![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/1/1d/Shakira_for_VOGUE_in_2021_2.png/640px-Shakira_for_VOGUE_in_2021_2.png&w=640&q=50)
ਸ਼ਕੀਰਾ
From Wikipedia, the free encyclopedia
ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ (ਉਚਾਰਨ: [ʃaˈkiɾa isaˈβel meβaˈɾak riˈpol]; ਜਨਮ 2 ਫਰਵਰੀ,1977),[1](English: /ʃəˈkɪərə/)[2] ਇਕ ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਤੇ ਮਾਡਲ ਹਨ ਜਿਨਾਂ ਦਾ ਜਨਮ ਬਰਾਂਕਿਲਾ ਵਿੱਚ ਹੋਇਆ। ਸ਼ਕੀਰਾ ਨੇ ਸਕੂਲ ਦੇ ਦੌਰਾਨ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਆਪਣੇ ਲਾਤੀਨੀ,ਅਰਬੀ ਰੋਕ ਐਂਡ ਰੋਲ ਪ੍ਰਭਾਵ ਤੇ ਬੈਲੇ ਡਾਂਸਿੰਗ ਸ਼ਾਮਲ ਹਨ। ਸ਼ਕੀਰਾ ਦੀ ਮਾਤਭਾਸ਼ਾ ਸਪੈਨਿਸ਼ ਹੈ ਪਰ ਇਹ ਸਹਿਜ ਤਰੀਕੇ ਨਾਲ ਅੰਗ੍ਰੇਜ਼ੀ, ਪੁਰਤਗਾਲੀ ਤੇ ਇਤਾਲਵੀ, ਫਰਾਂਸੀਸੀ ਤੇ ਕਾਤਾਲਾਨ ਵੀ ਬੋਲ ਲੈਂਦੀ ਹੈ। ਇਹ ਅਰਬੀ ਸ਼ਾਸਤਰੀ ਸੰਗੀਤ ਵੀ ਜਾਣਦੀ ਹੈ।
![]() |
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
ਸ਼ਕੀਰਾ | |
---|---|
![]() | |
ਜਨਮ | ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ (1977-02-02) 2 ਫਰਵਰੀ 1977 (ਉਮਰ 47) ਬਰਾਂਕਿਲਾ, ਕੋਲੰਬੀਆ |
ਰਾਸ਼ਟਰੀਅਤਾ | ਕੋਲੰਬੀਅਨ |
ਪੇਸ਼ਾ | ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਮਾਡਲ |
ਸਰਗਰਮੀ ਦੇ ਸਾਲ | 1990–ਵਰਤਮਾਨ |
ਸੰਗਠਨ | ਬੇਅਰਫੁੱਟ ਸੰਸਥਾ |
ਸਾਥੀ |
|
ਬੱਚੇ | 1 |
ਸੰਗੀਤਕ ਕਰੀਅਰ | |
ਵੰਨਗੀ(ਆਂ) | |
ਲੇਬਲ |
|
ਵੈੱਬਸਾਈਟ | shakira |
ਸਥਾਨਕ ਨਿਰਮਾਤਵਾਂ ਦੇ ਨਾਲ ਉਸ ਦੀਆਂ ਪਹਿਲੀਆਂ ਦੋ ਐਲਬਮਾਂ ਮਸ਼ਹੂਰ ਨਹੀ ਹੋ ਸਕੀਆਂ। ਉਸ ਵਕਤ ਸ਼ਕੀਰਾ ਕੋਲੰਬੀਆ ਤੋਂ ਬਾਹਰ ਮਸ਼ਹੂਰ ਨਹੀ ਸੀ ਪਰ ਉਸ ਦੀ ਅਸਲੀ ਪ੍ਰਸਿਧੀ Pies Descalzos (1996),ਤੇ ਚੌਥੀ ਐਲਬਮ Dónde Están los Ladrones? (1998) ਦੇ ਨਾਲ ਹੀ ਹੋਈ।
ਉਹ ਦੋ ਗ੍ਰੈਮੀ ਪੁਰਸਕਾਰ, ਸੱਤ ਲਾਤੀਨੀ ਗ੍ਰੈਮੀ ਪੁਰਸਕਾਰ, ਤੇ ਗੋਲਡਨ ਗਲੋਬ ਪੁਰਸਕਾਰ ਲਈ ਨਾਮਜ਼ਦ ਹੋਈ ਹੈ। ਇਹ ਅਜੇ ਸਭ ਤੋਂ ਵੱਧ ਬਿਕਣ ਵਾਲੀ ਕੋਲੰਬਿਬੀਅਨ ਕਲਾਕਾਰ ਹੈ ਜਿਸ ਦੀਆਂ 60 ਮਿਲੀਅਨ ਤੋਂ ਵੱਧ ਐਲਬਮਾਂ ਦੁਨੀਆਂ ਭਰ ਵਿੱਚ ਬਿਕ ਚੁੱਕੀਆਂ ਹਨ।[3] ਸ਼ਕੀਰਾ ਦਾ ਮਸ਼ਹੂਰ ਗਾਣਾ ਵੱਕਾ ਵੱਕਾ 2010 ਵਿੱਚ ਫੁਟਬਾਲ ਵਿਸ਼ਵ ਕਪ ਵਿੱਚ ਵਿੱਚ ਗਾਉਣ ਲਈ ਚੁਣਿਆ ਗਿਆ ਸੀ। ਸ਼ਕੀਰਾ ਨੂੰ ਹੌਲੀਵੁਡ ਵਾਕ ਆਫ਼ ਫ਼ੇਮ ਵਿੱਚ ਇਕ ਸਟਾਰ ਮਿਲਿਆ ਹੈ। ਫੋਰਬਜ਼ ਨੇ 2014 ਵਿੱਚ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦੀ ਲਿਸਟ ਵਿੱਚ 54ਵਾਂ ਸਥਾਨ ਦਿੱਤਾ ਹੈ। [4]