ਸ਼ਾਹ ਨਵਾਜ਼ ਖਾਨ
From Wikipedia, the free encyclopedia
ਸ਼ਾਹ ਨਵਾਜ਼ ਖਾਨ (24 ਜਨਵਰੀ 1914 - 9 ਦਸੰਬਰ 1983) ਦੂਜੇ ਵਿਸ਼ਵ ਯੁੱਧ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਵਿੱਚ ਇੱਕ ਅਫ਼ਸਰ ਸੀ। ਜੰਗ ਦੇ ਬਾਅਦ, ਕਰਨਲ ਪ੍ਰੇਮ ਸਹਿਗਲ ਤੇ ਕਰਨਲ ਗੁਰਬਖ਼ਸ਼ ਸਿੰਘ ਢਿੱਲੋਂ ਸਮੇਤ ਉਨ੍ਹਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ, ਅਤੇ ਬ੍ਰਿਟਿਸ਼ ਭਾਰਤੀ ਫੌਜ ਦੁਆਰਾ ਹੀ ਇੱਕ ਜਨਤਕ ਕੋਰਟ-ਮਾਰਸ਼ਲ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਸੁਣਾਉਣ ਦੇ ਖਿਲਾਫ਼ ਆਮ ਲੋਕਾਂ ਵੱਲੋਂ ਜਬਰਦਸਤ ਧਰਨੇ-ਪ੍ਰਦਰਸ਼ਨ ਤੇ ਰੋਸ-ਵਿਖਾਵੇ ਹੋਣ ਲੱਗੇ ਸਨ। ਫੌਜ ਵਿੱਚ ਵੀ ਵਿਆਪਕ ਹਲਚਲ ਨੂੰ ਦੇਖ ਕੇ ਬਰਤਾਨਵੀ ਸਰਕਾਰ ਝੁੱਕ ਗਈ ਅਤੇ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਨੇ ਨਜ਼ਰਸਾਨੀ ਕਰਕੇ ਇਸ ਸਜਾ ਨੂੰ ਰੱਦ ਕਰ ਦਿੱਤਾ ਸੀ।[1]
ਵਿਸ਼ੇਸ਼ ਤੱਥ ਸ਼ਾਹ ਨਵਾਜ਼ ਖਾਨ, ਜਨਮ ...
ਸ਼ਾਹ ਨਵਾਜ਼ ਖਾਨ | |
---|---|
ਜਨਮ | (1914-01-24)24 ਜਨਵਰੀ 1914 ਮਾਟੌਰ, ਬਰਤਾਨਵੀ ਭਾਰਤ, (ਹੁਣ ਪੰਜਾਬ, ਪਾਕਿਸਤਾਨ) |
ਮੌਤ | 9 ਦਸੰਬਰ 1983(1983-12-09) (ਉਮਰ 69) ਭਾਰਤ |
ਵਫ਼ਾਦਾਰੀ | ਬਰਤਾਨਵੀ ਭਾਰਤ (1942 ਤੱਕ) ਅਜ਼ਾਦ ਹਿੰਦ (1943 – 1945) |
ਲੜਾਈਆਂ/ਜੰਗਾਂ | ਬਰਮਾ ਅਭਿਆਨ
|
ਜੀਵਨ ਸਾਥੀ | ਕਰੀਮ ਜਾਨ |
ਬੱਚੇ | ਮਹਿਮੂਦ ਨਵਾਜ਼ ਖਾਨ ਅਕਬਰ ਨਵਾਜ਼ ਖਾਨ ਅਜਮਲ ਨਵਾਜ਼ ਖਾਨ ਮੁਮਤਾਜ ਬੇਗਮ ਫੇਹਮੀਦਾ ਖਾਨਮ ਲਤੀਫ਼ ਫਤਾਮਾ ਖਾਨ (ਗੋਦ ਲਈ) |
ਬੰਦ ਕਰੋ