ਸਲਾਵੋਏ ਜੀਜੇਕ
From Wikipedia, the free encyclopedia
ਸਲਾਵੋਏ ਜੀਜੇਕ ਜਾਂ ਸਲਾਵੋਜ ਜੀਜੇਕ (ਸਲੋਵੀਨੀ ਵਿਚ: Slavoj Žižek) (ਜਨਮ: 21 ਮਾਰਚ, 1949[1]) ਸਲੋਵੇਨਿਆ, ਯੂਗੋਸਲਾਵੀਆ ਵਿੱਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਈ ਅਤੇ ਸੱਭਿਆਚਾਰ ਦਾ ਆਲੋਚਕ ਹੈ। ਜੀਜੇਕ ਦਾ ਜਨਮ ਯੂਗੋਸਲਾਵੀਆ ਦੇ ਸ਼ਹਿਰ ਲਿਯੂਬਲਿਆਨਾ ਵਿੱਚ ਹੋਇਆ ਸੀ। ਜੀਜੇਕ ਨੇ ਪਹਿਲਾਂ ਯੂਗੋਸਲਾਵੀਆ ਅਤੇ ਬਾਅਦ ਵਿੱਚ ਪੈਰਿਸ ਵਿੱਚ ਫ਼ਲਸਫ਼ੇ ਦੀ ਪੜ੍ਹਾਈ ਕੀਤੀ। ਲਿਯੂਬਲਿਆਨਾ ਯੂਨਿਵਰਸਿਟੀ ਵਿੱਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿੱਚ ਪੜ੍ਹਿਆ। ਜੀਜੇਕ ਨੇ ਫਰਾਂਸ ਵਿੱਚ ਮਸ਼ਹੂਰ ਫਰਾਂਸੀਸੀ ਦਾਰਸ਼ਨਿਕ ਜਾਕ ਲਕਾਂ ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਈਆਂ ਫਰੈਡਰਿਖ਼ ਹੀਗਲ, ਕਾਰਲ ਮਾਰਕਸ ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ[1]।
Slavoj Žižek | |
---|---|
ਜਨਮ | 21 ਮਾਰਚ, 1949 |
ਕਾਲ | 20th- / 21st-century philosophy |
ਖੇਤਰ | Western philosophy |
ਸਕੂਲ | Hegelianism Psychoanalysis Marxism |
ਮੁੱਖ ਰੁਚੀਆਂ | ਸਭਿਆਚਾਰਕ ਅਧਿਅਨ ਫਿਲਮ ਸਿਧਾਂਤ ਵਿਚਾਰਧਾਰਾ ਮਾਰਕਸਵਾਦ ਤੱਤ-ਵਿਗਿਆਨ ਰਾਜਨੀਤਕ ਸਿਧਾਂਤ ਮਨੋਵਿਸ਼ਲੇਸ਼ਣ ਧਰਮ ਸਾਸ਼ਤਰ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ
| |
ਜੀਜੇਕ ਲਿੱਖਦਾ ਵੀ ਹੈ। ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿੱਚ ਲਿੱਖਦਾ ਸੀ। ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦ ਸਬਲਾਈਮ ਆਬਜੈਕਟ ਆਫ ਆਈਡੀਆਲਾਜੀ' (The Sublime Object of Ideology) ਛਪਣ ਤੋਂ ਬਾਅਦ ਹੋਈ[2] । ਕਿਤਾਬ 1989 ਵਿੱਚ ਛਪੀ ਸੀ। ਜੀਜੇਕ 'ਡੈਮੋਕਰੇਸੀ ਨਾਓ' (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ।