ਯੀਂਗਲਕ ਸ਼ਿਨਾਵਾਤਾਰਾ
From Wikipedia, the free encyclopedia
ਫਰਮਾ:Thai name
ਯੀਂਗਲਕ ਸ਼ਿਨਾਵਾਤਾਰਾ (Thai: ยิ่งลักษณ์ ชินวัตร, rtgs: ਯੀਂਗਲਾਕ ਚੀਨਾਵਟ,ਉਚਰਿਤ [jîŋ.lák tɕʰīn.ná.wát]; ਜਨਮ 21 ਜੂਨ1967), ਘਰ ਦਾ ਨਾਮ ਪੂ (Thai: ปู, ਉਚਰਿਤ [pūː]),[1] ਥਾਈਲੈਂਡ ਵਿੱਚ ਵਪਾਰ ਅਤੇ ਰਾਜਨੀਤਿ ਨਾਲ ਸੰਬੰਧ ਰਖਦੀ ਹੈ ਅਤੇ ਥਾਈਲੈਂਡ ਦੀ ਪੀਓ ਥਾਈਲੈਂਡ ਪਾਰਟੀਦੀ ਮੈੰਬਰ ਹੈ। 28ਵੀਂ ਥਾਈਲੈਂਡ ਦੀ ਪ੍ਰਧਾਨਮੰਤਰੀ ਬਨਣ ਦਾ ਮਾਨ ਉਸਨੂੰ 2011 ਦੀਆਂ ਮੁੱਖ ਚੋਣਾਂ ਵਿੱਚ ਹਾਸਿਲ ਹੋਇਆ. ਪਿਛਲੇ 60 ਸਾਲਾਂ ਵਿੱਚ ਯੀਂਗਲਕ ਥਾਈਲੈਂਡ ਦੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਔਰਤ ਪ੍ਰਧਾਨਮੰਤਰੀ ਬਣੀ. ਰਾਜਨਿਨੀਤਕ ਸ਼ਕਤੀ ਦੀ ਦੁਰਵਰਤੋਂ ਕਰਨ ਕਰ ਕੇ ਸੰਵਿਧਾਨਿਕ ਅਦਾਲਤ ਨੇ ਉਸ ਨੂੰ 7 ਮਈ 2014 ਨੂੰ ਇਸ ਆਹੁਦੇ ਤੋਂ ਹਟਾ ਦਿੱਤਾ।.[2][3]
ਇਸ ਦਾ ਜਨਮ ਚਿਆਂਗ ਮਾਈ ਸੂਬਾ ਵਿੱਚ ਹਾਕਾ ਚਾਇਨਿਜ ਬੰਸ ਦੇ ਇੱਕ ਆਮੀਰ ਪਰਿਵਾਰ ਵਿੱਚ ਹੋਇਆ।[4][5] ਯੀਂਗਲਕ ਸ਼ਿਨਾਵਾਤਾਰਾ ਨੇ ਲੋਕ ਪ੍ਰਬੰਧ ਦੀ ਪੜ੍ਹਾਈ ਦੀ ਬੇਚੋਲਰ ਡਿਗਰੀ ਚਿਆਂਗ ਮਾਈ ਯੂਨੀਵਰਸਿਟੀਂ ਅਤੇ ਮਾਸਟਰ ਡਿਗਰੀ ਕੇਨਟਕੀ ਸਟੇਟ ਯੂਨੀਵਰਸਿਟੀਂ ਤੋਂ ਪ੍ਰਾਪਤ ਕੀਤੀ।[6] ਇਸ ਤੋਂ ਬਾਅਦ ਉਹ ਆਪਣੇ ਭਰਾ ਥਕਸੀਨ ਸ਼ਿਨਾਵਾਤਾਰਾ ਦੀ ਮਦਦ ਨਾਲ ਵਪਾਰ ਦੇ ਖੇਤਰ ਵਿੱਚ ਪ੍ਰਬੰਧਕ ਬਣ ਗਈ, ਇਸ ਤੋਂ ਬਾਅਦ ਓਹ ਐਸ ਸੀ ਸੰਪਤੀ ਦੀ ਉਸਾਰੀ ਅਤੇ ਦੇਖਰੇਖ ਕਰਨ ਲਈ ਪ੍ਰਧਾਨ ਚੁਣੀ ਗਈ ਅਤੇ ਇਸ ਦੇ ਨਾਲ ਨਾਲ ਅਧਨਿਕ ਸੂਚਨਾ ਖੇਤਰ ਵਿੱਚ ਨਿਰਦੇਸ਼ਕ ਦਾ ਆਹੁਦਾ ਸੰਭਾਲਿਆ.
ਮਈ 2011 ਦੀਆ ਚੋਣਾਂ ਵਿੱਚ ਪੀਓ ਥਾਈਲੈਂਡ ਪਾਰਟੀ ਨੇ ਥਕਸ਼ੀਨ ਥੋੜੇ ਜਿਹੇ ਫਰਕ ਨਾਲ ਹਰਾ ਕੇ ਯੀਂਗਲਕ ਸ਼ਿਨਾਵਾਤਾਰਾ ਨੂੰ ਪ੍ਰਧਾਨਮੰਤਰੀ ਚੁਣੀਆਂ। ਉਸ ਦੀ ਮੁਹਿੰਮ ਦਾ ਮੁੱਖ ਵਿਸ਼ਾ ਗਰੀਬੀ ਦਾ ਖਾਤਮਾ ਕਰਨਾ, ਸਮੂਹਿਕ ਕਰ ਨੂੰ ਘੱਟ ਕਰਨਾ ਅਤੇ ਚੋਣਾਂ ਵਿੱਚ ਬਹੁਤ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਨਾ।
2013 ਵਿੱਚ ਯੀਂਗਲਕ ਦੇ ਖਿਲਾਫ ਸਮੂਹਿਕ ਵਿਰੋਧ ਸ਼ੁਰੂ ਹੋ ਗਿਆ।9 ਦਿਸੰਬਰ 2013 ਨੂੰ ਯੀਂਗਲਕ ਦੇ ਕਹਿਣ ਤੇ ਸੰਸਦ ਨੂੰ ਵਰਖਾਸ਼ਤ ਕਰ ਦਿੱਤਾ ਗਿਆ ਪਰ ਯੀਂਗਲਕ ਨਿਗਰਾਨ ਪ੍ਰਧਾਨਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੰਦੀ ਰਹੀ। 07 ਮਈ 2014 ਨੂੰ ਰਾਜਨਿਨੀਤਕ ਸ਼ਕਤੀ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਸੰਵਿਧਾਨਿਕ ਅਦਾਲਤ ਨੇ ਆਹੁਦੇ ਤੋਂ ਹਟਾ ਦਿੱਤਾ। ਯੀਂਗਲਕ ਨੂੰ ਸਾਬਕਾ ਮੰਤਰੀਆਂ ਦੇ ਨਾਲ ਕੁੱਝ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਗਿਆ।