ਲਿਓਨਾਰਡੋ ਡੀ ਸੇਰ ਪਿਏਰੋ ਦਾ ਵਿੰਚੀ [lower-alpha 1] (15 ਅਪ੍ਰੈਲ 1452 – 2 ਮਈ 1519) ਉੱਚ ਪੁਨਰਜਾਗਰਣ ਦਾ ਇੱਕ ਇਤਾਲਵੀ ਪੌਲੀਮੈਥ ਸੀ ਜੋ ਇੱਕ ਚਿੱਤਰਕਾਰ, ਡਰਾਫਟਸਮੈਨ, ਇੰਜੀਨੀਅਰ, ਵਿਗਿਆਨੀ, ਸਿਧਾਂਤਕਾਰ, ਮੂਰਤੀਕਾਰ ਅਤੇ ਆਰਕੀਟੈਕਟ ਵਜੋਂ ਸਰਗਰਮ ਸੀ। [3] ਜਦੋਂ ਕਿ ਉਸਦੀ ਪ੍ਰਸਿੱਧੀ ਸ਼ੁਰੂ ਵਿੱਚ ਇੱਕ ਚਿੱਤਰਕਾਰ ਦੇ ਰੂਪ ਵਿੱਚ ਆਪਣੀਆਂ ਪ੍ਰਾਪਤੀਆਂ 'ਤੇ ਟਿਕੀ ਹੋਈ ਸੀ, ਉਹ ਆਪਣੀਆਂ ਨੋਟਬੁੱਕਾਂ ਲਈ ਵੀ ਜਾਣਿਆ ਜਾਂਦਾ ਸੀ, ਜਿਨ੍ਹਾਂ ਵਿੱਚ ਉਸਨੇ ਸਰੀਰ ਵਿਗਿਆਨ, ਖਗੋਲ ਵਿਗਿਆਨ, ਬਨਸਪਤੀ ਵਿਗਿਆਨ, ਕਾਰਟੋਗ੍ਰਾਫੀ, ਪੇਂਟਿੰਗ ਅਤੇ ਜੀਵ ਵਿਗਿਆਨ ਸਮੇਤ ਕਈ ਵਿਸ਼ਿਆਂ 'ਤੇ ਡਰਾਇੰਗ ਅਤੇ ਨੋਟਸ ਬਣਾਏ ਸਨ। ਲਿਓਨਾਰਡੋ ਨੂੰ ਵਿਆਪਕ ਤੌਰ 'ਤੇ ਇੱਕ ਮਹਾਨ ਪ੍ਰਤਿਭਾਸ਼ਾਲੀ ਚਿੰਤਕ ਮੰਨਿਆ ਜਾਂਦਾ ਹੈ ਜਿਸ ਨੇ ਪੁਨਰਜਾਗਰਣ ਦੇ ਮਾਨਵਵਾਦੀ ਆਦਰਸ਼ ਦਾ ਨਮੂਨਾ ਪੇਸ਼ ਕੀਤਾ, [4] ਅਤੇ ਉਸਦੇ ਸਮੂਹਿਕ ਕੰਮਾਂ ਵਿੱਚ ਐਸਾ ਯੋਗਦਾਨ ਸ਼ਾਮਲ ਹੈ ਜਿਸ ਦਾ ਹਾਣ ਕਲਾਕਾਰਾਂ ਦੀਆਂ ਬਾਅਦ ਦੀਆਂ ਪੀੜ੍ਹੀਆਂ ਵਿੱਚੋਂ ਸਿਰਫ ਉਸਦੇ ਛੋਟੇ ਸਮਕਾਲੀ, ਮਾਈਕਲਐਂਜਲੋ ਦੇ ਕੰਮ ਵਿੱਚ ਹੀ ਮਿਲ਼ਦਾ ਹੈ। [3] [4]

ਵਿਸ਼ੇਸ਼ ਤੱਥ ਲਿਓਨਾਰਦੋ ਦ ਵਿੰਚੀ, ਜਨਮ ...
