![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/27/Flag_of_Moldova.svg/langpa-640px-Flag_of_Moldova.svg.png&w=640&q=50)
ਮੋਲਦੋਵਾ
From Wikipedia, the free encyclopedia
ਮੋਲਦੋਵਾ(ਅਧਿਕਾਰਕ ਤੌਰ ਤੇ ਮੋਲਦੋਵਾ ਦਾ ਗਣਤੰਤਰ) ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮੁਲਕ ਹੈ ਜਿਹੜਾ ਕਿ ਪੱਛਮ ਵਿੱਚ ਰੋਮਾਨੀਆ ਅਤੇ ਬਾਕੀ ਤਿੰਨੋਂ ਪਾਸਿਓਂ ਯੂਕਰੇਨ ਨਾਲ ਘਿਰਿਆ ਹੋਇਆ ਹੈ। ਇਸਨੇ 1991 ਵਿੱਚ ਸੋਵੀਅਤ ਸੰਘ ਦੀ ਬਰਖਾਸਤਗੀ ਮੌਕੇ "ਮੋਲਦਾਵੀਅਨ ਸੋਵੀਅਤ ਸਮਾਜਵਾਦੀ ਗਣਤੰਤਰ" ਵਾਲੀਆਂ ਹੱਦਾਂ ਕਾਇਮ ਰੱਖ ਕੇ ਆਪਣੀ ਅਜ਼ਾਦੀ ਘੋਸ਼ਿਤ ਕੀਤੀ ਸੀ। 29 ਜੁਲਾਈ, 1994 ਨੂੰ ਮੋਲਦੋਵਾ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਮੋਲਦੋਵਾ ਦੇ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਵਾਨਿਤ ਇਲਾਕੇ ਦੀ ਇੱਕ ਪੱਟੀ, ਜਿਹੜੀ ਕਿ ਨਿਸਟਰ ਨਦੀ ਦੇ ਪੂਰਬੀ ਕੰਢੇ 'ਤੇ ਹੈ, ਦਾ ਵਾਸਤਵਿਕ ਕਬਜਾ 1990 ਤੋਂ ਟ੍ਰਾਂਸਨਿਸਟੀਰਿਆ ਦੀ ਅਲੱਗ ਹੋਈ ਸਰਕਾਰ ਕੋਲ ਹੈ।
Republic of Moldova Republica Moldova | |||||
---|---|---|---|---|---|
| |||||
ਐਨਥਮ: Limba Noastră ਸਾਡੀ ਭਾਸ਼ਾ | |||||
![]() ਮੋਲਦੋਵਾ ਦੀ ਸਥਿਤੀ (ਹਰਾ) – ਟ੍ਰਾਂਸਨਿਸਟੀਰੀਆ (ਹਲਕਾ ਹਰਾ) ਯੂਰਪੀ ਮਹਾਂਦੀਪ ਉੱਤੇ (ਹਰਾ + ਗੂੜ੍ਹਾ ਸਲੇਟੀ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ![]() | ||||
ਅਧਿਕਾਰਤ ਭਾਸ਼ਾਵਾਂ | ਮੋਲਦਾਵੀ[1]1 | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਗਗੌਜ਼, ਰੂਸੀ ਅਤੇ ਯੂਕਰੇਨੀ | ||||
ਨਸਲੀ ਸਮੂਹ (2004) | 69.6% ਮੋਲਦਾਵੀ2 11.2% ਯੂਕਰੇਨੀ 9.4% ਰੂਸੀ 3.8% ਗਗੌਜ਼ 2.0% ਬੁਲਗਾਰੀ 1.9% ਰੋਮਾਨੀ2 1.5% ਹੋਰ ਅਤੇ ਅਨਿਸ਼ਚਿਤ [1] (ਟ੍ਰਾਂਸਨਿਸਟੀਰੀਆ ਸਮੇਤ) | ||||
ਵਸਨੀਕੀ ਨਾਮ | ਮੋਲਦਾਵੀ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਨਿਕੋਲਾਈ ਟਿਮੋਫ਼ਤੀ | ||||
• ਪ੍ਰਧਾਨ ਮੰਤਰੀ | ਵਲਾਦ ਫ਼ਿਲਾਤ | ||||
• ਸੰਸਦ ਮੁਖੀ | ਮਾਰਿਆਨ ਲੁਪੂ | ||||
ਵਿਧਾਨਪਾਲਿਕਾ | ਸੰਸਦ | ||||
