From Wikipedia, the free encyclopedia
ਇਹ ਮੌਤ ਦੀ ਸਜ਼ਾ ਦੇਣ ਦੇ ਤਰੀਕਿਆਂ ਦੀ ਸੂਚੀ ਹੈ।
ਤਰੀਕਾ | ਵਰਣਨ |
---|---|
ਜਾਨਵਰ (ਜੰਤੂ) |
|
ਪਿੱਠ-ਤੋੜਨਾ | ਮਾਰਨ ਦਾ ਅਜਿਹਾ ਮੰਗੋਲੀਆਈ ਤਰੀਕਾ ਜਿਸ ਨਾਲ ਧਰਤੀ ਉੱਤੇ ਖੂਨ ਨਹੀਂ ਡੁੱਲ੍ਹਦਾ।[2] (ਮਿਸਾਲ: ਮੰਗੋਲ ਲੀਡਰ ਜਮੂਖਾ ਨੂੰ 1206 ਵਿੱਚ ਇਸੇ ਤਰ੍ਹਾਂ ਮਾਰਿਆ ਗਿਆ ਸੀ)।[3] |
ਬੰਦੂਕ ਨਾਲ ਉਡਾਉਣਾ | ਤੋਪ ਦੇ ਨਾਲ ਦੋਸ਼ੀ ਦਾ ਮੂੰਹ ਬੰਨ੍ਹਕੇ ਤੋਪ ਨੂੰ ਚਲਾ ਦੇਣਾ। |
ਬਲਡ ਈਗਲ(Blood Eagle) | ਵਿਰੋਧੀ ਦੀ ਰੀਢ ਦੀ ਹੱਡੀ ਨੂੰ ਤੋੜਕੇ ਉਸ ਵਿੱਚੋਂ ਫੇਫੜੇ ਬਾਹਰ ਕਢਕੇ ਮਾਰਨ ਦਾ ਤਰੀਕਾ। ਇਸਦੀ ਵਰਤੋਂ ਵਾਈਕਿੰਗ ਕਰਦੇ ਸੀ। |
ਊਬਾਲ ਕੇ ਮਾਰਨਾ | ਕਿਸੇ ਵੱਡੇ ਕੜਾਹੇ ਵਿੱਚ ਪਾਣੀ, ਤੇਲ, ਲੁਕ ਜਾਂ ਕਿਸੇ ਹੋਰ ਚੀਜ਼ ਵਿੱਚ ਉਬਾਲਕੇ ਮਾਰਨਾ। |
ਮਾਰੂ ਚੱਕਾ | ਇਸਨੂੰ ਕੈਥਰੀਨ ਚੱਕਾ ਵੀ ਕਿਹਾ ਜਾਂਦਾ ਹੈ। ਇਸਦਾ ਇਹ ਨਾਮ ਇੱਕ ਸੰਤ ਦੇ ਨਾਮ ਉੱਤੇ ਪਿਆ ਜਿਸ ਉੱਤੇ ਇਸ ਤਰੀਕੇ ਦੀ ਵਰਤੋਂ ਕੀਤੀ ਗਈ ਸੀ। |
ਜੀਉਂਦੇ ਜੀ ਦੱਬਣਾ | ਸਜ਼ਾ ਦੇਣ ਦਾ ਇੱਕ ਪਰੰਪਰਾਗਤ ਤਰੀਕਾ |
ਸਾੜਨਾ | ਜਿਉਂਦੇ ਜੀ ਸਾੜਨਾ ਖਾਸ ਤੌਰ ਉੱਤੇ ਜਾਦੂ-ਟੂਣਾ ਕਰਨ ਵਾਲਿਆਂ ਨੂੰ ਦਿੱਤੀ ਜਾਂਦੀ ਸੀ। ਮੂਲ ਅਮਰੀਕੀ ਨਿਵਾਸੀਆਂ ਦੁਆਰਾ ਲੱਕੜ ਦੀਆਂ ਸੋਟੀਆਂ ਨੂੰ ਇੱਕ-ਇੱਕ ਕਰਕੇ ਦੋਸ਼ੀ ਦੇ ਸਰੀਰ ਨਾਲ ਲਗਾ ਕੇ ਹੌਲੀ-ਹੌਲੀ ਮਾਰਿਆ ਜਾਂਦਾ ਸੀ।[4] |
