ਯੂਰਪ ਦੇ ਦੇਸ਼ਾਂ ਦੀ ਸੂਚੀ
From Wikipedia, the free encyclopedia
ਇਹ ਯੂਰਪ ਦੇ ਦੇਸ਼ਾਂ ਦੀ ਸੂਚੀ ਹੈ, ਇੱਥੇ ਪੰਜਾਬੀ ਅਤੀ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਵੱਡੇ ਅਤੇ ਛੋਟੇ ਨਾਮ, ਅਤੇ ਉਹਨਾਂ ਦੀਆਂ ਰਾਜਧਾਨੀਆਂ ਹਨ।
ਏਸ਼ੀਆ ਅਤੇ ਯੂਰਪ ਦਾ ਬਾਰਡਰ ਪੂਰਬ ਵਿੱਚ ਯੂਰਲ ਪਹਾੜੀਆਂ, ਯੂਰਲ ਦਰਿਆ ਅਤੇ ਕੇਸਪੀਅਨ ਸਮੁੰਦਰ ਮੰਨਿਆ ਜਾਂਦਾ ਹੈ, ਅਤੇ ਦੱਖਣ ਵਿੱਚ ਬੋਸਪੋਰਸ (Bosporus) ਅਤੇ ਡਾਰਡਾਨੈਲਜ (Dardanelles) । ਅਜ਼ਰਬਾਈਜਾਨ, ਜੌਰਜੀਆ, ਕਜ਼ਾਖ਼ਸਤਾਨ, ਰੂਸ ਅਤੇ ਤੁਰਕੀ ਦੋਨੋਂ ਏਸ਼ੀਆ ਅਤੇ ਯੂਰਪ ਦੇ ਵਿੱਚ ਗਿਣੇ ਜਾਂਦੇ ਹਨ । ਆਰਮੀਨੀਆ ਅਤੇ ਸਾਈਪ੍ਰਸ ਦੱਖਣੀ ਏਸ਼ੀਆ ਵਿੱਚ ਹਨ, ਪਰ ਉਹਨਾਂ ਨੂੰ ਯੂਰਪ ਦੇ ਦੇਸ਼ ਮੰਨਿਆ ਜਾਂਦਾ ਹੈ ।