ਲਲਿਤਾ ਪਵਾਰ ਇੱਕ ਬੇਹਤਰੀਨ ਭਾਰਤੀ ਅਦਾਕਾਰਾ ਸੀ ਜਿਸ ਨੇ 700 ਦੇ ਲਗਭਗ ਹਿੰਦੀ ਅਤੇ ਮਰਾਠੀ ਫ਼ਿਲਮਾਂ ਵਿੱਚ ਕੰਮ ਕੀਤਾ। ਇਸ ਨੇ ਭਾਲਜੀ ਪੇਂਢਾਰਕਰ ਦੀ ਫਿਲਮ ਨੇਤਾਜੀ ਪਾਲਕਰ (1938), ਸੰਤ ਦਾਮਾਜੀ ਫਿਲਮ ਅਤੇ ਗੋਰਾ ਕੁੰਭਾਰ ਵਰਗੀਆਂ ਫਿਲਮਾਂ ਵਿੱਚ ਜ਼ਬਰਦਸਤ ਸਹਾਇਕ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਇਸਨੇ ਅਨਾੜੀ (1959), ਸ਼੍ਰੀ 420, ਮਿਸਟਰ ਐਂਡ ਮਿਸਿਜ਼ 55 ਫਿਲਮਾਂ ਅਤੇ ਰਾਮਾਨੰਦ ਸਾਗਰ ਦੇ ਟੀ.ਵੀ. ਸੀਰਿਅਲ ਰਮਾਇਣ ਵਿੱਚ ਮੰਥਰਾ ਦੀ ਯਾਦਗਾਰ ਭੂਮਿਕਾ ਅਦਾ ਕੀਤੀ।

ਵਿਸ਼ੇਸ਼ ਤੱਥ ਲਲਿਤਾ ਪਵਾਰ, ਜਨਮ ...
ਲਲਿਤਾ ਪਵਾਰ
Thumb
ਜਨਮ
ਅੰਬਾ ਲਕਸ਼ਮਨ ਰਾਓ ਸਗੁਨ

(1916-04-18)18 ਅਪ੍ਰੈਲ 1916
ਨਾਸ਼ਿਕ, ਬੰਬਈ ਪ੍ਰੈਜ਼ੀਡੈਂਸੀ, ਬਰਤਾਨਵੀ ਰਾਜ
ਮੌਤ24 ਫਰਵਰੀ 1998(1998-02-24) (ਉਮਰ 81)
ਸਰਗਰਮੀ ਦੇ ਸਾਲ1928–1997
ਪੁਰਸਕਾਰ1959: ਫਿਲਮਫੇਅਰ ਅਵਾਰਡ, ਅਨਾੜੀ ਫਿਲਮ ਵਿੱਚ ਸਹਾਇਕ ਭੂਮਿਕਾ ਨਿਭਾਉਣ ਲਈ
1961: ਸੰਗੀਤ ਨਾਟਕ ਅਕਾਦਮੀ ਅਵਾਰਡ - ਐਕਟਿੰਗ
ਬੰਦ ਕਰੋ

ਜੀਵਨ

ਲਲਿਤਾ ਪਵਾਰ ਜਾਂ ਅੰਬਾ ਲਕਸ਼ਮਨ ਰਾਓ ਸਗੁਨ ਦਾ ਜਨਮ 18 ਅਪਰੈਲ 1916 ਨੂੰ ਨਾਸ਼ਿਕ ਵਿੱਚ ਇੱਕ ਧਾਰਮਿਕ ਪਰਿਵਾਰ ਵਿੱਚ ਹੋਇਆ। ਇਸ ਦਾ ਪਿਤਾ ਨਾਸ਼ਿਕ ਲਕਸ਼ਮਨ ਰਾਓ ਸ਼ਗੁਨ ਰੇਸ਼ਮ ਅਤੇ ਕਪਾਹ ਦੀ ਵਸਤਾਂ ਦਾ ਵਪਾਰ ਕਰਦਾ ਸੀ।[1] ਇਸਨੇ ਆਪਣੀ ਛੋਟੀ ਉਮਰ ਵਿੱਚ ਹੀ ਆਪਣਾ ਫਿਲਮੀ ਕੈਰੀਅਰ ਰਾਜਾ ਹਰੀਸ਼ਚੰਦਰ (1928) ਫਿਲਮ ਤੋਂ ਸ਼ੁਰੂ ਕੀਤਾ ਅਤੇ ਫਿਰ ਇਸਨੇ 1940ਆਂ ਦੀ ਮੂਕ ਫ਼ਿਲਮਾਂ (ਸਾਇਲੈਂਟ ਫ਼ਿਲਮਜ਼) ਵਿੱਚ ਮੁੱਖ ਭੂਮਿਕਾ ਨਿਭਾਈ।

ਲਲਿਤਾ ਪਵਾਰ 1932 ਵਿੱਚ ਕੈਲਾਸ਼ ਨਾਂ ਦੀ ਮੂਕ ਫ਼ਿਲਮ ਵਿੱਚ ਸਹਿ-ਨਿਰਮਾਤਾ ਅਤੇ ਅਦਾਕਾਰਾ ਰਹੀ ਅਤੇ ਇਸ ਤੋਂ ਬਾਅਦ ਇਸਨੇ 1938 ਵਿੱਚ ਦੁਨਿਆ ਕਯਾ ਹੈ ਮੂਕ ਫਿਲਮ ਬਣਾਈ।

ਨਿੱਜੀ ਜੀਵਨ

ਲਲਿਤਾ ਪਵਾਰ ਦਾ ਪਹਿਲਾ ਵਿਆਹ ਗਣਪਤ ਰਾਓ ਪਵਾਰ ਨਾਲ ਹੋਇਆ ਜਿਸ ਦਾ ਪ੍ਰੇਮ ਸੰਬੰਧ ਕੁਝ ਸਮੇਂ ਬਾਅਦ ਇਸ ਦੀ ਛੋਟੀ ਭੈਣ ਨਾਲ ਬਣ ਗਿਆ। ਇਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਮੁੰਬਈ ਵਿੱਚ ਫਿਲਮ ਨਿਰਮਾਤਾ ਰਾਜਕੁਮਾਰ ਗੁਪਤਾ ਨਾਲ ਕਰਵਾਇਆ। ਇਸ ਦੀ ਮੌਤ 24 ਫ਼ਰਵਰੀ 1998 ਵਿੱਚ ਔਂਧ, ਪੂਨਾ, ਵਿੱਚ ਹੋਈ ਜਿੱਥੇ ਇਸ ਨੇ ਕੁਝ ਸਮਾਂ ਬਿਤਾਇਆ ਸੀ। ਇਸ ਦੀ ਮੌਤ ਪਰਿਵਾਰ ਦੀ ਗੈਰ-ਹਾਜ਼ਿਰੀ ਵਿੱਚ ਹੋਈ ਅਤੇ ਇਸ ਉੱਪਰ ਦੋ ਦਿਨ ਤੱਕ ਕਿਸੇ ਨੇ ਕੋਈ ਧਿਆਨ ਨਾ ਦਿੱਤਾ।

ਅਵਾਰਡ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.