From Wikipedia, the free encyclopedia
ਵੰਗਾਰੀ ਮਥਾਈ (1 ਅਪਰੈਲ 1940 - 25 ਸਤੰਬਰ 2011) ਕੇਨੀਆਈ ਵਾਤਾਵਰਣਵਿਦ ਅਤੇ ਰਾਜਨੀਤਕ ਕਾਰਕੁਨ ਸੀ। ਇਹ ਗਰੀਨ ਬੇਲਟ ਅੰਦੋਲਨ ਦੀ ਬਾਨੀ ਅਤੇ ਇਸਤਰੀ ਅਧਿਕਾਰਾਂ ਲਈ ਲੜਨ ਵਾਲੀ ਪ੍ਰਸਿੱਧ ਕੇਨੀਆਈ ਸਿਆਸਤਦਾਨ ਅਤੇ ਸਮਾਜਸੇਵੀ ਸੀ। ਉਸ ਨੂੰ ਸਾਲ 2004 ਵਿੱਚ ਨੋਬਲ ਅਮਨ ਇਨਾਮ ਪ੍ਰਦਾਨ ਕੀਤਾ ਗਿਆ ਸੀ। ਉਹ ਨੋਬਲ ਇਨਾਮ ਪਾਉਣ ਵਾਲੀ ਪਹਿਲੀ ਅਫਰੀਕੀ ਔਰਤ ਸੀ।[1]
ਵੰਗਾਰੀ ਮੁਤਾ ਮਥਾਈ | |
---|---|
ਜਨਮ | ਵੰਗਾਰੀ ਮੁਤਾ ਮਥਾਈ 1 ਅਪ੍ਰੈਲ 1940 Ihithe village, Tetu division, Nyeri District, Kenya (then known as Nyeri, Kenya Colony) |
ਮੌਤ | 25 ਸਤੰਬਰ 2011 71) Nairobi, ਕੀਨੀਆ | (ਉਮਰ
ਨਾਗਰਿਕਤਾ | ਕੇਨੀਆਈ |
ਸਿੱਖਿਆ | B.Sc: biology M.Sc: biological sciences Ph.D: veterinary anatomy |
ਅਲਮਾ ਮਾਤਰ | Benedictine College University of Pittsburgh University College of Nairobi |
ਪੇਸ਼ਾ | ਵਾਤਾਵਰਣਵਿਦ, ਰਾਜਨੀਤਕ ਕਾਰਕੁਨ, ਲੇਖਕ |
ਲਈ ਪ੍ਰਸਿੱਧ | Green Belt Movement |
ਪੁਰਸਕਾਰ | ਨੋਬਲ ਅਮਨ ਇਨਾਮ |
ਮਥਾਈ ਨੇ ਅਮਰੀਕਾ ਅਤੇ ਕੀਨੀਆ ਵਿੱਚ ਉੱਚੀ ਸਿੱਖਿਆ ਪ੍ਰਾਪਤ ਕੀਤੀ। 1970ਵਿਆਂ ਵਿੱਚ ਉਸ ਨੇ ਗਰੀਨ ਬੇਲਟ ਅੰਦੋਲਨ ਨਾਮਕ ਗੈਰ ਸਰਕਾਰੀ ਸੰਗਠਨ ਦੀ ਨੀਂਹ ਰੱਖ ਕੇ ਰੁੱਖ ਲਾਉਣ, ਵਾਤਾਵਰਣ ਦੀ ਹਿਫਾਜ਼ਤ ਅਤੇ ਔਰਤਾਂ ਦੇ ਅਧਿਕਾਰਾਂ ਦੇ ਵੱਲ ਧਿਆਨ ਦਿੱਤਾ। 2004 ਵਿੱਚ ਹਮੇਸ਼ਾ ਵਿਕਾਸ, ਲੋਕਤੰਤਰ ਅਤੇ ਸ਼ਾਂਤੀ ਲਈ ਦੇ ਲਈ ਆਪਣੇ ਯੋਗਦਾਨ ਦੀ ਵਜ੍ਹਾ ਨਾਲ ਨੋਬੇਲ ਸ਼ਾਂਤੀ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਅਫਰੀਕੀ ਔਰਤ ਅਤੇ ਪਹਿਲੀ ਵਾਤਾਵਰਣਵਿਦ ਬਣੀ। ਸਾਲ 2005 ਵਿੱਚ ਉਸ ਨੂੰ ਜਵਾਹਰ ਲਾਲ ਨਹਿਰੂ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਉਹ 2002 ਵਿੱਚ ਸੰਸਦ ਮੈਂਬਰ ਬਣੀ ਅਤੇ ਕੀਨੀਆ ਦੀ ਸਰਕਾਰ ਵਿੱਚ ਮੰਤਰੀ ਵੀ ਰਹੀ। 25 ਸਤੰਬਰ 2011 ਨੂੰ ਨੈਰੋਬੀ ਵਿੱਚ ਉਸ ਦੀ ਮੌਤ ਹੋ ਗਈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.