![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/23/Kavisamrat_Viswanadha_Satyanarayana.jpg/640px-Kavisamrat_Viswanadha_Satyanarayana.jpg&w=640&q=50)
ਵਿਸ਼ਵਨਾਥ ਸੱਤਿਆਨਰਾਇਣ
ਤੇਲਗੂ ਲੇਖਕ, ਕਵੀ, ਨਾਵਲਕਾਰ / From Wikipedia, the free encyclopedia
ਵਿਸ਼ਵਨਾਥ ਸੱਤਿਆਨਰਾਇਣ (10 ਸਤੰਬਰ 1895 – 18 ਅਕਤੂਬਰ 1976) (ਤੇਲਗੂ: విశ్వనాథ సత్యనారాయణ) ਸਾਲ 1895 ਵਿਚ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿਜੇਵਾੜਾ ਵਿਚ ਸੋਭਾਨਦਰੀ ਅਤੇ ਪਾਰਵਤੀ ਦੇ ਘਰ ਹੋਇਆ। ਉਹ 20 ਵੀਂ ਸਦੀ ਦਾ ਇੱਕ ਤੇਲਗੂ ਲੇਖਕ ਸੀ। ਉਸ ਦੇ ਕੰਮਾਂ ਵਿੱਚ ਕਵਿਤਾ, ਨਾਵਲ, ਨਾਟਕ, ਲਘੂ ਕਹਾਣੀਆਂ ਅਤੇ ਭਾਸ਼ਣ, ਵਿਸ਼ਲੇਸ਼ਣ, ਇਤਿਹਾਸ, ਫ਼ਲਸਫ਼ੇ, ਧਰਮ, ਸਮਾਜਿਕ ਵਿਗਿਆਨ, ਰਾਜਨੀਤੀ ਵਿਗਿਆਨ, ਭਾਸ਼ਾ ਵਿਗਿਆਨ, ਮਨੋਵਿਗਿਆਨ ਅਤੇ ਚੇਤਨਾ ਅਧਿਐਨ, ਗਿਆਨ-ਵਿਗਿਆਨ, ਸੁਹਜ ਅਤੇ ਅਧਿਆਤਮਵਾਦ ਵਰਗੇ ਵਿਸ਼ਿਆਂ ਦੀ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ। ਉਹ ਚੇਲਾਪਿਲਾ ਵੈਂਕਟ ਸ਼ਾਸਤਰੀ ਦਾ ਵਿਦਿਆਰਥੀ ਸੀ। ਚੇਲਾਪਿਲਾ ਨੂੰ, ਦਿਵਾਰਕਾਰਲਾ ਤਿਰੂਪਤੀ ਸ਼ਾਸਤਰੀ ਅਤੇ ਕੈਲੇਪਿੱਲਾ ਵੈਂਕਟ ਸ਼ਾਸਤਰੀ ਦੀ ਤਿਰੂਪਤੀ ਵੈਂਕਟ ਕਵੁਲੂ ਜੋੜੀ ਵਜੋਂ ਜਾਣਿਆ ਜਾਂਦਾ ਸੀ। ਵਿਸ਼ਵਨਾਥ ਦੀ ਕਵਿਤਾ ਦੀ ਸ਼ੈਲੀ ਕਲਾਸੀਕਲ ਸੀ ਅਤੇ ਉਸ ਦੀਆਂ ਪ੍ਰਸਿੱਧ ਰਚਨਾਵਾਂ ਵਿਚ ਰਾਮਾਇਣ ਕਲਪਾ ਵਰਕਸ਼ਾਮੂ (ਰਮਾਇਣ ਇੱਛਾ-ਪੂਰਤੀ ਦਰਗਾਹੀ ਦਰਖ਼ਤ), ਕਿਨੇਰਸਾਨੀ ਪਤਲੂ (ਜਲਪਰੀ ਗੀਤ) ਅਤੇ ਵਿਏਪਦਾਗਲੂ (ਹਜ਼ਾਰ ਹੁੱਡਜ਼) ਸ਼ਾਮਲ ਹਨ।