ਪਕਾਉਣਾ | ਬਰੇਜ਼ਨ ਬੁਲ |
ਸੂਲੀ ਚਾੜ੍ਹਨਾ | ਕਿਸੇ ਰੁੱਖ ਜਾਂ ਕਿਸੇ ਅਜਿਹੀ ਜਗ੍ਹਾ ਨਾਲ ਬੰਨਣਾ ਜਾਂ ਕਿੱਲਾਂ ਨਾਲ ਗੱਡਕੇ ਮਰਨ ਲਈ ਛੱਡ ਦੇਣਾ। |
ਮਸਲਨਾ | ਕਿਸੇ ਭਾਰੀ ਚੀਜ਼ ਦੇ ਨਾਲ ਮਸਲਨਾ |
ਸਿਰ ਲਾਹੁਣਾ | ਸਿਰ ਕੱਟਣਾ ਜਾਂ ਸਿਰ ਲਾਹੁਣਾ ਇੱਕ ਬਹੁਤ ਹੀ ਆਮ ਸਜ਼ਾ ਹੈ। |
ਆਂਦਰਾਂ ਬਾਹਰ ਕੱਢਣਾ | ਅਕਸਰ ਮਾਰਨ ਦੇ ਅਸਲੀ ਤਰੀਕੇ ਤੋਂ ਪਹਿਲਾਂ ਕੀਤਾ ਜਾਂਦਾ ਹੈ। ਜਾਪਾਨ ਵਿੱਚ ਸੈਮੂਰਾਈ ਹਾਰਨ ਤੋਂ ਬਾਅਦ ਆਪਣੇ ਆਪ ਨੂੰ ਇਹ ਸਜ਼ਾ ਦੇਕੇ ਮਾਰਦੇ ਸੀ ਜਿਸਨੂੰ ਉਹ ਸੇਪੂਕੂ (ਹਾਰਾਕੀਰੀ) ਕਹਿੰਦੇ ਸੀ। |
ਬਟਵਾਰਾ | ਅੰਗਾਂ ਦਾ ਵੱਖ-ਵੱਖ ਹੋਣਾ |
ਚਾਰ ਭਾਗਾਂ ਵਿੱਚ ਵੰਡਣਾ | ਲੱਤਾਂ ਅਤੇ ਬਾਹਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਖਿੱਚਕੇ ਮਾਰਨਾ |
ਬਿਜਲੀ ਨਾਲ ਮਾਰਨਾ | ਬਿਜਲੀ ਵਾਲੀ ਕੁਰਸੀ |
ਗੇਰਨਾ | ਦੋਸ਼ੀ ਜਾਂ ਵਿਰੋਧੀ ਨੂੰ ਉੱਚਾਈ ਤੋਂ ਗੇਰਕੇ ਮਾਰਿਆ ਜਾਂਦਾ ਹੈ। ਮਿਸਾਲ ਵਜੋਂ ਕਿਸੇ ਪਹਾੜੀ ਤੋਂ ਨਿੱਚੇ ਗੇਰਨਾ |
ਖੱਲ ਉਤਾਰਨਾ | ਸਰੀਰ ਤੋਂ ਖੱਲ ਉਤਾਰਨਾ |
ਗਾਰੋਤ | ਇਸਦੀ ਵਰਤੋਂ ਜ਼ਿਆਦਾਤਰ ਮੱਧਕਾਲੀ ਸਪੇਨ ਵਿੱਚ ਹੁੰਦੀ ਸੀ। |
ਗੈਸ | ਕਿਸੇ ਕਮਰੇ ਵਿੱਚ ਬੰਦ ਕਰਕੇ ਉਸ ਵਿੱਚ ਗੈਸ ਦੇ ਨਾਲ ਸਾਹ ਘੁੱਟ ਕੇ ਮਾਰਨਾ |
ਲਟਕਾਉਣਾ | ਪੀੜਤ ਨੂੰ ਇੱਕ ਖ਼ਾਸ ਬਣਤਰ ਦੇ ਢਾਂਚੇ ਵਿੱਚ ਫਸਾ ਕੇ ਕਿਸੇ ਸਧਾਰਨ ਜਗ੍ਹਾ ਉੱਤੇ ਲਟਕਾਇਆ ਜਾਂਦਾ ਹੈ ਅਤੇ ਮਰਨ ਲਈ ਛੱਡ ਦਿੱਤਾ ਜਾਂਦਾ ਹੈ। |
ਫਾਂਸੀ ਉੱਤੇ ਚੜ੍ਹਾਉਣਾ | ਮੌਤ ਦੀ ਸਜ਼ਾ ਦੇਣ ਦੇ ਸਭ ਤੋਂ ਜ਼ਿਆਦਾ ਪ੍ਰਚਲਿਤ ਤਰੀਕਿਆਂ ਵਿੱਚੋਂ ਇੱਕ ਜੋ ਅੱਜ ਵੀ ਦੇਸ਼ਾਂ ਵਿੱਚ ਮੌਜੂਦ ਹੈ। |
ਕੈਦ ਕਰਨਾ(ਚਿਣਵਾਉਣਾ) | ਅਜਿਹੀ ਜਗ੍ਹਾ ਵਿੱਚ ਬੰਦ ਕਰਨਾ ਜਿਸ ਵਿੱਚੋਂ ਨਿਕਲਣ ਦਾ ਕੋਈ ਰਾਹ ਨਾ ਹੋਵੇ ਪਰ ਕੈਦੀ ਨੂੰ ਆਮ ਤੌਰ ਉੱਤੇ ਕਿਸੇ ਝੀਥ ਰਾਹੀਂ ਜਿਉਂਦੇ ਰੱਖਿਆ ਜਾਂਦਾ ਸੀ। |
ਕੀਲਹੌਲਿੰਗ (Keelhauling) | ਸਮੁੰਦਰ ਸੰਬੰਧੀ ਇੱਕ ਯੂਰਪੀ ਸਜ਼ਾ |
ਜ਼ਹਿਰ ਦੇਣਾ | ਜ਼ਹਿਰ ਦੇਕੇ ਮਾਰਨਾ ਵੀ ਇੱਕ ਆਮ ਤਰੀਕਾ ਹੈ। ਸੀਜ਼ਰ ਅਤੇ ਪਲੈਟੋ ਨੂੰ ਇਸ ਤਰ੍ਹਾਂ ਹੀ ਮਾਰਿਆ ਗਿਆ ਸੀ। |
ਪੈਂਡੂਲਮ[5] | ਇੱਕ ਖ਼ਾਸ ਕਿਸਮ ਦੀ ਮਸ਼ੀਨ ਵਿੱਚ ਜਿਸ ਵਿੱਚ ਕੁਹਾੜੀ ਹੌਲੀ ਹੌਲੀ ਕਰਕੇ ਪੀੜਤ ਦੇ ਸਿਰ ਵੱਲ ਵੱਧਦੀ ਜਾਂਦੀ ਹੈ। |
ਚਿਰਾਈ | ਕਿਸੇ ਵਿਅਕਤੀ ਨੂੰ ਆਰੀ ਜਾਂ ਕਿਸੇ ਹੋਰ ਸੰਦ ਨਾਲ ਚੀਰ ਕੇ ਮਾਰਨਾ। |