ਲਿਓਨਾਰਦੋ ਦ ਵਿੰਚੀ
Thumb
ਜਨਮ
ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ

(1452-04-15)15 ਅਪ੍ਰੈਲ 1452
ਵਿੰਚੀ, ਫਲੋਰੈਂਸ ਗਣਰਾਜ (ਅੱਜ ਦੀ ਇਟਲੀ)
ਮੌਤ2 ਮਈ 1519(1519-05-02) (ਉਮਰ 67)
Clos Lucé, Amboise, Kingdom of France
ਸਿੱਖਿਆStudio of Andrea del Verrocchio
ਲਈ ਪ੍ਰਸਿੱਧ
  • Painting
  • drawing
  • engineering
  • anatomical studies
  • hydrology
  • botany
  • optics
  • geology
ਜ਼ਿਕਰਯੋਗ ਕੰਮਮੋਨਾਲੀਜਾ
ਆਖਰੀ ਭੋਜ
ਦ ਵਿਤਰੂਵੀਅਨ ਮੈਨ
ਐਰਮਾਈਨ ਵਾਲੀ ਮਹਿਲਾ
ਲਹਿਰਹਾਈ ਰੈਨੇਸ਼ਾਂ
ਪਰਿਵਾਰDa Vinci family
ਦਸਤਖ਼ਤ
Thumb
ਬੰਦ ਕਰੋ

ਵਿੰਚੀ ਦਾ ਜਨਮ ਇੱਕ ਸਫਲ ਨੋਟਰੀ ਅਤੇ ਨਿਮਨ-ਸ਼੍ਰੇਣੀ ਦੀ ਔਰਤ ਦੇ ਵਿਆਹ ਤੋਂ ਵਿੰਚੀ ਵਿੱਚ ਹੋਇਆ ਸੀ। ਉਸਨੇ ਫਲੋਰੈਂਸ ਵਿੱਚ ਇਤਾਲਵੀ ਚਿੱਤਰਕਾਰ ਅਤੇ ਮੂਰਤੀਕਾਰ ਐਂਡਰੀਆ ਡੇਲ ਵੇਰੋਚਿਓ ਕੋਲ਼ੋਂ ਸਿੱਖਿਆ ਪ੍ਰਾਪਤ ਕੀਤੀ ਸੀ। ਉਸਨੇ ਸ਼ਹਿਰ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ ਫਿਰ ਮਿਲਾਨ ਵਿੱਚ ਲੁਡੋਵਿਕੋ ਸਫੋਰਜ਼ਾ ਦੀ ਸੇਵਾ ਵਿੱਚ ਬਹੁਤ ਸਮਾਂ ਬਿਤਾਇਆ। ਬਾਅਦ ਵਿੱਚ, ਉਸਨੇ ਫਲੋਰੈਂਸ ਅਤੇ ਮਿਲਾਨ ਵਿੱਚ ਦੁਬਾਰਾ ਕੰਮ ਕੀਤਾ, ਅਤੇ ਨਾਲ ਹੀ ਥੋੜ੍ਹੇ ਸਮੇਂ ਲਈ ਰੋਮ ਵਿੱਚ, ਅਤੇ ਨਕਲ ਕਰਨ ਵਾਲ਼ੇ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਉਸ ਵੱਲ ਆਕਰਸ਼ਿਤ ਹੁੰਦੇ ਗਏ। ਫ੍ਰਾਂਸਿਸਦੇ ਸੱਦੇ 'ਤੇ, ਉਸਨੇ ਆਪਣੇ ਆਖਰੀ ਤਿੰਨ ਸਾਲ ਫਰਾਂਸ ਵਿੱਚ ਬਿਤਾਏ, ਜਿੱਥੇ ਉਸਦੀ ਮੌਤ 1519 ਵਿੱਚ ਹੋਈ। ਉਸ ਦੀ ਮੌਤ ਤੋਂ ਬਾਅਦ, ਅਜਿਹਾ ਕੋਈ ਸਮਾਂ ਨਹੀਂ ਆਇਆ ਹੈ ਜਦੋਂ ਉਸ ਦੀਆਂ ਪ੍ਰਾਪਤੀਆਂ, ਬਹੁ-ਪੱਖੀ ਰੁਚੀਆਂ, ਨਿੱਜੀ ਜੀਵਨ ਅਤੇ ਅਨੁਭਵ-ਸਿੱਧ ਸੋਚ, ਦਿਲਚਸਪੀ ਪੈਦਾ ਕਰਨ ਅਤੇ ਪ੍ਰਸ਼ੰਸਾ ਖੱਟਣ ਵਿੱਚ ਅਸਫਲ ਰਹੀ ਹੋਵੇ।[3] [4] ਉਸ ਦਾ ਵਧੇਰੇ ਹੀ ਵਧੇਰੇ ਰੱਖਿਆ ਜਾਣ ਲੱਗਿਆ ਅਤੇ ਸੱਭਿਆਚਾਰ ਵਿੱਚ ਇੱਕ ਅਕਸਰ ਉਸ ਦੇ ਨਾਮ ਦੀ ਚਰਚਾ ਹੋਣ ਲੱਗ ਪਈ।

ਲਿਓਨਾਰਡੋ ਦੀ ਪਛਾਣ ਕਲਾ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਵਜੋਂ ਕੀਤੀ ਜਾਂਦੀ ਹੈ ਅਤੇ ਅਕਸਰ ਉੱਚ ਪੁਨਰਜਾਗਰਣ ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ। [3] ਬਹੁਤ ਸਾਰੀਆਂ ਗੁਆਚੀਆਂ ਰਚਨਾਵਾਂ ਹੋਣ ਅਤੇ 25 ਤੋਂ ਘੱਟ ਮੁੱਖ ਕੰਮ - ਕਈ ਅਧੂਰੀਆਂ ਰਚਨਾਵਾਂ ਸਮੇਤ - ਉਸਦੇ ਖਾਤੇ ਵਿੱਚ ਹੋਣ ਦੇ ਬਾਵਜੂਦ ਉਸਨੇ ਪੱਛਮੀ ਕਲਾ ਦੀਆਂ ਕੁਝ ਸਭ ਤੋਂ ਪ੍ਰਭਾਵਸ਼ਾਲੀ ਪੇਂਟਿੰਗਾਂ ਬਣਾਈਆਂ। [3] ਉਸਦੀ ਮਹਾਨ ਰਚਨਾ, ਮੋਨਾ ਲੀਸਾ, ਉਸਦੀ ਸਭ ਤੋਂ ਮਸ਼ਹੂਰ ਰਚਨਾ ਹੈ ਅਤੇ ਇਸਨੂੰ ਅਕਸਰ ਦੁਨੀਆ ਦੀ ਸਭ ਤੋਂ ਮਸ਼ਹੂਰ ਪੇਂਟਿੰਗ ਮੰਨਿਆ ਜਾਂਦਾ ਹੈ। ਦ ਲਾਸਟ ਸਪਰ ਹੁਣ ਤੱਕ ਦੀ ਸਭ ਤੋਂ ਵੱਧ ਮੁੜ ਮੁੜ -ਬਣਾਈ ਜਾਣ ਵਾਲ਼ੀ ਧਾਰਮਿਕ ਪੇਂਟਿੰਗ ਹੈ ਅਤੇ ਉਸਦੀ ਵਿਟਰੂਵੀਅਨ ਮੈਨ ਡਰਾਇੰਗ ਨੂੰ ਇੱਕ ਸੱਭਿਆਚਾਰਕ ਪ੍ਰਤੀਕ ਵੀ ਮੰਨਿਆ ਜਾਂਦਾ ਹੈ। 