ਵਿਸ਼ਵਨਾਥ ਸੱਤਿਆਨਰਾਇਣ | |
---|---|
![]() | |
ਜਨਮ | (1895-09-10)10 ਸਤੰਬਰ 1895 ਨੰਦਮੂਰੂ, ਕ੍ਰਿਸ਼ਣਾ ਜ਼ਿਲ੍ਹਾ, ਮਦਰਾਸ ਰਾਜ, ਬ੍ਰਿਟਿਸ਼ ਇੰਡੀਆ. 'ਹੁਣ' ਆਂਧਰਾ ਪ੍ਰਦੇਸ਼, ਇੰਡੀਆ |
ਮੌਤ | 18 ਅਕਤੂਬਰ 1976(1976-10-18) (ਉਮਰ 81) ਗੰਟੂਰ |
ਕਿੱਤਾ | Poet |
ਰਾਸ਼ਟਰੀਅਤਾ | ਭਾਰਤੀ |
ਕਾਲ | 1919–1976 |
ਪ੍ਰਮੁੱਖ ਅਵਾਰਡ | ਕਵੀ ਸ਼ਮਰਾਟ ਕਲਾਪਪਰਨ ਪਦਮਭੂਸ਼ਨ ਗਿਆਨਪੀਠ ਪੁਰਸਕਾਰ ਡਾਕਟਰੇਟ |
ਜੀਵਨ ਸਾਥੀ | Varalakshmi |
ਬੱਚੇ | ਪੁੱਤਰ
|
ਰਿਸ਼ਤੇਦਾਰ | ਮਾਪੇ ਪਿਤਾ-ਸੋਭਾਨਦਰੀ ਮਾਤਾਪਾਰਵਤੀ |
ਉਸਨੇ ਕਰੀਮਨਗਰ ਸਰਕਾਰੀ ਕਾਲਜ (1959-61) ਦੇ ਪਹਿਲੇ ਪ੍ਰਿੰਸੀਪਲ ਵਜੋਂ ਕੰਮ ਕੀਤਾ।[1]
ਉਸ ਨੂੰ ਗਿਆਨਪੀਠ ਇਨਾਮ[2] ਅਤੇ ਪਦਮ ਭੂਸ਼ਣ (1971) ਨਾਲ ਸਨਮਾਨਿਤ ਕੀਤਾ ਗਿਆ ਸੀ। [3]
ਤੇਲਗੂ ਸਾਹਿਤ ਦੇ ਸੌਖੀ ਗਦ ਵਿੱਚ ਸਮਾਨੰਤਰ "ਖੁੱਲੀ-ਕਵਿਤਾ" ਅੰਦੋਲਨ ਨੇ ਉਸ ਨੂੰ ਇੱਕ ਕੱਟੜਵਾਦੀ ਵਜੋਂ ਉਸ ਦੀ ਆਲੋਚਨਾ ਕੀਤੀ, ਜੋ ਯਤੀ, ਪ੍ਰਸ਼ਾ (ਤੁਕਾਂਤ ਮੇਲ) ਅਤੇ ਛੰਦਬੰਦੀ ਵਰਗੇ ਕਵਿਤਾਵਾਂ ਦੇ ਸਖਤ ਨਿਯਮਾਂ ਨਾਲ ਬਝਿਆ ਹੋਇਆ ਸੀ। ਹਾਲਾਂਕਿ ਇਹ ਕੇਵਲ ਉਸ ਦੇ ਰਚੇ ਵੱਖ-ਵੱਖ ਵੰਨਗੀਆਂ ਦੇ ਸਾਹਿਤ ਦੇ ਇੱਕ ਭਾਗ ਨੂੰ ਹੀ ਸੀ। ਉਸੇ ਸਮੇਂ, ਤੇਲੁਗੂ ਸਾਹਿਤ ਵਿਚ ਕੋਈ ਸਮਕਾਲੀ ਨਹੀਂ ਸੀ ਜਿਸ ਨਾਲ ਉਹ ਆਪਣੀ ਡੂੰਘਾਈ ਦੇ ਵਿਸ਼ਿਆਂ ਅਤੇ ਸਾਹਿਤ ਦੀ ਆਪਣੀ ਨਿਪੁੰਨਤਾ ਨੂੰ ਮੇਚ ਸਕਦਾ। ਉਸਦੀਆਂ ਯਾਦਾਂ ਦੀ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ।[4][5]