ: | 392542 |
ਉਚਾਈ: | 2900 ਮੀਟਰ |
ਬੋਲੀ: | ਹਿੰਦੀ, ਪਹਾੜੀ ਅਤੇ ਪੰਜਾਬੀ |