ਐਡਲੀਨ ਵਰਜੀਨਿਆ ਵੁਲਫ (ਅੰਗਰੇਜ਼ੀ: Adeline Virginia Woolf) (/ˈwʊlf/; ਜਨਮ ਸਮੇਂ ਸਟੀਫਨ; 25 ਜਨਵਰੀ 1882 – 28 ਮਾਰਚ 1941) 20ਵੀਂ ਸਦੀ ਦੀ ਇੱਕ ਪ੍ਰਤਿਭਾਵਾਨ ਮੋਹਰੀ ਆਧੁਨਿਕਤਾਵਾਦੀ ਲੇਖਕਾਂ ਵਿੱਚੋਂ ਇੱਕ ਅੰਗਰੇਜ਼ ਸਾਹਿਤਕਾਰ ਅਤੇ ਨਿਬੰਧਕਾਰ ਸੀ। ਏ ਰੂਮ ਆਫ ਵਨ'ਸ ਓਨ ਦੀ ਲੇਖਿਕਾ ਵਰਜੀਨਿਆ ਵੁਲਫ ਪ੍ਰਸਿੱਧ ਲੇਖਿਕਾ, ਆਲੋਚਕ ਅਤੇ ਪਰਬਤਾਰੋਹੀ ਪਿਤਾ ਸਰ ਸਟੀਫਨ ਅਤੇ ਮਾਂ ਜੂਲਿਆ ਸਟੀਫਨ ਦੀ ਧੀ ਸੀ। ਉਸ ਦਾ ਜਨਮ 1882 ਵਿੱਚ ਲੰਦਨ ਵਿੱਚ ਹੋਇਆ ਸੀ। ਬੁੱਧੀਜੀਵੀਆਂ ਦੀ ਆਵਾਜਾਈ ਉਨ੍ਹਾਂ ਦੇ ਘਰ ਵਿੱਚ ਆਮ ਰਹਿੰਦੀ ਸੀ। ਵਰਜੀਨਿਆ ਦਾ ਰੁਝੇਵਾਂ ਸ਼ੁਰੂ ਤੋਂ ਹੀ ਲਿਖਣ ਪੜ੍ਹਨ ਵੱਲ ਸੀ। ਵਰਜਿਨਿਆ ਦੀ ਜਿਆਦਾਤਰ ਯਾਦਾਂ ਕਾਰਨਵਾਲ ਦੀਆਂ ਹਨ, ਜਿੱਥੇ ਉਹ ਅਕਸਰ ਗਰਮੀਆਂ ਦੀਆਂ ਛੁੱਟੀਆਂ ਗੁਜ਼ਾਰਨ ਜਾਂਦੀ ਹੁੰਦੀ ਸੀ। ਇਨ੍ਹਾਂ ਯਾਦਾਂ ਦੀ ਹੀ ਦੇਣ ਸੀ ਉਸ ਦੀ ਪ੍ਰਮੁੱਖ ਰਚਨਾ - 'ਟੂ ਦ ਲਾਈਟਹਾਉਸ'। ਜਦੋਂ ਉਹ ਕੇਵਲ 13 ਸਾਲ ਦੀ ਸੀ, ਤੱਦ ਉਸ ਦੀ ਮਾਂ ਦੀ ਅਚਾਨਕ ਮੌਤ ਹੋ ਗਈ। ਇਸ ਦੇ ਦੋ ਸਾਲ ਬਾਅਦ ਆਪਣੀ ਭੈਣ ਅਤੇ 1904 ਵਿੱਚ ਪਿਤਾ ਨੂੰ ਵੀ ਉਸ ਨੇ ਖੋਹ ਦਿੱਤਾ। ਇਹ ਉਸ ਦਾ ਨਿਰਾਸ਼ਾ ਭਰਿਆ ਦੌਰ ਸੀ। ਇਸ ਦੇ ਬਾਅਦ ਆਜੀਵਨ ਡਿਪ੍ਰੈਸ਼ਨ ਦੇ ਦੌਰੇ ਉਸ ਨੂੰ ਘੇਰਦੇ ਰਹੇ। ਇਸ ਦੇ ਬਾਵਜੂਦ ਵੀ ਉਸਨੇ ਕਈ ਮਹੱਤਵਪੂਰਣ ਕ੍ਰਿਤੀਆਂ ਦੀ ਰਚਨਾ ਕੀਤੀ। ਸਰੀਰਕ ਪੱਖੋਂ ਬਹੁਤ ਕਮਜੋਰ ਹੋਣ ਦੇ ਕਾਰਨ ਉਸ ਦੀ ਪੜ੍ਹਾਈ-ਲਿਖਾਈ ਘਰ ਹੀ ਹੋਈ। ਬਾਅਦ ਵਿੱਚ ਉਸ ਨੇ ਪੜ੍ਹਾਉਣ ਦਾ ਕਾਰਜ ਸ਼ੁਰੂ ਕੀਤਾ। 30 ਸਾਲ ਦੀ ਉਮਰ ਵਿੱਚ ਉਸ ਨੇ ਲੋਯੋਨਾਰਡ ਵੁਲਫ ਨਾਲ ਵਿਆਹ ਕੀਤਾ। ਉਸ ਨੇ ਡਾਇਰੀ, ਜੀਵਨੀਆਂ, ਨਾਵਲ, ਆਲੋਚਨਾ ਸਾਰੇ ਲਿਖੇ। ਲੇਕਿਨ ਉਸ ਦਾ ਮਨਪਸੰਦ ਵਿਸ਼ਾ ਇਸਤਰੀ ਵਿਮਰਸ਼ ਹੀ ਸੀ। ਇਸੇ ਦਾ ਨਤੀਜਾ ਸੀ, ਉਸ ਦੀ ਮਹੱਤਵਪੂਰਣ ਕਿਤਾਬ ਏ ਰੂਮ ਆਫ ਵਨਸ ਓਨ(ਆਪਣਾ ੲਿੱਕ ਕਮਰਾ), ਜਿਸ ਵਿੱਚ 1928 ਵਿੱਚ ਉਸ ਵੱਲੋਂ ਕੈਂਬਰਿਜ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਦਿੱਤੇ ਛੇ ਭਾਸ਼ਣ ਸਨ।