ਦੋ ਕਰਜੀ(ਸ਼ਿਕੰਜਾ) | ਮਾਰਨ ਦਾ ਇੱਕ ਪੁਰਾਣਾ ਫ਼ਾਰਸੀ ਤਰੀਕਾ ਜਿਸ ਵਿੱਚ ਪੀੜਤ ਨੂੰ ਦੋ ਕਿਸ਼ਤੀਆਂ ਵਿੱਚ ਬੰਨਿਆ ਜਾਂਦਾ ਹੈ। ਉਸਨੂੰ ਧੱਕੇ ਨਾਲ ਸ਼ਹਿਦ ਅਤੇ ਦੁੱਧ ਦਾ ਘੋਲ ਪਿਆਇਆ ਜਾਂਦਾ ਹੈ। ਇਸ ਨਾਲ ਪੀੜਤ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਅਤੇ ਕੀੜੇ ਮਕੌੜੇ ਉਸ ਉੱਤੇ ਆਉਂਦੇ ਹਨ ਅਤੇ ਉਸਦੇ ਉੱਤੇ ਖਾਣਾ ਸ਼ੁਰੂ ਕਰਦੇ ਹਨ। ਇਸ ਤਰ੍ਹਾਂ ਅੰਤ ਵਿੱਚ ਕਈ ਦਿਨਾਂ ਬਾਅਦ ਪੀੜਤ ਦੀ ਸਦਮੇ ਕਾਰਨ ਮੌਤ ਹੋ ਜਾਂਦੀ ਹੈ। |
ਗੋਲੀ ਮਾਰਨਾ | ਇੱਕ ਜਾਂ ਜ਼ਿਆਦਾ ਗੋਲੀਆਂ ਨਾਲ ਮਾਰਨਾ |
ਹੌਲੀ-ਹੌਲੀ ਵੱਡਣਾ | ਵੱਖ-ਵੱਖ ਅੰਗਾਂ ਨੂੰ ਇੱਕ-ਇੱਕ ਕਰਕੇ ਵੱਡਣਾ |
ਸਾਹ ਘੁੱਟਣਾ | ਧੂਏਂ ਵਿੱਚ ਸਾਹ ਘੁੱਟਣਾ |
ਭੁੱਖਾ ਰੱਖਕੇ ਮਾਰਨਾ / ਪਾਣੀ ਖਤਮ ਕਰਕੇ ਮਾਰਨਾ | ਇਸ ਤਰੀਕੇ ਦੀ ਮੌਤ ਜ਼ਿਆਦਾਤਰ ਕੈਦ ਵਿੱਚ ਹੁੰਦੀ ਹੈ। |
ਪੱਥਰ ਮਾਰਨਾ | ਦੋਸ਼ੀ ਉੱਤੇ ਲੋਕਾਂ ਦੇ ਸਮੂਹ ਵੱਲੋਂ ਪੱਥਰ ਸੁੱਟੇ ਜਾਂਦੇ ਹਾਂ ਜਿਸ ਨਾਲ ਜ਼ਖਮੀ ਹੋਣ ਤੋਂ ਬਾਅਦ ਅੰਤ ਵਿੱਚ ਉਸਦੀ ਮੌਤ ਹੋ ਜਾਂਦੀ ਹੈ। |
ਗਲ ਘੁੱਟਣਾ | ਹੱਥਾਂ ਨਾਲ ਜਾਂ ਕਿਸੇ ਹੋਰ ਸੰਦ ਦੇ ਨਾਲ ਗਲ ਘੁੱਟ ਕੇ ਮਾਰਨਾ |
ਥੰਬਸਕਰੂ (Thumbscrew) | ਇਹ ਮੌਤ ਦੀ ਸਜ਼ਾ ਦੇਣ ਤੋਂ ਜ਼ਿਆਦਾ ਤਸੀਹੇ ਦੇਣ ਦਾ ਸੰਦ ਹੈ। ਇਸ ਨਾਲ ਕੈਦੀਆਂ ਤੋਂ ਜਾਣਕਾਰੀ ਪ੍ਰਾਪਤੀ ਕੀਤੀ ਜਾਂਦੀ ਸੀ। ਬਹੁਤ ਵਾਰ, ਜ਼ਖਮੀ ਹੋਣ ਕਰਕੇ ਵਿਅਕਤੀ ਦੀ ਮੌਤ ਹੋ ਜਾਂਦੀ ਸੀ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.