ਵਲਿੰਗਟਨ
ਤਮਿਲਨਾਡੂ, ਭਾਰਤ ਦਾ ਇੱਕ ਕਸਬਾ / From Wikipedia, the free encyclopedia
ਵਲਿੰਗਟਨ ਭਾਰਤ ਦੇ ਸੂਬੇ ਤਾਮਿਲਨਾਡੂ ਦਾ ਇੱਕ ਖੂਬਸੂਰਤ ਪਹਾੜੀ ਸ਼ਹਿਰ ਹੈ ਜੋ ਮੈਟਾਪਲਿਅਮ ਸ਼ਹਿਰ ਤੋਂ 35 ਕਿਲੋਮੀਟਰ ਦੂਰ ਹੈ। ਇਹ ਨੀਲਗਿਰੀ ਪਹਾੜੀਆਂ ਦਾ ਸ਼ਹਿਰ ਹੈ। ਸ਼ੁਰੂਆਤੀ ਸਮੇਂ ਇਹ ਇੱਕ ਕਸਬਾ ਸੀ ਜਿਸ ਨੂੰ 1882 ਮਦਰਾਸ ਦੇ ਤਤਕਾਲੀ ਗਵਰਨਰ ਡਿਊਕ ਆਫ ਵਲਿੰਗਟਨ ਨੇ ਵਸਾਇਆ ਸੀ ਜਿਸਦੇ ਨਾਮ ਤੇ ਸ਼ਹਿਰ ਦਾ ਨਾਮ ਵਲਿੰਗਟਨ ਪੈ ਗਿਆ ਜਿਸ ਤਰਾਂ ਹਿਮਾਚਲ ਦਾ ਸ਼ਹਿਰ ਡਲਹੌਜ਼ੀ ਵੀ ਲਾਰਡ ਡਲਹੌਜ਼ੀ ਦੇ ਨਾਮ ਤੇ ਵਸਿਆ ਹੋਇਆ ਹੈ। ਵਲਿੰਗਟਨ ਫੌਜੀ ਛਾਉਣੀ ਕਰਕੇ ਵੀ ਜਾਣਿਆ ਜਾਂਦਾ ਹੈ ਜੋ ਕੁਨੂਰ ਤੁਅੱਲਕੇ ਵਿੱਚ ਸਥਿਤ ਹੈ। ਵਲਿੰਗਟਨ ਦੀ ਸਮੁੰਦਰੀ ਤਲ ਤੋਂ ਉਚਾਈ 1855 ਮੀਟਰ ਹੈ। ਸਿੱਖਿਆ ਦਰ 82 ਫੀਸਦੀ ਹੈ। ਮੁੱਖ ਭਾਸ਼ਾ ਤਾਮਿਲ ਹੈ।
ਵਿਸ਼ੇਸ਼ ਤੱਥ ਵਲਿੰਗਟਨ, Country ...
ਵਲਿੰਗਟਨ | |
---|---|
ਕਸਬਾ | |
ਗੁਣਕ: 11.37°N 76.8°E / 11.37; 76.8 | |
Country | India |
State | Tamil Nadu |
District | The Nilgiris |
ਉੱਚਾਈ | 1,855 m (6,086 ft) |
ਆਬਾਦੀ (2001) | |
• ਕੁੱਲ | 20,220 |
Languages | |
• Official | Tamil |
ਸਮਾਂ ਖੇਤਰ | ਯੂਟੀਸੀ+5:30 (IST) |
ਬੰਦ ਕਰੋ