ਸਕੌਟ ਫ਼ਿਟਜ਼ਜੇਰਾਲਡ
From Wikipedia, the free encyclopedia
ਫ਼ਰਾਂਸਿਸ ਸਕੌਟ ਕੀ ਫ਼ਿਟਜ਼ਜੇਰਾਲਡ(24 ਸਤੰਬਰ 1896 – 21 ਦਸੰਬਰ 1940) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਹੈ। ਇਸਨੂੰ 20ਵੀਂ ਸਦੀ ਦੇ ਸਭ ਤੋਂ ਮਹਾਨ ਅਮਰੀਕੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਫ਼ਿਟਜ਼ਜੇਰਾਲਡ 1920ਵਿਆਂ ਦੀ ਗਵਾਚੀ ਪੀੜ੍ਹੀ ਦਾ ਲੇਖਕ ਮੰਨਿਆ ਜਾਂਦਾ ਹੈ। ਇਸਨੇ 4 ਨਾਵਲ ਲਿਖੇ: ਦਿਸ ਸਾਈਡ ਆਫ਼ ਪੈਰਾਡਾਈਜ਼, ਦ ਬਿਊਟੀਫੁਲ ਐਂਡ ਡੈਮਡ, ਦ ਗ੍ਰੇਟ ਗੈਟਸਬਾਈ (ਸਭ ਤੋਂ ਮਸ਼ਹੂਰ), ਅਤੇ ਟੈਂਡਰ ਇਸ ਦ ਨਾਈਟ। ਇੱਕ ਪੰਜਵਾਂ ਅਧੂਰਾ ਨਾਵਲ "ਦ ਲਵ ਆਫ਼ ਦ ਲਾਸਟ ਟਾਈਕੂਨ" ਇਸ ਦੀ ਮੌਤ ਤੋਂ ਬਾਅਦ ਛਪਿਆ। ਉਸ ਦੀਆਂ ਛੋਟੀਆਂ ਕਹਾਣੀਆਂ ਦੇ ਚਾਰ ਸੰਗ੍ਰਹਿ ਪ੍ਰਕਾਸ਼ਤ ਹੋਏ ਸਨ, ਨਾਲ ਹੀ ਉਸ ਦੇ ਜੀਵਨ ਕਾਲ ਦੌਰਾਨ ਰਸਾਲਿਆਂ ਵਿੱਚ 164 ਛੋਟੀਆਂ ਕਹਾਣੀਆਂ ਪ੍ਰਕਾਸ਼ਤ ਹੋਈਆਂ ਸਨ।
ਵਿਸ਼ੇਸ਼ ਤੱਥ ਸਕੌਟ ਫ਼ਿਟਜ਼ਜੇਰਾਲਡ, ਜਨਮ ...
ਸਕੌਟ ਫ਼ਿਟਜ਼ਜੇਰਾਲਡ | |
---|---|
ਜਨਮ | ਫ਼ਰਾਂਸਿਸ ਸਕੌਟ ਕੀ ਫ਼ਿਟਜ਼ਜੇਰਾਲਡ (1896-09-24)ਸਤੰਬਰ 24, 1896 ਸੇਂਟ ਪੌਲ, ਮਿਨੇਸੋਟਾ, ਸੰਯੁਕਤ ਰਾਜ ਅਮਰੀਕਾ |
ਮੌਤ | ਦਸੰਬਰ 21, 1940(1940-12-21) (ਉਮਰ 44) ਹਾਲੀਵੁੱਡ, ਲਾਸ ਐਂਜੇਲੇਸ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ |
ਦਫ਼ਨ ਦੀ ਜਗ੍ਹਾ | ਸੇਂਟ ਮੈਰੀਜ਼ ਸਿਮੈਟਰੀ |
ਕਿੱਤਾ | ਨਾਵਲਕਾਰ, ਨਿੱਕੀ ਕਹਾਣੀ ਲੇਖਕ |
ਰਾਸ਼ਟਰੀਅਤਾ | ਅਮਰੀਕੀ |
ਕਾਲ | 1920–40 |
ਪ੍ਰਮੁੱਖ ਕੰਮ | ਦ ਗ੍ਰੇਟ ਗੈਟਸਬਾਈ |
ਜੀਵਨ ਸਾਥੀ | ਜ਼ੈਲਡਾ ਸਾਇਰ (ਵਿਆਹ: 1920 - 1940) |
ਬੱਚੇ | ਫ਼ਰਾਂਸਿਸ ਸਕੌਟ ਫ਼ਿਟਜ਼ਜੇਰਾਲਡ |
ਦਸਤਖ਼ਤ | |
ਬੰਦ ਕਰੋ