![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/f9/Kov%25C3%25A1%25C5%2599_p%25C5%2599i_pr%25C3%25A1ci_%2528Velikono%25C4%258Dn%25C3%25AD_trhy_na_V%25C3%25A1clavsk%25C3%25A9m_n%25C3%25A1m%25C4%259Bst%25C3%25AD%2529_055.jpg/640px-Kov%25C3%25A1%25C5%2599_p%25C5%2599i_pr%25C3%25A1ci_%2528Velikono%25C4%258Dn%25C3%25AD_trhy_na_V%25C3%25A1clavsk%25C3%25A9m_n%25C3%25A1m%25C4%259Bst%25C3%25AD%2529_055.jpg&w=640&q=50)
ਲੁਹਾਰ
From Wikipedia, the free encyclopedia
ਲੋਹਾਰ ਜਾਂ ਲੁਹਾਰ ਉਸ ਵਿਅਕਤੀ ਨੂੰ ਕਹਿੰਦੇ ਹਨ ਜੋ ਕਮਾਏ ਹੋਏ ਲੋਹੇ ਜਾਂ ਇਸਪਾਤ ਦੀ ਵਰਤੋਂ ਕਰਕੇ ਵੱਖ ਵੱਖ ਵਸਤੂਆਂ ਬਣਾਉਂਦਾ ਹੈ। ਹਥੌੜਾ, ਛੈਣੀ, ਧੌਂਕਣੀ (ਫੂਕਣੀ) ਆਦਿ ਸੰਦਾਂ ਦਾ ਪਯੋਗ ਕਰਕੇ ਲੁਹਾਰ ਫਾਟਕ, ਗਰਿਲਾਂ, ਰੇਲਿੰਗਾਂ, ਖੇਤੀ ਦੇ ਸੰਦ, ਸਜਾਵਟੀ ਵਸਤਾਂ ਅਤੇ ਧਾਰਮਿਕ ਅਦਾਰਿਆਂ ਵਿੱਚ ਵਰਤੀਆਂ ਜਾਣ ਵਾਲੀਆਂ ਕੁਝ ਵਸਤਾਂ ਅਤੇ ਰਸੋਈ ਲਈ ਬਰਤਨ ਅਤੇ ਹਥਿਆਰ ਆਦਿ ਬਣਾਉਂਦਾ ਹੈ। ਲੁਹਾਰ ਲਈ ਅੰਗਰੇਜ਼ੀ ਜ਼ਬਾਨ ਵਿੱਚ ਬਲੈਕ-ਸਮਿਥ ਦਾ ਲਫ਼ਜ਼ ਪ੍ਰਚਲਿਤ ਹੈ। ਇਹ ਹਕੀਕੀ ਸੇਵਾਦਾਰਾਂ ਵਿੱਚੋਂ ਇੱਕ ਹੈ ਜੋ ਪੈਦਾਵਰ ਵਿੱਚ ਰਿਵਾਜੀ ਹਿੱਸਾ (ਜਾਂ ਲਾਗ) ਵਸੂਲ ਕਰਦਾ ਸੀ ਅਤੇ ਇਸ ਦੇ ਬਦਲੇ ਖੇਤੀ ਵਿੱਚ ਇਸਤੇਮਾਲ ਹੋਣ ਵਾਲੇ ਔਜ਼ਾਰ ਬਣਾਉਂਦਾ ਅਤੇ ਉਨ੍ਹਾਂ ਦੀ ਮੁਰੰਮਤ ਕਰਦਾ ਸੀ।
![]() ਇੱਕ ਆਧੁਨਿਕ ਲੋਹਾਰ ਆਪਨੇ ਕੰਮ ਵਿੱਚ ਲੱਗਿਆ ਹੋਇਆ ਹੈ। | |
Occupation | |
---|---|
ਕਿੱਤਾ ਕਿਸਮ | ਪੇਸ਼ਾ |
ਸਰਗਰਮੀ ਖੇਤਰ | ਕਿੱਤਾ |
ਵਰਣਨ | |
ਕੁਸ਼ਲਤਾ | ਜਿਸਮਾਨੀ ਤਾਕਤ, ਸੰਕਲਪੀਕਰਨ ਦੀ ਯੋਗਤਾ |
ਸੰਬੰਧਿਤ ਕੰਮ | ਘੋੜਿਆਂ ਦੇ ਖੁਰੀਆਂ ਲਾਉਣ ਵਾਲਾ |
ਬਹੁਤ ਸਾਰੇ ਲੋਕ ਹਨ ਜੋ ਧਾਤਾਂ ਦੇ ਨਾਲ ਕੰਮ ਕਰਦੇ ਹਨ, ਜਿਵੇਂ ਘੋੜਿਆਂ ਦੇ ਖੁਰੀਆਂ ਲਾਉਣ ਵਾਲੇ, ਲੱਕੜ ਦੇ ਪਹੀਏ ਬਣਾਉਣ ਜਾਂ ਮੁਰੰਮਤ ਕਰਨ ਵਾਲੇ, ਅਤੇ ਹਥਿਆਰ ਬਣਾਉਣ ਵਾਲੇ, ਪਰ ਲੁਹਾਰ ਕੋਲ ਆਮ ਗਿਆਨ ਹੁੰਦਾ ਹੈ ਕਿ ਸਰਲ ਤੋਂ ਸਰਲ ਮੇਖਾਂ/ਕਿਲ ਤੋਂ ਲੈਕੇ ਜਟਿਲ ਤੋਂ ਜਟਿਲ ਹਥਿਆਰ ਤੱਕ ਵੱਖ ਵੱਖ ਚੀਜ਼ਾਂ ਕਿਵੇਂ ਬਣਾਉਣੀਆਂ ਹਨ ਅਤੇ ਉਨ੍ਹਾਂ ਦੀ ਮੁਰੰਮਤ ਕਿਵੇਂ ਕਰਨੀ ਹੈ।