2017 ਵਿੱਚ, ਸਾਲਵੇਟਰ ਮੁੰਡੀ, ਜਿਸ ਨੂੰ ਪੂਰੀ ਦੀ ਪੂਰੀ ਜਾਂ ਅੰਸ਼ਕ ਤੌਰ ਤੇ ਲੀਓਨਾਰਡੋ ਦੀ ਰਚਨਾ ਗਿਣਿਆ ਜਾਂਦਾ ਹੈ, [5] ਨਿਲਾਮੀ ਵਿੱਚ US$450.3 ਮਿਲੀਅਨ ਵਿੱਚ ਵਿਕੀ ਅਤੇ ਇਸ ਨੇ ਜਨਤਕ ਨਿਲਾਮੀ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਪੇਂਟਿੰਗ ਦਾ ਇੱਕ ਨਵਾਂ ਰਿਕਾਰਡ ਕਾਇਮ ਕੀਤਾ।

ਆਪਣੀ ਤਕਨੀਕੀ ਚਤੁਰਾਈ ਲਈ ਵੱਡੇ ਸਤਿਕਾਰ ਦੇ ਅਧਿਕਾਰੀ, ਵਿੰਚੀ ਨੇ ਫਲਾਇੰਗ ਮਸ਼ੀਨਾਂ, ਇੱਕ ਕਿਸਮ ਦੇ ਬਖਤਰਬੰਦ ਲੜਨ ਵਾਲੇ ਵਾਹਨ, ਕੇਂਦਰਿਤ ਸੂਰਜੀ ਊਰਜਾ, ਇੱਕ ਅਨੁਪਾਤ ਮਸ਼ੀਨ ਜੋ ਇੱਕ ਜੋੜਨ ਵਾਲੀ ਮਸ਼ੀਨ ਵਿੱਚ ਵਰਤੀ ਜਾ ਸਕਦੀ ਹੈ, [6] [7] ਅਤੇ ਦੋਹਰੀ ਹਲ ਦੀ ਕਲਪਨਾ ਕੀਤੀ। ਉਸ ਦੇ ਕੁਝ ਹੀ ਡਿਜ਼ਾਈਨ ਉਸ ਦੇ ਜੀਵਨ ਕਾਲ ਦੌਰਾਨ ਬਣਾਏ ਗਏ ਸਨ ਜਾਂ ਬਣਾਉਣੇ ਸੰਭਵ ਸਨ, ਕਿਉਂਕਿ ਧਾਤੂ ਵਿਗਿਆਨ ਅਤੇ ਇੰਜਨੀਅਰਿੰਗ ਲਈ ਆਧੁਨਿਕ ਵਿਗਿਆਨਕ ਪਹੁੰਚ ਪੁਨਰਜਾਗਰਣ ਕਾਲ ਦੌਰਾਨ ਅਜੇ ਬਚਪਨ ਵਿੱਚ ਹੀ ਸਨ। ਉਸਦੀਆਂ ਕੁਝ ਛੋਟੀਆਂ ਕਾਢਾਂ, ਬਿਨਾਂ ਕਿਸੇ ਹੱਲੇ ਗੁੱਲੇ ਦੇ ਨਿਰਮਾਣ ਦੀ ਦੁਨੀਆ ਵਿੱਚ ਦਾਖ਼ਲ ਹੋਈਆਂ, ਜਿਵੇਂ ਕਿ ਇੱਕ ਸਵੈਚਾਲਤ ਬੌਬਿਨ ਵਾਇਰ ਅਤੇ ਤਾਰਾਂ ਦੀ ਤਣਾਅ ਦੀ ਤਾਕਤ ਨੂੰ ਪਰਖਣ ਲਈ ਇੱਕ ਮਸ਼ੀਨ। ਉਸਨੇ ਸਰੀਰ ਵਿਗਿਆਨ, ਸਿਵਲ ਇੰਜੀਨੀਅਰਿੰਗ, ਹਾਈਡ੍ਰੋਡਾਇਨਾਮਿਕਸ, ਭੂ-ਵਿਗਿਆਨ, ਪ੍ਰਕਾਸ਼ ਵਿਗਿਆਨ ਅਤੇ ਟ੍ਰਾਈਬੌਲੋਜੀ ਵਿੱਚ ਮਹੱਤਵਪੂਰਨ ਖੋਜਾਂ ਕੀਤੀਆਂ, ਪਰ ਉਸਨੇ ਆਪਣੀਆਂ ਖੋਜਾਂ ਨੂੰ ਪ੍ਰਕਾਸ਼ਿਤ ਨਹੀਂ ਕੀਤਾ ਅਤੇ ਉਹਨਾਂ ਦਾ ਬਾਅਦ ਦੇ ਵਿਗਿਆਨ ਉੱਤੇ ਕੋਈ ਸਿੱਧਾ ਪ੍ਰਭਾਵ ਨਹੀਂ ਸੀ। [8]

ਜੀਵਨੀ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.