ਵਿਸ਼ੇਸ਼ ਤੱਥ ਵਰਜੀਨਿਆ ਵੁਲਫ, ਜਨਮ ...
ਵਰਜੀਨਿਆ ਵੁਲਫ
Thumb
ਵਰਜੀਨਿਆ ਵੁਲਫ 20 ਸਾਲ ਦੀ ਉਮਰ ਵਿੱਚ
ਜਨਮAdeline Virginia Stephen
(1882-01-25)25 ਜਨਵਰੀ 1882
ਕੇਨਸਿੰਗਟਨ, ਲੰਡਨ, ਇੰਗਲਡ
ਮੌਤ28 ਮਾਰਚ 1941(1941-03-28) (ਉਮਰ 59)
ਦਰਿਆ ਊਸੇ, ਈਸਟ ਸੁਸੈਕਸ, ਇੰਗਲੈਂਡ, ਲਿਊਸ ਦੇ ਨੇੜੇ
ਕਿੱਤਾਨਾਵਲਕਾਰ, ਨਿਬੰਧਕਾਰ, ਪ੍ਰਕਾਸ਼ਕ, ਆਲੋਚਕ
ਰਾਸ਼ਟਰੀਅਤਾਬਰਤਾਨਵੀ
ਅਲਮਾ ਮਾਤਰਕਿੰਗਜ ਕਾਲਜ ਲੰਡਨ
ਪ੍ਰਮੁੱਖ ਕੰਮਟੂ ਦ ਲਾਈਟਹਾਉਸ
ਮਿਸਿਜ਼ ਡਾਲੋਵੇ
ਓਰਲੈਂਡੋ: ਇੱਕ ਜੀਵਨੀ
ਏ ਰੂਮ ਆਫ ਵਨਸ ਓਨ
ਜੀਵਨ ਸਾਥੀਲਿਓਨਾਰਦ ਵੁਲਫ਼
(m. 1912–1941; ਲੇਖਿਕਾ ਦੀ ਮੌਤ)
ਬੰਦ ਕਰੋ

ਪੁਸਤਕ ਸੂਚੀ

ਨਾਵਲ

  • ਦ ਵੋਏਜ ਆਉਟ (The Voyage Out, 1915)
  • ਨਾਇਟ ਐਂਡ ਡੇ (Night and Day, 1919)
  • ਜੈਕਬਸ ਰੂਮ (Jacob's Room,1922)
  • ਮਿਸ ਡੈਲੋਵੇ (Mrs Dalloway 1925)
  • ਟੂ ਦ ਲਾਈਟਹਾਊਸ (To the Lighthouse, 1927)
  • ਔਰਲੇਂਡੋ (Orlando, 1928)
  • ਦ ਵੇਵਸ (The Waves, 1931)
  • ਦ ਈਅਰਸ (The Years, 1937)
  • ਬਿਟਵੀਨ ਦ ਐਕਟਸ (Between the Acts 1941)

ਕਹਾਣੀ ਸੰਗ੍ਰਿਹ

  • ਮੰਡੇ ਔਰ ਟਿਊਜਡੇ (Monday or Tuesday, 1921)
  • ਕਿਊ ਗਾਰਡਨਜ਼ (Kew Gardens, 1919)
  • ਦ ਨਿਊ ਡਰੈੱਸ (The New Dress, 1924)
  • ਅ ਹੌਂਟਿਡ ਹਾਊਸ ਐਂਡ ਅਦਰ ਸ਼ਾਰਟ ਸਟੋਰੀਜ਼ (A Haunted House and Other Short Stories, 1944)
  • ਮਿਸੇਸ ਡੈਲੋਵੇਜ ਪਾਰਟੀ (Mrs Dalloway's Party, 1973)
  • ਦ ਕੰਪਲੀਟ ਸ਼ਾਰਟਰ ਫਿਕਸ਼ਨ (The Complete Shorter Fiction, 1985)
  • ਕਾਰਲਾਈਲ'ਜ ਹਾਊਸ ਐਂਡ ਅਦਰ ਸਕੈਚਜ਼ (Carlyle's House and Other Sketches, 2003)

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.