ਰਾਸ ਅਲ-ਖ਼ੈਮਾ
From Wikipedia, the free encyclopedia
ਰਾਸ ਅਲ-ਖ਼ੈਮਾ (Arabic: رأس الخيمة) ਫ਼ਾਰਸੀ ਖਾੜੀ ਉੱਤੇ ਵਸੀ ਇੱਕ ਅਰਬ ਸ਼ੇਖ਼ਸ਼ਾਹੀ ਹੈ ਜੋ ਸੰਯੁਕਤ ਅਰਬ ਇਮਰਾਤ (ਯੂ.ਏ.ਈ.) ਦਾ ਹਿੱਸਾ ਹੈ। ਇਹਦੇ ਨਾਂ ਦਾ ਮਤਲਬ "ਤੰਬੂ ਦਾ ਸਿਖਰ" ਹੈ। ਇਹ ਇਮਰਾਤ ਯੂ.ਏ.ਈ. ਦੇ ਉੱਤਰੀ ਹਿੱਸੇ 'ਚ ਪੈਂਦੀ ਹੈ ਅਤੇ ਇਹਦੀਆਂ ਸਰਹੱਦਾਂ ਓਮਾਨ ਦੇ ਮੁਸੰਦਮ ਨਾਂ ਦੇ ਬਾਹਰੀ ਇਲਾਕੇ ਨਾਲ਼ ਲੱਗਦੀਆਂ ਹਨ। ਇਹਦਾ ਕੁੱਲ ਰਕਬਾ ਲਗਭਗ 1,684 ਵਰਗ ਕਿ.ਮੀ. ਹੈ। ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਨੂੰ ਵੀ ਰਾਸ ਅਲ-ਖ਼ੈਮਾ ਹੀ ਆਖਿਆ ਜਾਂਦਾ ਹੈ। 2005 ਦੀ ਮਰਦਮਸ਼ੁਮਾਰੀ ਮੁਤਾਬਕ ਇਮਰਾਤ ਦੀ ਅਬਾਦੀ 210,063 ਸੀ ਜੀਹਦਾ 41.82 ਫ਼ੀਸਦੀ ਹਿੱਸਾ ਭਾਵ 87,848 ਲੋਕ ਇਮਰਾਤੀ ਨਾਗਰਿਕ ਸਨ। ਸਭ ਤੋਂ ਹਾਲੀਆ ਅੰਦਾਜ਼ਿਆਂ ਮੁਤਾਬਕ ਕੁੱਲ ਅਬਾਦੀ 250,000 ਤੋਂ 300,000 ਵਿਚਕਾਰ ਹੈ। 2010 ਦੇ ਅੰਦਾਜ਼ੇ ਵਿੱਚ ਸਥਾਨਕ ਲੋਕਾਂ ਦੀ ਗਿਣਤੀ 97, 529 ਸੀ।[1]
ਵਿਕੀਮੀਡੀਆ ਕਾਮਨਜ਼ ਉੱਤੇ Ras al-Khaimah ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਰਾਸ ਅਲ-ਖ਼ੈਮਾ إمارة رأس الخيمةਰ'ਸਲ-ਖ਼ਈਮਾਹ, ਸਰਕਾਰ ...
ਰਾਸ ਅਲ-ਖ਼ੈਮਾ
إمارة رأس الخيمة ਰ'ਸਲ-ਖ਼ਈਮਾਹ | ||
---|---|---|
ਰਾਸ ਅਲ-ਖ਼ੈਮਾ ਦੀ ਇਮਰਾਤ | ||
ਸਰਕਾਰ | ||
• ਕਿਸਮ | ਨਿਰੋਲ ਬਾਦਸ਼ਾਹੀ | |
• ਇਮੀਰ | ਸਾਊਦ ਬਿਨ ਸਕਰ ਅਲ ਕਾਸਿਮੀ | |
• ਰਾਜਕੁਮਾਰ | ਮੁਹੰਮਦ ਬਿਨ ਸਾਊਦ ਅਲ ਕਾਸਿਮੀ | |
ਖੇਤਰ | ||
• ਕੁੱਲ | 2,486 km2 (650 sq mi) | |
ਆਬਾਦੀ (2008) | ||
• ਕੁੱਲ | 2,63,217 |
ਬੰਦ ਕਰੋ