From Wikipedia, the free encyclopedia
ਵਾਯੂਮੰਡਲ (ਅੰਗਰੇਜ਼ੀ: atmosphere ਫਰਮਾ:ISO 639 name ਯੂਨਾਨੀ ਤੋਂ ἀτμός (ਐਟਮੋਸ) 'ਜਲਕਣ', ਅਤੇ σφαῖρα (ਸਫੇਰਾ) 'ਮੰਡਲ'[1][2]) ਕਿਸੇ ਗ੍ਰਹਿ ਦੇ ਆਲੇ-ਦੁਆਲੇ ਗੈਸਾਂ ਦੀ ਪਰਤ ਜਾਂ ਹੋਰ ਠੋਸ ਪੁੰਜ ਵਾਲੇ ਪਦਾਰਥ ਨੂੰ ਕਹਿੰਦੇ ਹਨ,[3] ਜਿਸ ਨੂੰ ਪੁਲਾੜੀ ਪਿੰਡ ਦੀ ਗਾਰੂਤਾ ਨੇ ਉਥੇ ਟਿਕਾਈ ਰੱਖਿਆ ਹੁੰਦਾ ਹੈ। ਵਾਯੂਮੰਡਲ ਵੱਖ-ਵੱਖ ਤਰ੍ਹਾਂ ਦੀਆਂ ਗੈਸਾਂ ਹਨ ਜੋ ਕਿ ਹਰ ਥਾਂ 'ਤੇ ਇੱਕ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਲਗਪਗ 78 ਫੀਸਦੀ ਨਾਈਟ੍ਰੋਜਨ ਹੈ, ਲਗਪਗ 21 ਫੀਸਦੀ ਆਕਸੀਜਨ ਹੈ ਅਤੇ ਬਾਕੀ ਇੱਕ ਫੀਸਦੀ ਵਿੱਚ ਦੁਰਲੱਭ ਗੈਸਾਂ ਹਨ, ਜਿਵੇਂ ਆਰਗਨ, ਨੀਔਨ, ਹੀਲੀਅਮ, ਕ੍ਰਿਪਟਨ ਅਤੇ ਜ਼ੀਨਾਨ। ਧਰਤੀ ਨੂੰ ਜਿਸ ਹਵਾ ਨੇ ਢਕਿਆ ਹੋਇਆ ਹੈ, ਉਸ ਦੀ ਰਸਾਇਣਕ ਸੰਰਚਨਾ ਸਮਾਨ ਹੈ। ਇਹ 18 ਮੀਲ ਉੱਪਰ ਤੱਕ ਤੋਂ 44 ਮੀਲ ਉੱਪਰ ਵੀ ਜਾ ਸਕਦੀ ਹੈ ਇਹ ਟਰੋਪੋਸਫੀਅਰ ਹੈ। ਇਹ ਪਰਤ ਧਰਤੀ ਦੇ ਸਭ ਤੋਂ ਨੇੜਲੀ ਪਰਤ ਹੁੰਦੀ ਹੈ। ਇਸ ਤੋਂ ਬਾਅਦ ਵਾਲੀਆਂ ਪਰਤਾਂ ਵਿੱਚ ਧਰਤੀ ਦੀ ਸਤਹ ਤੋਂ 18 ਤੋਂ 31 ਮੀਲ ਉੱਪਰ ਤੱਕ ਗਰਮ ਹਵਾ ਦੀ ਪਰਤ ਹੈ। ਸ਼ਾਇਦ ਲਗਪਗ 42 ਡਿਗਰੀ ਸੈਂਟੀਗ੍ਰੇਡ। ਇਸ ਵਿੱਚ ਓਜ਼ੋਨ ਮੌਜੂਦ ਹੁੰਦੀ ਹੈ ਜੋ ਸੂਰਜ ਦੀ ਗਰਮੀ ਨੂੰ ਜਜ਼ਬ ਕਰਦੀ ਹੈ, ਜਿਸ ਨਾਲ ਇਹ ਪਰਤ ਗਰਮ ਹੋ ਜਾਂਦੀ ਹੈ। ਇਸ ਪਰਤ ਦੇ ਉੱਪਰ ਪਰਤਾਂ ਦੀ ਇੱਕ ਲੜੀ ਹੁੰਦੀ ਹੈ, ਜਿਸ ਨੂੰ ਆਈਨੋਸਫੀਅਰ ਕਹਿੰਦੇ ਹਨ, ਜੋ ਪ੍ਰਿਥਵੀ ਦੀ ਸਤਹ ਤੋਂ 44 ਮੀਲ ਤੋਂ 310 ਮੀਲ ਉੱਪਰ ਤੱਕ ਹੁੰਦੀ ਹੈ। ਇਸ ਦੇ ਕਣ ਸੂਰਜ ਤੋਂ ਭਰਪੂਰ ਬਿਜਲੀ ਨਾਲ ਚਾਰਜ ਹੁੰਦੇ ਹਨ। ਹਵਾ ਦੇ ਕਣ ਨਿਰੰਤਰ ਗਤੀ 'ਚ ਰਹਿੰਦੇ ਹਨ ਅਤੇ ਇਕ-ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਤਾਂ ਕਿ ਭੱਜ ਨਾ ਜਾਣ। ਪਰ ਜਿਵੇਂ-ਜਿਵੇਂ ਅਸੀਂ ਉੱਪਰ ਜਾਂਦੇ ਹਾਂ, ਹਵਾ ਪਤਲੀ ਹੁੰਦੀ ਜਾਂਦੀ ਹੈ। ਇਹ ਕਣ ਇਕ-ਦੂਜੇ ਨੂੰ ਰੋਕ ਨਹੀਂ ਪਾਉਂਦੇ ਅਤੇ ਵਾਤਾਵਰਨ ਸਿਥਰ ਹੋ ਜਾਂਦਾ ਹੈ। 400 ਤੋਂ 1500 ਮੀਲ ਉੱਪਰ ਮੁਕਤ ਹੋਏ ਕਣ ਆਜ਼ਾਦੀ ਨਾਲ ਘੁੰਮਦੇ ਹਨ। ਇਸ ਨੂੰ ਬ੍ਰਹਿਮੰਡ ਕਹਿੰਦੇ ਹਨ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.