ਮੰਗੋਲੀਆ ਵਿੱਚ ਬੁੱਧ ਧਰਮ
From Wikipedia, the free encyclopedia
ਮੰਗੋਲੀਆ ਵਿੱਚ ਬੁੱਧ ਧਰਮ ਦਾ ਪਸਾਰ ਤਿੱਬਤੀ ਬੁੱਧ ਧਰਮ ਦੀਆਂ ਗੇਲੁਗ ਅਤੇ ਕਾਗਯੂ ਜਾਤੀਆਂ ਦੇ ਉੱਦਮ ਨਾਲ ਹੋਇਆ ਹੈ। ਰਵਾਇਤੀ ਮੰਗੋਲੀ ਲੋਕ ਰੱਬ ("ਨੀਲੇ ਆਸਮਾਨ"), ਜਠੇਰੇ (ਪੁਰਖੇ, ਵੱਡ-ਵਡੇਰੇ) ਅਤੇ ਉੱਤਰ ਏਸ਼ੀਆ ਦੇ ਪ੍ਰਾਚੀਨ ਸ਼ੇਮਣ ਧਰਮ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਸਨ।
14ਵੀਂ ਅਤੇ 15ਵੀਂ ਸਦੀ ਦੌਰਾਨ ਯੁਆਨ ਰਾਜਵੰਸ਼ੀਆਂ ਨੇ ਵੀ ਧਰਮ ਤਬਦੀਲ ਕਰਦਿਆਂ ਤਿੱਬਤੀ ਬੁੱਧ ਧਰਮ ਅਪਣਾਇਆ ਸੀ ਪਰ ਯੁਆਨ ਰਾਜਵੰਸ਼ ਦੇ ਪਤਨ ਨਾਲ ਬੁੱਧ ਧਰਮ ਦਾ ਪਤਨ ਵੀ ਹੋ ਗਿਆ ਅਤੇ ਮੰਗੋਲੀ ਲੋਕ ਫਿਰ ਪੁਰਾਤਨ ਸ਼ੇਮਣ ਧਰਮ ਨੂੰ ਮੰਨਣ ਲੱਗ ਪਏ। 1578 ਵਿੱਚ ਅਲਤਾਨ ਖ਼ਾਨ, ਜੋ ਕਿ ਮੰਗੋਲਾਂ ਦਾ ਸੈਨਾ ਮੁਖੀ ਸੀ ਅਤੇ ਮੰਗੋਲਾਂ ਨੂੰ ਇੱਕ ਝੰਡੇ ਹੇਠਾਂ ਇਕੱਠਾ ਕਰ ਚੰਗੇਜ਼ ਖ਼ਾਨ ਦੇ ਸਾਮਰਾਜ ਵਰਗਾ ਸਾਮਰਾਜ ਮੁੜ-ਸਥਾਪਿਤ ਕਰਨਾ ਚਾਹੁੰਦਾ ਸੀ, ਨੇ ਗੇਲੁਗ ਜਾਤਿ ਦੇ ਮੁਖੀ ਨੂੰ ਸਿਖਰ ਸੰਮੇਲਨ ਲਈ ਸੱਦਾ ਭੇਜਿਆ। ਉਹਨਾਂ ਨੇ ਇੱਕ ਸਾਂਝਾ ਗਠਜੋੜ ਬਣਾਇਆ ਜਿਸਨੇ ਕਿ ਅਲਤਾਨ ਖ਼ਾਨ ਨੂੰ ਜਾਇਜ਼ ਤੇ ਧਾਰਮਿਕ ਮਨਜ਼ੂਰੀ ਦਿੱਤੀ ਅਤੇ ਇਸ ਤਰ੍ਹਾਂ ਬੋਧੀ ਮੱਠਾਂ ਨੂੰ ਵੀ ਸਰਕਾਰੀ ਸੁਰੱਖਿਆ ਪ੍ਰਾਪਤ ਹੋਈ। ਅਲਤਾਨ ਖ਼ਾਨ ਨੇ ਉਸ ਸਮੇਂ ਦੇ ਤਿੱਬਤ ਮੁਖੀ ਨੂੰ ਦਲਾਈ ਲਾਮਾ ਦੀ ਉਪਾਧੀ ਬਖ਼ਸ਼ੀ ਜੋ ਕਿ ਅੱਜ ਵੀ ਕਾਇਮ ਹੈ।
ਕੁਝ ਸਮੇਂ ਬਾਅਦ ਅਲਤਾਨ ਖ਼ਾਨ ਦੀ ਮੌਤ ਹੋ ਗਈ ਪਰ ਅਗਲੀ ਸਦੀ ਦੌਰਾਨ ਬੁੱਧ ਧਰਮ ਨੇ ਮੰਗੋਲੀਆ ਵਿੱਚ ਆਪਣੇ ਪੂਰੇ ਪੈਰ ਪਸਾਰ ਲਏ ਸਨ। ਪੂਰੇ ਮੰਗੋਲੀਆ ਵਿੱਚ ਵਿਹਾਰ ਸਥਾਪਿਤ ਕੀਤੇ ਗਏ ਮ। ਬੋਧੀ ਭਿਕਸ਼ੂਆਂ ਨੇ ਸਥਾਨਕ ਸ਼ੇਮਣ-ਵਾਸੀਆਂ ਨਾਲ ਲੰਮਾ ਸੰਘਰਸ਼ ਕਰ ਆਖਿਰ ਜਿੱਤ ਪ੍ਰਾਪਤ ਕੀਤੀ।