ਲਾਲ ਬੱਤੀ ਏਰੀਆ
From Wikipedia, the free encyclopedia
ਸੱਭਿਅਤਾ ਅਤੇ ਸੱਭਿਆਚਾਰ ਦੇ ਵਿਕਾਸ ਦੇ ਨਾਲ ਨਾਲ ਵੇਸ਼ਵਾਗਿਰੀ ਵੀ ਪੂਰੀ ਦੂਨੀਆਂ ਵਿਚ ਚਰਮ ਸੀਮਾ ਉਪਰ ਹੈ। ਉਤਰ ਆਧੁਨਿਕ ਸਮਾਜਾਂ ਵਿਚ ਵੇਸ਼ਵਾਗਿਰੀ ਦੇ ਕਈ ਅਲੱਗ ਅਲੱਗ ਰੂਪ ਸਾਹਮਣੇ ਆਏ ਹਨ। ਲਾਲ ਬੱਤੀ ਏਰੀਆ ਤੋਂ ਨਿਕਲਕੇ ਹੁਣ ਵੇਸ਼ਵਾਗਿਰੀ ਪਾਰਲਰਾਂ ਅਤੇ ਏਸਕਰਟ ਸਰਵਿਸ ਦੇ ਰੂਪ ਵਿਚ ਵੱਧ ਫੁਲ ਰਹੀ ਹੈ। ਦੇਹ ਵਪਾਰ ਦਾ ਧੰਦਾ ਹੁਣ ਕਮਾਈ ਦਾ ਸਾਧਨ ਬਣ ਚੁੱਕੀ ਹੈ। ਗਰੀਬ ਅਤੇ ਵਿਕਾਸਸ਼ੀਲ ਦੇਸ਼ ਜਿਵੇਂ ਭਾਰਤ, ਥਾਈਲੈਂਡ, ਸ੍ਰੀਲੰਕਾ, ਬੰਗਲਾਦੇਸ਼ ਆਦਿ ਦੇਸ਼ਾ ਵਿਚ ਸੈਕਸ ਲਈ ਸੈਰ ਸਪਾਟਾ ਸ਼ੁਰੂ ਹੋ ਗਿਆ ਹੈ। ਦੇਹ ਵਪਾਰ ਦੁਨੀਆਂ ਭਰ ਵਿਚ ਪੁਰਾਣੇ ਧੰਦਿਆਂ ਵਿਚੋਂ ਇਕ ਹੈ। ਦੇਵਦਾਸੀ ਪ੍ਰਥਾ ਵੇਸ਼ਵਾਵ੍ਰਿਤੀ ਦਾ ਅਾਦਿਮ ਰੂਪ ਹੈ। ਗੁਲਾਮ ਵਿਵਸਥਾ ਵਿਚ ਮਾਲਿਕ ਵੇਸ਼ਵਾਵਾਂ ਨੂੰ ਗੁਲਾਮ ਵਜੋਂ ਰੱਖਦੇ ਸਨ। ਅੰਗਰੇਜਾਂ ਦੇ ਅਾੳੁਣ ਨਾਲ ਇਸਦਾ ਸਵਰੂਪ ਬਦਲਦਾ ਗਿਆ। ਰਾਜਿਆਂ ਦੁਆਰਾ ਔਰਤਾਂ ਨੂੰ ਤੌਹਫ਼ੇ ਵਜੋਂ ਅੰਗਰੇਜਾਂ ਨੂੰ ਭੇਟ ਕੀਤਾ ਜਾਂਦਾ ਸੀ। ਹੁਣ ੲਿਹ ਧੰਦਾ ਕੋਠਿਆਂ ਤੋਂ ਬਾਹਰ ਆ ਵੈਬਸਾਇਟਾਂ ਉਪਰ ਆ ਗਿਆ ਹੈ। ਇਥੇ ਸਕੂਲ, ਕਾਲਜ, ਮਾਡਲਾਂ ਅਤੇ ਟੀ.ਵੀ. ਫ਼ਿਲਮਾਂ ਦੀਆਂ ਅਦਾਕਾਰਾਂ ਨੂੰ ੳੁਪਲਬਦ ਕਰਾਉਣ ਦੇ ਦਾਅਵੇ ਕੀਤੇ ਜਾਂਦੇ ਹਨ।[1]