ਚੱਕਬੰਦੀ | |||||
• ਆਜ਼ਾਦੀ ਘੋਸ਼ਣਾ | 23 ਜੂਨ 1990 | ||||
• ਆਜ਼ਾਦੀ ਘੋਸ਼ਣਾ(ਸੋਵੀਅਤ ਸੰਘ ਤੋਂ) | 27 ਅਗਸਤ 19913 | ||||
• ਮੋਲਦੋਵਾ ਦੇ ਸੰਵਿਧਾਨ ਦਾ ਅਪਣਾਇਆ ਜਾਣਾ | 29 ਜੁਲਾਈ 1994 | ||||
ਖੇਤਰ | |||||
• ਕੁੱਲ | 33,846 km2 (13,068 sq mi) (138ਵਾਂ) | ||||
• ਜਲ (%) | 1.4 | ||||
ਆਬਾਦੀ | |||||
• 2012 ਅਨੁਮਾਨ | 3,559,500[2] (129ਵਾਂ3) | ||||
• 2004 ਜਨਗਣਨਾ | 3,383,332[3] (excluding Transnistria) 3,938,679[4] (including Transnistria) | ||||
• ਘਣਤਾ | 121.9/km2 (315.7/sq mi) (93ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $11.998 ਅਰਬ[5] | ||||
• ਪ੍ਰਤੀ ਵਿਅਕਤੀ | $3,373[5] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $7.003 ਅਰਬ[5] | ||||
• ਪ੍ਰਤੀ ਵਿਅਕਤੀ | $1,968[5] | ||||
ਗਿਨੀ (2011) | 38.0 ਮੱਧਮ | ||||
ਐੱਚਡੀਆਈ (2011) | ![]() Error: Invalid HDI value · 111ਵਾਂ | ||||
ਮੁਦਰਾ | ਮੋਲਦਾਵੀ ਲਿਊ (MDL) | ||||
ਸਮਾਂ ਖੇਤਰ | UTC+2 (EET) | ||||
UTC+3 (EEST) | |||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 373 | ||||
ਆਈਐਸਓ 3166 ਕੋਡ | MD | ||||
ਇੰਟਰਨੈੱਟ ਟੀਐਲਡੀ | .md | ||||
|
ਇਹ ਦੇਸ਼ ਇੱਕ-ਸੰਸਦੀ ਗਣਰਾਜ ਹੈ ਜਿਸ ਵਿੱਚ ਰਾਸ਼ਟਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਸਰਕਾਰ ਦਾ ਮੁਖੀ ਪ੍ਰਧਾਨ-ਮੰਤਰੀ ਹੈ। ਮੋਲਦੋਵਾ ਸੰਯੁਕਤ ਰਾਸ਼ਟਰ, ਯੂਰਪੀ ਕੌਂਸਲ, ਵਿਸ਼ਵ ਵਪਾਰ ਸੰਗਠਨ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਗੁਆਮ, ਅਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ, ਕਾਲਾ ਸਮੁੰਦਰ ਮਾਲੀ ਸਹਿਯੋਗ ਸੰਗਠਨ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦਾ ਮੈਂਬਰ ਹੈ। ਮੋਲਦੋਵਾ ਹੁਣ ਯੂਰਪੀ ਸੰਘ ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਯੂਰਪੀ ਗੁਆਂਢ ਨੀਤੀ (ENP) ਦੇ ਢਾਂਚੇ ਅਨੁਸਾਰ ਆਪਣੀ ਪਹਿਲੀ ਤਿੰਨ-ਸਾਲਾ ਕਾਰਜ-ਯੋਜਨਾ ਲਾਗੂ ਕੀਤੀ ਹੈ।